ਜਲ ਸ਼ਕਤੀ ਮੰਤਰਾਲਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਜਲ ਜੀਵਨ ਮਿਸ਼ਨ ਦੀ ਅਪਾਰ ਸਫ਼ਲਤਾ ਦਾ ਜ਼ਿਕਰ ਕੀਤਾ

Posted On: 15 AUG 2024 2:55PM by PIB Chandigarh

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਲਾਲ ਕਿਲੇ ਦੀ ਇਤਿਹਾਸਿਕ ਫਸੀਲ ਤੋਂ ਆਪਣੇ ਸੰਬੋਧਨ ਵਿੱਚ, ਜਲ ਜੀਵਨ ਮਿਸ਼ਨ ਦੀ ਅਪਾਰ ਸਫ਼ਲਤਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੀ ਜ਼ਿਕਰਯੋਗ ਉਪਲਬਧੀ ਦੀ ਚਰਚਾ ਕਰਦੇ ਹੋ ਕਿਹਾ ਕਿ ਇਸ ਮਿਸ਼ਨ ਰਾਹੀਂ 15 ਕਰੋੜ ਲਾਭਾਰਥੀਆਂ ਨੂੰ ਸਵੱਛ ਪੇਯਜਲ ਸੁਨਿਸ਼ਚਿਤ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਪਰਿਵਰਤਨਕਾਰੀ ਪ੍ਰਭਾਵ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਸੰਪੂਰਨ ਭਾਰਤ ਵਿੱਚ ਗ੍ਰਾਮੀਣ ਪਰਿਵਾਰਾਂ ਨੂੰ ਨਲ ਸੇ ਜਲ ਉਪਲਬਧ ਕਰਵਾਉਣ ਦੀ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮਿਸ਼ਨ ਸ਼ੁਰੂ ਕੀਤਾ ਗਿਆ ਸੀ, ਤਦ ਕੇਵਲ 3 ਕਰੋੜ ਗ੍ਰਾਮੀਣ ਪਰਿਵਾਰਾਂ ਦੇ ਕੋਲ ਨਲ ਸੇ ਜਲ ਦੀ ਸੁਵਿਧਾ ਉਪਲਬਧ ਸੀ। ਪਿਛਲੇ ਪੰਜ ਵਰ੍ਹਿਆਂ ਵਿੱਚ, ਮਿਸ਼ਨ  ਨੇ ਬਹੁਤ ਪ੍ਰਗਤੀ ਕੀਤੀ ਹੈ, ਅਤੇ ‘ਨਲ ਸੇ ਜਲ’ ਦੀ ਸੁਵਿਧਾ ਨੂੰ ਵਾਧੂ 12 ਕਰੋੜ ਪਰਿਵਾਰਾਂ ਤੱਕ ਪਹੁੰਚਾਇਆ ਹੈ। ਨਤੀਜੇ ਵਜੋਂ, ਲਗਭਗ 15 ਕਰੋੜ ਲਾਭਾਰਥੀ ਹੁਣ ਇਸ ਮਹੱਤਵਆਂਖਾਕੀ ਪ੍ਰੋਗਰਾਮ ਦੇ ਤਹਿਤ ਨਲ ਸੇ ਜਲ ਦੀ ਸੁਵਿਧਾ ਤੋਂ ਲਾਭਵੰਦ ਹੋ ਰਹੇ ਹਨ।

ਪ੍ਰਧਾਨ ਮੰਤਰੀ ਨੇ ਸਵੱਛ ਪੇਅਜਲ ਤੱਕ ਪਹੁੰਚ ਵਧਾਉਣ ਵਿੱਚ ਮਿਸ਼ਨ ਦੀ ਸਫ਼ਲਤਾ ਦੀ ਪ੍ਰਸ਼ੰਸਾ ਕੀਤੀ, ਇਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ ਅਤੇ ਰਾਸ਼ਟਰ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਮਿਲਿਆ ਹੈ।

*****

ਵੀਐੱਮ



(Release ID: 2046232) Visitor Counter : 8