ਟੈਕਸਟਾਈਲ ਮੰਤਰਾਲਾ
ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਹੈਂਡਲੂਮ ਪਖਵਾੜਾ ਸਮਾਰੋਹ ਲਈ ਨਿਫਟ, ਗਾਂਧੀਨਗਰ ਦਾ ਦੌਰਾ ਕੀਤਾ
Posted On:
12 AUG 2024 2:35PM by PIB Chandigarh
ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ 10 ਅਗਸਤ, 2024 ਨੂੰ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ (NIFT), ਗਾਂਧੀਨਗਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਹੈਂਡਲੂਮ ਪਖਵਾੜਾ ਸਮਾਰੋਹ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਯਾਤਰਾ ਦੇ ਦੌਰਾਨ, ਸ਼੍ਰੀ ਸਿੰਘ ਨੇ ਇੰਡੀਅਨ ਟੈਕਸਟਾਈਲ ਦੀ ਅਦਭੁੱਤ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਜੀਵੰਤ ਅਤੇ ਸਾਵਧਾਨੀਪੂਰਵਕ ਕਿਊਰੇਟ ਕੀਤੀ ਗਈ ਹੈਂਡਲੂਮ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਇਸ ਪ੍ਰਦਰਸ਼ਨੀ ਵਿੱਚ ਹੱਥ ਨਾਲ ਬੁਣੇ ਗਏ ਮਾਸਟਰਪੀਸਿਜ਼ ਦੀ ਇੱਕ ਮਨਮੋਹਕ ਲੜੀ ਪੇਸ਼ ਕੀਤੀ ਗਈ ਜੋ ਸਦੀਆਂ ਤੋਂ ਭਾਰਤ ਦੇ ਟੈਕਸਟਾਈਲ ਟ੍ਰੈਡੀਸ਼ਨ ਦਾ ਅਭਿੰਨ ਹਿੱਸਾ ਰਹੀ ਰਚਨਾਤਮਕਤਾ, ਸ਼ਿਲਪ ਕੌਸ਼ਲ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਪ੍ਰਦਰਸ਼ਿਤ ਕੀਤੇ ਗਏ ਹਰੇਕ ਮਾਸਟਰਪੀਸ ਬੁਣਕਰਾਂ ਦੇ ਕੌਸ਼ਲ ਅਤੇ ਕਲਾਤਮਕਤਾ ਅਤੇ ਇਸ ਅਮੀਰ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਕਰਨ ਅਤੇ ਪ੍ਰੋਤਸਾਹਨ ਦੇਣ ਦੀ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਮਾਣ ਸੀ।
ਪ੍ਰਦਰਸ਼ਨੀ ਦੇ ਬਾਅਦ, ਸ਼੍ਰੀ ਗਿਰੀਰਾਜ ਸਿੰਘ ਨੇ ਨਿਫਟ, ਗਾਂਧੀਨਗਰ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਨਾਲ ਵਿਵਹਾਰਿਕ ਅਤੇ ਸਾਰਥਕ ਚਰਚਾ ਕੀਤੀ। ਇਨ੍ਹਾਂ ਸੰਵਾਦਾਂ ਨੇ ਸੰਸਥਾਨ ਦੁਆਰਾ ਪੇਸ਼ ਇਨੋਵੇਸ਼ਨ ਗਤੀਵਿਧੀਆਂ ਅਤੇ ਐਡਵਾਂਸ ਕੋਰਸਾਂ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕੀਤੀ।
ਸ਼੍ਰੀ ਸਿੰਘ ਨੇ ਦੱਸਿਆ ਕਿ ਕਿਵੇਂ ਨਿਫਟ ਆਧੁਨਿਕ ਡਿਜ਼ਾਈਨ ਧਾਰਨਾਵਾਂ ਨੂੰ ਪਰੰਪਰਾਗਤ ਟੈਕਸਟਾਈਲ ਤਕਨੀਕਾਂ ਨਾਲ ਜੋੜ ਰਿਹਾ ਹੈ ਅਤੇ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਇੰਡੀਅਨ ਟੈਕਸਟਾਈਲ ਦੀ ਸੱਭਿਆਚਾਰਕ ਵਿਰਾਸਤ ਨੂੰ ਨਾ ਸਿਰਫ ਸੰਭਾਲਿਆ ਜਾਵੇ, ਸਗੋਂ ਭਵਿੱਖ ਲਈ ਮੁੜ ਤੋਂ ਤਿਆਰ ਕੀਤਾ ਜਾਵੇ। ਸ਼੍ਰੀ ਸਿੰਘ ਨੇ ਭਾਰਤ ਦੀ ਟੈਕਸਟਾਈਲ ਵਿਰਾਸਤ ਨੂੰ ਕਾਇਮ ਰੱਖਣ ਅਤੇ ਇਸ ਨੂੰ ਅੱਗੇ ਵਧਾਉਣ ਲਈ ਉਤਸ਼ਾਹੀ ਡਿਜ਼ਾਈਨਰਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਪ੍ਰੋਤਸਾਹਨ ਦੇਣ ਦੇ ਸੰਸਥਾ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਗਿਰੀਰਾਜ ਸਿੰਘ ਨੇ ਇੰਡੀਅਨ ਟੈਕਸਟਾਈਲਜ਼ ਦੇ ਭਵਿੱਖ ਨੂੰ ਲੈ ਕੇ ਉਮੀਦ ਪ੍ਰਗਟਾਈ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਨਿਫਟ ਦੇ ਨਿਰੰਤਰ ਇਨੋਵੇਸ਼ਨ, ਕਮਿਟਮੈਂਟ ਅਤੇ ਡਿਜ਼ਾਈਨ, ਮੈਨੇਜਮੈਂਟ ਅਤੇ ਟੈਕਨੋਲੋਜੀਕਲ ਇਨੋਵੇਸ਼ਨਜ਼ ਦੇ ਨਾਲ, ਹੈਂਡਲੂਮ ਸੈਕਟਰ ਦੀਆਂ ਸਮ੍ਰਿੱਧ ਪਰੰਪਰਾਵਾਂ ਆਉਣ ਵਾਲੇ ਵਰ੍ਹਿਆਂ ਵਿੱਚ ਵਧਣਗੀਆਂ ਅਤੇ ਵਿਕਸਿਤ ਹੁੰਦੀਆਂ ਰਹਿਣਗੀਆਂ।
ਪ੍ਰੋਗਰਾਮਾਂ ਦਾ ਮੁੱਖ ਆਕਰਸ਼ਣ ਇੱਕ ਸ਼ਾਨਦਾਰ ਹੈਂਡਲੂਮ ਫੈਸ਼ਨ ਵੌਕ ਸੀ, ਜਿਸ ਵਿੱਚ ਭਾਰਤ ਦੇ ਕੁਸ਼ਲ ਕਾਰੀਗਰਾਂ ਦੀ ਕਲਾਤਮਕਤਾ ਅਤੇ ਸ਼ਿਲਪ ਕੌਸ਼ਲ ਨੂੰ ਪ੍ਰਦਰਸ਼ਿਤ ਕੀਤਾ ਗਿਆ। ਫੈਸ਼ਨ ਸ਼ੋਅ ਨੇ ਇੰਡੀਅਨ ਹੈਂਡਲੂਮ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਸਾਰਥਕ ਮੰਚ ਦੇ ਰੂਪ ਵਿੱਚ ਕੰਮ ਕੀਤਾ, ਜਿਸ ਵਿੱਚ ਦੇਸ਼ ਦੀ ਟੈਕਸਟਾਈਲ ਇੰਡਸਟਰੀ ਦੀ ਪਹਿਚਾਣ ਰਹੇ ਡੂੰਘੇ ਅਤੇ ਵੱਖ-ਵੱਖ ਡਿਜ਼ਾਈਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਫੈਸ਼ਨ ਸ਼ੋਅ ਇੱਕ ਬਿਹਤਰੀਨ ਪ੍ਰੋਗਰਾਮ ਸੀ ਅਤੇ ਇਸ ਵਿੱਚ ਇੰਡੀਅਨ ਟੈਕਸਟਾਈਲ ਦੀ ਹਰ ਬੁਣਾਈ ਅਤੇ ਧਾਗੇ ਵਿੱਚ ਸ਼ਾਮਲ ਸੱਭਿਆਚਾਰਕ ਮਹੱਤਵ ਨੂੰ ਜ਼ਿਕਰਯੋਗ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਸ ਨੇ ਹੈਂਡਲੂਮ ਸੈਕਟਰ ਨੂੰ ਮਦਦ ਅਤੇ ਪ੍ਰੋਤਸਾਹਨ ਦੇਣ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਜੋ ਕਿ ਭਾਰਤ ਦੀ ਸੱਭਿਆਚਾਰਕ ਪਹਿਚਾਣ ਅਤੇ ਇਕੋਨੌਮਿਕ ਲੈਂਡਸਕੇਪ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਨਿਫਟ, ਗਾਂਧੀਨਗਰ ਵਿੱਚ ਹੈਂਡਲੂਮ ਪਖਵਾੜਾ ਉਤਸਵ ਇੱਕ ਸ਼ਾਨਦਾਰ ਆਯੋਜਨ ਸਾਬਿਤ ਹੋਇਆ, ਜੋ ਇੰਡੀਅਨ ਟੈਕਸਟਾਈਲਜ਼ ਨੂੰ ਪ੍ਰੋਤਸਾਹਨ ਦੇਣ ਲਈ ਸੰਸਥਾਨ ਦੇ ਅਟੁੱਟ ਸਮਰਪਣ ਦਾ ਨਤੀਜਾ ਸੀ। ਇਸ ਪ੍ਰੋਗਰਾਮ ਨੇ ਟੈਕਸਟਾਈਲ ਇੰਡਸਟਰੀ ਦੀ ਅਸਧਾਰਣ ਸਮਰੱਥਾ ਅਤੇ ਇਸ ਖੇਤਰ ਨੂੰ ਪੋਸ਼ਿਤ ਕਰਨ ਅਤੇ ਪ੍ਰੋਤਸਾਹਨ ਦੇਣ ਵਿੱਚ ਨਿਫਟ ਵਰਗੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।
************
ਏਡੀ/ਵੀਐੱਨ
(Release ID: 2044891)
Visitor Counter : 36