ਜਹਾਜ਼ਰਾਨੀ ਮੰਤਰਾਲਾ
ਗੰਗਾ ਨਦੀ ਵਾਟਰਵੇਅਜ਼
Posted On:
09 AUG 2024 1:04PM by PIB Chandigarh
ਇਨਲੈਂਡ ਵਾਟਰਵੇਅ ਅਥਾਰਿਟੀ ਆਵ੍ ਇੰਡੀਆ (IWAI ) ਨੇ ਵਿਸ਼ਵ ਬੈਂਕ ਦੀ ਤਕਨੀਕੀ ਅਤੇ ਵਿੱਤੀ ਸਹਾਇਤਾ ਨਾਲ ਗੰਗਾ-ਭਾਗੀਰਥੀ-ਹੁਗਲੀ ਨਦੀ ਪ੍ਰਣਾਲੀ ਦੇ ਹਲਦੀਆ-ਵਾਰਾਣਸੀ ਸਟ੍ਰੈਚ (1390 ਕਿਲੋਮੀਟਰ) ‘ਤੇ ਨੈਸ਼ਨਲ ਵਾਟਰਵੇਅਜ਼-1 (ਐੱਨਡਬਲਿਊ-1) ਦੇ ਸਮਰੱਥਾ ਵਾਧੇ ਲਈ ਜਲ ਮਾਰਗ ਵਿਕਾਸ ਪ੍ਰੋਜੈਕਟ (ਜੇਐੱਮਵੀਪੀ) ਨੂੰ ਲਾਗੂ ਕੀਤਾ ਹੈ। ਇਸ ਨਾਲ ਵੱਡੀ ਬੈਰਜ ਮੂਵਮੈਂਟ, ਮਲਟੀ-ਮਾਡਲ ਟਰਮੀਨਲ, ਇੰਟਰਮਾਡਲ ਟਰਮੀਨਲ, ਨੈਵੀਗੇਸ਼ਨਲ ਲੌਕ ਗੇਟਸ, ਕਮਿਊਨਿਟੀ ਜੈੱਟੀਸ ਅਤੇ ਨੈਵੀਗੇਸ਼ਨਲ ਸਹਾਇਤਾ ਲਈ 2.2 ਤੋਂ 3.0 ਮੀਟਰ ਦਾ ਫੇਅਰਵੇਅ ਅਤੇ 45 ਮੀਟਰ ਦਾ ਹੇਠਲਾ ਚੈਨਲ ਪ੍ਰਦਾਨ ਕੀਤਾ ਜਾ ਸਕੇ। ਨੈਸ਼ਨਲ ਵਾਟਰਵੇਅਜ਼ ਦੇ ਵਿਕਾਸ ਲਈ ਸਵੀਕ੍ਰਿਤ ਪ੍ਰੋਜੈਕਟਾਂ ਦੇ ਨਾਲ-ਨਾਲ ਯੋਜਨਾ ਖਰਚਿਆਂ ਦਾ ਵੇਰਵਾ ਅਨੁਬੰਧ-I ਵਿੱਚ ਦਿੱਤਾ ਗਿਆ ਹੈ।
ਅਨੁਬੰਧ- I
30 ਜੂਨ, 2024 ਤੱਕ ਨੈਸ਼ਨਲ ਵਾਟਰਵੇਅਜ਼ (ਐੱਨਡਬਲਿਊ) ‘ਤੇ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਪ੍ਰੋਜੈਕਟਾਂ ਅਤੇ ਯੋਜਨਾਬੱਧ ਖਰਚਿਆਂ ਦੇ ਵੇਰਵੇ:-
ਲੜੀ ਨੰਬਰ
|
ਰਾਜਾਂ ਦੇ ਨਾਲ ਨੈਸ਼ਨਲ ਵਾਟਰਵੇਅ (ਐੱਨਡਬਲਿਊ) ‘ਤੇ ਸਵੀਕ੍ਰਿਤ ਪ੍ਰੋਜੈਕਟਸ
|
(ਕਰੋੜ ਰੁਪਏ ਵਿੱਚ)
|
ਅਲਾਟ ਕੀਤੇ ਗਏ
|
1.
|
ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਵਿੱਚ ਨੈਸ਼ਨਲ ਵਾਟਰਵੇਅ-1 (ਗੰਗਾ-ਭਾਗੀਰਥੀ-ਹੁਗਲੀ ਨਦੀ ਪ੍ਰਣਾਲੀ) ‘ਤੇ ਵਾਰਾਣਸੀ-ਹਲਦੀਆ ਸਟ੍ਰੈਚ (1390 ਕਿਲੋਮੀਟਰ) ਤੋਂ ਜਲ ਮਾਰਗ ਵਿਕਾਸ ਪ੍ਰੋਜੈਕਟ (ਜੇਐੱਮਵੀਪੀ- I ਅਤੇ II)
|
5369.18
|
2.
|
(a) ਅਸਾਮ ਵਿੱਚ ਨੈਸ਼ਨਲ ਵਾਟਰਵੇਅ-2 (ਬ੍ਰਹਮਪੁੱਤਰ ਨਦੀ) ਦਾ ਵਿਕਾਸ)
|
474
|
|
(b) ਅਸਾਮ ਵਿੱਚ ਨੈਸ਼ਨਲ ਵਾਟਰਵੇਅ-2 ਤੋਂ ਐੱਨਐੱਚ-27 ‘ਤੇ ਪਾਂਡੂ ਬੰਦਰਗਾਹ ਤੱਕ ਅਲਟਰਨੇਟ ਰੋਡ ਦਾ ਨਿਰਮਾਣ
|
180
|
|
(c) ਅਸਾਮ ਵਿੱਚ ਵਾਟਰਵੇਅ-2 ਤੋਂ ਨੈਸ਼ਨਲ ਹਾਈਵੇਅ-27 ‘ਤੇ ਪਾਂਡੂ ਵਿੱਚ ਜਹਾਜ਼ ਮੁਰੰਮਤ ਸੁਵਿਧਾ ਦਾ ਨਿਰਮਾਣ
|
208
|
3.
|
ਅਸਾਮ ਵਿੱਚ ਨੈਸ਼ਨਲ ਵਾਟਰਵੇਅ-16 (ਬਰਾਕ ਨਦੀ) ਅਤੇ ਭਾਰਤ-ਬੰਗਲਾਦੇਸ਼ ਮਾਰਗ ਦੇ ਭਾਰਤੀ ਹਿੱਸੇ ਦਾ ਵਿਕਾਸ
|
148
|
4.
|
ਕੇਰਲ, ਆਂਧਰ ਪ੍ਰਦੇਸ਼, ਓਡੀਸ਼ਾ, ਗੋਆ, ਪੱਛਮ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਅਸਾਮ ਰਾਜਾਂ ਵਿੱਚ 16 ਨੈਸ਼ਨਲ ਵਾਟਰਵੇਅਜ਼ (ਨੈਸ਼ਨਲ ਵਾਟਰਵੇਅ-3,4, 5 ਅਤੇ 13 ਨਵੇਂ ਨੈਸ਼ਨਲ ਵਾਟਰਵੇਅਜ਼) ਦਾ ਵਿਕਾਸ
|
267
|
|
ਕੁੱਲ
|
6646.18
|
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਐੱਮਜੇਪੀਐੱਸ/ਏਕੇ
(Release ID: 2044853)
Visitor Counter : 30