ਟੈਕਸਟਾਈਲ ਮੰਤਰਾਲਾ
azadi ka amrit mahotsav

ਸ਼੍ਰੀ ਗਿਰੀਰਾਜ ਸਿੰਘ ਅਤੇ ਸ਼੍ਰੀ ਪਬਿੱਤਰ ਮਾਰਗੇਰੀਟਾ (Pabitra Margherita) ਨੇ ਨਵੀਂ ਦਿੱਲੀ ਦੇ ਹੈਂਡਲੂਮ ਹਾਟ ਵਿਖੇ ਆਯੋਜਿਤ ਵਿਰਾਸਤ ਪ੍ਰਦਰਸ਼ਨੀ ਦਾ ਦੌਰਾ ਕੀਤਾ

Posted On: 12 AUG 2024 5:30PM by PIB Chandigarh

ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀ ਪਬਿੱਤਰ ਮਾਰਗੇਰੀਟਾ ਨੇ ਅੱਜ ਨਵੀਂ ਦਿੱਲੀ ਦੇ ਜਨਪਥ ਸਥਿਤ ਹੈਂਡਲੂਮ ਹਾਟ ਵਿਖੇ ਆਯੋਜਿਤ “ਵਿਰਾਸਤ” ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਪ੍ਰਦਰਸ਼ਨੀ ਦਾ ਆਯੋਜਨ 10ਵੇਂ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ ‘ਤੇ ਕੀਤਾ ਗਿਆ ਹੈ। ਪ੍ਰਦਰਸ਼ਨੀ 3 ਅਗਸਤ ਤੋਂ 16 ਅਗਸਤ, 2024 ਇੱਕ ਪੰਦਰਵਾੜੇ ਤੱਕ ਚਲੇਗੀ।

WhatsApp Image 2024-08-12 at 14.01.52_30d23764.jpg

ਸ਼੍ਰੀ ਗਿਰੀਰਾਜ ਸਿੰਘ ਨੇ ਹੈਂਡਲੂਮ ਬੁਣਕਰਾਂ ਅਤੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਇਸ ਗੱਲ  ‘ਤੇ ਜ਼ੋਰ  ਦਿੱਤਾ ਕਿ ਸਰਕਾਰ ਬੁਣਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਿਹਤਰ ਆਮਦਨ ਦੇ ਮੌਕਿਆਂ ਲਈ ਟੈਕਸਟਾਈਲ ਵੈਲਿਊ ਚੇਨ ਵਿੱਚ ਸੁਧਾਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਹੈਂਡਲੂਮ ਕਮਿਊਨਿਟੀ ਹੈ ਜੋ ਸਥਿਰਤਾ ਅਤੇ ਊਰਜਾ ਕੁਸ਼ਲਤਾ ‘ਤੇ ਧਿਆਨ ਕੇਂਦ੍ਰਿਤ ਕਰਦੀ ਹੈ। ਦੁਨੀਆ ਟਿਕਾਊ ਉਤਪਾਦਾਂ ਦੇ ਉਪਯੋਗ ਵੱਲ ਵਧ ਰਹੀ ਹੈ ਅਤੇ ਹੈਂਡਲੂਮ ਜ਼ੀਰੋ ਕਾਰਬਨ ਰਹਿਤ ਉਦਯੋਗ ਹੈ ਅਤੇ ਕਿਸੇ ਵੀ ਊਰਜਾ ਦੀ ਖਪਤ ਨਹੀਂ ਕਰਦਾ ਹੈ ਅਤੇ ਹੈਂਡਲੂਮ ਉਦਯੋਗ ਜ਼ੀਰੋ-ਵਾਟਰ ਫੁੱਟਪ੍ਰਿੰਟ ਸੈਕਟਰ ਹੈ।

ਸ਼੍ਰੀ ਪਬਿੱਤਰਾ ਮਾਰਗੇਰੀਟਾ ਨੇ ਹੈਂਡਲੂਮ ਸੈਕਟਰ ਵਿੱਚ ਕੁਦਰਤੀ ਰੰਗਾਂ ਦੀ ਵਰਤੋਂ ਦੇ ਲਾਈਵ ਪ੍ਰਦਰਸ਼ਨ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਫੈਸ਼ਨ ਉਦਯੋਗ ਵਿੱਚ ਕੁਦਰਤੀ ਰੰਗਾਂ ਵਾਲੇ ਹੈਂਡਲੂਮ ਫੈਬਰਿਕ ਦੀ ਭਾਰੀ ਮੰਗ ਬਜ਼ਾਰ ਵਿੱਚ ਦੇਖੀ ਜਾਣ ਲੱਗੀ ਹੈ। ਹੈਂਡਲੂਮ ਬੁਣਕਰਾਂ ਦੁਆਰਾ ਕੁਦਰਤੀ ਰੰਗਾਂ ਦਾ ਉਦਯੋਗ ਨਾਲ ਨਾ ਸਿਰਫ਼ ਵੈਲਿਊ ਐਡੀਸ਼ਨ ਹੁੰਦਾ ਹੈ ਬਲਕਿ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ।

 

  WhatsApp Image 2024-08-12 at 13.23.54_72c1e215.jpg

ਮੰਤਰੀਆਂ ਨੇ ਹੈਂਡਲੂਮ ਹਾਟ ਵਿੱਚ ਪੌਦੇ ਲਗਾ ਕੇ “ਏਕ ਪੇੜ ਮਾਂ ਕੇ ਨਾਮ” ਅਭਿਯਾਨ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ “ਹਰ ਘਰ ਤਿਰੰਗਾ” ਅਭਿਯਾਨ ਦੇ ਤਹਿਤ ਹੈਂਡਲੂਮ ਬੁਣਕਰਾਂ ਅਤੇ ਕਾਰੀਗਰਾਂ ਨੂੰ ਤਿਰੰਗਾ ਝੰਡੇ ਵੀ ਵੰਡੇ।

ਇਹ ਪ੍ਰਦਰਸ਼ਨੀ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਜਨਤਾ ਦੇ ਲਈ ਖੁੱਲ੍ਹੀ ਰਹੇਗੀ। ਪ੍ਰਦਰਸ਼ਨੀ ਵਿੱਚ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਲਿਆਂਦੇ ਗਏ ਹੈਂਡਲੂਮ ਉਤਪਾਦ ਪ੍ਰਦਰਸ਼ਿਤ ਅਤੇ ਵਿਕਰੀ ਲਈ ਰੱਖੇ ਗਏ ਹਨ। ਇਨ੍ਹਾਂ ਵਿੱਚ ਕੋਸਾ, ਚੰਦੇਰੀ, ਮਧੁਬਨੀ, ਮੰਗਲਗਿਰੀ, ਮੇਖਲਾ ਚਾਡੋਰ, ਮੋਇਰੰਗ ਫੀ, ਇਕੱਤ ਆਦਿ ਸ਼ਾਮਲ ਹਨ।

ਹੈਂਡਲੂਮ ਹਾਟ ਵਿੱਚ ਕਈ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਵੇਂ ਕਿ ਹੈਂਡਲੂਮ ਬੁਣਕਰਾਂ ਅਤੇ ਕਾਰੀਗਰਾਂ ਲਈ 75 ਸਟਾਲਾਂ, ਜਿੱਥੇ ਉਹ ਸਿੱਧੇ ਉਤਪਾਦਾਂ ਦੀ ਪ੍ਰਚੂਨ ਵਿਕਰੀ ਕਰ ਸਕਣਗੇ ਅਤ ਅਪੋਕਸ ਸੋਸਾਇਟੀਆਂ, ਬੋਰਡਾਂ ਆਦਿ ਦੁਆਰਾ 07 ਸਟਾਲਾਂ, ਭਾਰਤ ਦੇ ਸ਼ਾਨਦਾਰ ਹੈਂਡਲੂਮ ਉਤਪਾਦਾਂ ਦਾ ਕਿਊਰੇਟਿਡ ਥੀਮ ਪ੍ਰਦਰਸ਼ਨ ਅਤੇ ਹੈਂਡਲੂਮ ਹਾਟ ਵਿੱਚ ਕੁਦਰਤੀ ਰੰਗਾਂ, ਕਸਤੂਰੀ ਕਪਾਹ, ਡਿਜ਼ਾਈਨ ਅਤੇ ਨਿਰਯਾਤ ‘ਤੇ ਵਰਕਸ਼ੌਪਸ, 12 ਅਗਸਤ 2024 ਨੂੰ ਬੁਣਕਰਾਂ ਅਤੇ ਕਾਰੀਗਰਾਂ ਲਈ ਵਿਸ਼ੇਸ਼ ਹੈਲਥ ਕੈਂਪ, ਲੋਈ ਲੂਮ ਅਤੇ ਫ੍ਰੇਮ ਲੂਮ ਦਾ ਲਾਈਵ ਪ੍ਰਦਰਸ਼ਨ, ਭਾਰਤ ਦੇ ਲੋਕ ਨਾਂਚ ਅਤੇ ਸੁਆਦੀ ਖੇਤਰੀ ਪਕਵਾਨ ਆਦਿ।

ਭਾਰਤ ਦਾ ਹੈਂਡਲੂਮ ਸੈਕਟਰ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ 35 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ , ਜੋ ਦੇਸ਼ ਵਿੱਚ ਖੇਤੀਬਾੜੀ ਖੇਤਰ ਦੇ ਬਾਅਦ ਦੂਸਰੇ ਸਥਾਨ ‘ਤੇ ਹੈ। ਭਾਰਤ ਸਰਕਾਰ ਨੇ ਹੈਂਡਲੂਮ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਵਾਤਾਵਰਣ ‘ਤੇ ਜ਼ੀਰੋ ਪ੍ਰਭਾਵ ਵਾਲੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਬ੍ਰਾਡਿੰਗ ਕੀਤੀ ਜਾਂਦੀ ਹੈ, ਤਾਕਿ ਉਤਪਾਦਾਂ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਨ ਦੇ ਇਲਾਵਾ ਉਤਪਾਦਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਇੱਕ ਅਲੱਗ ਪਹਿਚਾਣ ਦਿੱਤੀ ਜਾ ਸਕੇ। ਇਹ ਖਰੀਦਦਾਰ ਲਈ ਇੱਕ ਗਾਰੰਟੀ ਵੀ ਹੈ ਕਿ ਖਰੀਦਿਆ ਜਾ ਰਿਹਾ ਉਤਪਾਦ ਅਸਲ ਵਿੱਚ ਹੈਂਡੀਕ੍ਰਾਫਟ ਹੈ। ਪ੍ਰਦਰਸ਼ਨੀ ਵਿੱਚ ਸਾਰੇ ਪ੍ਰਦਰਸ਼ਕਾਂ ਨੂੰ ਆਪਣੇ ਉਤਕ੍ਰਿਸ਼ਟ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ ਅਤੇ ਇਸ ਪ੍ਰਕਾਰ ਹੈਂਡਲੂਮ ਉਤਪਾਦਾਂ ਲਈ ਬਜ਼ਾਰ ਅਤੇ ਹੈਂਡਲੂਮ ਕਮਿਊਨਿਟੀ ਦੀ ਆਮਦਨ ਵਿੱਚ ਸੁਧਾਰ ਕਰਨ ਦਾ ਟੀਚਾ ਰੱਖਿਆ ਗਿਆ ਹੈ। “ਵਿਰਾਸਤ” ਲੜੀ- “ਵਿਸ਼ੇਸ਼ ਹੈਂਡਲੂਮ ਐਕਸਪੋ” ਹੈਂਡਲੂਮ ਦਿਵਸ ਦੇ ਅਵਸਰ ‘ਤੇ ਆਯੋਜਿਤ ਕੀਤੀ ਜਾਣ ਵਾਲੀ ਪ੍ਰਮੁੱਖ ਪ੍ਰਦਰਸ਼ਨੀ ਹੈ।

ਇਸ ਸਾਲ 10ਵਾਂ ਰਾਸ਼ਟਰੀ ਹੈਂਡਲੂਮ ਦਿਵਸ 7 ਅਗਸਤ ਨੂੰ ਮਨਾਇਆ ਗਿਆ। ਇਹ ਆਯੋਜਨ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਗੌਰਵਸ਼ਾਲੀ ਪਰੰਪਰਾ ‘ਤੇ ਕੇਂਦ੍ਰਿਤ ਹੈ ਅਤੇ ਹੈਂਡਲੂਮ ਬੁਣਕਰਾਂ ਅਤੇ ਕਾਰੀਗਰਾਂ ਨੂੰ ਬਜ਼ਾਰ ਨਾਲ ਵੀ ਜੋੜਦਾ ਹੈ।

***************

ਏਡੀ/ਵੀਐੱਨ



(Release ID: 2044821) Visitor Counter : 13