ਟੈਕਸਟਾਈਲ ਮੰਤਰਾਲਾ
azadi ka amrit mahotsav

ਪੀਐੱਮ ਮਿਤ੍ਰ ਪਾਰਕਸ’ ਨਾਲ ਸਥਾਨਕ ਅਰਥਵਿਵਸਥਾ ਦੇ ਨਾਲ-ਨਾਲ ਟੈਕਸਟਾਈਲ ਈਕੋਸਿਸਟਮ ਵੀ ਲਾਹੇਵੰਦ ਹੋਵੇਗਾ

Posted On: 09 AUG 2024 6:16PM by PIB Chandigarh

ਸਰਕਾਰ ਨੇ 2027-28 ਤੱਕ ਦੇ ਸੱਤ ਵਰ੍ਹਿਆ ਦੀ ਮਿਆਦ ਦੌਰਾਨ 4,445 ਕਰੋੜ ਰੁਪਏ ਦੇ ਖਰਚੇ ਨਾਲ ਪਲੱਗ ਐਂਡ ਪਲੇ ਸੁਵਿਧਾ ਸਮੇਤ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਵਾਲੀ ਗ੍ਰੀਨਫੀਲਡ/ਬ੍ਰਾਊਨਫੀਲਡ ਸਾਈਟਾਂ ‘ਤੇ 7 ਪੀਐੱਮ ਮੈਗਾ ਏਕੀਕ੍ਰਿਤ ਟੈਕਸਟਾਈਲ ਖੇਤਰ ਅਤੇ ਲਿਬਾਸ (ਪੀਐੱਮ ਮਿਤ੍ਰ) ਪਾਰਕ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਪੀਐੱਮ ਮਿਤ੍ਰ ਪਾਰਕਸ ਦੀ ਸਥਾਪਨਾ ਲਈ ਤਮਿਲ ਨਾਡੂ (ਵਿਰੁੱਧਨਗਰ), ਤੇਲੰਗਾਨਾ (ਵਾਰੰਗਲ), ਗੁਜਰਾਤ (ਨਵਸਾਰੀ), ਕਰਨਾਟਕ (ਕਲਬੁਰਗੀ) ਮੱਧ ਪ੍ਰਦੇਸ਼ (ਧਾਰ), ਉੱਤਰ ਪ੍ਰਦੇਸ਼ (ਲਖਨਊ), ਮਹਾਰਾਸ਼ਟਰ (ਅਮਰਾਵਤੀ) ਜਿਹੀਆਂ 7 ਸਾਈਟਾਂ ਨੂੰ ਅੰਤਿਮ ਰੂਪ ਦਿੱਤਾ ਹੈ।

ਇਨ੍ਹਾਂ ਦੇ ਪੂਰਾ ਹੋ ਜਾਣ ‘ਤੇ ਇਹ ਕਲਪਨਾ ਕੀਤੀ ਗਈ ਹੈ ਕਿ ਹਰੇਕ ਪਾਰਕ ਤੋਂ ਲਗਭਗ 10,000 ਕਰੋੜ ਰੁਪਏ ਦਾ ਨਿਵੇਸ਼ (ਵਿਦੇਸ਼ੀ ਅਤੇ ਘਰੇਲੂ ਦੋਵੇਂ) ਹੋਵੇਗਾ, ਜਿਸ ਨਾਲ ਸਥਾਨਕ ਅਰਥਵਿਵਸਥਾ ਅਤੇ ਟੈਕਸਟਾਈਲ ਈਕੋਸਿਸਟਮ ਲਾਹੇਵੰਦ ਹੋਵੇਗਾ।

ਸਾਰੀਆ 5 ਗ੍ਰੀਨਫੀਲਡ ਸਾਈਟਾਂ ਅਰਥਾਤ ਗੁਜਰਾਤ, ਤਮਿਲ ਨਾਡੂ, ਕਰਨਾਟਕ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਸਬੰਧ ਵਿੱਚ ਵਿਸ਼ੇਸ਼ ਕੰਪਨੀਆਂ (ਐੱਸਪੀਵੀ) ਦਾ ਗਠਨ ਕਰ ਲਿਆ ਗਿਆ ਹੈ। ਮਹਾਰਾਸ਼ਟਰ ਅਤੇ ਤੇਲੰਗਾਨਾ ਜਿਹੀਆਂ ਬ੍ਰਾਊਨਫੀਲਡ ਸਾਈਟਾਂ ਦੇ ਸਬੰਧ ਵਿੱਚ ਮੌਜੂਦਾ ਲਾਗੂਕਰਨ ਵਿਵਸਥਾ ਨੂੰ ਤੈਅ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਪੀਐੱਮ ਮਿਤ੍ਰ ਪਾਰਕ ਯੋਜਨਾ ਦੇ ਤਹਿਤ ਗ੍ਰੀਨਫੀਲਡ ਪੀਐੱਮ ਮਿਤ੍ਰ ਅਤੇ ਬ੍ਰਾਊਨਫੀਲਡ ਪੀਐੱਮ ਪਾਰਕ ਦੇ ਵਿਕਾਸ ਲਈ ਭਾਰਤ ਸਰਕਾਰ ਵੱਲੋਂ ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਪੀਐੱਮ ਮਿਤ੍ਰ ਲਈ ਕ੍ਰਮਵਾਰ 500 ਕਰੋੜ ਰੁਪਏ ਅਤੇ 200 ਕਰੋੜ ਰੁਪਏ ਪ੍ਰਤੀ ਪਾਰਕ ਦੀ ਅਧਿਕਤਮ ਸਹਾਇਤਾ ਦੇ ਨਾਲ ਪ੍ਰੋਜੈਕਟ ਲਾਗਤ ਦੇ 30 ਪ੍ਰਤੀਸ਼ਤ ਦੀ ਦਰ ਨਾਲ ਕੋਰ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਲਈ ਵਿਕਾਸ ਪੂੰਜੀ ਸਹਾਇਤਾ (ਡੀਸੀਐੱਸ) ਦੇਣ ਦਾ ਪ੍ਰਾਵਧਾਨ ਹੈ।

ਇਸ ਦੇ ਇਲਾਵਾ, ਪੀਐੱਮ ਮਿਤ੍ਰ ਪਾਰਕਸ ਵਿੱਚ ਜਲਦੀ ਸਥਾਪਨਾ ਲਈ ਮੈਨੂਫੈਕਚਰਿੰਗ ਯੂਨਿਟਾਂ ਨੂੰ ਪ੍ਰੋਤਸਾਹਿਤ ਕਰਨ ਲਈ ਪੀਐੱਮ-ਮਿਤ੍ਰ ਦੇ ਤਹਿਤ ਵੱਖ-ਵੱਖ ਯੂਨਿਟਾਂ ਨੂੰ ਪ੍ਰਤੀ ਪਾਰਕ ਅਧਿਕਤਮ 300 ਕਰੋੜ ਰੁਪਏ ਦੀ ਪ੍ਰਤੀਯੋਗੀ ਪ੍ਰੋਤਸਾਹਨ ਸਹਾਇਤਾ (ਸੀਆਈਐੱਸ) ਅਤੇ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਅੱਜ ਕੇਂਦਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗੇਰੀਟਾ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***************

ਏਡੀ/ਐੱਨਐੱਸ


(Release ID: 2044816) Visitor Counter : 31