ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 3.0 ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ
ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 3.0 ਹੋਰ ਤਕਨੀਕੀ ਵਿਕਲਪਾਂ ਦੇ ਨਾਲ-ਨਾਲ ਫੇਸ ਔਥੈਂਟੀਫਿਕੇਸ਼ਨ ਤਕਨੀਕ ਦਾ ਉਪਯੋਗ ਕਰਕੇ ਇਸ ਨੂੰ ਪੂਰਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਪੈਨਸ਼ਨਰਜ਼ ਦੇ ਡਿਜੀਟਲ ਸਸ਼ਕਤੀਕਰਣ ਨੂੰ ਹੁਲਾਰਾ ਦੇਵੇਗਾ
ਪੈਨਸ਼ਨ ਡਿਸਬਰਸਿੰਗ ਬੈਂਕਸ, ਇੰਡੀਆ ਪੋਸਟ ਪੇਮੈਂਟਸ ਬੈਂਕ, ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਜ਼, ਮੰਤਰਾਲਿਆਂ/ਵਿਭਾਗਾਂ, ਯੂਆਈਡੀਏਆਈ ਇੱਕ ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਵਿੱਚ ਸਹਿਯੋਗ ਕਰਨਗੇ
Posted On:
10 AUG 2024 7:34PM by PIB Chandigarh
ਪੈਨਸ਼ਨਰ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਤੀਸਰੇ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਕੈਂਪੇਨ ਲਈ ਦਿਸ਼ਾਨਿਰਦੇਸ਼ ਨੋਟੀਫਾਇਡ ਕੀਤੇ, ਜੋ ਕਿ 1-30 ਨਵੰਬਰ, 2024 ਤੱਕ ਭਾਰਤ ਭਰ ਦੇ 800 ਸ਼ਹਿਰਾਂ/ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀ ਜਾਵੇਗੀ।
ਪੈਨਸ਼ਨਰਜ਼ ਨੂੰ ਪੈਨਸ਼ਨ ਜਾਰੀ ਰੱਖਣ ਲਈ ਹਰ ਵਰ੍ਹੇ ਨਵੰਬਰ ਦੇ ਮਹੀਨੇ ਵਿੱਚ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਹੁੰਦਾ ਹੈ। ਪੈਨਸ਼ਨਰਜ਼ ਨੂੰ ਗ੍ਰਾਮੀਣ ਡਾਕ ਸੇਵਕਾਂ (Gramin Dak Sevaks) ਦੇ ਜ਼ਰੀਏ ਆਈਪੀਪੀਬੀ ਐਪ ਦੀ ਵਰਤੋਂ ਕਰਕੇ ਅਤੇ ਪਬਲਿਕ ਸੈਕਟਰ ਬੈਂਕਾਂ ਦੇ ਸੀਨੀਅਰ ਪੈਨਸ਼ਨਰਜ਼ ਦੇ ਲਈ ਡੋਰ ਸਟੈੱਪ ਡਿਲੀਵਰੀ ਸੁਵਿਧਾ ਦਾ ਪ੍ਰਯੋਗ ਕਰਦੇ ਹੋਏ ਬਾਇਓ-ਮੀਟ੍ਰਿਕ ਡਿਵਾਇਸਿਜ਼, ਆਈਰਿਸ ਸਕੈਨਰ, ਵੀਡੀਓ-ਕੇਵਾਈਸੀ ਦੀ ਵਰਤੋਂ ਕਰਕੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਡਿਜੀਟਲ ਸਸ਼ਕਤੀਕਰਣ ਕਰਨਾ ਹੁੰਦਾ ਹੈ।
ਰਾਸ਼ਟਰਵਿਆਪੀ ਮੁਹਿੰਮ ਦਾ ਤਾਲਮੇਲ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੁਆਰਾ ਮੰਤਰਾਲਿਆਂ/ਵਿਭਾਗਾਂ, ਪੈਨਸ਼ਨ ਡਿਸਬਰਸਿੰਗ ਬੈਂਕਸ, ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਜ਼, ਸੀਜੀਡੀਏ, ਯੂਆਈਡੀਏਆਈ ਅਤੇ ਐੱਮਈਆਈਟੀਵਾਈ ਦੇ ਸਹਿਯੋਗ ਨਾਲ ਕੀਤਾ ਜਾਵੇਗਾ।
ਡੀਐੱਲਸੀ 1.0 ਕੈਂਪੇਨ ਨਵੰਬਰ 2022 ਦੇ ਮਹੀਨੇ ਵਿੱਚ 37 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਦੇ ਤਹਿਤ ਪੂਰੇ ਭਾਰਤ ਵਿੱਚ 35 ਲੱਖ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਨੇ ਡੀਐੱਲਸੀ ਜਮ੍ਹਾਂ ਕੀਤੇ ਸੀ। ਡੀਐੱਲਸੀ ਕੈਂਪੇਨ 2.0 ਨਵੰਬਰ, 2023 ਵਿੱਚ 100 ਸ਼ਹਿਰਾਂ ਵਿੱਚ 597 ਸਥਾਨਾਂ ‘ਤੇ ਆਯੋਜਿਤ ਕੀਤੀ ਗਈ ਸੀ, ਜਿਸ ਦੇ ਤਹਿਤ 45.46 ਲੱਖ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਨੇ ਆਪਣਾ ਡੀਐੱਲਸੀ ਜਮ੍ਹਾਂ ਕੀਤਾ ਸੀ। ਡੀਐੱਲਸੀ ਕੈਂਪੇਨ 3.0 ਹੁਣ ਤੱਕ ਦੀ ਸਭ ਤੋਂ ਵੱਡੀ ਕੈਂਪੇਨ ਹੋਵੇਗੀ ਅਤੇ ਇਹ ਸੌ-ਪ੍ਰਤੀਸ਼ਤ ਪੂਰਾ ਹੋਣ ਦੇ ਦ੍ਰਿਸ਼ਟੀਕੋਣ ਦੇ ਨਾਲ ਪੈਨਸ਼ਨਰਜ਼ ਦੇ ਉੱਚ ਡਿਜੀਟਲ ਸਸ਼ਕਤੀਕਰਣ ਨੂੰ ਪ੍ਰਾਪਤ ਕਰਨ ਦਾ ਪ੍ਰਯਾਸ ਕਰੇਗੀ।
ਡੀਐੱਲਸੀ ਕੈਂਪੇਨ 3.0 ਦੀ ਨਿਗਰਾਨੀ ਰੀਅਲ ਟਾਈਮ ਆਧਾਰ ‘ਤੇ ਡੀਐੱਲਸੀ ਕੈਂਪੇਨ ਪੋਰਟਲ ‘ਤੇ ਕੀਤੀ ਜਾਵੇਗੀ। ਸਾਰੇ ਪੈਨਸ਼ਨ ਡਿਸਬਰਸਿੰਗ ਬੈਂਕਸ ਕੈਂਪ ਲੋਕੇਸ਼ਨਜ਼/ਮਿਤੀਆਂ/ਨੋਡਲ ਅਧਿਕਾਰੀਆਂ ਸਹਿਤ ਅਭਿਯਾਨ ਯੋਜਨਾਵਾਂ ਤਿਆਰ ਕਰਨਗੇ ਜਿਨ੍ਹਾਂ ਨੂੰ ਡੀਐੱਲਸੀ ਕੈਂਪੇਨ ਪੋਰਟਲ ‘ਤੇ ਸਾਂਝਾ ਕੀਤਾ ਜਾਵੇਗਾ। ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਾਰੇ ਪੈਨਸ਼ਨਰਜ਼ ਤੱਕ ਸੂਚਨਾ ਦੇ ਪ੍ਰਸਾਰ ਲਈ ਪੈਨਸ਼ਨ ਡਿਸਬਰਸਿੰਗ ਬੈਂਕਸ ਦੇ ਨਾਲ ਤਾਲਮੇਲ ਕਰਨਗੇ। ਕੇਂਦਰ ਸਰਕਾਰ ਦੇ ਪੈਨਸ਼ਨਰਜ਼, ਰੱਖਿਆ, ਪੈਨਸ਼ਨਰਜ਼ ਅਤੇ ਈਪੀਐੱਫਓ ਪੈਨਸ਼ਨਰਜ਼ ਡੀਐੱਲਸੀ ਕੈਂਪੇਨ 3.0 ਦੇ ਤਹਿਤ ਡੀਐੱਲਸੀ ਜਮ੍ਹਾਂ ਕਰ ਸਕਦੇ ਹਨ।
************
ਕੇਐੱਸਵਾਈ/ਪੀਐੱਸਐੱਮ
(Release ID: 2044586)
Visitor Counter : 18