ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਨੇ ਲਿੰਫੈਟਿਕ ਫਾਈਲੇਰੀਆਸਿਸ ਨੂੰ ਖ਼ਤਮ ਕਰਨ ਲਈ ਦੋ-ਸਾਲਾਂ ਦੇਸ਼ ਵਿਆਪੀ ਮਾਸ ਡਰੱਗ ਐਡਮਨਿਸਟ੍ਰੇਸ਼ਨ ਅਭਿਯਾਨ 2024 ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ


ਇਹ ਅਭਿਯਾਨ ਬਿਹਾਰ, ਝਾਰਖੰਡ, ਕਰਨਾਟਕ, ਓਡੀਸ਼ਾ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੇ 63 ਸਥਾਨਕ ਜ਼ਿਲ੍ਹਿਆਂ ਨੂੰ ਲਕਸ਼ਿਤ ਕਰੇਗਾ ਅਤੇ ਸਥਾਨਕ ਖੇਤਰਾਂ ਵਿੱਚ ਘਰ-ਘਰ ਜਾ ਕੇ ਨਿਵਾਰਕ ਦਵਾਈਆਂ ਨੂੰ ਪ੍ਰਦਾਨ ਕਰੇਗਾ

ਲਿੰਫੈਟਿਕ ਫਾਈਲੇਰੀਆਸਿਸ ਦੇ ਪ੍ਰਸਾਰਣ ਨੂੰ ਰੋਕਣ ਲਈ ਮਹੱਤਵਪੂਰਨ ਹਨ: ਸ਼੍ਰੀ ਪ੍ਰਤਾਪਰਾਓ ਜਾਧਵ

“ਆਗਾਮੀ ਐੱਮਡੀਏ ਦੌਰ ਵਿੱਚ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਰੀ ਯੋਗ ਆਬਾਦੀ ਦਾ 90 ਪ੍ਰਤੀਸ਼ਤ ਹਿੱਸਾ ਇਨ੍ਹਾਂ ਦਵਾਈਆਂ ਦਾ ਸੇਵਨ ਕਰੇ”

ਇਸ ਪ੍ਰੋਗਰਾਮ ਵਿੱਚ ਲਿੰਫੈਟਿਕ ਫਾਈਲੇਰੀਆਸਿਸ ਦੇ ਖ਼ਾਤਮੇ ‘ਤੇ ਸੰਸ਼ੋਧਿਤ ਦਿਸ਼ਾਨਿਰਦੇਸ਼ ਅਤੇ ਆਈਈਸੀ ਸਮੱਗਰੀ ਜਾਰੀ ਕੀਤੀ ਗਈ

Posted On: 10 AUG 2024 2:53PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਨੇ ਲਿੰਫੈਟਿਕ ਫਾਈਲੇਰੀਆਸਿਸ ਖ਼ਾਤਮੇ ਲਈ ਦੋ ਸਾਲਾਂ ਦੇਸ਼ ਵਿਆਪੀ ਮਾਸ ਡਰੱਗ ਐਡਮਨਿਸਟ੍ਰੇਸ਼ਨ (ਐੱਮਡੀਏ) ਅਭਿਯਾਨ ਦੇ ਦੂਸਰੇ ਪੜਾਅ ਨੂੰ ਅੱਜ ਇੱਥੇ ਵਰਚੁਅਲ ਤੌਰ ‘ਤੇ ਲਾਂਚ ਕੀਤਾ। ਇਸ ਅਭਿਯਾਨ ਦਾ ਟੀਚਾ ਬਿਹਾਰ, ਝਾਰਖੰਡ, ਕਰਨਾਟਕ, ਓਡੀਸ਼ਾ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੇ 63 ਸਥਾਨਕ ਜ਼ਿਲ੍ਹਿਆਂ ਨੂੰ ਸ਼ਾਮਲ ਕਰਨਾ ਹੈ ਅਤੇ ਇਹ ਸਥਾਨਕ ਖੇਤਰਾਂ ਵਿੱਚ ਘਰ-ਘਰ ਜਾ ਕੇ ਨਿਵਾਰਕ ਦਵਾਈਆਂ ਖਵਾਉਣ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਲਿੰਫੈਟਿਕ ਫਾਈਲੇਰੀਆਸਿਸ ਨੂੰ ਗਲੋਬਲ ਟਾਰਗੇਟ ਤੋਂ ਪਹਿਲਾਂ ਖ਼ਤਮ ਕਰਨ ਦਾ ਭਾਰਤ ਦਾ ਟੀਚਾ ਅੱਗੇ ਵਧੇਗਾ। ਇਸ ਦੇ ਨਾਲ ਹੀ ਖ਼ਾਤਮੇ ਦੇ ਪ੍ਰਯਾਸਾਂ ਲਈ ਇੱਕ ਸਪੱਸ਼ਟ ਰੂਪਰੇਖਾ ਪ੍ਰਦਾਨ ਕਰਨ ਲਈ ਲਿੰਫੈਟਿਕ ਫਾਈਲੇਰੀਆਸਿਸ ਦੇ ਖ਼ਾਤਮੇ ‘ਤੇ ਸੰਸ਼ੋਧਿਤ ਦਿਸ਼ਾ ਨਿਰਦੇਸ਼’ ਅਤੇ ਆਈਈਸੀ ਸਮਗੱਰੀ ਦਾ ਅਨਾਵਰਣ ਕੀਤਾ ਗਿਆ।

ਇਸ ਇਵੈਂਟ ਵਿੱਚ ਸ਼ਾਮਲ ਹੋਣ ਵਾਲੇ ਰਾਜ ਸਿਹਤ ਮੰਤਰੀਆਂ ਵਿੱਚ ਸ਼੍ਰੀ ਬੰਨਾ ਗੁਪਤਾ (ਝਾਰਖੰਡ), ਸ਼੍ਰੀ ਮੰਗਲ ਪਾਂਡੇ (ਬਿਹਾਰ), ਸ਼੍ਰੀ ਦਾਮੋਦਰ ਰਾਜਨਰਸਿਮਹਾ (ਤੇਲੰਗਾਨਾ), ਡਾ. ਮੁਕੇਸ਼ ਮਹਾਲਿੰਗ (ਓਡੀਸ਼ਾ), ਸ਼੍ਰੀ ਜੈ ਪ੍ਰਤਾਪ ਸਿੰਘ (ਉੱਤਰ ਪ੍ਰਦੇਸ਼) ਅਤੇ ਸ਼੍ਰੀ ਦਿਨੇਸ਼ ਗੁੰਡੂ ਰਾਓ (ਕਰਨਾਟਕ) ਸ਼ਾਮਲ ਸਨ।

ਆਪਣੇ ਮੁੱਖ ਭਾਸ਼ਣ ਵਿੱਚ, ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਕਿਹਾ ਕਿ “ਲਿੰਫਟਿਕ ਫਾਈਲੇਰੀਆਸਿਸ, ਇੱਕ ਮੱਛਰ ਦੁਆਰਾ ਪੈਦਾ ਬਿਮਾਰੀ ਹੈ ਜਿਸ ਨੂੰ ਸਰਲ ਉਪਾਵਾਂ ਰਾਹੀਂ ਰੋਕਿਆ ਜਾ ਸਕਦਾ ਹੈ, ਇਸ ਲਈ, ਇਸ ਦੇ ਪ੍ਰਸਾਰਣ ਨੂੰ ਰੋਕਣ ਲਈ ਮਾਸ ਡਰੱਗ ਐਡਮਨਿਸਟ੍ਰੇਸ਼ਨ (ਐੱਮਡੀਏ) ਦੌਰ ਮਹੱਤਵਪੂਰਨ ਹਨ।”

 

ਸ਼੍ਰੀ ਜਾਧਵ ਨੇ ਜਨਤਕ ਸਿਹਤ ਦੇ ਪ੍ਰਤੀ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਮੱਛਰਾਂ ਦੇ ਕੱਟਣ ਤੋਂ ਬੱਚਣਾ ਅਤੇ ਐਂਟੀ ਫਾਈਲੇਰੀਅਲ ਦਵਾਈਆਂ ਦੇ ਸੇਵਨ ਜਿਹੇ ਰੋਕਥਾਮ ਉਪਾਅ ਲਿੰਫੈਟਿਕ  ਫਾਈਲੇਰੀਆਸਿਸ ਦੇ ਸੰਕ੍ਰਮਣ ਨੂੰ ਰੋਕਣ ਲਈ ਮਹੱਤਵਪੂਰਨ ਹਨ, ਜੋ ਭਾਰਤ  ਦੇ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਬਿਮਾਰੀ ਨਾ ਸਿਰਫ਼ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਲਿੰਫੇਡੀਮਾ ਦੇ ਕਾਰਨ ਆਜੀਵਨ ਵਿਕਲਾਂਗਤਾ ਦਾ ਕਾਰਨ ਵੀ ਬਣਦੀ ਹੈ, ਜੋ ਪਰਿਵਾਰਾਂ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਆਗਾਮੀ ਐੱਮਡੀਏ ਦੌਰ ਵਿੱਚ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਰੀ ਯੋਗ ਆਬਾਦੀ 90 ਪ੍ਰਤੀਸ਼ਤ ਇਨ੍ਹਾਂ ਦਵਾਈਆਂ ਦਾ ਸੇਵਨ ਕਰੇ।” ਉਨ੍ਹਾਂ ਨੇ ਭਾਰਤ ਲਿੰਫੈਟਿਕ ਫਾਈਲੇਰੀਆਸਿਸ ਦੀ ਰੋਕਥਾਮ ਅਤੇ ਖ਼ਾਤਮੇ ਲਈ ਸਮਰਪਿਤ ਪਯਾਸਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਸ਼੍ਰੀ ਜਾਧਵ ਨੇ ਇਹ ਵੀ ਕਿਹਾ ਕਿ ਮਿੱਟੀ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਪੱਕੇ ਘਰ ਸੁਨਿਸ਼ਚਿਤ ਕਰਨ ਦੇ ਪ੍ਰਯਾਸ ਕੀਤੇ ਜਾ ਰਹੇ ਹਨ, ਜੋ ਉਨ੍ਹਾਂ ਨੂੰ ਅਜਿਹੀਆਂ ਬਿਮਾਰੀਆਂ ਦੇ ਪ੍ਰਤੀ ਅਧਿਕ ਸੰਵੇਦਨਸ਼ੀਲ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਲਿੰਫੈਟਿਕ ਫਾਈਲੇਰੀਆਸਿਸ ਇੱਕ ਟੀਕਾ ਵਿਕਸਿਤ ਕਰਨ ਦੇ ਪ੍ਰਯਾਸ ਕੀਤੇ ਜਾਣਗੇ। ਉਨ੍ਹਾਂ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਲਿੰਫੈਟਿਕ ਫਾਈਲੇਰੀਆਸਿਸ ਤੋਂ ਪ੍ਰਭਾਵਿਤ ਲੋਕਾਂ ਨੂੰ ਦਿਵਿਯਾਂਗਤਾ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ।

ਉਨ੍ਹਾਂ ਨੇ ਖੁਦ ਦਵਾਈ ਖਾ ਕੇ ਐੱਮਡੀਏ ਅਭਿਯਾਨ ਦੀ ਸ਼ੁਰੂਆਤ ਕੀਤੀ ਅਤੇ ਅਭਿਯਾਨ ਦੀ ਸਫ਼ਲਤਾ ਵਿੱਚ ਯੋਗਦਾਨ ਲਈ ਸਬੰਧਿਤ ਮੰਤਰਾਲਿਆਂ, ਸਵੈ ਸਹਾਇਤਾ ਸਮੂਹਾਂ ਅਤੇ ਹੋਰ ਹਿਤਧਾਰਕਾਂ ਦੇ ਸਮਰਪਣ ਅਤੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

ਰਾਜ ਦੇ ਸਿਹਤ ਮੰਤਰੀਆਂ ਨੇ 2004 ਵਿੱਚ ਲਿੰਫੈਟਿਕ ਫਾਈਲੇਰੀਆਸਿਸ ਖ਼ਾਤਮੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ ਲਿੰਫੈਟਿਕ ਫਾਈਲੇਰੀਆਸਿਸ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਆਪਣੀਆਂ ਉਪਲਬਧੀਆਂ ਅਤੇ ਪ੍ਰਯਾਸਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਧੰਨਵਾਦ ਕੀਤਾ ਅਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਆਪਣੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ।

ਸਿਹਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਅਤੇ ਐੱਮਡੀ (ਐੱਨਐੱਚਐੱਮ) ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਕਿਹਾ ਕਿ ਲਿੰਫੈਟਿਕ ਫਾਈਲੇਰੀਆਸਿਸ ਇੱਕ ਰੋਕਥਾਮ ਯੋਗ ਬਿਮਾਰੀ ਹੈ ਅਤੇ ਇਹ ਐੱਮਡੀਏ ਅਭਿਯਾਨ ਵਰਤਮਾਨ ਵਿੱਚ 6 ਰਾਜਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। 10 ਅਗਸਤ 2024 ਨੂੰ ਐੱਮਡੀਏ ਅਭਿਯਾਨ ਦੇ ਦੂਸਰੇ ਪੜਾਅ ਦੇ ਹਿੱਸੇ ਵਜੋਂ, 6 ਰਾਜਾਂ ਦੇ 63 ਜ਼ਿਲ੍ਹਿਆਂ (38 ਟ੍ਰਿਪਲ ਡਰੱਗ ਅਤੇ 25 ਡਬਲ ਡਰੱਗ) ਅਤੇ 771 ਬਲਾਕ ਐੱਮਡੀਏ ਅਭਿਯਾਨ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਫੋਕਸ ਨਾ ਸਿਰਫ਼ ਦਵਾਈਆਂ ਦੀ ਵੰਡ ‘ਤੇ ਹੈ ਬਲਕਿ ਉਨ੍ਹਾਂ ਦਾ ਸੇਵਨ ਵੀ ਸੁਨਿਸ਼ਚਿਤ ਕਰਨਾ ਹੈ ਤਾਕਿ ਅਭਿਯਾਨ ਸਫ਼ਲ ਹੋ ਸਕੇ।

ਸਿਹਤ ਮੰਤਰਾਲੇ ਦੀ ਸੰਯੁਕਤ ਸਕੱਤਰ ਵੰਦਨਾ ਜੈਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਲਿੰਫੈਟਿਕ ਫਾਈਲੇਰੀਆਸਿਸ, ਇੱਕ ਮੱਛਰ ਦੁਆਰਾ ਪੈਦਾ ਬਿਮਾਰੀ ਹੈ ਜਿਸ ਨੂੰ ਸਰਲ ਉਪਾਵਾਂ ਰਾਹੀਂ ਰੋਕਿਆ ਜਾ ਸਕਦਾ ਹੈ, ਇਸ ਲਈ ਇਸ ਦੇ ਪ੍ਰਸਾਰਣ ਨੂੰ ਰੋਕਣ ਲਈ ਮਾਸ ਡਰੱਗ ਐਡਮਨਿਸਟ੍ਰੇਸ਼ਨ (ਐੱਮਡੀਏ) ਦੌਰ ਮਹੱਤਵਪੂਰਨ ਹਨ।”

ਇਸ ਅਵਸਰ ‘ਤੇ ਸਿਹਤ ਸੇਵਾ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ, ਸਿਹਤ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਵੰਦਨਾ ਜੈਨ, ਨੈਸ਼ਨਲ ਸੈਂਟਰ ਫਾਰ ਵੈਕਟਰ-ਬੋਰਨ ਡਿਜ਼ੀਜ਼ ਦੇ ਡਾਇਰੈਕਟਰ ਡਾ. ਤਨੂ ਜੈਨ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਪਿਛੋਕੜ

ਲਿੰਫੈਟਿਕ ਫਾਈਲੇਰੀਆਸਿਸ (ਐੱਲਐੱਫ) ਜਿਸ ਨੂੰ ਆਮਤੌਰ ‘ਤੇ ਐਲੀਫੈਂਟੀਆਸਿਸ (ਹਾਟੀਪਾਓਨ) ਵਜੋਂ ਜਾਣਿਆ ਜਾਂਦਾ ਹੈ, ਕਮਜ਼ੋਰ ਕਰਨ ਵਾਲੀ ਇੱਕ ਗੰਭੀਰ ਬਿਮਾਰੀ ਹੈ ਜੋ ਗੰਦੇ/ਪ੍ਰਦੂਸ਼ਿਤ ਪਾਣੀ ਵਿੱਚ ਪੈਦਾ ਹੋਣ ਵਾਲੇ ਕਿਊਲੇਕਸ ਮੱਛਰ ਦੇ ਕੱਟਣ ਤੋਂ ਫੈਲਦੀ ਹੈ। ਇਹ ਸੰਕ੍ਰਮਣ ਆਮ ਤੌਰ ‘ਤੇ ਬਚਪਨ ਵਿੱਚ ਹੁੰਦਾ ਹੈ ਜਿਸ ਨਾਲ ਲਿੰਫੈਟਿਕ ਸਿਸਟਮ ਨੂੰ ਛੁਪੀ ਹੋਈ ਹਾਣੀ ਹੁੰਦੀ ਹੈ ਅਤੇ ਇਸ ਦੇ ਲਕਸ਼ਣ (ਲਿੰਫੋਡੀਮਾ, ਐਲੀਫੈਂਟੀਆਸਿਸ ਅਤੇ ਸਕਰੋਟਲ ਸੋਜ/ਹਾਈਡ੍ਰੋਸਿਲ) ਦਿਖਾਈ ਦਿੰਦੇ ਹਨ ਜੋ ਬਾਅਦ ਵਿੱਚ ਜੀਵਨ ਵਿੱਚ ਦਿਖਾਈ ਦਿੰਦੇ ਹਨ ਅਤੇ ਸਥਾਈ ਦਿਵਿਯਾਂਗਤਾ ਦਾ ਕਾਰਨ ਬਣ ਸਕਦੇ ਹਨ।

ਲਿੰਫੈਟਿਕ ਫਾਈਲੇਰੀਆਸਿਸ (ਹਾਟੀਪਾਓਨ) ਇੱਕ ਪ੍ਰਾਥਮਿਕਤਾ ਵਾਲੀ ਬਿਮਾਰੀ ਹੈ ਜਿਸ ਨੂੰ 2027 ਤੱਕ ਖ਼ਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਵਰਤਮਾਨ ਵਿੱਚ, ਐੱਲਐੱਫ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 345 ਜ਼ਿਲ੍ਹਿਆਂ ਵਿੱਚ ਰਿਪੋਰਟ ਕੀਤਾ ਗਿਆ ਹੈ, ਜਿਸ ਵਿੱਚ ਐੱਲਐੱਫ ਦਾ 90 ਪ੍ਰਤੀਸ਼ਤ 8 ਰਾਜਾਂ-ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਿੱਚ ਹੈ। ਭਾਰਤ ਨੇ ਇੱਕ ਵਿਆਪਕ ਪੰਜ-ਆਯਾਮੀ ਰਣਨੀਤੀ ਅਪਣਾਈ ਹੈ: ਮਿਸ਼ਨ ਮੋਡ ਐੱਮਡੀਏ, ਰੋਗ ਪ੍ਰਬੰਧਨ ਅਤੇ ਦਿਵਿਯਾਂਗਤਾ ਰੋਕਥਾਮ (ਐੱਮਐੱਮਡੀਪੀ), ਵੈਕਟਰ ਕੰਟਰੋਲ (ਨਿਗਰਾਨੀ ਅਤੇ ਪ੍ਰਬੰਧਨ), ਉੱਚ-ਪੱਧਰੀ ਪ੍ਰਚਾਰ ਅਤੇ ਐੱਲਐੱਫ ਦੇ ਖ਼ਾਤਮੇ ਲਈ ਨਵੀਨਤਾਕਾਰੀ ਦ੍ਰਿਸ਼ਟੀਕੋਣ।

ਕੁੱਲ ਸਥਾਨਕ ਜ਼ਿਲ੍ਹਿਆਂ ਵਿੱਚੋਂ 138 (40 ਪ੍ਰਤੀਸ਼ਤ) ਨੇ ਮਾਸ ਡਰੱਗ ਐਡਮਨਿਸਟ੍ਰੇਸ਼ਨ ਨੂੰ ਰੋਕ ਦਿੱਤਾ ਅਤੇ ਟ੍ਰਾਂਸਮਿਸ਼ਨ ਅਸੈਸਮੈਂਟ ਸਰਵੇ (ਟੀਏਐੱਸ1) ਸੰਪੰਨ ਕਰ ਲਿਆ, 13 ਰਾਜਾਂ ਦੇ 159 ਜ਼ਿਲ੍ਹਿਆਂ ਨੇ ਸਲਾਨਾ ਮਾਸ ਡਰੱਗ ਐਡਮਨਿਸਟ੍ਰੇਸ਼ਨ ਆਯੋਜਿਤ ਕਰਨ ਵਾਲੇ ਐੱਮਐੱਫ>1 ਦੀ ਰਿਪੋਰਟ ਕੀਤੀ ਅਤੇ 41 ਜ਼ਿਲ੍ਹੇ ਪ੍ਰੀ ਟੀਏਐੱਸ/ਟੀਏਐੱਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ, 5 ਜ਼ਿਲ੍ਹੇ ਪ੍ਰੀ ਟੀਏਐੱਸ ਫੇਲ੍ਹ ਰਹੇ (8 ਬਲਾਕਾਂ ਵਿੱਚ 1 ਐੱਮਐੱਫ ਦਰ >1) ਅਤੇ ਅਸਾਮ ਦੇ ਦੋ ਜ਼ਿਲ੍ਹਿਆਂ ਨੇ ਐੱਮਡੀਏ ਨੂੰ 2025 ਤੱਕ ਮੁਲਤਵੀ ਕਰ ਦਿੱਤਾ। 2023 ਤੱਕ ਸਾਰੇ ਸਥਾਨਕ ਜ਼ਿਲ੍ਹਿਆਂ ਤੋਂ ਲਿੰਫੋਡੀਮਾ ਦੇ 6.19 ਲੱਖ ਕੇਸ ਅਤੇ ਹਾਈਡ੍ਰੋਸੀਲ ਦੇ 1.27 ਲੱਖ ਕੇਸ ਸਾਹਮਣੇ ਆਏ।

ਐੱਮਡੀਏ ਅਭਿਯਾਨ

2027 ਤੱਕ ਐੱਲਐੱਫ ਖ਼ਾਤਮੇ ਲਈ ਉੱਨਤ ਰਣਨੀਤੀ ਦੀ ਸ਼ੁਰੂਆਤ ਦੇ ਨਾਲ ਲਿੰਫੈਟਿਕ ਫਾਈਲੇਰੀਆਸਿਸ (ਐੱਲਐੱਫ) ਨੂੰ ਖ਼ਤਮ ਕਰਨ ਦੇ ਭਾਰਤ ਦੇ ਪ੍ਰਯਾਸਾਂ ਵਿੱਚ ਜ਼ਿਕਰਯੋਗ ਪ੍ਰਗਤੀ ਦੇਖੀ ਗਈ ਹੈ। ਇਸ ਰਣਨੀਤੀ ਵਿੱਚ ਮਿਸ਼ਨ ਮੋਡ ਸਲਾਨਾ ਮਾਸ ਡਰੱਗ ਐਡਮਨਿਸਟ੍ਰੇਸ਼ਨ (ਐੱਮਡੀਏ) ਅਭਿਯਾਨ ਸ਼ਾਮਲ ਹੈ, ਜੋ ਨੈਸ਼ਨਲ ਡੀਵਰਮਿੰਗ ਡੇਅ (ਐੱਨਡੀਡੀ) ਦੇ ਨਾਲ-ਨਾਲ 10 ਫਰਵਰੀ ਅਤੇ 10 ਅਗਸਤ ਨੂੰ ਦੋ ਸਾਲਾਂ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ। 2023 ਵਿੱਚ, ਐੱਮਡੀਏ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ 12 ਰਾਜਾਂ ਦੇ 170 ਜ਼ਿਲ੍ਹਿਆਂ ਵਿੱਚ ਰਾਸ਼ਟਰੀ ਪੱਧਰ ‘ਤੇ 82 ਪ੍ਰਤੀਸ਼ਤ ਕਵਰੇਜ ਤੱਕ ਪਹੁੰਚ ਗਿਆ, ਜਿਸ ਵਿੱਚ ਪ੍ਰਤੱਖ ਤੌਰ ‘ਤੇ ਦੇਖੀ ਗਈ ਖਪਤ ‘ਤੇ ਜ਼ੋਰ ਦਿੱਤਾ ਗਿਆ। 2024 ਵਿੱਚ, ਐੱਮਡੀਏ ਅਭਿਯਾਨ ਦਾ ਪਹਿਲਾਂ ਪੜਾਅ 11 ਰਾਜਾਂ ਦੇ 96 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਗਿਆ ਅਤੇ ਯੋਗ ਆਬਾਦੀ ਦੇ ਮੁਕਾਬਲੇ 95 ਪ੍ਰਤੀਸ਼ਤ ਦੀ ਰਾਸ਼ਟਰੀ ਕਵਰੇਜ ਦੀ ਸੂਚਨਾ ਦਿੱਤੀ ਗਈ।

ਐੱਮਡੀਏ ਅਭਿਯਾਨ ਨੂੰ ਸਫ਼ਲਤਾਪੂਰਵਕ ਚਲਾਉਣ ਲਈ, ਯੋਗ ਆਬਾਦੀ ਦੇ ਮੁਕਾਬਲੇ 90 ਪ੍ਰਤੀਸ਼ਤ ਤੋਂ ਅਧਿਕ ਲਕਸ਼ਿਤ ਦਵਾ ਅਨੁਪਾਲਣ ਪ੍ਰਾਪਤ ਕਰਨ ਲਈ ਸਾਰੇ ਘਰਾਂ ਨੂੰ ਐਂਟੀ-ਫਾਈਲੇਰੀਆ ਡਰੱਗ ਦੇ ਸੇਵਨ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਜ਼ਰੂਰੀ ਹੈ। 10 ਅਗਸਤ, 2024 ਨੂੰ ਐੱਮਜੀਏ ਅਭਿਯਾਨ ਦੇ ਦੂਸਰੇ ਪੜਾਅ ਦੇ ਹਿੱਸੇ ਵਜੋਂ, 6 ਰਾਜਾਂ ਦੇ 63 ਜ਼ਿਲ੍ਹਿਆਂ (38 ਟ੍ਰਿਪਲ ਡਰੱਗ ਅਤੇ 25 ਡਬਲ ਡਰੱਗ) ਅਤੇ 771 ਬਲਾਕਾਂ ਵਿੱਚ ਐੱਮਡੀਏ ਅਭਿਯਾਨ ਚਲਾਇਆ ਜਾ ਰਿਹਾ ਹੈ।

 

************

ਐੱਮਵੀ


(Release ID: 2044575) Visitor Counter : 36