ਮੰਤਰੀ ਮੰਡਲ
azadi ka amrit mahotsav

ਕੇਂਦਰੀ ਕੈਬਨਿਟ ਨੇ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ ਦੇ ਤਹਿਤ ਸਵੱਛ ਪੌਦਾ/ਕਲੀਨ ਪਲਾਂਟ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ


ਖ਼ਾਹਿਸ਼ੀ ਸਵੱਛ ਪੌਦਾ/ ਕਲੀਨ ਪਲਾਂਟ ਪ੍ਰੋਗਰਾਮ ਦੇਸ਼ ਵਿੱਚ ਬਾਗਬਾਨੀ ਖੇਤਰ ਵਿੱਚ ਕ੍ਰਾਂਤੀ ਲਿਆਵੇਗਾ

Posted On: 09 AUG 2024 10:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਪ੍ਰਸਤਾਵਿਤ ਸਵੱਛ ਪੌਦਾ  ਪ੍ਰੋਗਰਾਮ/ਕਲੀਨ ਪਲਾਂਟ ਪ੍ਰੋਗਰਾਮ (ਸੀਪੀਪੀ-CPP) ਨੂੰ ਮਨਜ਼ੂਰੀ ਦੇ ਦਿੱਤੀ।

1,765.67 ਕਰੋੜ ਰੁਪਏ ਦੇ ਬੜੇ ਨਿਵੇਸ਼ ਦੇ ਨਾਲ, ਇਹ ਮੋਹਰੀ ਪਹਿਲ ਭਾਰਤ ਵਿੱਚ ਬਾਗਬਾਨੀ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਤਿਆਰ ਹੈ ਅਤੇ ਇਸ ਨਾਲ ਉਤਕ੍ਰਿਸ਼ਟਤਾ ਅਤੇ ਸਥਿਰਤਾ ਦੇ ਲਈ ਨਵੇਂ ਮਿਆਰ ਸਥਾਪਿਤ ਹੋਣ ਦੀ ਉਮੀਦ ਹੈ। ਫਰਵਰੀ 2023 ਵਿੱਚ ਵਿੱਤ ਮੰਤਰੀ ਦੁਆਰਾ ਬਜਟ ਭਾਸ਼ਣ ਵਿੱਚ ਐਲਾਨਿਆ, ਸਵੱਛ ਪੌਦਾ ਪ੍ਰੋਗਰਾਮ / ਕਲੀਨ ਪਲਾਂਟ ਪ੍ਰੋਗਰਾਮ (ਸੀਪੀਪੀ-CPP)  ਪੂਰੇ ਦੇਸ਼ ਵਿੱਚ ਫਲਾਂ ਦੀਆਂ ਫਸਲਾਂ ਦੀ ਗੁਣਵੱਤਾ ਅਤੇ ਉਤਪਾਦਕਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਬੜੀ ਪਹਿਲ ਹੈ।

 

ਸਵੱਛ ਪੌਦਾ ਪ੍ਰੋਗਰਾਮ ਕਲੀਨ ਪਲਾਂਟ ਪ੍ਰੋਗਰਾਮ (ਸੀਪੀਪੀ- CPP) ਦੇ ਮੁੱਖ ਲਾਭ

ਕਿਸਾਨਸਵੱਛ ਪੌਦਾ ਪ੍ਰੋਗਰਾਮ / ਕਲੀਨ ਪਲਾਂਟ ਪ੍ਰੋਗਰਾਮ (ਸੀਪੀਪੀ- CPP) ਵਾਇਰਸ ਮੁਕਤ, ਉੱਚ-ਗੁਣਵੱਤਾ ਵਾਲੀ ਰੋਪਣ ਸਮੱਗਰੀ (virus-free, high-quality planting material) ਤੱਕ ਪਹੁੰਚ ਪ੍ਰਦਾਨ ਕਰੇਗਾ, ਜਿਸ ਨਾਲ ਫਸਲਾਂ ਦੀ ਪੈਦਾਵਾਰ ਵਧੇਗੀ ਅਤੇ ਆਮਦਨ ਦੇ ਬਿਹਤਰ ਅਵਸਰ ਮਿਲਣਗੇ।

ਨਰਸਰੀਵਿਵਸਥਿਤ ਪ੍ਰਮਾਣਨ ਪ੍ਰਕਿਰਿਆ ਅਤੇ ਬੁਨਿਆਦੀ ਢਾਂਚਾ ਸਮਰਥਨ ਨਾਲ ਨਰਸਰੀਆਂ ਸਵੱਛ ਰੋਪਣ ਸਮੱਗਰੀ ਦਾ ਕੁਸ਼ਲਤਾਪੂਰਵਕ ਪ੍ਰਚਾਰ ਕਰਨ, ਵਿਕਾਸ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਦੇ ਸਮਰੱਥ ਹੋਣਗੀਆਂ।

ਉਪਭੋਗਤਾਇਸ ਪਹਿਲ ਨਾਲ ਸੁਨਿਸ਼ਚਿਤ ਹੋਵੇਗਾ ਕਿ ਉਪਭੋਗਤਾਵਾਂ ਨੂੰ ਵਾਇਰਸ ਮੁਕਤ ਬਿਹਤਰ ਉਤਪਾਦਾਂ ਦਾ ਲਾਭ ਮਿਲੇ, ਜਿਸ ਨਾਲ ਫਲਾਂ ਦੇ ਸੁਆਦ, ਰੂਪ ਅਤੇ ਪੋਸ਼ਣ ਦੇ ਪੱਧਰ ਵਿੱਚ ਵਾਧਾ ਹੋਵੇ।

 

ਨਿਰਯਾਤਉਚੇਰੀ ਗੁਣਵੱਤਾ ਵਾਲੇ, ਰੋਗ-ਮੁਕਤ ਫਲਾਂ (higher-quality, disease-free fruits) ਦਾ ਉਤਪਾਦਨ ਕਰਕੇ, ਭਾਰਤ ਇੱਕ ਮੋਹਰੀ ਆਲਮੀ ਨਿਰਯਾਤਕ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਵੇਗਾ, ਬਜ਼ਾਰ ਦੇ ਅਵਸਰਾਂ ਦਾ ਵਿਸਤਾਰ ਕਰੇਗਾ ਅਤੇ ਅੰਤਰਰਾਸ਼ਟਰੀ ਫਲ ਵਪਾਰ (international fruit trade) ਵਿੱਚ ਆਪਣੀ ਹਿੱਸੇਦਾਰੀ ਵਧਾਵੇਗਾ।

ਇਹ ਪ੍ਰੋਗਰਾਮ ਸਾਰੇ ਕਿਸਾਨਾਂ ਦੇ ਲਈ ਸਵੱਛ ਪੌਦਾ ਸਮੱਗਰੀ (clean plant material) ਤੱਕ ਕਿਫਾਇਤੀ ਪਹੁੰਚ ਨੂੰ ਪ੍ਰਾਥਮਿਕਤਾ ਦੇਵੇਗਾ, ਚਾਹੇ ਉਨ੍ਹਾਂ ਦੀ ਭੂਮੀ ਦਾ ਆਕਾਰ (landholding size) ਜਾਂ ਸਮਾਜਿਕ-ਆਰਥਿਕ ਸਥਿਤੀ (socioeconomic status) ਕੁਝ ਭੀ ਹੋਵੇ।

ਇਹ ਪ੍ਰੋਗਰਾਮ ਆਪਣੀ ਯੋਜਨਾ ਅਤੇ ਲਾਗੂਕਰਨ ਵਿੱਚ ਮਹਿਲਾ ਕਿਸਾਨਾਂ (women farmers) ਨੂੰ ਸਰਗਰਮ ਤੌਰ ‘ਤੇ ਸ਼ਾਮਲ ਕਰੇਗਾ, ਜਿਸ ਨਾਲ ਸੰਸਾਧਨਾਂ, ਟ੍ਰੇਨਿੰਗ ਅਤੇ ਨਿਰਣੇ ਲੈਣ ਦੇ ਅਵਸਰਾਂ ਤੱਕ ਉਨ੍ਹਾਂ ਦੀ ਪਹੁੰਚ ਸੁਨਿਸ਼ਚਿਤ ਹੋਵੇਗੀ।

ਇਹ ਪ੍ਰੋਗਰਾਮ ਖੇਤਰੀ ਪੱਧਰ ਦੀਆਂ ਵਿਸ਼ਿਸ਼ਟ ਸਵੱਛ ਪੌਦਿਆਂ ਦੀਆਂ ਕਿਸਮਾਂ ਅਤੇ ਟੈਕਨੋਲੋਜੀਆਂ (region-specific clean plant varieties and technologies) ਨੂੰ ਵਿਕਸਿਤ ਕਰਕੇ ਭਾਰਤ ਭਰ ਵਿੱਚ ਵਿਵਿਧ ਖੇਤੀਬਾੜੀ-ਜਲਵਾਯੂ ਸਥਿਤੀਆਂ ਨੂੰ ਧਿਆਨ ਵਿੱਚ ਰੱਖੇਗਾ।

 

ਸੀਪੀਪੀ ਦੇ ਮੁੱਖ ਘਟਕ (Core Components of the CPP):

ਸਵੱਛ ਪੌਦਾ ਕੇਂਦਰ/ਕਲੀਨ ਪਲਾਂਟ ਸੈਂਟਰ (Clean Plant Centers ਸੀਪੀਸੀਜ਼-CPCs)ਪੂਰੇ ਭਾਰਤ ਵਿੱਚ ਨੌਂ ਵਿਸ਼ਵ ਪੱਧਰੀ ਅਤਿਆਧੁਨਿਕ ਸੀਪੀਸੀਜ਼ (state-of-the-art CPCs) ਸਥਾਪਿਤ ਕੀਤੇ ਜਾਣਗੇ, ਜੋ ਅਡਵਾਂਸਡ ਡਾਇਗਨੌਸਟਿਕ ਥੈਰਾਪਿਓਟਿਕਸ ( ਉੱਨਤ ਨਿਦਾਨ ਚਿਕਿਤਸਾ ਵਿਗਿਆਨ)ਅਤੇ ਟਿਸ਼ੂ ਕਲਚਰ ਲੈਬਸ ਨਾਲ ਲੈਸ ਹੋਣਗੇ। ਇਨ੍ਹਾਂ ਵਿੱਚ ਅੰਗੂਰ (ਐੱਨਆਰਸੀ, ਪੁਣੇ) ਸੇਬ, ਬਦਾਮ, ਅਖਰੋਟ ਆਦਿ ਸ਼ੀਤੋਸ਼ਣ ਫਲ (ਸੀਆਈਟੀਐੱਚ-CITH), ਸ੍ਰੀਨਗਰ ਅਤੇ ਮੁਕਤੇਸ਼ਵਰ), ਖੱਟੇ (ਸਿਟਰਸ) ਫਲ (ਸੀਸੀਆਰਆਈ-CCRI), ਨਾਗਪੁਰ ਅਤੇ ਸੀਆਈਏਐੱਚ- CIAH, ਬੀਕਾਨੇਰ) ਅੰਬ/ਅਮਰੂਦ/ਏਵਾਕਾਡੋ (ਆਈਆਈਐੱਚਆਰ-IIHR, ਬੰਗਲੁਰੂ), ਅੰਬ/ਅਮਰੂਦ/ਲੀਚੀ (ਸੀਆਈਐੱਸਐੱਚ- CISH, ਲਖਨਊ), ਅਨਾਰ (ਐੱਨਆਰਸੀ, ਸ਼ੋਲਾਪੁਰ) ਅਤੇ ਪੂਰਬੀ ਭਾਰਤ ਵਿੱਚ ਟਰੌਪਿਕਲ( ਤਪਤ ਖੰਡੀ) /ਸਬ-ਟਰੌਪਿਕਲ( ਉਪ-ਤਪਤ ਖੰਡੀ)  ਫਲ ਸ਼ਾਮਲ ਹਨ। ਇਹ ਕੇਂਦਰ ਬੜੇ ਪੈਮਾਨੇ ‘ਤੇ ਪ੍ਰਸਾਰ ਦੇ ਲਈ ਵਾਇਰਸ ਮੁਕਤ ਰੋਪਣ ਸਮੱਗਰੀ(virus-free planting material) ਦੇ ਉਤਪਾਦਨ ਅਤੇ ਰੱਖ-ਰਖਾਅ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਪ੍ਰਮਾਣਨ ਅਤੇ ਕਾਨੂੰਨੀ ਢਾਂਚਾ (Certification and Legal Framework)ਰੋਪਣ ਸਮੱਗਰੀ ਦੇ ਉਤਪਾਦਨ ਅਤੇ ਵਿੱਕਰੀ (planting material production and sale) ਵਿੱਚ ਪੂਰੀ ਤਰ੍ਹਾਂ ਨਾਲ ਜਵਾਬਦੇਹੀ ਅਤੇ ਪਤਾ ਲਗਾਉਣ ਦੀ ਸਮਰੱਥਾ (accountability and traceability) ਸੁਨਿਸ਼ਚਿਤ ਕਰਨ ਦੇ ਲਈ ਬੀਜ ਐਕਟ 1966 (Seeds Act 1966) ਦੇ ਤਹਿਤ ਇੱਕ ਰੈਗੂਲੇਟਰੀ ਫ੍ਰੇਮਵਰਕ ਦੁਆਰਾ ਸਮਰਥਿਤ ਇੱਕ ਮਜ਼ਬੂਤ ਪ੍ਰਮਾਣਨ ਪ੍ਰਣਾਲੀ (robust certification system) ਲਾਗੂ ਕੀਤੀ ਜਾਵੇਗੀ।

ਇਨਫ੍ਰਾਸਟ੍ਰਕਚਰ ਵਧਾਉਣਾ (Enhanced Infrastructure)ਸਵੱਛ ਰੋਪਣ ਸਮੱਗਰੀ ਦੇ ਕੁਸ਼ਲ ਗੁਣਨ (efficient multiplication of clean planting material) ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਬੜੇ ਪੈਮਾਨੇ ‘ਤੇ ਨਰਸਰੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

 

 ਸਵੱਛ ਪੌਦਾ / ਕਲੀਨ ਪਲਾਂਟ ਪ੍ਰੋਗਰਾਮ ਮਿਸ਼ਨ ਲਾਇਫ (Mission LiFE) ਅਤੇ ਵੰਨ ਹੈਲਥ (ਇੱਕ ਸਿਹਤ) ਪਹਿਲਾਂ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਭਾਰਤ ਦੇ ਬਾਗਬਾਨੀ ਖੇਤਰ ਨੂੰ ਬੜੇ ਪੱਧਰ ‘ਤੇ ਹੁਲਾਰਾ ਦੇਣ ਦੇ ਲਈ ਤਿਆਰ ਹੈ। ਇਸ ਨਾਲ ਟਿਕਾਊ ਅਤੇ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਪੱਧਤੀਆਂ ਨੂੰ ਹੁਲਾਰਾ ਮਿਲੇਗਾ ਅਤੇ ਆਯਾਤਿਤ ਰੋਪਣ ਸਮੱਗਰੀ (imported planting materials) ‘ਤੇ ਨਿਰਭਰਤਾ ਘੱਟ ਹੋਵੇਗੀ।

 

ਇਹ ਪ੍ਰੋਗਰਾਮ ਭਾਰਤ ਨੂੰ ਫਲਾਂ ਦੇ ਇੱਕ ਮੋਹਰੀ ਆਲਮੀ ਨਿਰਯਾਤਕ (leading global exporter of fruits) ਦੇ ਰੂਪ ਵਿੱਚ ਸਥਾਪਿਤ ਕਰਨ ਅਤੇ ਪੂਰੇ ਖੇਤਰ ਵਿੱਚ ਪਰਿਵਰਤਨਕਾਰੀ ਬਦਲਾਅ (transformative change) ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ। ਇਸ ਪ੍ਰੋਗਰਾਮ ਨੂੰ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ-ICAR) ਦੇ ਸਹਿਯੋਗ ਨਾਲ ਰਾਸ਼ਟਰੀ ਬਾਗਬਾਨੀ ਬੋਰਡ(National Horticulture Board) ਦੁਆਰਾ ਲਾਗੂ ਕੀਤਾ ਜਾਵੇਗਾ।

*****

ਐੱਮਜੇਪੀਐੱਸ/ਡੀਐੱਸ/ਬੀਐੱਮ/ਐੱਸਕੇਐੱਸ


(Release ID: 2044230) Visitor Counter : 42