ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅੰਮ੍ਰਿਤ ਉਦਯਾਨ (Amrit Udyan)16 ਅਗਸਤ ਤੋਂ 15 ਸਤੰਬਰ ਤੱਕ ਜਨਤਾ ਦੇ ਲਈ ਖੁੱਲ੍ਹਾ ਰਹੇਗਾ


29 ਅਗਸਤ ਨੂੰ ਖਿਡਾਰੀਆਂ ਦੇ ਲਈ ਅਤੇ 5 ਸਤੰਬਰ ਨੂੰ ਅਧਿਆਪਕਾਂ ਦੇ ਲਈ ਰਾਖਵਾਂ ਹੋਵੇਗਾ

Posted On: 06 AUG 2024 7:58PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 14 ਅਗਸਤ, 2024 ਨੂੰ ਅੰਮ੍ਰਿਤ ਉਦਯਾਨ ਗਰਮੀਆਂ ਦੇ ਵਾਰਸ਼ਿਕ ਆਯੋਜਨ (Amrit Udyan Summer Annuals Edition), 2024 ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਅੰਮ੍ਰਿਤ ਉਦਯਾਨ (Amrit Udyan) 16 ਅਗਸਤ ਤੋਂ 15 ਸਤੰਬਰ, 2024 ਤੱਕ ਸੁਬ੍ਹਾ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਜਨਤਾ ਦੇ ਲਈ ਖੁੱਲ੍ਹਾ ਰਹੇਗਾ (ਅੰਤਿਮ ਪ੍ਰਵੇਸ਼ ਸ਼ਾਮ 05:15 ਵਜੇ ਹੋਵੇਗਾ)।

 

ਪਹਿਲੀ ਵਾਰ, 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ (National Sports Day) ਦੇ ਅਵਸਰ ‘ਤੇ ਖਿਡਾਰੀਆਂ ਦੇ ਲਈ ਵਿਸ਼ੇਸ਼ ਤੌਰ ‘ਤੇ ਰਾਖਵਾਂ ਰਹੇਗਾ। ਨਾਲ ਹੀ, ਪਿਛਲੇ ਵਰ੍ਹੇ ਦੀ ਤਰ੍ਹਾਂ, 5 ਸਤੰਬਰ ਨੂੰ ਅਧਿਆਪਕ ਦਿਵਸ (Teachers’ Day) ਦੇ ਲਈ ਰਾਖਵਾਂ ਹੋਵੇਗਾ ।

ਅੰਮ੍ਰਿਤ ਉਦਯਾਨ (Amrit Udyan) ਰੱਖ-ਰਖਾਅ ਦੇ ਲਈ ਸਾਰੇ ਸੋਮਵਾਰ ਨੂੰ ਬੰਦ ਰਹੇਗਾ।

ਆਮ ਜਨਤਾ ਦੇ ਲਈ ਪ੍ਰਵੇਸ਼ ਨੌਰਥ ਐਵੇਨਿਊ ਰੋਡ (North Avenue Road) ਦੇ ਪਾਸ ਰਾਸ਼ਟਰਪਤੀ ਭਵਨ (Rashtrapati Bhavan) ਦੇ ਗੇਟ ਨੰਬਰ 35 ਤੋਂ ਹੋਵੇਗਾ।

 

ਉਦਯਾਨ (Udyan) ਵਿੱਚ ਪ੍ਰਵੇਸ਼ ਅਤੇ ਸਲੌਟ ਦੀ ਬੁਕਿੰਗ ਮੁਫ਼ਤ ਹੈ। ਬੁਕਿੰਗ ਰਾਸ਼ਟਰਪਤੀ ਭਵਨ ਦੀ ਵੈੱਬਸਾਇਟ (https://visit.rashtrapatibhavan.gov.in/‘ਤੇ ਔਨਲਾਇਨ ਕੀਤੀ ਜਾ ਸਕਦੀ ਹੈ, ਨਾਲ ਹੀ ਗੇਟ ਨੰਬਰ 35 ਦੇ ਬਾਹਰ “ਵਾਕ-ਇਨ ਵਿਜ਼ਿਟਰਸ”( “Walk-in Visitors”) ਦੇ ਲਈ ਰੱਖੇ ਗਏ ਸੈਲਫ ਸਰਵਿਸ ਕਿਓਸਕਸ (Self Service Kiosks) ਦੇ ਜ਼ਰੀਏ ਭੀ ਕੀਤੀ ਜਾ ਸਕਦੀ ਹੈ।

 

ਸੈਲਾਨੀਆਂ ਦੀ ਸੁਵਿਧਾ ਦੇ ਲਈ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ 35 (ਉਦਯਾਨ (Udyan) ਦੇ ਲਈ ਪ੍ਰਵੇਸ਼ ਦੁਆਰ) ਤੱਕ ਮੁਫ਼ਤ ਸ਼ਟਲ ਬੱਸ ਸਰਵਿਸ ਭੀ ਉਪਲਬਧ ਹੋਵੇਗੀ।

 

ਸੈਲਾਨੀ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਅਜਾਇਬ ਘਰ (Rashtrapati Bhavan and Rashtrapati Bhavan Museum) ਦਾ ਦੌਰਾ ਕਰ ਸਕਦੇ ਹਨ, ਨਾਲ ਹੀ ਨਵੀਂ ਦਿੱਲੀ ਵਿੱਚ ਚੇਂਜ ਆਵ੍ ਗਾਰਡ ਸਮਾਰੋਹ ਦੇਖ ਸਕਦੇ ਹਨ, ਸ਼ਿਮਲਾ ਵਿੱਚ ਰਾਸ਼ਟਰਪਤੀ ਨਿਵਾਸ ਮਸ਼ੋਬਰਾ (Rashtrapati Niwas Mashobra) ਅਤੇ ਹੈਦਰਾਬਾਦ ਵਿੱਚ ਰਾਸ਼ਟਰਪਤੀ ਨਿਲਯਮ (Rashtrapati Nilayam) ਦਾ ਦੌਰਾ ਕਰ ਸਕਦੇ ਹਨ, ਇਸ ਦੇ ਲਈ ਉਨ੍ਹਾਂ ਨੂੰ (https://visit.rashtrapatibhavan.gov.in/) ‘ਤੇ ਔਨਲਾਇਨ ਸਲੌਟ ਬੁੱਕ ਕਰਨਾ ਹੋਵੇਗਾ।

 

ਅੰਮ੍ਰਿਤ ਉਦਯਾਨ ਗਰਮੀਆਂ ਦੇ ਵਾਰਸ਼ਿਕ ਆਯੋਜਨ (Amrit Udyan Summer Annuals Edition),2024 ਦੇ ਉਦਘਾਟਨ ਦੇ ਦੌਰਾਨ ਸਕੂਲੀ ਬੱਚਿਆਂ ਦੇ ਲਈ ਰਾਸ਼ਟਰਪਤੀ ਭਵਨ ਅਜਾਇਬ ਘਰ (Rashtrapati Bhavan Museum) ਵਿੱਚ ਪ੍ਰਵੇਸ਼ ਮੁਫ਼ਤ ਰਹੇਗਾ। ਖਿਡਾਰੀ ਅਤੇ ਅਧਿਆਪਕ ਭੀ ਆਪਣੇ ਵਿਸ਼ੇਸ਼ ਦਿਨਾਂ ਯਾਨੀ ਕ੍ਰਮਵਾਰ 29 ਅਗਸਤ ਅਤੇ 5 ਸਤੰਬਰ, 2024 ਨੂੰ ਬਿਨਾ ਕਿਸੇ ਚਾਰਜ ਦੇ ਅਜਾਇਬ ਘਰ (ਮਿਊਜ਼ੀਅਮ) ਦਾ ਦੌਰਾ ਕਰ ਸਕਦੇ ਹਨ।

***

ਡੀਐੱਸ/ਐੱਸਕੇਐੱਸ




(Release ID: 2042918) Visitor Counter : 42