ਰੇਲ ਮੰਤਰਾਲਾ

ਗਤੀ ਸ਼ਕਤੀ ਵਿਸ਼ਵਵਿਦਿਆਲਯ (GSV) ਨੇ ਹਵਾਬਾਜ਼ੀ ਖੇਤਰ ਲਈ "ਸੁਰੱਖਿਆ ਪ੍ਰਬੰਧਨ ਪ੍ਰਣਾਲੀ" 'ਤੇ ਕਾਰਜਕਾਰੀ ਸਿਖਲਾਈ ਦਾ ਆਯੋਜਨ ਕੀਤਾ

Posted On: 06 AUG 2024 6:06PM by PIB Chandigarh

ਗਤੀ ਸ਼ਕਤੀ ਵਿਸ਼ਵਵਿਦਿਆਲਯ (ਜੀਐੱਸਵੀ) ਨੇ ਕੱਲ੍ਹ ਤੋਂ ਦਵਾਰਕਾ, ਨਵੀਂ ਦਿੱਲੀ ਵਿਖੇ ਏਸ਼ੀਅਨ ਇੰਸਟੀਟਿਊਟ ਆਫ ਟ੍ਰਾਂਸਪੋਰਟ ਡਿਵੈਲਪਮੈਂਟ (ਏਆਈਟੀਡੀ) ਵਿਖੇ ਹਵਾਬਾਜ਼ੀ ਖੇਤਰ ਲਈ ਆਪਣਾ ਪਹਿਲਾ ਕਾਰਜਕਾਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। 5 ਅਗਸਤ ਤੋਂ 7 ਅਗਸਤ ਤੱਕ ਤਿੰਨ ਦਿਨਾ ਪ੍ਰੋਗਰਾਮ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ "ਸੁਰੱਖਿਆ ਪ੍ਰਬੰਧਨ ਪ੍ਰਣਾਲੀਆਂ" 'ਤੇ ਕੇਂਦਰਿਤ ਹੋਵੇਗਾ, ਜੋ ਏਅਰਬੱਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ।

ਪ੍ਰੋਗਰਾਮ ਨੂੰ ਇੱਕ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ, ਜਿਸ ਨੇ ਪ੍ਰਮੁੱਖ ਏਅਰਲਾਈਨਾਂ ਜਿਵੇਂ ਕਿ ਇੰਡੀਗੋ, ਵਿਸਤਾਰਾ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਏਅਰਬੱਸ ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਪ੍ਰਤੀਨਿਧਾਂ ਨੂੰ ਆਕਰਸ਼ਿਤ ਕੀਤਾ ਹੈ। ਖਾਸ ਤੌਰ 'ਤੇ, ਕੋਰਸ ਵਿੱਚ ਅੰਤਰਰਾਸ਼ਟਰੀ ਪੇਸ਼ੇਵਰਾਂ ਵਲੋਂ ਵੀ ਭਾਗ ਲਿਆ ਜਾ ਰਿਹਾ ਹੈ, ਜਿਸ ਵਿੱਚ ਨੇਪਾਲ ਦੇ ਚਾਰ ਅਤੇ ਭੂਟਾਨ ਦੇ ਚਾਰ ਭਾਗੀਦਾਰ ਸ਼ਾਮਲ ਹਨ। ਪ੍ਰੋਗਰਾਮ ਦੇ ਇੰਸਟ੍ਰਕਟਰ ਉਦਯੋਗ ਦੇ ਪ੍ਰਮੁੱਖ ਮਾਹਰ ਹਨ।

ਕੋਰਸ ਦਾ ਉਦਘਾਟਨ ਗਰੁੱਪ ਕੈਪਟਨ ਜੀਵੀਜੀ ਯੁਗਾਂਧਰ ਡਾਇਰੈਕਟਰ ਜਨਰਲ, ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ, ਸਿਵਲ ਐਵੀਏਸ਼ਨ ਮੰਤਰਾਲਾ ਅਤੇ ਸ਼੍ਰੀ ਸੁਨੀਲ ਭਾਸਕਰਨ ਡਾਇਰੈਕਟਰ, ਏਅਰ ਇੰਡੀਆ ਐਵੀਏਸ਼ਨ ਅਕੈਡਮੀ ਨੇ ਜੀਐੱਸਵੀ ਦੇ ਵਾਈਸ-ਚਾਂਸਲਰ ਪ੍ਰੋ: ਮਨੋਜ ਚੌਧਰੀ ਅਤੇ ਡੀਨ (ਕਾਰਜਕਾਰੀ ਸਿੱਖਿਆ) ਪ੍ਰੋ. ਪ੍ਰਦੀਪ ਗਰਗ ਦੀ ਮੌਜੂਦਗੀ ਵਿੱਚ ਕੀਤਾ।

ਇਹ ਧਿਆਨ ਦੇਣ ਯੋਗ ਹੈ ਕਿ ਗਤੀ ਸ਼ਕਤੀ ਵਿਸ਼ਵਵਿਦਿਆਲਯ (ਰੇਲ ਮੰਤਰਾਲੇ ਦੇ ਅਧੀਨ ਸੰਚਾਲਿਤ ਇੱਕ ਕੇਂਦਰੀ ਯੂਨੀਵਰਸਿਟੀ) ਨੇ ਪੂਰੇ ਆਵਾਜਾਈ ਅਤੇ ਲੌਜਿਸਟਿਕ ਸੈਕਟਰ ਨੂੰ ਕਵਰ ਕਰਨ ਦੇ ਮੰਤਵ ਨਾਲ ਹਾਲ ਹੀ ਵਿੱਚ ਭਾਰਤ ਵਿੱਚ ਏਰੋਸਪੇਸ ਸਿੱਖਿਆ, ਸਿਖਲਾਈ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਏਅਰਬੱਸ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਸੀ। "ਉਦਯੋਗ ਵਲੋਂ ਸੰਚਾਲਿਤ" ਪਹੁੰਚ 'ਤੇ ਕੰਮ ਕਰਦੇ ਹੋਏ, ਜੀਐੱਸਵੀ ਪਹਿਲਾਂ ਤੋਂ ਹੀ ਰੇਲਵੇ, ਬੰਦਰਗਾਹਾਂ ਅਤੇ ਸ਼ਿਪਿੰਗ ਅਤੇ ਮੈਟਰੋ ਰੇਲ ਟੈਕਨੋਲੌਜੀ ਵਰਗੇ ਵੱਖ-ਵੱਖ ਆਵਾਜਾਈ ਅਤੇ ਲੌਜਿਸਟਿਕ ਖੇਤਰਾਂ ਲਈ ਨਿਯਮਿਤ ਸਿੱਖਿਆ (ਬੈਚਲਰ/ਮਾਸਟਰਜ਼/ਡਾਕਟਰੇਟ ਪੱਧਰ) ਅਤੇ ਕਾਰਜਕਾਰੀ ਸਿੱਖਿਆ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ। ਜੀਐੱਸਵੀ ਨੇ ਇਸ ਅਕਾਦਮਿਕ ਸਾਲ ਤੋਂ ਐਵੀਏਸ਼ਨ ਇੰਜਨੀਅਰਿੰਗ ਵਿੱਚ ਬੀ.ਟੈੱਕ ਵੀ ਸ਼ੁਰੂ ਕੀਤੀ ਹੈ।

****

ਪੀਪੀਜੀ/ਕੇਐੱਸ/ਐੱਸਕੇ



(Release ID: 2042641) Visitor Counter : 6