ਬਿਜਲੀ ਮੰਤਰਾਲਾ

ਗ੍ਰਾਮੀਣ ਖੇਤਰਾਂ ਵਿੱਚ 24 ਘੰਟੇ ਪਾਵਰ ਸਪਲਾਈ ਸੁਨਿਸ਼ਚਿਤ ਕਰਨ ਦਾ ਲਕਸ਼

Posted On: 05 AUG 2024 3:46PM by PIB Chandigarh

ਪਾਵਰ (ਉਪਭੋਗਤਾਵਾਂ ਦੇ ਅਧਿਕਾਰ), ਰੂਲਜ਼, 2020 ਦੇ ਨਿਯਮ (10) ਦੇ ਅਨੁਸਾਰ, ਵੰਡ ਲਾਇਸੈਂਸਧਾਰੀ ਸਾਰੇ ਉਪਭੋਗਤਾਵਾਂ ਨੂੰ ਚੌਵੀ ਘੰਟੇ ਅਤੇ ਸੱਤੋ ਦਿਨ ਪਾਵਰ ਸਪਲਾਈ ਕਰੇਗਾ। ਹਾਲਾਂਕਿ, ਕਮਿਸ਼ਨ ਖੇਤੀਬਾੜੀ ਜਿਹੇ ਉਪਭੋਗਤਾਵਾਂ ਦੀਆਂ ਕੁਝ ਸ਼੍ਰੇਣੀਆਂ ਲਈ ਸਪਲਾਈ ਦੇ ਘੱਟ ਘੰਟੇ ਨਿਸ਼ਚਿਤ ਕਰ ਸਕਦਾ ਹੈ। ਇਹ ਨਿਯਮ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਸਹਿਤ ਸਾਰੇ ਰਾਜਾਂ ਅਤੇ ਸਾਰੇ ਖੇਤਰਾਂ ਦੇ ਲਈ ਲਾਗੂ ਹਨ। 

ਭਾਰਤ ਸਰਕਾਰ ਨੇ ਸਾਰੇ ਘਰਾਂ ਵਿੱਚ ਬਿਨਾ ਰੁਕਾਵਟ ਪਾਵਰ ਸਪਲਾਈ ਉਪਲਬਧ ਕਰਵਾਉਣ ਦੇ ਉਦੇਸ਼ ਦੀ ਪ੍ਰਾਪਤੀ ਲਈ ਰਾਜਾਂ ਦੀ ਸਹਾਇਤਾ ਕਰਨ ਲਈ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (DDUGJY), ਏਕੀਕ੍ਰਿਤ ਬਿਜਲੀ ਵਿਕਾਸ ਯੋਜਨਾ (IPDS), ਪ੍ਰਧਾਨ ਮੰਤਰੀ ਸਹਜ ਬਿਜਲੀ ਹਰ ਘਰ ਯੋਜਨਾ (SAUBHAGYA) ਆਦਿ ਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਝਾਰਖੰਡ ਰਾਜ ਵਿੱਚ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 11,391 ਕਰੋੜ ਰੁਪਏ ਦੇ ਪ੍ਰੋਜੈਕਟਸ ਲਾਗੂ ਕੀਤੇ ਗਏ, ਜਿਨ੍ਹਾਂ ਵਿੱਚ ਨਵਾਂ/ਅੱਪਗ੍ਰੇਡੇਸ਼ਨ ਆਫ਼ ਸਬ-ਸਟੇਸ਼ਨ, ਐੱਚਟੀ ਅਤੇ ਐੱਲਟੀ ਲਾਈਨਾਂ ਦਾ ਅੱਪਗ੍ਰੇਡੇਸ਼ਨ, ਏਬੀਸੀ ਅਤੇ ਅੰਡਰਗਰਾਊਂਡ ਕੇਬਲਿੰਗ ਆਦਿ ਜਿਹੇ ਕੰਮ ਸ਼ਾਮਲ ਹਨ। ਡੀਡੀਯੂਜੀਜੇਵਾਈ (DDUGJY) ਦੇ ਤਹਿਤ ਕੁੱਲ 2,583 ਪਿੰਡਾਂ ਦਾ ਇਲੈਕਟ੍ਰੀਫਿਕੇਸ਼ਨ ਅਤੇ ਸੌਭਾਗਯ (SAUBHAGYA) ਦੇ ਤਹਿਤ 17,30,708 ਘਰਾਂ ਦਾ ਇਲੈਕਟ੍ਰੀਫਿਕੇਸ਼ਨ ਕੀਤਾ ਗਿਆ। 

 

ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਵਿੱਤੀ ਤੌਰ ‘ਤੇ ਟਿਕਾਊ ਅਤੇ ਪ੍ਰਚਾਲਨਾਤਮਕ ਤੌਰ ‘ਤੇ ਕੁਸ਼ਲ ਵੰਡ ਸੈਕਟਰ ਦੇ ਜ਼ਰੀਏ ਉਪਭੋਗਤਾਵਾਂ ਨੂੰ ਪਾਵਰ ਸਪਲਾਈ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪੁਨਰ-ਗਠਿਤ ਵੰਡ ਖੇਤਰ ਯੋਜਨਾ (RDSS)) ਸ਼ੁਰੂ ਕੀਤੀ ਹੈ। 2021-22 ਤੋਂ ਵਿੱਤ ਵਰ੍ਹੇ 2025-26 ਤੱਕ ਪੰਜ ਵਰ੍ਹਿਆਂ ਦੀ ਮਿਆਦ ਵਿੱਚ ਇਸ ਯੋਜਨਾ ਦਾ ਖਰਚ 3,03,758 ਕਰੋੜ ਰੁਪਏ ਹੈ ਜਿਸ ਵਿੱਚ ਭਾਰਤ ਸਰਕਾਰ ਵੱਲੋਂ 97,631 ਕਰੋੜ ਰੁਪਏ ਦੀ  ਕੁੱਲ ਬਜਟ ਸਹਾਇਤਾ (Gross Budgetary Support) ਸ਼ਾਮਲ ਹੈ। ਝਾਰਖੰਡ ਰਾਜ ਲਈ ਵੰਡ ਸੰਰਚਨਾ ਕਾਰਜਾਂ ਅਤੇ ਸਮਾਰਟ ਮੌਨੀਟਰਿੰਗ ਕਾਰਜਾਂ ਲਈ 4,181 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। 

ਇਸ ਤੋਂ ਇਲਾਵਾ, ਪੀਐੱਮ-ਜਨਮਨ (PM-JANMAN)  (ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਏ ਮਹਾਅਭਿਆਨ- Pradhan Mantri Janjati Adivasi Nyaya Maha Abhiyan) ਦੇ ਤਹਿਤ ਸਾਰੇ ਚਿੰਨ੍ਹਿਤ ਪੀਵੀਟੀਜੀ ਪਰਿਵਾਰਾਂ (PVTG Households) ਨੂੰ ਯੋਜਨਾ ਦੇ ਦਿਸ਼ਾਨਿਰਦੇਸ਼ਾਂ ਦੇ ਅਨੁਸਾਰ ਔਨ-ਗਰਿੱਡ ਬਿਜਲੀ ਕਨੈਕਸ਼ਨ ਲਈ ਆਰਡੀਐੱਸਐੱਸ ਦੇ ਤਹਿਤ ਲਿਆ ਜਾ ਰਿਹਾ ਹੈ। ਝਾਰਖੰਡ ਰਾਜ ਲਈ ਹੁਣ ਤੱਕ 9,134 ਪੀਵੀਟੀਜੀ ਘਰਾਂ ਦੇ ਇਲੈਕਟ੍ਰੀਫਿਕੇਸ਼ਨ ਲਈ 53.39 ਕਰੋੜ ਰੁਪਏ ਦੀ ਰਾਸ਼ੀ ਦੇ ਕਾਰਜਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। 

 

ਇਸ ਤੋਂ ਇਲਾਵਾ, ਪਿਛਲੇ 5 ਵਰ੍ਹਿਆਂ ਵਿੱਚ, ਦੇਸ਼ ਦੇ ਪੂਰਬੀ ਖੇਤਰ (ਝਾਰਖੰਡ ਦਾ ਹਿੱਸਾ) ਵਿੱਚ ਚਾਲੂ ਕੀਤੀ ਗਈ ਕੁੱਲ 6,220 ਮੈਗਾਵਾਟ ਥਰਮਲ ਕਪੈਸਿਟੀ ਵਿੱਚੋਂ ਝਾਰਖੰਡ ਰਾਜ ਨੂੰ ਐਲੋਕੇਟਿਡ ਪਾਵਰ 613 ਮੈਗਾਵਾਟ ਹੈ। ਇਸ ਤੋਂ ਇਲਾਵਾ, 800 ਮੈਗਾਵਾਟ ਦੀਆਂ  ਤਿੰਨ ਯੂਨਿਟਾਂ ਪਤਰਾਤੂ (Patratu) ਵਿੱਚ ਨਿਰਮਾਣ ਅਧੀਨ ਹਨ ਅਤੇ 660 ਮੈਗਾਵਾਟ ਦਾ ਇੱਕ ਯੂਨਿਟ ਝਾਰਖੰਡ ਰਾਜ ਦੇ ਉੱਤਰੀ ਕਰਣਪੁਰਾ (North Karanpura) ਵਿੱਚ ਨਿਰਮਾਣ ਅਧੀਨ ਹੈ। 660 ਮੈਗਾਵਾਟ ਦਾ ਇੱਕ ਯੂਨਿਟ ਬਰ੍ਹ, ਬਿਹਾਰ (Barh, Bihar) ਵਿੱਚ ਨਿਰਮਾਣ ਅਧੀਨ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਝਾਰਖੰਡ ਦਾ ਕੁੱਲ ਹਿੱਸਾ ਲਗਭਗ 2,272 ਮੈਗਾਵਾਟ ਹੈ। 

ਇਨ੍ਹਾਂ ਉਪਾਵਾਂ ਦੇ ਸਿੱਟੇ ਵਜੋਂ, ਵਿੱਤ ਵਰ੍ਹੇ 2024-2025 ਦੀ ਪਹਿਲੀ ਤਿਮਾਹੀ ਵਿੱਚ ਅਧਿਕਤਮ ਮੰਗ ਹੋਰ ਪੂਰੀ ਕੀਤੀ ਗਈ ਮੰਗ ਦਰਮਿਆਨ ਮਾਮੂਲੀ ਪਾੜਾ ਰਿਹਾ ਹੈ। (ਵੇਰਵਾ ਸੂਚੀ ਵਿੱਚ ਦਿੱਤਾ ਗਿਆ ਹੈ)।

ANNEXURE

ਝਾਰਖੰਡ: 2024-25 ਦੌਰਾਨ ਪਾਵਰ ਸਪਲਾਈ ਦੀ ਸਥਿਤੀ

 

 

Energy Details

Peak Details

Year

Energy Required

Energy Available

Surplus /
Deficit (-)

Peak Demand

Demand Met

Surplus/ Deficit

MU

MU

MU

%

MW

MW

MW

%

April-24

1,313

1,284

-30

-2.2

2,133

2,133

0

0.0

May-24

1,403

1,395

-9

-0.6

2,295

2,292

-3

-0.1

June-24

1,424

1,410

-13

-0.9

2,330

2,330

0

0.0

Total

(Upto June)

4,140

4,089

-52

-1.3

6,758

6,755

0

0.0

 

 

ਇਹ ਜਾਣਕਾਰੀ ਬਿਜਲੀ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ (Shri Shripad Naik) ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*******

ਐੱਮਜੇਪੀਐੱਸ/ਐੱਸਕੇ



(Release ID: 2042210) Visitor Counter : 22