ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈ ਸ਼੍ਰਮ ਪੋਰਟਲ 'ਤੇ 29.82 ਕਰੋੜ ਅਸੰਗਠਿਤ ਕਾਮੇ ਰਜਿਸਟਰ

Posted On: 29 JUL 2024 7:01PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ 26 ਅਗਸਤ 2021 ਨੂੰ ਆਧਾਰ ਨਾਲ ਪ੍ਰਮਾਣਿਤ ਅਤੇ ਜੋੜੇ ਅਸੰਗਠਿਤ ਕਾਮਿਆਂ ਦਾ ਇੱਕ ਵਿਆਪਕ ਰਾਸ਼ਟਰੀ ਡਾਟਾਬੇਸ ਬਣਾਉਣ ਲਈ ਈ ਸ਼੍ਰਮ ਪੋਰਟਲ (eshram.gov.in) ਲਾਂਚ ਕੀਤਾ। ਈ ਸ਼੍ਰਮ ਪੋਰਟਲ ਦਾ ਉਦੇਸ਼ ਅਸੰਗਠਿਤ ਕਾਮਿਆਂ ਨੂੰ ਇੱਕ ਯੂਨੀਵਰਸਲ ਖਾਤਾ ਨੰਬਰ (ਯੂਏਐੱਨ) ਅਤੇ ਈ ਸ਼੍ਰਮ ਕਾਰਡ ਪ੍ਰਦਾਨ ਕਰਕੇ ਰਜਿਸਟਰ ਕਰਨਾ ਅਤੇ ਉਨ੍ਹਾਂ ਦੀ ਸਹਾਇਤਾ ਕਰਨਾ ਹੈ। 22 ਜੁਲਾਈ, 2024 ਤੱਕ 29.82 ਕਰੋੜ ਤੋਂ ਵੱਧ ਅਸੰਗਠਿਤ ਕਾਮਿਆਂ ਨੇ ਈ ਸ਼੍ਰਮ ਪੋਰਟਲ 'ਤੇ ਰਜਿਸਟਰ ਕੀਤਾ ਹੈ।

ਮੰਤਰਾਲੇ ਨੇ ਜਾਗਰੂਕਤਾ ਲਈ ਅਤੇ ਈ ਸ਼੍ਰਮ ਪੋਰਟਲ 'ਤੇ ਅਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਹਨ। ਮੰਤਰਾਲੇ ਦੁਆਰਾ ਸਮੇਂ-ਸਮੇਂ 'ਤੇ ਕਾਮਨ ਸਰਵਿਸ ਸੈਂਟਰ (ਸੀਐਸਸੀ) ਨਾਲ ਤਾਲਮੇਲ ਕਰਕੇ ਕਈ ਰਜਿਸਟ੍ਰੇਸ਼ਨ ਕੈਂਪ ਅਤੇ ਅਭਿਆਨ ਆਯੋਜਿਤ ਕੀਤੇ ਜਾਂਦੇ ਹਨ। ਈ ਸ਼੍ਰਮ 'ਤੇ ਰਜਿਸਟਰ ਕਰਨ ਲਈ ਵਰਕਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

ਰਾਜ ਸੇਵਾ ਕੇਂਦਰਾਂ (ਐੱਸਐੱਸਕੇ) ਅਤੇ ਕਾਮਨ ਸਰਵਿਸ ਸੈਂਟਰਾਂ ਦੀਆਂ ਸੇਵਾਵਾਂ ਅਸੰਗਠਿਤ ਕਾਮਿਆਂ ਦੀ ਸਹਾਇਤਾ ਮੋਡ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਬੋਰਡ 'ਤੇ ਸਨ। ਈ ਸ਼੍ਰਮ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ-ਏਜ ਗਵਰਨੈਂਸ (ਉਮੰਗ ਐਪ) 'ਤੇ ਵੀ ਉਪਲੱਭਧ ਹੈ, ਤਾਂ ਜੋ ਵਰਕਰਾਂ ਤੱਕ ਪਹੁੰਚ ਵਧਾਈ ਜਾ ਸਕੇ ਅਤੇ ਉਨ੍ਹਾਂ ਦੇ ਮੋਬਾਈਲ ਦੀ ਸਹੂਲਤ 'ਤੇ ਰਜਿਸਟ੍ਰੇਸ਼ਨ/ਅਪਡੇਟ ਸਹੂਲਤ ਪ੍ਰਦਾਨ ਕੀਤੀ ਜਾ ਸਕੇ।

ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਹਿਮਾਂਸ਼ੂ ਪਾਠਕ


(Release ID: 2040149) Visitor Counter : 33