ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
33 ਵਿੱਚੋਂ 19 ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟਸ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਲਈ ਹਨ
ਮਹਿਲਾਵਾਂ ਲਈ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟਸ ਕ੍ਰਾਫਟ ਇੰਸਟ੍ਰਕਟਰ ਟ੍ਰੇਨਿੰਗ ਸਕੀਮ (ਸੀਆਈਟੀਐੱਸ) ਦੇ ਤਹਿਤ 19 ਕੋਰਸਾਂ ਦੇ ਨਾਲ-ਨਾਲ ਕ੍ਰਾਫਟਮੈਨ ਟ੍ਰੇਨਿੰਗ ਸਕੀਮ ਦੇ ਤਹਿਤ 23 ਕੋਰਸ ਪ੍ਰਦਾਨ ਕਰਦੇ ਹਨ
ਮਹਿਲਾਵਾਂ ਲਈ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ
प्रविष्टि तिथि:
31 JUL 2024 1:48PM by PIB Chandigarh
33 ਵਿੱਚੋਂ 19 ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ (ਐੱਨਐੱਸਟੀਆਈ) ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਲਈ ਹਨ। ਇਹ ਮਹਿਲਾ ਐੱਨਐੱਸਟੀਆਈ ਕ੍ਰਾਫਟ ਇੰਸਟ੍ਰਕਟਰ ਟ੍ਰੇਨਿੰਗ ਸਕੀਮ (ਸੀਆਈਟੀਐੱਸ) ਦੇ ਤਹਿਤ 19 ਕੋਰਸਾਂ ਦੇ ਨਾਲ-ਨਾਲ ਕ੍ਰਾਫਟਮੈਨ ਟ੍ਰੇਨਿੰਗ ਸਕੀਮ (ਸੀਟੀਐੱਸ) ਦੇ ਤਹਿਤ 23 ਕੋਰਸ ਪ੍ਰਦਾਨ ਕਰਦੀਆਂ ਹਨ। ਮਹਿਲਾ ਐੱਨਐੱਸਟੀਆਈ ਸੀਟੀਐੱਸ ਅਤੇ ਸੀਆਈਟੀਐੱਸ ਦੋਹਾਂ ਵਿੱਚ ਮਹਿਲਾ ਸਿਖਿਆਰਥੀਆਂ ਨੂੰ ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ (ਸੀਓਪੀਏ), ਇਲੈਕਟ੍ਰੌਨਿਕਸ ਮੈਕੇਨੀਕ, ਆਰਕੀਟੈਕਚਰਲ ਡ੍ਰਾਫਟਸਮੈਨ, ਕੰਪਿਊਟਰ ਸੌਫਟਵੇਅਰ ਐਪਲੀਕੇਸ਼ਨ, ਡੈਸਕਟੌਪ ਪਬਲਿਸ਼ਿੰਗ ਆਪਰੇਟਰ ਆਦਿ ਜਿਹੇ ਟ੍ਰੇਡਾਂ ਵਿੱਚ ਕੋਰਸ ਵੀ ਪ੍ਰਦਾਨ ਕਰਦੀਆਂ ਹਨ। ਇੱਥੋਂ ਤੱਕ ਕਿ ਇੰਦੌਰ ਅਤੇ ਵਡੋਦਰਾ ਵਿੱਚ ਮਹਿਲਾ ਐੱਨਐੱਸਟੀਆਈ ਵਿੱਚ ਇਲੈਕਟ੍ਰੀਸ਼ੀਅਨ ਜਿਹੇ ਟ੍ਰੇਡ ਵੀ ਸ਼ੁਰੂ ਕੀਤੇ ਗਏ ਹਨ। ਸੈਸ਼ਨ 2023-24 ਤੋਂ ਤਿੰਨ ਮਹਿਲਾ ਐੱਨਐੱਸਟੀਆਈ ਵਿੱਚ ‘ਸਰਵੇਅਰ’ ਦਾ ਵਪਾਰ ਸ਼ੁਰੂ ਕੀਤਾ ਗਿਆ ਹੈ। ਸੀਟੀਐੱਸ ਦੇ ਤਹਿਤ ਇੱਕ ਹੋਰ ਨਵਾਂ ਟ੍ਰੇਡ ਅਰਥਾਤ ‘ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੋਗਰਾਮਿੰਗ ਅਸਿਸਟੈਂਟ’ ਪਹਿਲੀ ਵਾਰ ਵਰ੍ਹੇ 2024-25 ਤੋਂ ਅੱਠ ਮਹਿਲਾ ਐੱਨਐੱਸਟੀਆਈ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।
ਸੀਆਈਟੀਐੱਸ ਦੇ ਤਹਿਤ ਸਵੀਕ੍ਰਿਤ ਸੀਟਾਂ ਵਿੱਚੋਂ 50.45% ਮਹਿਲਾ ਸਿਖਿਆਰਥੀਆਂ ਸਨ ਜਦਕਿ ਐੱਨਐੱਸਟੀਆਈ ਵਿੱਚ ਸੀਟੀਐੱਸ ਟ੍ਰੇਨਿੰਗ ਦੇ ਤਹਿਤ 84% ਸਿਖਿਆਰਥੀ ਮਹਿਲਾਵਾਂ ਸਨ।
ਮਹਿਲਾ ਕੋਰਸਾਂ ਵਿੱਚ ਭਾਗੀਦਾਰੀ ਨੂੰ ਹੋਰ ਵਧਾਉਣ ਲਈ, ਸਾਰੀਆਂ ਲੜਕੀਆਂ ਉਮੀਦਵਾਰਾਂ ਦੇ ਲਈ ਟਿਊਸ਼ਨ ਅਤੇ ਪ੍ਰੀਖਿਆ ਫੀਸ ਮੁਆਫ ਕਰ ਦਿੱਤੀ ਗਈ ਹੈ ਅਤੇ ਆਮ ਐੱਨਐੱਸਟੀਆਈ ਵਿੱਚ ਪ੍ਰਵੇਸ਼ ਲਈ ਜਨਰਲ ਟ੍ਰੇਡਾਂ ਵਿੱਚ ਮਹਿਲਾਵਾਂ ਲਈ 30% ਸੀਟਾਂ ਰਿਜ਼ਰਵਡ ਹਨ।
ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਸਬੀ
(रिलीज़ आईडी: 2039956)
आगंतुक पटल : 72