ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੈਡੀਕਲ ਕਾਲਜਾਂ ਅਤੇ ਐੱਮਬੀਬੀਐੱਸ ਦੀਆਂ ਸੀਟਾਂ ਨੂੰ ਵਧਾਉਣ ਦੇ ਲਈ ਚੁੱਕੇ ਗਏ ਕਦਮ


2014 ਤੋਂ ਪਹਿਲਾਂ 387 ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ 88 ਪ੍ਰਤੀਸ਼ਤ ਦਾ ਵਾਧਾ, ਹੁਣ 731 ਮੈਡੀਕਲ ਕਾਲਜ

2014 ਤੋਂ ਪਹਿਲਾਂ ਐੱਮਬੀਬੀਐੱਸ ਸੀਟਾਂ ਦੀ ਸੰਖਿਆ 51,348 ਵਿੱਚ 118 ਪ੍ਰਤੀਸ਼ਤ ਦਾ ਵਾਧਾ, ਹੁਣ 1,12,112 ਸੀਟਾਂ

2014 ਤੋਂ ਪਹਿਲਾਂ 31,185 ਤੋਂ ਪੋਸਟ ਗ੍ਰੈਜੂਏਟ ਸੀਟਾਂ ਵਿੱਚ 113 ਪ੍ਰਤੀਸ਼ਤ ਦਾ ਵਾਧਾ, ਹੁਣ 72,627 ਸੀਟਾਂ

Posted On: 30 JUL 2024 4:18PM by PIB Chandigarh

ਸਰਕਾਰ ਨੇ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਹੈ ਅਤੇ ਇਸ ਦੇ ਬਾਅਦ ਐੱਮਬੀਬੀਐੱਸ ਸੀਟਾਂ ਵਿੱਚ ਵੀ ਵਾਧਾ ਕੀਤਾ ਹੈ। 2014 ਤੋਂ ਪਹਿਲਾਂ 387 ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ 88 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ ਹੁਣ 731 ਹੋ ਗਿਆ ਹੈ। ਇਸ ਦੇ ਇਲਾਵਾ, 2014 ਤੋਂ ਪਹਿਲਾਂ 51,348  ਤੋਂ ਐੱਮਬੀਬੀਐੱਸ ਸੀਟਾਂ ਵਿੱਚ 118 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ ਹੁਣ 1,12,112  ਹੋ ਗਿਆ ਹੈ। ਪੋਸਟ ਗ੍ਰੈਜੂਏਸ਼ਨ ਸੀਟਾਂ ਵਿੱਚ ਵੀ 2014 ਤੋਂ ਪਹਿਲਾਂ 31,185  ਤੋਂ ਹੁਣ ਤੱਕ 72,627  ਤੱਕ 133 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਪਿਛਲੇ ਤਿੰਨ ਵਰ੍ਹਿਆਂ ਦੌਰਾਨ ਨਿੱਜੀ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਉਪਲਬਧ ਐੱਮਬੀਬੀਐੱਸ ਅਤੇ ਪੋਸਟ ਗ੍ਰੈਜੂਏਟ ਸੀਟਾਂ (ਐੱਨਬੀਈਐੱਮਐੱਸ ਸੀਟਾਂ ਨੂੰ ਛੱਡ ਕੇ) ਦਾ ਵੇਰਵਾ ਇਸ ਪ੍ਰਕਾਰ ਹੈ:

ਸੈਸ਼ਨ

ਸਰਕਾਰੀ ਮੈਡੀਕਲ ਕਾਲਜ

ਨਿੱਜੀ ਮੈਡੀਕਲ ਕਾਲਜ

ਗ੍ਰੈਜੂਏਟ ਸੀਟਾਂ

ਪੋਸਟ ਗ੍ਰੈਜੂਏਟ ਸੀਟਾਂ

ਗ੍ਰੈਜੂਏਟ ਸੀਟਾਂ

ਪੋਸਟ ਗ੍ਰੈਜੂਏਟ ਸੀਟਾਂ

2021-22

48212

28260

43915

17858

2022-23

51912

30211

44365

19362

2023-24

56300

33416

52640

21418

 

ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸੀਟਾਂ ਦੀ ਸੰਖਿਆ ਵਧਾਉਣ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਸਰਕਾਰ ਦੁਆਰਾ ਚੁੱਕੇ ਗਏ ਕੁਝ ਕਦਮ ਇਸ ਪ੍ਰਕਾਰ ਹਨ:-

  1. ਜ਼ਿਲ੍ਹਾ/ਰੈਫਰਲ ਹਸਪਤਾਲ ਨੂੰ ਅੱਪਗ੍ਰੇਡ ਕਰਕੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਦੇ ਲਈ ਕੇਂਦਰੀ ਸਪਾਂਸਰਡ ਸਕੀਮ (ਸੀਐੱਸਐੱਸ) ਜਿਸ ਦੇ ਤਹਿਤ 157 ਨਵੇਂ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 109 ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ।

  2. ਐੱਮਬੀਬੀਐੱਸ (ਗ੍ਰੈਜੂਏਟ) ਅਤੇ ਪੋਸਟ ਗ੍ਰੈਜੂਏਟ ਸੀਟਾਂ ਦੀ ਸੰਖਿਆ ਵਧਾਉਣ ਲਈ ਮੌਜੂਦਾ ਰਾਜ ਸਰਕਾਰ/ਕੇਂਦਰ ਸਰਕਾਰ ਦੇ ਮੈਡੀਕਲ ਕਾਲਜਾਂ ਨੂੰ ਮਜ਼ਬੂਤ/ਉੱਨਤ ਕਰਨ ਲਈ ਸੀਐੱਸਐੱਸ, ਜਿਸ ਦੇ ਤਹਿਤ 5,972.20  ਕਰੋੜ ਰੁਪਏ ਦੀ ਮਨਜ਼ੂਰ ਲਾਗਤ ਨਾਲ 83 ਕਾਲਜਾਂ ਵਿੱਚ 4,977  ਐੱਮਬੀਬੀਐੱਸ ਸੀਟਾਂ, 1,498.43  ਕਰੋੜ ਰੁਪਏ ਦੀ ਮਨਜ਼ੂਰ ਲਾਗਤ ਨਾਲ ਪੜਾਅ- I ਵਿੱਚ 72 ਕਾਲਜਾਂ ਵਿੱਚ 4,058 ਪੋਸਟ ਗ੍ਰੈਜੂਏਸ਼ਨ ਸੀਟਾਂ ਅਤੇ 4,478.25  ਕਰੋੜ ਰੁਪਏ ਦੀ ਮਨਜ਼ੂਰ ਲਾਗਤ ਨਾਲ ਪੜਾਅ- II ਵਿੱਚ 65 ਕਾਲਜਾਂ ਵਿੱਚ 4,000 ਪੀਜੀ ਸੀਟਾਂ ਵਧਾਉਣ ਲਈ ਸਮਰਥਨ ਪ੍ਰਦਾਨ ਕੀਤਾ ਗਿਆ ਹੈ।

  3. ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਦੇ ਕੰਪੋਨੈਂਟ “ਸੁਪਰ ਸਪੈਸ਼ਲਿਟੀ ਬਲਾਕਾਂ ਦੇ ਨਿਰਮਾਣ ਦੁਆਰਾ ਸਰਕਾਰੀ ਮੈਡੀਕਲ ਕਾਲਜਾਂ ਦੇ ਅੱਪਗ੍ਰੇਡ” ਦੇ ਤਹਿਤ ਕੁੱਲ 75 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 66 ਪ੍ਰੋਜੈਕਟਸ ਪੂਰੇ ਹੋ ਚੁੱਕੇ ਹਨ।

  4. ਨਵੇਂ ਏਮਸ ਦੀ ਸਥਾਪਨਾ ਦੇ ਲਈ ਕੇਂਦਰੀ ਖੇਤਰ ਯੋਜਨਾ ਦੇ ਤਹਿਤ 22 ਏਮਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 19 ਵਿੱਚ ਗ੍ਰੈਜੂਏਟ ਕੋਰਸ ਸ਼ੁਰੂ ਹੋ ਚੁੱਕੇ ਹਨ।

  5. ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਲਈ ਅਧਿਆਪਨ ਫੈਕਲਟੀ ਦੇ ਰੂਪ ਵਿੱਚ ਨਿਯਕਤੀ ਲਈ ਡੀਐੱਨਬੀ ਯੋਗਤਾ ਨੂੰ ਮਾਨਤਾ ਦਿੱਤੀ ਗਈ ਹੈ।

  6. ਮੈਡੀਕਲ ਕਾਲਜਾਂ ਵਿੱਚ ਅਧਿਆਪਕਾਂ/ਡੀਨ/ਪ੍ਰਿੰਸੀਪਲ/ਡਾਇਰੈਕਟਰ ਦੀਆਂ ਅਸਾਮੀਆਂ ‘ਤੇ ਨਿਯੁਕਤੀ/ਵਿਸਤਾਰ/ਪੁਨਰ ਨਿਯੁਕਤੀ ਦੇ ਲਈ ਉਮਰ ਸੀਮਾ ਨੂੰ ਵਧਾ ਕੇ 70 ਸਾਲ ਕੀਤੀ ਗਈ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****************

ਐੱਮਵੀ



(Release ID: 2039691) Visitor Counter : 33