ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਰਾਸ਼ਟਰੀ ਸਿਵਿਲ ਸਰਵਿਸਿਜ਼ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ


150 ਸਿਵਿਲ ਸਰਵਿਸਿਜ਼ ਟ੍ਰੇਨਿੰਗ ਇੰਸਟੀਟਿਊਟਸ ਐੱਨਐੱਸਸੀਟੀਆਈ ਦੀ ਮਾਨਤਾ ਪ੍ਰਾਪਤ ਕਰਨਗੇ

ਡਾ. ਜਿਤੇਂਦਰ ਸਿੰਘ ਅੰਮ੍ਰਿਤ ਗਿਆਨ ਕੋਸ਼ ਅਤੇ ਹੋਰ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕਰਨਗੇ

Posted On: 29 JUL 2024 6:53PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਦੇ ਮੈਂਬਰ-ਮਾਨਵ ਸੰਸਾਧਨ ਡਾ. ਆਰ. ਬਾਲਾਸੁਬ੍ਰਮਣਯਮ ਦੀ ਮੌਜੂਦਗੀ ਵਿੱਚ ਰਾਸ਼ਟਰੀ ਸਿਵਿਲ ਸਰਵਿਸਿਜ਼ ਸਮਰੱਥਾ ਨਿਰਮਾਣ ਪ੍ਰੋਗਰਾਮ-ਮਿਸ਼ਨ ਕਰਮਯੋਗੀ- ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਸਰਕਾਰ ਦੇ ਲਗਭਗ 31 ਲੱਖ ਕਰਮਚਾਰੀ ਵਰਤਮਾਨ ਵਿੱਚ ਮਿਸ਼ਨ ਕਰਮਯੋਗੀ ਦੇ ਤਹਿਤ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਟ੍ਰੇਨਿੰਗ ਦੀ ਗੁਣਵੱਤਾ ਨੂੰ ਮਾਨਕੀਕਰਣ ਅਤੇ ਇਕਸੁਰਤਾ  ਬਣਾਉਣ ਵਿੱਚ ਸਿਵਿਲ ਸਰਵਿਸਿਜ਼ ਟ੍ਰੇਨਿੰਗ ਇੰਸਟੀਟਿਊਟਸ (ਸੀਐੱਸਟੀਆਈ) ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।

ਮੰਤਰੀ ਨੇ ਕਿਹਾ ਕਿ ਸਿਵਿਲ ਸਰਵਿਸਿਜ਼ ਟ੍ਰੇਨਿੰਗ ਇੰਸਟੀਟਿਊਟ (ਐੱਨਐੱਸਸੀਟੀਆਈ) ਦੇ ਲਈ ਰਾਸ਼ਟਰੀ ਮਿਆਰਾਂ ਦੀ ਸ਼ੁਰੂਆਤ ਸੰਸਥਾਨ ਪੱਧਰ ‘ਤੇ ਸਮਰੱਥਾ ਨਿਰਮਾਣ ਪ੍ਰਥਾਵਾਂ ਨੂੰ ਸੁਨਿਸ਼ਚਿਤ ਕਰਨ ਅਤੇ ਮਾਨਕੀਕਰਣ ਕਰਨ ਦਾ ਇੱਕ ਮਹੱਤਵਪੂਰਨ ਪ੍ਰਯਾਸ ਹੈ। ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ ਇਸ ਪਹਿਲ ਦੇ ਤਹਿਤ 300 ਤੋਂ ਅਧਿਕ ਸੰਸਥਾਨਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।

ਇਨ੍ਹਾਂ  ਪ੍ਰਯਾਸਾਂ ਦੇ ਅਨੁਰੂਪ, ਸਮਰੱਥਾ ਨਿਰਮਾਣ ਕਮਿਸ਼ਨ ਇਸ ਸਾਲ 12 ਅਗਸਤ ਨੂੰ “ਸਿਵਿਲ ਸਰਵਿਸਿਜ਼ ਟ੍ਰੇਨਿੰਗ ਇੰਸਟੀਟਿਊਟ ਕਨਵੈਨਸ਼ਨ” ਦਾ ਆਯੋਜਨ ਕਰ ਰਿਹਾ ਹੈ, ਜਿਸ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਡਾ. ਜਿਤੇਂਦਰ ਸਿੰਘ ਪ੍ਰਧਾਨਗੀ ਕਰਨਗੇ। ਸੰਮੇਲਨ ਦਾ ਉਦੇਸ਼ ਐੱਨਐੱਸਸੀਟੀਆਈ ਮਿਆਰਾਂ ਦੇ ਅਧਾਰ ‘ਤੇ ਲਗਭਗ 150 ਸਿਵਿਲ ਸਰਵਿਸਿਜ਼ ਟ੍ਰੇਨਿੰਗ ਇੰਸਟੀਟਿਊਟਸ ਨੂੰ ਮਾਨਤਾ ਪ੍ਰਦਾਨ ਕਰਨਾ ਅਤੇ 300 ਰਜਿਸਟਰਡ ਸੰਸਥਾਨਾਂ ਨੂੰ ਮਾਨਤਾ ਸਰਟੀਫਿਕੇਟ ਪ੍ਰਦਾਨ ਗਏ ਹਨ। ਇਹ ਪ੍ਰੋਗਰਾਮ ਸੀਐੱਸਟੀਆਈ ਨੂੰ ਮਾਨਤਾ ਪ੍ਰਕਿਰਿਆ ਅਤੇ ਇਸ ਦੀਆਂ ਪੂਰਵ-ਜ਼ਰੂਰਤਾਂ ਦੇ ਬਾਰੇ ਵਿੱਚ ਟ੍ਰੇਂਡ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕਰੇਗਾ।

ਸੰਮੇਲਨ ਦਾ ਇੱਕ ਹੋਰ ਪ੍ਰਮੁੱਖ ਉਦੇਸ਼ ਏਕੀਕ੍ਰਿਤ ਸਰਕਾਰੀ ਔਨਲਾਈਨ ਟ੍ਰੇਨਿੰਗ (ਆਈਜੀਓਟੀ) ਪਲੈਟਫਾਰਮ ‘ਤੇ ਕੋਰਸਾਂ ਦੇ ਡਿਜੀਟਾਈਜ਼ੇਸ਼ਨ ਨੂੰ ਹੁਲਾਰਾ ਦੇਣਾ ਅਤੇ ਟ੍ਰੇਨਿੰਗ ਮੈਟਰੀਅਲ ਦੀ ਡਿਜੀਟਲ ਉਪਲਬਧਤਾ ਦਾ ਵਿਸਤਾਰ ਕਰਨ ਲਈ ਭਵਿੱਖ ਦੇ ਕਦਮਾਂ ਦੀ ਯੋਜਨਾ ਬਣਾਉਣਾ ਹੈ। ਆਈਜੀਓਟੀ ਪਲੈਟਫਾਰਮ ਦੇ ਲਈ ਆਪਣੇ ਟ੍ਰੇਨਿੰਗ ਕੋਰਸਾਂ ਨੂੰ ਡਿਜੀਟਲ ਬਣਾਉਣ ਦੇ ਸੰਦਰਭ ਵਿੱਚ ਸੀਐੱਸਟੀਆਈ ਦੀ ਅੰਦਰੂਨੀ ਸਮਰੱਥਾ ਦਾ ਵਿਕਾਸ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਸੀਐੱਸਟੀਆਈ ਦੇ ਲਈ ਮਾਨਤਾ ਦੇ ਬਾਅਦ ਗੁਣਵੱਤਾ ਸੁਧਾਰ ਯੋਜਨਾ (ਕਿਊਆਈਪੀ) ‘ਤੇ ਇੱਕ ਗਿਆਨ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ।

ਇਸ ਦੇ ਇਲਾਵਾ, ਡਾ. ਜਿਤੇਂਦਰ ਸਿੰਘ ਸੰਮੇਲਨ ਦੌਰਾਨ ਕਈ ਪਹਿਲਾਂ ਦੀ ਸ਼ੁਰੂਆਤ ਕਰਨਗੇ, ਜਿਸ ਵਿੱਚ “ਅੰਮ੍ਰਿਤ ਗਿਆਨ ਕੋਸ਼” ਵੀ ਸ਼ਾਮਲ ਹੈ, ਜੋ ਸਾਂਝੇ ਲਰਨਿੰਗ ਸੰਸਾਧਨਾਂ ਨੂੰ ਪੋਸ਼ਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਇੱਕ ਗਿਆਨ ਕੋਸ਼ ਹੈ। ਸ਼ੁਰੂਆਤ ਕੀਤੇ ਜਾਣ ਵਾਲੇ ਹੋਰ ਪ੍ਰੋਗਰਾਮਾਂ ਵਿੱਚ ਸ਼ਾਮਲ ਹਨ- ਗੁਣਵੱਤਾ ਸੁਧਾਰ ਯੋਜਨਾ, ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਤੇ ਫੈਕਲਟੀ ਪੋਰਟਲ। ਸਮਰੱਥਾ ਨਿਰਮਾਣ ਕਮਿਸ਼ਨ ਦੀ ਸਲਾਨਾ ਰਿਪੋਰਟ ਦਾ ਵੀ ਅਨਾਵਰਣ ਕੀਤਾ ਜਾਵੇਗਾ।

*****

ਕੇਐੱਸਵਾਈ/ਪੀਐੱਸਐੱਮ



(Release ID: 2039113) Visitor Counter : 28