ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਈ-ਉਪਹਾਰ ਪੋਰਟਲ (E-Upahaar portal) ਦੇ ਜ਼ਰੀਏ ਰਾਸ਼ਟਰਪਤੀ ਦੁਆਰਾ ਪ੍ਰਾਪਤ ਸਿਲੈਕਟਡ ਉਪਹਾਰਾਂ ਦੀ ਨਿਲਾਮੀ ਕਰੇਗਾ

Posted On: 26 JUL 2024 7:25PM by PIB Chandigarh

ਰਾਸ਼ਟਰਪਤੀ ਭਵਨ (Rashtrapati Bhavan) ਈ-ਉਪਹਾਰ (E-Upahaar) ਨਾਮਕ ਇੱਕ ਔਨਲਾਇਨ ਪੋਰਟਲ (an online) ਦੇ ਜ਼ਰੀਏ ਵਿਭਿੰਨ ਅਵਸਰਾਂ ‘ਤੇ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀਆਂ ਨੂੰ ਭੇਂਟ ਕੀਤੇ ਗਏ ਸਿਲੈਕਟਡ ਉਪਹਾਰਾਂ ਦੀ ਨਿਲਾਮੀ ਕਰੇਗਾ। ਇਸ ਪੋਰਟਲ ਦੀ ਸ਼ੁਰੂਆਤ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ 25 ਜੁਲਾਈ, 2024 ਨੂੰ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੇ ਕਾਰਜਕਾਲ ਦੇ ਦੋ ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਕੀਤੀ ਗਈ ਸੀ।

 

ਪਹਿਲੇ ਪੜਾਅ ਵਿੱਚ, ਲਗਭਗ 250 ਬਿਹਤਰੀਨ ਉਪਹਾਰਾਂ (exquisite gifts) ਦੀ ਨਿਲਾਮੀ ਕੀਤੀ ਜਾਵੇਗੀ। ਬੋਲੀ 5 ਅਸਗਤ ਤੋਂ ਲੈ ਕੇ 26 ਅਗਸਤ, 2024 ਤੱ ਖੁੱਲ੍ਹੀ ਰਹੇਗੀ। ਬੋਲੀ ਦੀ ਅਵਧੀ  ਸਮਾਪਤ ਹੋਣ ਦੇ ਬਾਅਦ, ਇਹ ਵਸਤੂਆਂ ਉੱਚਤਮ ਬੋਲੀ ਲਗਾਉਣ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

 

ਇਛੁੱਕ ਵਿਅਕਤੀ ਹੇਠਾਂ ਦਿੱਤੇ ਗਏ ਪੜਾਵਾਂ (steps) ਦਾ ਪਾਲਨ ਕਰਕੇ https://upahaar.rashtrapatibhavan.gov.in/ ‘ਤੇ ਆਪਣੀ ਬੋਲੀ ਲਗਾ ਸਕਦੇ ਹਨ:

·        ਆਪਣਾ ਪ੍ਰੋਫਾਇਲ ਵੇਰਵਾ ਦਰਜ ਕਰੋ

·        ਆਧਾਰ ਵੈਰਿਫਿਕੇਸ਼ਨ ਕਰੋ

·        ਆਪਣੀ ਪਸੰਦੀਦਾ ਵਸਤੂਆਂ ਦੇ ਲਈ ਬੋਲੀ ਲਗਾਓ

·        ਨਿਯਮਿਤ ਤੌਰ ‘ਤੇ ਆਪਣੀ ਬੋਲੀ ਦੀ ਸਥਿਤੀ ਜਾਂਚੋ

·        ਆਪਣੀ ਇੱਛਤ ਵਸਤੂ ਦੇ ਲਈ ਸਭ ਤੋਂ ਅਧਿਕ ਬੋਲੀ ਲਗਾਉਣ ਵਾਲਾ ਬਣਨ ਦਾ ਲਕਸ਼ ਰੱਖੋ

·         ਔਨਲਾਇਨ ਮੋਡ (online modes) ਦਾ ਉਪਯੋਗ ਕਰਕੇ ਭੁਗਤਾਨ ਕਰੋ

 

 ਇਸ ਪਹਿਲ ਦਾ ਉਦੇਸ਼ ਨਾ ਕੇਵਲ ਨਾਗਰਿਕਾਂ ਦੇ ਨਾਲ ਜੁੜਾਅ (citizen engagement) ਨੂੰ ਵਧਾਉਣਾ ਹੈ, ਬਲਕਿ ਨੇਕ ਕੰਮ (noble cause) ਦਾ ਸਮਰਥਨ ਕਰਨਾ ਭੀ ਹੈ। ਨਿਲਾਮੀ ਤੋਂ ਪ੍ਰਾਪਤ ਸਾਰੀ ਆਮਦਨ ਲੋੜਵੰਦ ਬੱਚਿਆਂ (children in need) ਦੀ ਮਦਦ ਦੇ ਲਈ ਦਾਨ ਕੀਤੀ ਜਾਵੇਗੀ।

 

ਨਿਲਾਮੀ ਦੇ ਲਈ ਰੱਖੇ ਗਏ ਉਪਹਾਰ ਰਾਸ਼ਟਰਪਤੀ ਭਵਨ ਮਿਊਜ਼ੀਅਮ  ਵਿੱਚ ਆਮ ਜਨਤਾ ਦੇ ਦੇਖਣ ਦੇ ਲਈ ਉਪਲਬਧ ਹੋਣਗੇ। ਸੈਲਾਨੀ https://visit.rashtrapatibhavan.gov.in/ ਦੇ ਜ਼ਰੀਏ ਮਿਊਜ਼ੀਅਮ ਦੇ ਲਈ ਟਿਕਟ ਬੁੱਕ ਕਰ ਸਕਦੇ ਹਨ ਅਤੇ ਮੰਗਲਵਾਰ ਤੋਂ ਐਤਵਾਰ ਤੱਕ ਸੁਬ੍ਹਾ 9:30 ਵਜੇ ਤੋਂ ਸ਼ਾਮ 5:00 ਵਜੇ ਦੇ ਦਰਮਿਆਨ ਪ੍ਰਦਰਸ਼ਨ ਦੇ ਲਈ ਰੱਖੀਆਂ ਗਈਆਂ ਵਸਤੂਆਂ ਨੂੰ ਦੇਖ ਸਕਦੇ ਹਨ।

 

***

ਡੀਐੱਸ/ਐੱਸਆਰ



(Release ID: 2037932) Visitor Counter : 2