ਰਾਸ਼ਟਰਪਤੀ ਸਕੱਤਰੇਤ
‘ਦਰਬਾਰ ਹਾਲ’ ਅਤੇ ‘ਅਸ਼ੋਕ ਹਾਲ’ ਦਾ ਨਾਮ ਬਦਲ ਕੇ ਕ੍ਰਮਵਾਰ ‘ਗਣਤੰਤਰ ਮੰਡਪ’ ਅਤੇ ‘ਅਸ਼ੋਕ ਮੰਡਪ’ ਰੱਖਿਆ ਗਿਆ
Posted On:
25 JUL 2024 2:05PM by PIB Chandigarh
ਰਾਸ਼ਟਰਪਤੀ ਭਵਨ, ਜੋ ਭਾਰਤ ਦੇ ਰਾਸ਼ਟਰਪਤੀ ਦਾ ਦਫ਼ਤਰ ਅਤੇ ਨਿਵਾਸ ਹੈ, ਰਾਸ਼ਟਰ ਦਾ ਪ੍ਰਤੀਕ ਅਤੇ ਲੋਕਾਂ ਦੀ ਇੱਕ ਅਮੁੱਲ ਵਿਰਾਸਤ ਹੈ। ਇਸ ਨੂੰ ਲੋਕਾਂ ਦੇ ਲਈ ਹੋਰ ਅਧਿਕ ਸੁਲਭ ਬਣਾਉਣ ਹਿਤ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਭਵਨ ਦੇ ਵਾਤਾਵਰਣ ਨੂੰ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਲੋਕਾਚਾਰ ਦੇ ਅਨੁਰੂਪ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਪ੍ਰਯਾਸ ਕੀਤੇ ਗਏ ਹਨ।
ਇਸ ਦੇ ਅਨੁਸਾਰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਦੋ ਮਹੱਤਵਪੂਰਨ ਹਾਲਾਂ- ‘ਦਰਬਾਰ ਹਾਲ’ ਅਤੇ ‘ਅਸ਼ੋਕ ਹਾਲ’ ਦਾ ਨਾਮ ਬਦਲ ਕੇ ਕ੍ਰਮਵਾਰ ‘ਗਣਤੰਤਰ ਮੰਡਪ’ (‘Ganatantra Mandap’) ਅਤੇ ‘ਅਸ਼ੋਕ ਮੰਡਪ’(‘Ashok Mandap’) ਕਰ ਦਿੱਤਾ ਹੈ।
‘ਦਰਬਾਰ ਹਾਲ’ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨ ਜਿਹੇ ਮਹੱਤਵਪੂਰਨ ਸਮਾਰੋਹਾਂ ਅਤੇ ਜਸ਼ਨਾਂ ਦਾ ਸਥਲ ਹੈ। ‘ਦਰਬਾਰ’ ('Durbar') ਸ਼ਬਦ ਦਾ ਭਾਵ ਭਾਰਤੀ ਸ਼ਾਸਕਾਂ ਅਤੇ ਅੰਗ੍ਰੇਜ਼ਾਂ ਦੇ ਦਰਬਾਰ ਅਤੇ ਸਭਾਵਾਂ ਤੋਂ ਹੈ। ਭਾਰਤ ਦੇ ਗਣਤੰਤਰ ਬਣਨ ਦੇ ਬਾਅਦ ਇਸ ਦੀ ਪ੍ਰਾਸੰਗਿਕਤਾ ਸਮਾਪਤ ਹੋ ਗਈ। ‘ਗਣਤੰਤਰ’ (‘Ganatantra’) ਦੀ ਧਾਰਨਾ ਪ੍ਰਾਚੀਨ ਕਾਲ ਤੋਂ ਭਾਰਤੀ ਸਮਾਜ ਵਿੱਚ ਗਹਿਰਾਈ ਨਾਲ ਨਿਹਿਤ ਹੈ, ਇਸ ਲਈ ਇਸ ਆਯੋਜਨ ਸਥਲ ਦੇ ਲਈ ‘ਗਣਤੰਤਰ ਮੰਡਪ’(‘Ganatantra Mandap’) ਇੱਕ ਉਚਿਤ ਨਾਮ ਹੈ।
‘ਅਸ਼ੋਕ ਹਾਲ’ ਅਸਲ ਵਿੱਚ ਇੱਕ ਬਾਲਰੂਮ ਸੀ। ‘ਅਸ਼ੋਕ’ ਸ਼ਬਦ ਇੱਕ ਅਜਿਹੇ ਵਿਅਕਤੀ ਨੂੰ ਦਰਸਾਉਂਦਾ ਹੈ ਜੋ “ਸਾਰੇ ਕਸ਼ਟਾਂ ਤੋਂ ਮੁਕਤ” ਜਾਂ “ਕਿਸੇ ਭੀ ਦੁਖ ਤੋਂ ਰਹਿਤ” ਹੋਵੇ। ਇਸ ਦੇ ਇਲਾਵਾ, ‘ਅਸ਼ੋਕ’ ਦਾ ਭਾਵ ਏਕਤਾ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਪ੍ਰਤੀਕ ਸਮਰਾਟ ਅਸ਼ੋਕ ਤੋਂ ਹੈ। ਭਾਰਤ ਗਣਰਾਜ ਦਾ ਰਾਸ਼ਟਰੀ ਪ੍ਰਤੀਕ ਸਾਰਨਾਥ ਦੇ ਅਸ਼ੋਕ ਦਾ ਸਿੰਘ ਸਿਖਰ ਹੈ। ਇਹ ਸ਼ਬਦ ਅਸ਼ੋਕ ਬਿਰਖ ਦੇ ਸੰਦਰਭ ਵਿੱਚ ਭੀ ਵਰਤਿਆ ਗਿਆ ਹੈ ਜਿਸ ਦਾ ਭਾਰਤੀ ਧਾਰਮਿਕ ਪਰੰਪਰਾਵਾਂ ਦੇ ਨਾਲ-ਨਾਲ ਕਲਾ ਅਤੇ ਸੱਭਿਆਚਾਰ ਵਿੱਚ ਭੀ ਗਹਿਰਾ ਮਹੱਤਵ ਹੈ। ‘ਅਸ਼ੋਕ ਹਾਲ’(‘Ashok Hall’) ਦਾ ਨਾਮ ਬਦਲ ਕੇ ‘ਅਸ਼ੋਕ ਮੰਡਪ’(‘Ashok Mandap’) ਕਰਨ ਨਾਲ ਭਾਸ਼ਾ ਵਿੱਚ ਇੱਕਰੂਪਤਾ ਆਉਂਦੀ ਹੈ ਅਤੇ ‘ਅਸ਼ੋਕ’('Ashok') ਸ਼ਬਦ ਨਾਲ ਜੁੜੀਆਂ ਪ੍ਰਮੁੱਖ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦੇ ਹੋਏ ਅੰਗ੍ਰੇਜ਼ੀਕਰਣ ਦੇ ਨਿਸ਼ਾਨ (traces of anglicisation) ਮਿਟ ਜਾਂਦੇ ਹਨ।
***
ਡੀਐੱਸ/ਐੱਸਆਰ
(Release ID: 2037257)
Visitor Counter : 53