ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਰਾਸ਼ਟਰੀ ਰਾਜ ਮਾਰਗਾਂ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ

Posted On: 24 JUL 2024 1:56PM by PIB Chandigarh

ਇੱਕ ਅਪ੍ਰੈਲ, 2014 ਤੋਂ ਸ਼ੁਰੂ ਕੀਤੇ ਗਏ ਸਾਰੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਵਿੱਚੋਂ 697 ਚਾਲੂ ਪ੍ਰੋਜਕੈਟਸ ਹਨ ਜੋ ਪ੍ਰੋਜੈਕਟ ਪੂਰੀ ਤਰ੍ਹਾਂ ਨਾਲ ਵੱਖ-ਵੱਖ ਪੜਾਵਾਂ ਵਿੱਚੋਂ ਕਿਸੇ ਨੂੰ ਵੀ ਪ੍ਰਾਪਤ ਕੀਤੇ ਬਗੈਰ, ਆਪਣੇ ਮੂਲ ਰੂਪ ਵਿੱਚ ਮੁਕੰਮਲ ਹੋਣ ਦੇ ਸਮੇਂ ਤੋਂ ਅੱਗੇ ਨਿਕਲ ਚੁੱਕਿਆ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਵਾਰ ਵੇਰਵੇ ਨੱਥੀ ਹਨ।

 

ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਵਿੱਚ ਦੇਰੀ ਦੇ ਪ੍ਰਾਥਮਿਕ ਕਾਰਨ ਜ਼ਮੀਨ ਗ੍ਰਹਿਣ ਦੀਆਂ ਰੁਕਾਵਟਾਂ, ਵੈਧਾਨਿਕ ਮਨਜ਼ੂਰੀ/ਇਜਾਜਤ, ਉਪਯੋਗਿਤਾ ਟ੍ਰਾਂਸਫਰ, ਕਬਜ਼ੇ ਹਟਾਉਣਾ, ਕਾਨੂੰਨ ਅਤੇ ਵਿਵਸਥਾ, ਰਿਆਇਤਕਰਤਾ/ਠੇਕੇਦਾਰ ਦੀ ਵਿੱਤੀ ਮੁਸ਼ਕਲ, ਠੇਕੇਦਾਰ/ਰਿਆਇਤਕਰਤਾ ਦੇ ਮਾੜੇ ਪ੍ਰਦਰਸ਼ਨ (ਮਾੜੀ ਕਾਰਗੁਜ਼ਾਰੀ) ਅਤੇ ਕੋਵਿਡ-19 ਮਹਾਮਾਰੀ, ਭਾਰੀ ਬਾਰਸ਼, ਹੜ੍ਹ, ਚੱਕਰਵਾਤ, ਜ਼ਮੀਨ ਖਿਸਕਣ/ਬਰਫ਼ਬਾਰੀ ਆਦਿ ਵਰਗੀਆਂ ਭਿਆਨਕ ਘਟਨਾਵਾਂ ਹਨ।

 

ਸਾਰੇ ਦੇਰੀ ਵਾਲੇ ਪ੍ਰੋਜੈਕਟਸ ਵਿੱਚ ਵਾਧੂ ਵਿੱਤੀ ਪ੍ਰਭਾਵ ਨਹੀਂ ਹੁੰਦੇ ਹਨ। ਜੇਕਰ ਦੇਰੀ ਠੇਕੇਦਾਰ ਕਾਰਨ ਨਹੀਂ ਹੁੰਦੀ ਹੈ, ਤਾਂ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਕੀਮਤ ਵਿੱਚ ਵਾਧੇ ਦਾ ਭੁਗਤਾਨ ਕੀਤਾ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਵਾਧੂ ਲਾਗਤ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ ਹੈ, ਇਹ ਪ੍ਰੋਜੈਕਟ ਦੇ ਵਾਸਤਵਿਕ ਸਮਾਪਨ ਅਤੇ ਬਿਲਾਂ ਦੇ ਅੰਤਿਮ ਨਿਪਟਾਰੇ ‘ਤੇ ਨਿਰਧਾਰਿਤ ਕੀਮਤ ਵਾਧੇ ਦੀ ਅੰਤਿਮ ਕੀਮਤ ‘ਤੇ ਨਿਰਭਰ ਕਰਦਾ ਹੈ। ਜੇਕਰ ਦੇਰੀ ਠੇਕੇਦਾਰ ਦੇ ਕਾਰਨ ਹੁੰਦੀ ਹੈ, ਤਾਂ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਦੇਰੀ ਦੇ ਕਾਰਨ ਕੋਈ ਵਾਧੂ ਲਾਗਤ ਨਹੀਂ ਹੁੰਦੀ ਹੈ। 

ਸਾਲ 2014 ਤੋਂ ਹੁਣ ਤੱਕ ਐੱਨਐੱਚਏਆਈ ਨੇ ਕੀਤੇ ਗਏ ਪ੍ਰੋਜੈਕਟਾਂ/ਯੋਜਨਾਵਾਂ ਨੂੰ ਪੂਰਾ ਕਰਨ ਲਈ ਲਗਭਗ 3.77 ਲੱਖ ਕਰੋੜ ਰੁਪਏ ਦਾ ਲੋਨ ਅਤੇ ਹੋਰ ਉਧਾਰ ਲਿਆ ਹੈ। 

ਨੱਥੀ

ਪ੍ਰੋਜੈਕਟ ਪੂਰਨ ਤੌਰ ‘ਤੇ ਵੱਖ-ਵੱਖ ਪੜਾਵਾਂ ਵਿੱਚੋਂ ਕਿਸੇ ਨੂੰ ਪ੍ਰਾਪਤ ਕੀਤੇ ਬਗੈਰ ਹੀ ਆਪਣੇ ਮੂਲ ਸਮਾਪਤੀ ਸਮੇਂ ਤੋਂ ਅੱਗੇ ਨਿਕਲ ਜਾਣ ਵਾਲੇ ਪ੍ਰੋਜੈਕਟਾਂ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਵਾਰ ਬਿਓਰਾ :-

 

ਲੜੀ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ 

ਪ੍ਰੋਜੈਕਟਾਂ ਦੀ ਸੰਖਿਆ

1.

ਆਂਧਰ ਪ੍ਰਦੇਸ਼ 

36

2.

ਅਰੁਣਾਚਲ ਪ੍ਰਦੇਸ਼

15

3.

ਅਸਾਮ

18

4.

ਬਿਹਾਰ 

32

5.

ਛੱਤੀਸਗੜ੍ਹ

24

6.

ਗੋਆ

3

7.

ਗੁਜਰਾਤ

31

8.

ਹਰਿਆਣਾ

18

9.

ਹਿਮਾਚਲ ਪ੍ਰਦੇਸ਼

21

10.

ਝਾਰਖੰਡ 

13

11.

ਕਰਨਾਟਕ

40

12.

ਕੇਰਲ

11

13.

ਮੱਧ ਪ੍ਰਦੇਸ਼ 

15

14.

ਮਹਾਰਾਸ਼ਟਰ

98

15.

ਮਣੀਪੁਰ

28

16.

ਮੇਘਾਲਿਆ

10

17.

ਮਿਜ਼ੋਰਮ 

13

18.

ਨਾਗਾਲੈਂਡ

12

19.

ਓਡੀਸ਼ਾ

27

20.

ਪੰਜਾਬ

15

21.

ਰਾਜਸਥਾਨ 

19

22.

ਸਿੱਕਿਮ

13

23.

ਤਮਿਲ ਨਾਡੂ

29

24.

ਤੇਲੰਗਾਨਾ 

24

25.

ਤ੍ਰਿਪੁਰਾ

6

26.

ਉੱਤਰ ਪ੍ਰਦੇਸ਼

31

27.

ਉੱਤਰਾਖੰਡ

31

28.

ਪੱਛਮ ਬੰਗਾਲ 

23

29.

ਕੇਂਦਰ ਸ਼ਾਸਿਤ ਪ੍ਰਦੇਸ਼ਾਂ 

41

ਕੁੱਲ

697

 

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇੱਕ ਲਿਖਤੀ ਉੱਤਰ ਵਿੱਚ ਦਿੱਤੀ। 

 

************

ਐੱਮਜੇਪੀਐੱਸ/ਜੀਐੱਸ


(Release ID: 2036575)