ਰੱਖਿਆ ਮੰਤਰਾਲਾ
2024 ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ 117 ਭਾਰਤੀ ਅਥਲੀਟਾਂ ਵਿੱਚ 24 ਫ਼ੌਜੀ ਕਰਮਚਾਰੀ ਹਨ
ਸਟਾਰ ਨੇਜ਼ਾਬਾਜ਼ ਸੂਬੇਦਾਰ ਨੀਰਜ ਚੋਪੜਾ ਫਿਰ ਤੋਂ ਚੋਟੀ ਦੇ ਸਨਮਾਨ ਲਈ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ
ਭਾਰਤੀ ਦਲ ਵਿੱਚ ਮਹਿਲਾ ਫ਼ੌਜੀ ਕਰਮਚਾਰੀਆਂ ਦੀ ਪਹਿਲੀ ਵਾਰ ਭਾਗੀਦਾਰੀ; ਹਵਲਦਾਰ ਜੈਸਮੀਨ ਲੰਬੋਰੀਆ ਅਤੇ ਸੀਪੀਓ ਰੀਤਿਕਾ ਹੁੱਡਾ ਦਾ ਤਮਗਾ ਜਿੱਤਣ ਦਾ ਟੀਚਾ
Posted On:
20 JUL 2024 9:53AM by PIB Chandigarh
ਹਥਿਆਰਬੰਦ ਫ਼ੌਜਾਂ ਦੇ ਚੌਵੀ (24) ਜਵਾਨ, ਉਨ੍ਹਾਂ 117 ਭਾਰਤੀ ਅਥਲੀਟਾਂ ਵਿੱਚ ਸ਼ਾਮਲ ਹਨ, ਜੋ 26 ਜੁਲਾਈ, 2024 ਤੋਂ ਸ਼ੁਰੂ ਹੋ ਰਹੀਆਂ ਪੈਰਿਸ ਓਲੰਪਿਕਸ ਵਿੱਚ ਦੇਸ਼ ਦਾ ਮਾਣ ਵਧਾਉਣ ਲਈ ਤਿਆਰ ਬਰ ਤਿਆਰ ਹਨ। ਇਨ੍ਹਾਂ 24 ਅਥਲੀਟਾਂ ਵਿੱਚ ਸਟਾਰ ਜੈਵਲਿਨ ਥਰੋਅਰ ਸੂਬੇਦਾਰ ਨੀਰਜ ਚੋਪੜਾ ਸਮੇਤ 22 ਪੁਰਸ਼ ਅਤੇ ਦੋ ਮਹਿਲਾਵਾਂ ਹਨ, ਜੋ ਓਲੰਪਿਕਸ ਵਿੱਚ ਮਹਿਲਾ ਸਰਵਿਸ ਐਥਲੀਟਾਂ ਦੀ ਪਹਿਲੀ ਭਾਗੀਦਾਰੀ ਨੂੰ ਦਰਸਾਉਂਦੀਆਂ ਹਨ।
2020 ਟੋਕੀਓ ਓਲੰਪਿਕ ਦਾ ਸੋਨ ਤਗਮਾ ਜੇਤੂ ਸੂਬੇਦਾਰ ਨੀਰਜ ਚੋਪੜਾ, ਇੱਕ ਵਾਰ ਫਿਰ ਚੋਟੀ ਦੇ ਸਨਮਾਨ ਲਈ ਮੁਕਾਬਲਾ ਕਰਨਗੇ ਅਤੇ ਪੈਰਿਸ ਓਲੰਪਿਕਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੋਂ ਬੇਮਿਸਾਲ ਪ੍ਰਦਰਸ਼ਨ ਦੀ ਉਮੀਦ ਹੈ, ਜਿਨ੍ਹਾਂ ਨੇ 2023 ਦੀਆਂ ਏਸ਼ੀਆਈ ਖੇਡਾਂ, 2023 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, 2024 ਦੀ ਡਾਇਮੰਡ ਲੀਗ ਅਤੇ 2024 ਦੀਆਂ ਪਾਵੋ ਨੂਰਮੀ ਖੇਡਾਂ ਵਿੱਚ ਸੋਨ ਤਮਗੇ ਹਾਸਲ ਕੀਤੇ ਸਨ।
ਰਾਸ਼ਟਰਮੰਡਲ ਖੇਡਾਂ 2022 ਦੀ ਕਾਂਸੀ ਤਮਗਾ ਜੇਤੂ ਹੌਲਦਾਰ ਜੈਸਮੀਨ ਲੰਬੋਰੀਆ ਅਤੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2023 ਦੀ ਕਾਂਸੀ ਤਮਗਾ ਜੇਤੂ ਸੀਪੀਓ ਰਿਤਿਕਾ ਹੁੱਡਾ ਮਹਿਲਾ ਸੇਵਾ ਕਰਮਚਾਰੀ ਹਨ, ਜੋ ਪਹਿਲੀ ਵਾਰ ਖੇਡਾਂ ਵਿੱਚ ਹਿੱਸਾ ਲੈ ਰਹੀਆਂ ਹਨ। ਉਹ ਮੁੱਕੇਬਾਜ਼ੀ ਅਤੇ ਕੁਸ਼ਤੀ ਵਿੱਚ ਹਿੱਸਾ ਲੈਣਗੀਆਂ।
ਸੂਬੇਦਾਰ ਅਮਿਤ ਪੰਘਾਲ (ਮੁੱਕੇਬਾਜ਼ੀ); ਸੀਪੀਓ ਤਜਿੰਦਰਪਾਲ ਸਿੰਘ ਤੂਰ (ਗੋਲਾ ਸੁੱਟ); ਸੂਬੇਦਾਰ ਅਵਿਨਾਸ਼ ਮੁਕੁੰਦ ਸਾਬਲ (3000 ਮੀਟਰ ਸਟੀਪਲਚੇਜ਼); ਸੀਪੀਓ ਮੁਹੰਮਦ ਅਨਸ ਯਹੀਆ, ਪੀਓ (ਜੀਡਬਲਿਊ) ਮੁਹੰਮਦ ਅਜਮਲ, ਸੂਬੇਦਾਰ ਸੰਤੋਸ਼ ਕੁਮਾਰ ਤਮਿਲਰਾਸਨ ਅਤੇ ਜੇਡਬਲਿਊਓ ਮਿਜੋ ਚਾਕੋ ਕੁਰੀਅਨ (4X400ਐੱਮ ਪੁਰਸ਼ ਰਿਲੇਅ); ਜੇਡਬਲਿਊਓ ਅਬਦੁੱਲਾ ਅਬੂਬਕਰ (ਤੀਹਰੀ ਛਾਲ); ਸੂਬੇਦਾਰ ਤਰੁਣਦੀਪ ਰਾਏ ਅਤੇ ਸਬ ਧੀਰਜ ਬੋਮਦੇਵਾਰਾ (ਤੀਰਅੰਦਾਜ਼ੀ) ਅਤੇ ਐੱਨਬੀ ਸੂਬੇਦਾਰ ਸੰਦੀਪ ਸਿੰਘ (ਨਿਸ਼ਾਨੇਬਾਜ਼ੀ) ਵੀ ਉਨ੍ਹਾਂ ਸੇਵਾ ਕਰਮਚਾਰੀਆਂ ਵਿੱਚੋਂ ਹਨ, ਜੋ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਹਨ। ਸੇਵਾ ਖਿਡਾਰੀਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ:
ਖੇਡ ਵਰਗ
|
ਰੈਂਕ ਅਤੇ ਨਾਮ
|
ਸ਼੍ਰੇਣੀ
|
ਤੀਰਅੰਦਾਜ਼ੀ
|
ਸੂਬੇਦਾਰ ਧੀਰਜ ਬੋਮਾਦੇਵਰਾ
|
ਰਿਕਰਵ ਵਿਅਕਤੀਗਤ ਅਤੇ ਟੀਮ
|
ਸੂਬੇਦਾਰ ਤਰੁਣਦੀਪ ਰਾਏ
|
ਸੂਬੇਦਾਰ ਪ੍ਰਵੀਨ ਰਮੇਸ਼ ਜਾਧਵ
|
ਐਥਲੇਟਿਕਸ
|
ਐੱਸਐੱਸਆਰ ਅਕਸ਼ਦੀਪ ਸਿੰਘ
|
20 ਕਿਲੋਮੀਟਰ ਆਰਡਬਲਿਊ
|
ਪੀਓ ਵਿਕਾਸ ਸਿੰਘ
|
20 ਕਿਲੋਮੀਟਰ ਆਰਡਬਲਿਊ
|
ਐੱਸਐੱਸਆਰ ਪਰਮਜੀਤ ਬਿਸ਼ਟ
|
20 ਕਿਲੋਮੀਟਰ ਆਰਡਬਲਿਊ
|
ਪੀਓ ਸੂਰਜ ਪੰਵਾਰ
|
ਰੇਸ ਵਾਕਿੰਗ ਮਿਕਸਡ ਮੈਰਾਥਨ
|
ਸੂਬੇਦਾਰ ਅਵਿਨਾਸ਼ ਸਾਬਲ
|
3000 ਮੀਟਰ ਐੱਸਸੀ
|
ਸੂਬੇਦਾਰ ਮੇਜਰ ਨੀਰਜ ਚੋਪੜਾ
|
ਨੇਜ਼ਾਬਾਜ਼ੀ
|
ਸੀਪੀਓ ਤਜਿੰਦਰਪਾਲ ਸਿੰਘ ਤੂਰ
|
ਪੁਰਸ਼ਾਂ ਦਾ ਗੋਲਾ ਸੁੱਟ
|
ਜੇਡਬਲਿਊਓ ਅਬਦੁੱਲਾ ਅਬੂਬਕਰ
|
ਪੁਰਸ਼ਾਂ ਦੀ ਤੀਹਰੀ ਛਾਲ
|
ਹਵਲਦਾਰ ਸਰਵੇਸ਼ ਕੁਸ਼ਾਰੇ
|
ਪੁਰਸ਼ਾਂ ਦੀ ਉੱਚੀ ਛਾਲ
|
ਸੀਪੀਓ ਮੁਹੰਮਦ ਅਨਸ ਯਾਹੀਆ
|
4X400 ਮੀਟਰ ਪੁਰਸ਼ਾਂ ਦੀ ਰੀਲੇਅ
|
ਪੀਓ (ਜੀਡਬਲਿਊ) ਮੁਹੰਮਦ ਅਜਮਲ
|
4X400 ਮੀਟਰ ਪੁਰਸ਼ਾਂ ਦੀ ਰੀਲੇਅ
|
ਸੂਬੇਦਾਰ ਸੰਤੋਸ਼ ਕੁਮਾਰ ਤਮਿਲਰਾਸਨ
|
4X400 ਮੀਟਰ ਪੁਰਸ਼ਾਂ ਦੀ ਰੀਲੇਅ
|
ਜੇਡਬਲਿਊਓ ਮਿਜੋ ਚਾਕੋ ਕੁਰੀਅਨ
|
4X400 ਮੀਟਰ ਪੁਰਸ਼ਾਂ ਦੀ ਰੀਲੇਅ
|
ਮੁੱਕੇਬਾਜ਼ੀ
|
ਸੂਬੇਦਾਰ ਅਮਿਤ ਪੰਘਾਲ
|
ਪੁਰਸ਼ਾਂ ਦਾ ਫਲਾਈਵੇਟ
|
ਹਵਲਦਾਰ ਜੈਸਮੀਨ ਲੰਬੋਰੀਆ
|
ਮਹਿਲਾਵਾਂ ਦਾ ਫਲਾਈਵੇਟ
|
ਹਾਕੀ
|
ਸੀਪੀਓ ਜੁਗਰਾਜ ਸਿੰਘ
|
ਪੁਰਸ਼ ਹਾਕੀ ਰਿਜ਼ਰਵ
|
ਰੋਇੰਗ
|
ਐੱਸਪੀਆਰ ਬਲਰਾਜ ਪੰਵਾਰ
|
M1X (ਪੁਰਸ਼ਾਂ ਦੀ ਸਿੰਗਲ ਸਕੱਲ)
|
ਸੇਲਿੰਗ
|
ਸੂਬੇਦਾਰ ਵਿਸ਼ਣੂ ਸਰਵਨਨ
|
ਪੁਰਸ਼ਾਂ ਦੀ ਇੱਕ ਵਿਅਕਤੀ ਡਿੰਗੀ
|
ਨਿਸ਼ਾਨੇਬਾਜ਼ੀ
|
ਨਾਇਬ ਸਬ ਸੰਦੀਪ ਸਿੰਘ
|
10 ਮੀਟਰ ਏਅਰ ਰਾਈਫਲ
|
ਟੈਨਿਸ
|
ਨਾਇਬ ਸਬ ਸ਼੍ਰੀਰਾਮ ਬਾਲਾਜੀ
|
ਪੁਰਸ਼ ਡਬਲਜ਼
|
ਕੁਸ਼ਤੀ
|
ਸੀਪੀਓ ਰੀਤਿਕਾ ਹੁੱਡਾ
|
ਮਹਿਲਾਵਾਂ ਦਾ 76 ਕਿਲੋਗ੍ਰਾਮ (ਫ੍ਰੀਸਟਾਈਲ)
|
24 ਐਥਲੀਟਾਂ ਤੋਂ ਇਲਾਵਾ ਪੰਜ ਅਧਿਕਾਰੀ ਵੀ ਓਲੰਪਿਕ ਵਿੱਚ ਹਿੱਸਾ ਲੈਣ ਲਈ ਪੈਰਿਸ ਜਾ ਰਹੇ ਹਨ। ਵੇਰਵੇ ਹੇਠਾਂ ਦਿੱਤੇ ਗਏ ਹਨ:
ਖੇਡ ਵਰਗ
|
ਨਾਮ
|
ਭੂਮਿਕਾ
|
ਮੁੱਕੇਬਾਜ਼ੀ
|
ਲੈਫਟੀਨੈਂਟ ਕਰਨਲ ਕਬੀਲਾਨ ਸਾਈ ਅਸ਼ੋਕ
|
ਰੈਫਰੀ ਅਤੇ ਜੱਜ
|
ਮੁੱਕੇਬਾਜ਼ੀ
|
ਸੂਬੇਦਾਰ ਸੀਏ ਕਟੱਪਾ
|
ਕੋਚ
|
ਤੀਰਅੰਦਾਜ਼ੀ
|
ਸੂਬੇਦਾਰ ਸੋਨਮ ਸ਼ੇਰਿੰਗ ਭੂਟੀਆ
|
ਕੋਚ
|
ਸੇਲਿੰਗ
|
ਹਵਲਦਾਰ ਸੀਐੱਸ ਦੇਲਾਈ
|
ਤਕਨੀਕੀ ਅਧਿਕਾਰੀ
|
ਸੇਲਿੰਗ
|
ਨਾਇਕ ਪੀਵੀ ਸ਼ਰਦ
|
ਫਿਜ਼ੀਓ
|
ਪੈਰਿਸ ਓਲੰਪਿਕਸ ਵਿੱਚ ਸੇਵਾ ਕਰਮਚਾਰੀਆਂ ਦੀ ਭਾਗੀਦਾਰੀ ਦੇਸ਼ ਭਰ ਵਿੱਚ ਖੇਡ ਚੇਤਨਾ ਨੂੰ ਵਧਾਉਂਦੇ ਹੋਏ ਖੇਡਾਂ ਦੀ ਉੱਤਮਤਾ ਨੂੰ ਹੱਲਾਸ਼ੇਰੀ ਦੇਣ ਅਤੇ ਐਥਲੈਟਿਕਸ ਦੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹਥਿਆਰਬੰਦ ਫ਼ੌਜਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਜਿੱਥੇ ਸਮੁੱਚਾ ਦੇਸ਼ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਤਿਆਰ ਹੈ, ਉੱਥੇ ਹੀ ਹਰੇਕ ਖਿਡਾਰੀ ਨੂੰ ਸ਼ੁਭਕਾਮਨਾਵਾਂ ਦੇਣ ਅਤੇ ਅਟੁੱਟ ਸਮਰਥਨ ਦੇਣ ਲਈ ਇਕਜੁੱਟ ਹੈ।
*********
ਏਬੀਬੀ/ਸੈਵੀ/ਕੇਬੀ
(Release ID: 2035033)
Visitor Counter : 76