ਬਿਜਲੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਦਾਮੋਦਰ ਵੈਲੀ ਕਾਰਪੋਰੇਸ਼ਨ ਹੈੱਡਕੁਆਰਟਰਸ ਦਾ ਦੌਰਾ ਕੀਤਾ


ਕੇਂਦਰੀ ਮੰਤਰੀ ਨੇ ਸੁਝਾਅ ਦਿੱਤਾ ਕਿ ਡੀਵੀਸੀ ਆਪਣੀਆਂ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਲਈ ਧਨਰਾਸ਼ੀ ਜੁਟਾਉਣ ਨੂੰ ਲੈ ਕੇ ਇਕੁਵਿਟੀ ਮਾਰਕਿਟ (equity market) ‘ਤੇ ਵਿਚਾਰ ਕਰ ਸਕਦੀ ਹੈ।

Posted On: 17 JUL 2024 2:37PM by PIB Chandigarh

ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ, ਨੇ ਅੱਜ ਕੋਲਕਾਤਾ ਸਥਿਤ ਦਾਮੋਦਰ ਵੈਲੀ ਕਾਰਪੋਰੇਸ਼ਨ ਦੇ ਹੈੱਡਕੁਆਰਟਰਸ ਦਾ ਪਹਿਲੀ ਵਾਰ ਦੌਰਾ ਕੀਤਾ।

ਇਸ ਦੌਰਾਨ ਮੰਤਰੀ ਨੇ ਕਾਰਪੋਰੇਸ਼ਨ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਅਤੇ ਇਸ ਨਾਲ ਸਾਹਮਣੇ ਆਉਣ ਵਾਲੀਆਂ ਸੰਚਾਲਨ ਸਬੰਧਿਤ ਚੁਣੌਤੀਆਂ ਅਤੇ ਵਿੱਤੀ ਮੁੱਦਿਆਂ ‘ਤੇ ਚਰਚਾ ਕੀਤੀ। ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਡੀਵੀਸੀ ਦਾ ਵਿਕਾਸ ਅਤੇ ਪ੍ਰਗਤੀ ਦੇਸ਼ ਦੀ ਊਰਜਾ ਸੁਰੱਖਿਆ ਅਤੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤੇ ਗਏ ਮੁੱਦਿਆਂ ਦੇ ਸਮਾਧਾਨ ਵਿੱਚ ਡੀਵੀਸੀ ਨੂੰ ਪੂਰੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। 

ਇਸ ਚਰਚਾ ਦੌਰਾਨ ਸ਼੍ਰੀ ਮਨੋਹਰ ਲਾਲ ਨੇ ਡੀਵੀਸੀ ਦੇ ਰਿਨਿਊਏਬਲ ਐਨਰਜੀ ਪੋਰਟਫੋਲੀਓ ਨੂੰ ਵਧਾਉਣ ਅਤੇ ਸੰਚਾਲਨ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਡੀਵੀਸੀ ਆਪਣੀਆਂ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਲਈ ਧਨਰਾਸ਼ੀ ਜੁਟਾਉਣ ਨੂੰ ਲੈ ਕੇ ਇਕੁਵਿਟੀ ਮਾਰਕਿਟ ਦੀ ਸੰਭਾਵਨਾ ਤਲਾਸ਼ ਕਰ ਸਕਦੀ ਹੈ। 

ਡੀਵੀਸੀ ਪ੍ਰਬੰਧਨ ਨੇ ਕੇਂਦਰੀ ਮੰਤਰੀ ਦੇ ਮਾਰਗਦਰਸ਼ਨ ਅਤੇ ਸਮਰਥਨ ਲਈ ਆਪਣਾ ਆਭਾਰ ਵਿਅਕਤ ਕੀਤਾ।

****

ਐੱਸਕੇ



(Release ID: 2034043) Visitor Counter : 15