ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਵਿਕਾਸ ਮੰਤਰਾਲੇ ਨੇ ਤ੍ਰਿਪੁਰਾ ਰਾਜ ਦੇ ਲਈ 114.32 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਦੇ ਨਾਲ 118.756 ਕਿਲੋਮੀਟਰ ਦੀਆਂ 42 ਸੜਕਾਂ ਨੂੰ ਪ੍ਰਵਾਨਗੀ ਦਿੱਤੀ


ਗ੍ਰਾਮੀਣ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਯਾਯ ਮਹਾ ਅਭਿਯਾਨ ਦੇ ਤਹਿਤ ਉੱਤਰ-ਪੂਰਬ ਖੇਤਰ ਦੇ ਲਈ ਪ੍ਰਮੁੱਖ ਬੁਨਿਯਾਯਦੀ ਢਾਂਚੇ ਨੂੰ ਹੁਲਾਰਾ ਦੇਣ ਦਾ ਐਲਾਨ ਕੀਤਾ

Posted On: 12 JUL 2024 1:49PM by PIB Chandigarh

ਉੱਤਰ-ਪੂਰਬ ਖੇਤਰ ਵਿੱਚ ਗ੍ਰਾਮੀਣ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਤ੍ਰਿਪੁਰਾ ਰਾਜ ਦੇ ਲਈ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਯਾਯ ਮਹਾ ਅਭਿਯਾਨ (ਪੀਐੱਮ-ਜਨਮਨ) ਦੇ ਤਹਿਤ 118.756 ਕਿਲੋਮੀਟਰ ਦੀਆਂ 42 ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤੇ 114.32 ਕਰੋੜ ਰੁਪਏ ਦਾ ਅਨੁਮਾਨਿਤ ਨਿਵੇਸ਼ ਕੀਤਾ ਗਿਆ ਹੈ।

 ਇਸ ਇਤਿਹਾਸਿਕ ਪਹਿਲ ਦੇ ਤਹਿਤ ਹੇਠ ਲਿਖੇ ਕਾਰਜ ਕੀਤੇ ਜਾਣਗੇ:

·        ਰਾਜ ਵਿੱਚ 47 ਪੀਵੀਟੀਜੀ ਬਸਤੀਆਂ ਨੂੰ ਸਾਰੇ ਮੌਸਮਾਂ ਵਿੱਚ ਸੜਕ ਸੰਪਰਕ ਪ੍ਰਦਾਨ ਕਰੇਗੀ।

·        ਇਸ ਦਾ ਉਦੇਸ਼ ਰਾਜ ਵਿੱਚ ਰਹਿਣ ਵਾਲੇ ਵਿਸ਼ੇਸ਼ ਤੌਰ ਤੇ ਕਮਜ਼ੋਰ ਕਬਾਇਲੀ ਭਾਈਚਾਰਿਆਂ (ਪੀਵੀਟੀਜੀ) ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣਾ।

·        ਗ੍ਰਾਮੀਣ ਖੇਤਰਾਂ ਵਿੱਚ ਕਨੈਕਟੀਵਿਟੀ ਵਧਾਉਣਾ, ਦੂਰ-ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦਰਮਿਆਨ ਅੰਤਰਾਲ ਨੂੰ ਸਮਾਪਤ ਕਰਨਾ।

·        ਖੇਤਰ ਵਿੱਚ ਆਰਥਿਕ ਵਿਕਾਸ, ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣਾ।

·        ਸਿਹਤ ਸੇਵਾ, ਸਿੱਖਿਆ ਅਤੇ ਬਜ਼ਾਰਾਂ ਜਿਹੀਆਂ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਲਿਆਉਣਾ।

·        ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਅਤੇ ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਦੇਣਾ।

·        ਸਰਕਾਰ ਦੇ ਸਮ੍ਰਿੱਧ ਉੱਤਰ-ਪੂਰਬ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਨਾਲ ਤਾਲਮੇਲ ਬਿਠਾਉਣਾ।

 

 ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਯਾਯ ਮਹਾ ਅਭਿਯਾਨ ਦੇ ਤਹਿਤ ਪ੍ਰੋਜੈਕਟਾਂ ਦਾ ਖੇਤਰ ਤੇ ਪਰਿਵਰਤਨਕਾਰੀ ਪ੍ਰਭਾਵ ਪਵੇਗਾ, ਜੋ ਉੱਤਰ-ਪੂਰਬ ਖੇਤਰ ਵਿੱਚ ਕਬਾਇਲੀ ਭਾਈਚਾਰਿਆਂ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦੇਵੇਗਾ ਤੇ ਸਮਾਵੇਸ਼ੀ ਵਿਕਾਸ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰੇਗਾ।

******


ਐੱਸਕੇ/ਐੱਸਐੱਸ



(Release ID: 2032786) Visitor Counter : 17