ਪੇਂਡੂ ਵਿਕਾਸ ਮੰਤਰਾਲਾ
ਗ੍ਰਾਮੀਣ ਵਿਕਾਸ ਮੰਤਰਾਲੇ ਨੇ ਅਸਾਮ ਵਿੱਚ 563.67 ਕਿਲੋਮੀਟਰ ਲੰਮੀਆਂ 78 ਸੜਕਾਂ ਅਤੇ 14 ਪੁਲ਼ਾਂ ਦੇ ਨਿਰਮਾਣ ਦੇ ਲਈ ਮਨਜ਼ੂਰੀ ਦਿੱਤੀ ਹੈ, ਜਿਸ ‘ਤੇ 378.68 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਆਵੇਗੀ
ਗ੍ਰਾਮੀਣ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-III ਦੇ ਤਹਿਤ ਉੱਤਰ-ਪੂਰਬ ਖੇਤਰ ਦੇ ਲਈ ਵੱਡੇ ਪੈਮਾਨੇ ‘ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਦਾ ਐਲਾਨ ਕੀਤਾ
प्रविष्टि तिथि:
12 JUL 2024 1:47PM by PIB Chandigarh
ਗ੍ਰਾਮੀਣ ਵਿਕਾਸ ਮੰਤਰਾਲੇ ਨੇ ਉੱਤਰ-ਪੂਰਬ ਖੇਤਰ ਵਿੱਚ ਗ੍ਰਾਮੀਣ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਵਿਕਾਸ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਲਈ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ)-III ਦੇ ਤਹਿਤ ਅਸਾਮ ਦੇ ਲਈ 378.68 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 563.67 ਕਿਲੋਮੀਟਰ ਲੰਮੀਆਂ 78 ਸੜਕਾਂ ਅਤੇ 14 ਪੁਲ਼ਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ।
ਇਸ ਇਤਿਹਾਸਿਕ ਪਹਿਲ ਨਾਲ:
· ਸਿਹਤ ਸੇਵਾ, ਸਿੱਖਿਆ ਅਤੇ ਬਜ਼ਾਰ ਜਿਹੀਆਂ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ।
· ਗ੍ਰਾਮੀਣ ਖੇਤਰਾਂ ਵਿੱਚ ਸੜਕ ਸੰਪਰਕ ਵਧੇਗਾ, ਦੂਰ-ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰੀ ਕੇਂਦਰਾਂ ਦਰਮਿਆਨ ਦੇ ਪਾੜੇ ਨੂੰ ਘਟਾਇਆ ਜਾ ਸਕੇਗਾ।
· ਖੇਤਰ ਵਿੱਚ ਆਰਥਿਕ ਵਿਕਾਸ, ਵਪਾਰ ਅਤੇ ਵਣਜ ਨੂੰ ਹੁਲਾਰਾ ਮਿਲੇਗਾ।
· ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ ਅਤੇ ਸਥਾਨਕ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲੇਗਾ।
· ਇਹ ਉੱਤਰ-ਪੂਰਬ ਨੂੰ ਸਮ੍ਰਿੱਧ ਬਣਾਉਣ ਅਤੇ ਵਿਕਸਿਤ ਭਾਰਤ ਦੇ ਨਾਲ ਉਸ ਦਾ ਤਾਲਮੇਲ ਬਿਠਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੋਵੇਗਾ।
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-III ਦੇ ਤਹਿਤ ਲਾਗੂ ਕੀਤੇ ਜਾਣ ਵਾਲੇ ਇਨ੍ਹਾਂ ਪ੍ਰੋਜੈਕਟਾਂ ਦਾ ਖੇਤਰ ‘ਤੇ ਪਰਿਵਰਤਨਕਾਰੀ ਪ੍ਰਭਾਅ ਪਵੇਗਾ। ਇਸ ਨਾਲ ਨਾ ਸਿਰਫ਼ ਉੱਤਰ-ਪੂਰਬ ਖੇਤਰ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਮਿਲੇਗਾ, ਬਲਕਿ ਸਮਾਵੇਸ਼ੀ ਵਿਕਾਸ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਮਜ਼ਬੂਤ ਹੋਵੇਗੀ।
*****
ਐੱਸਕੇ/ਐੱਸਐੱਸ
(रिलीज़ आईडी: 2032781)
आगंतुक पटल : 80