ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਓਲੰਪਿਕ ਮੈਡਲ ਜੇਤੂ ਸਾਇਨਾ ਨੇਹਵਾਲ ਦੇ ਨਾਲ ਬੈਡਮਿੰਟਨ ਖੇਡਿਆ
Posted On:
10 JUL 2024 10:15PM by PIB Chandigarh
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਖੇਡਾਂ ਦੇ ਪ੍ਰਤੀ ਸੁਭਾਵਿਕ ਪ੍ਰੇਮ ਤਦ ਦੇਖਣ ਨੂੰ ਮਿਲਿਆ ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇ ਬੈਡਮਿੰਟਨ ਕੋਰਟ ਵਿੱਚ ਬਹੁਚਰਚਿਤ ਖਿਡਾਰੀ ਸੁਸ਼੍ਰੀ ਸਾਇਨਾ ਨੇਹਵਾਲ ਦੇ ਨਾਲ ਬੈਡਮਿੰਟਨ ਖੇਡਿਆ। ਰਾਸ਼ਟਰਪਤੀ ਦਾ ਇਹ ਪ੍ਰੇਰਣਾਦਾਇਕ ਕਦਮ ਭਾਰਤ ਦੇ ਬੈਡਮਿੰਟਨ ਦੀ ਦੁਨੀਆ ਵਿੱਚ ਇੱਕ ਸ਼ਕਤੀਸ਼ਾਲੀ ਦੇਸ਼ ਦੇ ਰੂਪ ਵਿੱਚ ਉਭਰਣ ਦੇ ਅਨੁਰੂਪ ਹੈ; ਜਿਸ ਵਿੱਚ ਮਹਿਲਾ ਖਿਡਾਰੀ ਵਿਸ਼ਵ ਮੰਚ ‘ਤੇ ਸਸ਼ਕਤ ਤੌਰ ‘ਤੇ ਉੱਭਰ ਰਹੀ ਹੈ।
ਪਦਮ ਪੁਰਸਕਾਰ ਜੇਤੂਆਂ ਦੀ ਮਹਿਲਾ ਲੜੀ ‘ਉਨ੍ਹਾਂ ਦੀ ਕਹਾਣੀ- ਮੇਰੀ ਕਹਾਣੀ’ ਦੇ ਤਹਿਤ, ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਪ੍ਰਤਿਸ਼ਠਿਤ ਭਾਰਤੀ ਖਿਡਾਰੀ ਸੁਸ਼੍ਰੀ ਸਾਇਨਾ ਨੇਹਵਾਲ ਕੱਲ੍ਹ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਭਾਸ਼ਣ ਦੇਣਗੇ ਅਤੇ ਦਰਸ਼ਕਾਂ ਨਾਲ ਗੱਲਬਾਤ ਕਰਨਗੇ।
ਲਘੂ ਵੀਡੀਓ ਹੇਠਾਂ ਦਿੱਤੇ ਗਏ ਲਿੰਕ ‘ਤੇ ਦੇਖੀ ਜਾ ਸਕਦੀ ਹੈ
https://www.instagram.com/reel/C9P28PyMCXq/?utm_source=ig_web_copy_link&igsh=MzRlODBiNWFlZA==
*******
ਡੀਐੱਸ/ਐੱਸਟੀ
(Release ID: 2032418)
Visitor Counter : 44