ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਐੱਲਪੀਜੀ ਉਪਭੋਗਤਾਵਾਂ ਦੇ ਬਾਇਓਮੀਟ੍ਰਿਕ ਆਧਾਰ ਔਥੈਂਟੀਕੇਸ਼ਨ ‘ਤੇ ਸਪੱਸ਼ਟੀਕਰਣ ਜਾਰੀ ਕੀਤਾ


ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਯੋਜਨਾਵਾਂ ਦੇ ਲਈ ਆਧਾਰ ਅਧਾਰਿਤ ਪ੍ਰਮਾਣੀਕਰਣ ਲਾਭਾਰਥੀਆਂ ਦੀ ਸਟੀਕ, ਤਤਕਾਲ ਅਤੇ ਕਿਫਾਇਤੀ ਪਹਿਚਾਣ, ਪ੍ਰਮਾਣੀਕਰਣ ਅਤੇ ਲਾਭ ਦੀ ਲਕਸ਼ਿਤ ਵੰਡ ਦੇ ਲਈ ਡੀ-ਡੁਪਲੀਕੇਸ਼ਨ ਨੂੰ ਸਮਰੱਥ ਬਣਾਉਂਦਾ ਹੈ।

Posted On: 09 JUL 2024 7:44PM by PIB Chandigarh

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੀ ਮਾਪਦੰਡ ਸੰਚਾਲਨ ਪ੍ਰਕਿਰਿਆ ਵਿੱਚ ਵੀ ਨਵੇਂ ਕਨੈਕਸ਼ਨ ਦੇ ਲਈ ਅਪਲਾਈ ਕਰਨ ਲਈ ਬਾਇਓਮੀਟ੍ਰਿਕ ਔਥੈਂਟੀਫਿਕੇਸ਼ਨ ਨੂੰ ਇੱਕ ਸ਼ਰਤ ਦੇ ਰੂਪ ਵਿੱਚ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਕੈਂਪਾਂ ਦੇ ਦੌਰਾਨ ਵੱਡੀ ਸੰਖਿਆ ਵਿੱਚ ਬਾਇਓਮੀਟ੍ਰਿਕ ਆਧਾਰ ਔਥੈਂਟੀਫਿਕੇਸ਼ਨ (35 ਲੱਖ ਤੋਂ ਵੱਧ ਪੀਐੱਮਯੂਵਾਈ ਲਾਭਾਰਥੀ) ਸਫਲਤਾਪੂਰਵਕ ਕੀਤੀ ਗਈ। ਔਥੈਂਟੀਫਿਕੇਸ਼ਨ ਦੀਆਂ ਗਤੀਵਿਧੀਆਂ ਐੱਲਪੀਜੀ ਸੁਰੱਖਿਆ ਨਿਰੀਖਣ/ਕੈਂਪਸ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਰਤਮਾਨ ਵਿੱਚ ਸੰਚਾਲਿਤ ਕੀਤੇ ਜਾ ਰਹੇ ਹਨ। ਉਪਭੋਗਤਾਵਾਂ ਦੇ ਔਥੈਂਟੀਫਿਕੇਸ਼ਨ ਨੂੰ ਹੋਰ ਵਧਾਉਣ ਲਈ, ਅਕਤੂਬਰ 2023 ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਆਇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੂੰ ਪੀਐੱਮਯੂਵਾਈ ਅਤੇ ਪੀਏਐੱਚਏਐੱਲ ਲਾਭਾਰਥੀਆਂ ਦਾ ਬਾਇਓਮੀਟ੍ਰਿਕ ਆਧਾਰ ਔਥੈਂਟੀਫਿਕੇਸ਼ਨ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। 

 

ਆਇਲ ਮਾਰਕੀਟਿੰਗ ਕੰਪਨੀਆਂ ਦੇ ਐੱਲਪੀਜੀ ਗ੍ਰਾਹਕਾਂ ਲਈ ਬਾਇਓਮੀਟ੍ਰਿਕ ਆਧਾਰ ਔਥੈਂਟੀਫਿਕੇਸ਼ਨ ਪ੍ਰਕਿਰਿਆਵਾਂ ਨੂੰ ਲਗਨ ਨਾਲ ਲਾਗੂ ਕਰ ਰਹੀਆਂ ਹਨ। ਪੀਐੱਮਯੂਵਾਈ ਦੇ 55 ਪ੍ਰਤੀਸ਼ਤ ਤੋਂ ਵੱਧ ਲਾਭਾਰਥੀਆਂ ਨੇ ਪਹਿਲਾਂ ਹੀ ਆਪਣਾ ਬਾਇਓਮੀਟ੍ਰਿਕ ਆਧਾਰ ਔਥੈਂਟੀਫਿਕੇਸ਼ਨ ਪੂਰਾ ਕਰ ਲਿਆ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਉਪਭੋਗਤਾਵਾਂ ਦਾ ਬਾਇਓਮੀਟ੍ਰਿਕ ਔਥੈਂਟੀਫਿਕੇਸ਼ਨ ਪੂਰਾ ਨਹੀਂ ਹੋਇਆ ਹੈ, ਉਨ੍ਹਾਂ ਦੇ ਲਈ ਕੋਈ ਸੇਵਾ ਜਾਂ ਲਾਭ ਬੰਦ ਨਹੀਂ ਕੀਤਾ ਗਿਆ ਹੈ। 

ਘਰੇਲੂ ਐੱਲਪੀਜੀ ਉਪਭੋਗਤਾ ਹੇਠਾਂ ਲਿਖਿਆਂ ਵਿੱਚੋਂ ਕਿਸੇ ਵੀ ਚੈਨਲ ਦੀ ਵਰਤੋਂ ਕਰਕੇ ਬਾਇਓਮੀਟ੍ਰਿਕ ਆਧਾਰ ਔਥੈਂਟੀਫਿਕੇਸ਼ਨ ਪੂਰਾ ਕਰ ਸਕਦੇ ਹਨ:-

  1. ਐੱਲਪੀਜੀ ਸਿਲੰਡਰ ਡਿਲੀਵਰੀ ਦੌਰਾਨ, ਐੱਲਪੀਜੀ ਡਿਲੀਵਰੀ ਕਰਮਚਾਰੀਆਂ ਨੂੰ ਬਾਇਓਮੀਟ੍ਰਿਕ ਆਧਾਰ ਔਥੈਂਟੀਫਿਕੇਸ਼ਨ ਕਰਨ ਲਈ ਕਿਹਾ ਜਾ ਸਕਦਾ ਹੈ।

  2. ਗ੍ਰਾਹਕਾਂ ਦੇ ਕੋਲ ਔਥੈਂਟੀਫਿਕੇਸ਼ਨ ਲਈ ਆਪਣੀ ਸੁਵਿਧਾ ਮੁਤਾਬਕ ਆਪਣੇ ਐੱਲਪੀਜੀ ਵੰਡ ਦੇ ਸ਼ੋਅ ਰੂਮ ‘ਤੇ ਜਾਣ  ਦਾ ਵਿਕਲਪ ਹੈ।

  3. ਆਇਲ ਮਾਰਕੀਟਿੰਗ ਕੰਪਨੀਆਂ ਮੋਬਾਈਲ ਐਪਲੀਕੇਸ਼ਨ ਪ੍ਰਦਾਨ ਕਰਦੀਆਂ ਹਨ, ਜੋ ਗ੍ਰਾਹਕਾਂ ਨੂੰ ਸੁਤੰਤਰ ਤੌਰ ‘ਤੇ ਔਥੈਂਟੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਸਮਰੱਥ ਬਣਾਉਂਦੇ ਹਨ। (ਹੇਠਾਂ ਲਿੰਕ ਹੈ)

ਆਈਓਸੀਐੱਲ ਐਪ - https://play.google.com/store/apps/details?id=cx.indianoil.in

ਬੀਪੀਸੀਐੱਲ ਐਪ https://play.google.com/store/apps/details?id=com.cgt.bharatgas

ਐੱਚਪੀਸੀਐੱਲ ਐਪ-https://play.google.com/store/apps/details?id=com.drivetrackplusrefuel

 

ਕਿਸੇ ਵੀ ਸਹਾਇਤਾ ਦੇ ਲਈ, ਆਇਲ ਮਾਰਕੀਟਿੰਗ ਕੰਪਨੀਆਂ ਦੇ ਐੱਲਪੀਜੀ ਉਪਭੋਗਤਾ ਟੋਲ ਫ੍ਰੀ ਨੰਬਰ: 1800 2333 555 ‘ਤੇ ਵੀ ਸੰਪਰਕ ਕਰ ਸਕਦੇ ਹਨ। 

*************

 ਕੇਐੱਸਵਾਈ/ਐੱਮ



(Release ID: 2032375) Visitor Counter : 16