ਵਿੱਤ ਮੰਤਰਾਲਾ

ਸੋਲ੍ਹਵੇਂ ਵਿੱਤ ਕਮਿਸ਼ਨ ਨੇ ਸਲਾਹਕਾਰ ਕੌਂਸਲ ਦਾ ਗਠਨ ਕੀਤਾ

Posted On: 09 JUL 2024 7:35PM by PIB Chandigarh

ਸੋਲ੍ਹਵੇਂ ਵਿੱਤ ਕਮਿਸ਼ਨ ਨੇ ਹੇਠ ਲਿਖੇ ਮੈਂਬਰਾਂ ਦੇ ਨਾਲ ਇੱਕ ਸਲਾਹਕਾਰ ਕੌਂਸਲ ਦਿ ਗਠਨ ਕੀਤਾ ਹੈ:

  1. ਡਾ. ਡੀ.ਕੇ.ਸ੍ਰੀਵਾਸਤਵ

  2. ਸ਼੍ਰੀ ਨੀਲਕੰਠ ਮਿਸ਼ਰਾ

  3. ਡਾ. ਪੂਨਮ ਗੁਪਤਾ

  4. ਸੁਸ਼੍ਰੀ ਪ੍ਰਾਂਜੁਲ ਭੰਡਾਰੀ

  5. ਸ਼੍ਰੀ ਰਾਹੂਲ ਬਜੋਰੀਆ

ਡਾ. ਪੂਨਮ ਗੁਪਤਾ ਇਸ ਸਲਾਹਕਾਰ ਕੌਂਸਲ ਦੀ ਕਨਵੀਨਰ ਹੋਵੇਗੀ।

ਇਸ ਸਲਾਹਕਾਰ ਕੌਂਸਲ ਦੀ ਭੂਮਿਕਾ ਅਤੇ ਕਾਰਜ ਹੋਣਗੇ:

  • ਕਿਸੇ ਵੀ ਸੰਦਰਭ ਦੀਆਂ ਸ਼ਰਤਾਂ (ਟੀਓਆਰ) ਜਾਂ ਸਬੰਧਿਤ ਪ੍ਰਸੰਗਿਕ ਵਿਸ਼ਿਆਂ ‘ਤੇ ਕਮਿਸ਼ਨ ਨੂੰ ਸਲਾਹ ਦੇਣਾ।

  • ਕਾਗਜ਼ਾਂ ਜਾਂ ਖੋਜ ਅਧਿਐਨਾਂ ਦੀ ਤਿਆਰੀ ਵਿੱਚ ਸਹਾਇਤਾ ਕਰਨਾ ਅਤੇ ਵਿੱਤ ਕਮਿਸ਼ਨ ਦੁਆਰਾ ਸ਼ੁਰੂ ਕੀਤੇ ਗਏ ਅਧਿਐਨਾਂ ਦੀ ਨਿਗਰਾਨੀ ਜਾਂ ਮੁਲਾਂਕਣ ਕਰਨਾ ਤਾਕਿ ਕਮਿਸ਼ਨ ਦੇ ਟੀਓਆਰ ਵਿੱਚ ਵਰਣਿਤ ਮੁੱਦਿਆਂ ਬਾਰੇ ਉਸ ਦੀ ਸਮਝ ਬਿਹਤਰ ਹੋ ਸਕੇ।

  • ਵਿੱਤੀ ਟ੍ਰਾਂਸਫਰ ਨਾਲ ਸਬੰਧਿਤ ਮਾਮਲਿਆਂ ਬਾਰੇ ਸਰਵੋਤਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਰਜਪ੍ਰਣਾਲੀਆਂ ਦੀ ਤਲਾਸ਼ ਕਰਕੇ ਅਤੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੀ ਗੁਣਵੱਤਾ, ਪਹੁੰਚਯੋਗਤਾ ਅਤੇ ਲਾਗੂਕਰਨ ਨੂੰ ਬਿਹਤਰ ਕਰਕੇ ਉਸ ਦੇ ਦਾਇਰੇ ਅਤੇ ਸਮਝ ਨੂੰ ਵਿਆਪਕ ਬਣਾਉਣ ਵਿੱਚ ਮਦਦ ਕਰਨਾ।

ਇਹ ਔਫਿਸ ਮੈਮੋਰੈਂਡਮ ਨੰਬਰ 10/35/2024--Estt/SFC ਮਿਤੀ 11 ਜੂਨ, 2024 ਦੇ ਅਨੁਸਾਰ ਹੈ।

****

ਐੱਨਬੀ/ਕੇਐੱਮਐੱਨ



(Release ID: 2032171) Visitor Counter : 12