ਰੇਲ ਮੰਤਰਾਲਾ
ਆਰਪੀਐੱਫ ਦੇ ਡੀਜੀ ਨੇ ਆਰਪੀਐੱਫ ਕਰਮਚਾਰੀਆਂ ਦੇ ਲਈ ਭਾਰਤੀਯ ਨਿਆਂ ਸੰਹਿਤਾ ਅਤੇ ਭਾਰਤੀਯ ਸਾਕਸ਼ਯ ਅਧਿਨਿਯਮ ‘ਤੇ ਹੈਂਡਬੁੱਕਸ ਜਾਰੀ ਕੀਤੀਆਂ
ਨਵੇਂ ਕਾਨੂੰਨੀ ਐਕਟਾਂ ਨੂੰ ਲਾਗੂ ਕਰਨ ਵਿੱਚ ਆਰਪੀਐੱਫ ਕਰਮਚਾਰੀਆਂ ਦੀ ਸਹਾਇਤਾ ਲਈ ਸਮੁੱਚੀਆਂ (ਵਿਆਪਕ) ਹੈਂਡਬੁੱਕਸ ਜਾਰੀ ਕੀਤੀਆਂ ਗਈਆਂ
Posted On:
09 JUL 2024 8:50PM by PIB Chandigarh
ਨਵੇਂ ਕਾਨੂੰਨੀ ਢਾਂਚੇ ‘ਤੇ ਅਮਲ ਕੀਤੇ ਜਾਣ ਨੂੰ ਸੁਵਿਧਾਜਨਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੇ ਡਾਇਰੈਕਟਰ ਜਨਰਲ (ਡੀਜੀ) ਸ਼੍ਰੀ ਮਨੋਜ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀਯ ਨਿਆਂ ਸੰਹਿਤਾ (ਬੀਐੱਨਐੱਸ), 2023 ਅਤੇ ਭਾਰਤੀਯ ਸਾਕਸ਼ਯ ਅਧਿਨਿਯਮ (ਬੀਐੱਸਏ), 2023 ‘ਤੇ ਸਮੁੱਚੀਆਂ (ਵਿਆਪਕ) ਹੈਂਡਬੁੱਕਸ ਜਾਰੀ ਕੀਤੀਆਂ।
ਇਹ ਹੈਂਡਬੁੱਕਸ ਆਰਪੀਐੱਫ ਕਰਮਚਾਰੀਆਂ ਦੇ ਲਈ ਇੱਕ ਜ਼ਰੂਰੀ ਗਾਈਡ ਵਜੋਂ ਕੰਮ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ, ਜੋ ਨਵੇਂ ਬਣਾਏ ਗਏ ਕਾਨੂੰਨਾਂ ਦੇ ਅਨੁਸਾਰ ਕਾਨੂੰਨੀ ਪ੍ਰਕਿਰਿਆਵਾਂ ਬਾਰੇ ਦੱਸਦੀਆਂ ਹਨ। ਹੈਂਡਬੁੱਕਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਆਰਪੀਐੱਫ ਕਰਮਚਾਰੀ ਭਾਰਤੀਯ ਦੰਡ ਸੰਹਿਤਾ (ਆਈਪੀਸੀ) ਅਤੇ ਭਾਰਤੀਯ ਸਾਕਸ਼ਯ ਅਧਿਨਿਯਮ (ਆਈਈਏ) ਨਾਲ ਸਬੰਧਿਤ ਨਵੇਂ ਐਕਟਾਂ ਨੂੰ ਲਾਗੂ ਕਰਨ ਲਈ ਚੰਗੀ ਤਰ੍ਹਾਂ ਨਾਲ ਲੈਸ ਹਨ। ਵਿਸਤ੍ਰਿਤ ਸਪਸ਼ੱਟੀਕਰਣ ਅਤੇ ਵਿਵਹਾਰਿਕ ਮਾਰਗਦਰਸ਼ਨ ਦੇ ਨਾਲ, ਹੈਂਡਬੁੱਕਸ ਫੋਰਸ (ਆਰਪੀਐੱਫ) ਨੂੰ ਨਿਆਂ ਨੂੰ ਬਣਾਏ ਰੱਖਣ ਅਤੇ ਕਾਨੂੰਨ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਏ ਰੱਖਣ ਦੇ ਯੋਗ ਬਣਾਏਗੀ।
ਆਰਪੀਐੱਫ ਦੇ ਡਾਇਰੈਕਟਰ ਜਨਰਲ ਨੇ ਇਨ੍ਹਾਂ ਹੈਂਡਬੁੱਕਸ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਹੈਂਡਬੁੱਕਸ ਸੁਚਾਰੂ (ਨਿਰਵਿਘਨ) ਅਤੇ ਕੁਸ਼ਲ ਪਰਿਵਰਤਨ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਆਰਪੀਐੱਫ ਕਰਮਚਾਰੀਆਂ ਦੀ ਕਾਨੂੰਨੀ ਕੁਸ਼ਲਤਾ ਵਧਾਉਣ ਅਤੇ ਫੋਰਸ ਦੇ ਅੰਦਰ ਕਾਨੂੰਨੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਚਲ ਰਹੇ ਪ੍ਰਯਾਸਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹਨ। ਇਸ ਨਾਲ ਕਾਨੂੰਨ ਦੇ ਸ਼ਾਸਨ ਨੂੰ ਬਣਾਏ ਰੱਖਣ ਅਤੇ ਨਿਆਂ ਪ੍ਰਦਾਨ ਕਰਨ ਦੀ ਫੋਰਸ ਦੀ ਪ੍ਰਤੀਬੱਧਤਾ ਨੂੰ ਬਲ ਮਿਲੇਗਾ।
ਛਪੇ ਸੰਸਕਰਣਾਂ ਦੇ ਇਲਾਵਾ, ਅੱਜ ਹੈਂਡਬੁੱਕਸ ਦੀਆਂ ਈ-ਫਲਿੱਪਬੁੱਕਸ ਵੀ ਜਾਰੀ ਕੀਤੀਆਂ ਗਈਆਂ। ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ (ਬੀਐੱਨਐੱਸਐੱਸ), 2023 ਦੇ ਲਈ ਹੈਂਡਬੁੱਕ ਦੇ ਨਾਲ ਇਹ ਡਿਜੀਟਲ ਸੰਸਕਰਣ ਜੇਆਰ ਆਰਪੀਐੱਫ ਅਕੈਡਮੀ ਦੀ ਵੈੱਬਸਾਈਟ ‘ਤੇ ਉਪਲਬਧ ਹਨ ਅਤੇ ਮੋਬਾਈਲ ਫੋਨ ਅਤੇ ਡੈਸਕਟੌਪ ਕੰਪਿਊਟਰ ਦੋਵਾਂ ਦੇ ਲਈ ਅਨੁਕੂਲ ਹਨ, ਜਿਸ ਨਾਲ ਸਾਰੇ ਆਰਪੀਐੱਫ ਕਰਮਚਾਰੀਆਂ ਦੇ ਲਈ ਇਨ੍ਹਾਂ ਤੱਕ ਅਸਾਨ ਪਹੁੰਚ ਸੁਨਿਸ਼ਚਿਤ ਹੁੰਦੀ ਹੈ। ਫਲਿੱਪਬੁੱਕਸ ਦੇ ਲਿੰਕ ਇਸ ਪ੍ਰਕਾਰ ਹਨ:
BNS: https://jrrpfa.indianrailways.gov.in/assets/resource/BNS_LAPTOP/mobile.html
BNSS: https://jrrpfa.indianrailways.gov.in/assets/resource/BNSS_HANDBOOK_LAPTOP/mobile.html
BSA: https://jrrpfa.indianrailways.gov.in/assets/resource/BSA_LAPTOP/mobile.html
*****
ਵੀਐੱਮ/ਐੱਸਕੇ
(Release ID: 2032055)
Visitor Counter : 39