ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਪੁਰੀ ਵਿੱਚ ਸਲਾਨਾ ਰਥ ਯਾਤਰਾ ਉਤਸਵ ਵਿੱਚ ਹਿੱਸਾ ਲਿਆ
Posted On:
07 JUL 2024 9:09PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਜੁਲਾਈ,2024) ਓਡੀਸ਼ਾ ਦੇ ਪਵਿੱਤਰ ਸ਼ਹਿਰ ਪੁਰੀ ਵਿੱਚ ਸਲਾਨਾ ਰਥ ਯਾਤਰਾ ਉਤਸਵ ਵਿੱਚ ਹਿੱਸਾ ਲਿਆ।
ਐਕਸ 'ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਆਪਣੇ ਅਨੁਭਵ ਬਾਰੇ ਲਿਖਿਆ:
"ਜੈ ਜਗਨਨਾਥ! ਸਲਾਨਾ ਰਥ ਯਾਤਰਾ ਉਤਸਵ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਦੁਆਰਾ ਭਗਵਾਨ ਬਲਭਦਰ, ਮਾਤਾ ਸੁਭਦਰਾ ਅਤੇ ਮਹਾਪ੍ਰਭੂ ਸ਼੍ਰੀ ਜਗਨਨਾਥ ਜੀ ਦੇ ਤਿੰਨ ਰੱਥਾਂ ਦੀ ਯਾਤਰਾ ਦਾ ਗਵਾਹ ਹੋਣਾ ਇੱਕ ਡੂੰਘਾ ਬ੍ਰਹਮ ਅਨੁਭਵ ਸੀ। ਅੱਜ ਪੁਰੀ ਵਿੱਚ ਮੈਂ ਵੀ ਇਸ ਸਦੀਆਂ ਪੁਰਾਣੇ ਅਧਿਆਤਮਿਕ ਤੌਰ 'ਤੇ ਉਥਾਨਕਾਰੀ ਸਮਾਗਮ ਵਿੱਚ ਹਿੱਸਾ ਲਿਆ ਅਤੇ ਇਸ ਪਵਿੱਤਰ ਅਸਥਾਨ 'ਤੇ ਸ਼ਰਧਾਲੂਆਂ ਨਾਲ ਏਕਤਾ ਨੂੰ ਮਹਿਸੂਸ ਕੀਤਾ। ਇਹ ਉਨ੍ਹਾਂ ਮੁਬਾਰਕ ਪਲਾਂ ਵਿੱਚੋਂ ਇੱਕ ਸੀ ਜੋ ਸਾਨੂੰ ਪਰਮ ਪੁਰਖ ਦੀ ਮੌਜੂਦਗੀ ਬਾਰੇ ਜਾਣੂ ਕਰਵਾਉਂਦੇ ਹਨ। ਮਹਾਪ੍ਰਭੂ ਸ਼੍ਰੀ ਜਗਨਨਾਥ ਦੀ ਕਿਰਪਾ ਨਾਲ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇ।"
*********
ਡੀਐੱਸ/ਐੱਸਆਰ
(Release ID: 2031534)
Visitor Counter : 30