ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪੈਰਿਸ ਓਲੰਪਿਕ 2024 ਦੇ ਲਈ ਭਾਰਤੀ ਦਲ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 05 JUL 2024 5:06PM by PIB Chandigarh

ਐਂਕਰ- ਪਰਮ ਮਾਣਯੋਗ ਪ੍ਰਧਾਨ ਮੰਤਰੀ ਜੀ, ਮਾਣਯੋਗ ਮੰਤਰੀਗਣ, ਡਾ. ਪੀ.ਟੀ. ਉਸ਼ਾ। ਅੱਜ ਸਾਡੇ ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਸ ਤੁਹਾਡੇ ਨਾਲ ਵਾਰਤਾ ਕਰਨ ਦੇ ਲਈ ਆਏ ਹਨ। ਸਰ ਨਾਲ ਮਾਰਗਦਰਸ਼ਨ ਕਰਨ ਦੀ ਉਮੀਦ ਕਰਦੇ ਹਾਂ। ਲਗਭਗ 98 ਲੋਕ ਔਨਲਾਇਨ ਜੁੜੇ ਹੋਏ ਹਨ ਸਰ, ਕਿਉਂਕਿ ਉਨ੍ਹਾਂ ਦੀ ਵਿਦੇਸ਼ ਵਿੱਚ ਟ੍ਰੇਨਿੰਗ ਚੱਲ ਰਹੀ ਹੈ, ਦੇਸ਼ ਦੇ ਦੂਸਰੇ ਕੇਂਦਰਾਂ ਵਿੱਚ ਟ੍ਰੇਨਿੰਗ ਚੱਲ ਰਹੀ ਹੈ। ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਸੀਂ ਸਾਰੇ ਲੋਕ ਪੈਰਿਸ ਦੇ ਲਈ ਰਵਾਨਾ ਹੋਵੋਗੇ। ਮੈਂ ਬੇਨਤੀ ਕਰਦੀ ਹਾਂ ਸਰ ਨੂੰ ਕਿ ਕਿਰਪਾ ਕਰਕੇ ਸਾਰਿਆਂ ਦਾ ਮਾਰਗਦਰਸ਼ਨ ਕਰਨ, ਉਨ੍ਹਾਂ ਦਾ ਪ੍ਰੋਤਸਾਹਨ ਕਰਨ। ਧੰਨਵਾਦ ਸਰ!

ਪ੍ਰਧਾਨ ਮੰਤਰੀ - ਤੁਹਾਡਾ ਸਭ ਦਾ ਸੁਆਗਤ ਹੈ! ਅਤੇ ਜੋ ਸਾਥੀ ਸਭ ਔਨਲਾਇਨ ਜੁੜੇ ਹਨ ਉਨ੍ਹਾਂ ਦਾ ਵੀ ਸੁਆਗਤ ਹੈ। ਸਾਥੀਓ, ਮੈਂ ਅੱਜ ਤਾਂ ਜ਼ਿਆਦਾ ਸਮਾਂ ਨਹੀਂ ਲੈਂਦਾ ਹਾਂ ਤੁਹਾਡਾ, ਕਿਉਂਕਿ ਅੱਜ ਤੁਸੀਂ ਜਾਣ ਦੇ ਮੂਡ ਵਿੱਚ ਹੋਵੋਗੇ ਅਤੇ ਜਿੱਤਣ ਦੇ ਮੂਡ ਵਿੱਚ ਹੋਵੋਗੇ। ਅਤੇ ਮੈਂ ਤੁਹਾਡਾ ਜਿੱਤ ਕੇ ਵਾਪਸ ਆਓਗੇ, ਤਦ ਸੁਆਗਤ ਕਰਨ ਦੇ ਮੂਡ ਵਿੱਚ ਹਾਂ। ਅਤੇ ਇਸ ਲਈ ਵੈਸੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਖੇਡ ਜਗਤ ਨਾਲ ਜੁੜੇ ਹੋਏ ਸਾਡੇ ਦੇਸ਼ ਦੇ ਜੋ ਸਿਤਾਰੇ ਹਨ, ਉਨ੍ਹਾਂ ਨੂੰ ਮਿਲਦਾ ਰਹਾਂ, ਨਵੀਆਂ ਚੀਜ਼ਾਂ ਜਾਣਦਾ ਰਹਾਂ, ਉਨ੍ਹਾਂ ਦੇ ਪ੍ਰਯਾਸਾਂ ਨੂੰ ਸਮਝਦਾ ਰਹਾਂ। ਅਤੇ ਸਰਕਾਰ ਦੇ ਨਾਤੇ ਅਗਰ ਵਿਵਸਥਾ ਵਿੱਚ ਕੁਝ ਬਦਲਾਅ ਲਿਆਉਣਾ ਹੈ, ਕੁਝ ਪ੍ਰਯਾਸ ਵਧਾਉਣੇ ਹਨ ਤਾਂ ਇਸ ਦਿਸ਼ਾ ਵਿੱਚ ਕੁਝ ਕੰਮ ਕਰਦਾ ਰਹਾਂ। ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਭ ਨੂੰ direct interaction ਕਰਾਂ, ਤਾਂ ਜੋ first time information ਮਿਲਦੀ ਹੈ।

ਖੇਡ ਦਾ ਸੁਭਾਅ ਹੁੰਦਾ ਹੈ ਕਿ ਹਰ ਵਿਦਿਆਰਥੀ ਦਾ ਜਿਵੇਂ ਰਹਿੰਦਾ ਹੈ। ਜਦੋਂ ਉਹ ਪੇਪਰ ਦੇਣ ਜਾਂਦਾ ਹੈ exam ਦੇ ਲਈ ਤਾਂ ਪੂਰੇ ਘਰ ਨੂੰ ਜਿਵੇਂ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਰੈਂਕ ਲੈ ਕੇ ਆਉਣ ਵਾਲਾ ਹਾਂ। ਅਤੇ ਜਦੋਂ ਉਸ ਨੂੰ ਪਤਾ ਚੱਲ ਜਾਂਦਾ ਹੈ examination ਵਿੱਚ, ਕੀ ਹੋਵੇਗਾ, ਕੀ ਕਰ ਪਾਏਗਾ, ਠੀਕ ਗਿਆ, ਨਹੀਂ ਗਿਆ। ਤਾਂ ਨਿਕਲਦੇ ਹੀ ਸ਼ੁਰੂ ਕਰ ਦਿੰਦਾ ਹੈ। ਪੱਖੇ ਦੀ ਅਵਾਜ਼ ਬਹੁਤ ਆ ਰਹੀ ਸੀ। ਖਿੜਕੀ ਖੁੱਲ੍ਹੀ ਸੀ ਤਾਂ ਮਜ਼ਾ ਨਹੀਂ ਆ ਰਿਹਾ ਸੀ, ਟੀਚਰ ਵਾਰ-ਵਾਰ ਮੇਰੇ ਵੱਲ ਦੇਖਦੇ ਸਨ। ਤਾਂ ਤੁਸੀਂ ਦੇਖਿਆ ਹੋਵੇਗਾ ਅਜਿਹੇ students, ਉਨ੍ਹਾਂ ਦੇ ਕੋਲ ਬਹੁਤ ਸਾਰੇ ਬਹਾਨੇ ਹੁੰਦੇ ਹਨ ਅਤੇ ਹਮੇਸ਼ਾ ਉਹ ਪਰਿਸਥਿਤੀਆਂ ਨੂੰ ਦੋਸ਼ ਦਿੰਦੇ ਹਨ। ਅਤੇ ਅਜਿਹੇ ਲੋਕਾਂ ਦੇ ਕਦੇ ਜੀਵਨ ਵਿੱਚ ਪ੍ਰਗਤੀ ਨਹੀਂ ਹੁੰਦੀ ਹੈ, ਉਹ ਬਹਾਨੇ ਬਣਾਉਣ ਵਿੱਚ ਮਾਸਟਰ ਹੋ ਜਾਂਦੇ ਹਨ ਲੇਕਿਨ ਪ੍ਰਗਤੀ ਨਹੀਂ ਕਰ ਪਾਉਂਦੇ ਹਨ।

ਲੇਕਿਨ ਮੈਂ ਦੇਖਿਆ ਹੈ ਕਿ ਮੈਂ ਕਈ ਖਿਡਾਰੀਆਂ ਨੂੰ ਜਾਣਦਾ ਹਾਂ, ਉਹ ਕਦੇ ਵੀ ਪਰਿਸਥਿਤੀਆਂ ਨੂੰ ਦੋਸ਼ ਨਹੀਂ ਦਿੰਦੇ। ਉਹ ਹਮੇਸ਼ਾ ਕਹਿੰਦੇ ਮਿਲਣਗੇ ਉਹ ਜੋ ਉਹ technique ਮੇਰੇ ਲਈ ਨਵੀਂ ਸੀ। ਉਹ ਜੋ ਕਰਦਾ ਸੀ ਮੈਂ ਅੰਦਾਜ਼ਾ ਨਹੀਂ ਲਗਾਇਆ ਕਿ ਉਹ ਵੀ ਇੱਕ ਤਰੀਕਾ ਹੋ ਸਕਦਾ ਹੈ।

ਕਹਿਣ ਦਾ ਭਾਵ ਹੈ ਦੋਸਤੋ, ਅਸੀਂ ਖੇਡਣ ਦੇ ਲਈ ਜਾ ਰਹੇ ਹਾਂ, ਅਸੀਂ ਆਪਣੀ best performance ਦੇ ਲਈ ਜਾ ਰਹੇ ਹਾਂ। ਲੇਕਿਨ ਓਲੰਪਿਕ ਸਿੱਖਣ ਦਾ ਵੀ ਬਹੁਤ ਵੱਡਾ ਮੈਦਾਨ ਹੁੰਦਾ ਹੈ। ਹੁਣ ਤਾਂ ਇੱਕ ਤਾਂ ਮੈਂ ਆਪਣਾ ਖੇਡ ਖੇਡਾਂ ਅਤੇ ਟੈਲੀਫੋਨ ਕਰਕੇ ਸਭ ਨੂੰ ਦੱਸਦਾ ਰਹਾਂ ਦੇਖੋ ਅੱਜ ਅਜਿਹਾ ਰਿਹਾ, ਵੈਸਾ ਰਿਹਾ; ਦੂਸਰੇ ਹੁੰਦੇ ਹਨ ਬਾਕੀ ਹਰ ਖੇਡ ਦੇਖਣ ਜਾਂਦੇ ਹਨ। ਸਾਡਾ ਦੇਸ਼ ਕਿਵੇਂ ਖੇਡ ਰਿਹਾ ਹੈ, ਦੂਸਰਾ ਦੇਸ਼ ਕਿਵੇਂ ਖੇਡ ਰਿਹਾ ਹੈ, ਅਤੇ ਉਹ ਚੀਜ਼ਾਂ ਨੂੰ ਪੂਰੀ ਤਰ੍ਹਾਂ observe ਕਰਦਾ ਹੈ, ਕੋਸ਼ਿਸ਼ ਕਰਦਾ ਹੈ absorb ਕਰਨ ਦੀ। ਅਤੇ ਆ ਕੇ ਆਪਣੇ ਕੋਚ ਨੂੰ ਵੀ ਦੱਸੇਗਾ, ਅਰੇ ਨਹੀਂ ਮੈਂ ਦੇਖਿਆ, ਉਸ ਨੇ ਤਾਂ ਬਹੁਤ ਕਮਾਲ ਕਰ ਦਿੱਤਾ ਸੀ last movement ਵਿੱਚ ਤਾਂ ਮੈਨੂੰ ਵੀ ਦੱਸੋ ਉਹ ਕੀ technique ਸੀ। ਕਦੇ ਉਸ ਵੀਡੀਓ ਨੂੰ ਲੈ ਕੇ ਦਸ ਵਾਰ ਦੇਖਦਾ ਹੈ ਕਿ ਉਸ ਨੇ ਕਿਵੇਂ ਉਸ ਨੂੰ ਪਲਟਿਆ ਸੀ। 

ਯਾਨੀ ਜੋ ਸਿੱਖਣ ਦੀ ਧਾਰਨਾ ਨਾਲ ਕੰਮ ਕਰਦਾ ਹੈ ਉਸ ਦੇ ਲਈ ਸਿੱਖਣ ਦੇ ਬਹੁਤ ਅਵਸਰ ਹੁੰਦੇ ਹਨ ਜੀ। ਜੋ ਸ਼ਿਕਾਇਤ ਵਿੱਚ ਜੀਣਾ ਚਾਹੁੰਦਾ ਹੈ ਉਸ ਦੇ ਲਈ ਵੀ ਅਵਸਰਾਂ ਦੀ ਕਮੀ ਨਹੀਂ ਹੁੰਦੀ। ਦੁਨੀਆ ਦੇ ਸਮ੍ਰਿੱਧ-ਸਮ੍ਰਿੱਧ ਦੇਸ਼ ਵੀ, ਉੱਤਮ ਤੋਂ ਉੱਤਮ ਸੁਵਿਧਾਵਾਂ ਦੇ ਨਾਲ ਆਏ ਹੋਏ ਲੋਕ ਵੀ ਸ਼ਾਇਦ ਸ਼ਿਕਾਇਤ ਕਰਦੇ ਹੋਏ ਨਜ਼ਰ ਆਉਣਗੇ। ਅਤੇ ਸਾਡੇ ਜਿਹੇ ਦੇਸ਼ ਦੇ ਲੋਕ ਜਾਂਦੇ ਹਨ ਕਈ ਮੁਸ਼ਕਲਾ ਹੁੰਦੀਆਂ ਹਨ, ਬਹੁਤ ਸਾਰੀਆਂ ਅਸੁਵਿਧਾਵਾਂ ਹੁੰਦੀਆਂ ਹਨ ਲੇਕਿਨ ਦਿਲ ਵਿੱਚ, ਉਸ ਦੇ ਮਨ ਵਿੱਚ ਰਹਿੰਦਾ ਹੈ ਮੇਰਾ ਦੇਸ਼, ਮੇਰਾ ਤਿਰੰਗਾ ਝੰਡਾ। ਅਤੇ ਇਸ ਲਈ ਉਹ ਮੁਸ਼ਕਲਾਂ ਨੂੰ, ਅਸੁਵਿਧਾਵਾਂ ਨੂੰ ਬਿਲਕੁਲ ਸਾਈਡ ਵਿੱਚ ਰੱਖਦਾ ਹੈ। ਉਹ ਆਪਣੇ ਮਿਸ਼ਨ ਦੇ ਲਈ ਲੱਗ ਜਾਂਦਾ ਹੈ। 

ਅਤੇ ਇਸ ਲਈ ਸਾਥੀਓ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਸ ਵਾਰ ਵੀ ਖੇਡ ਦੇ ਮੈਦਾਨ ਵਿੱਚ ਤੁਸੀਂ ਭਾਰਤ  ਦਾ ਨਾਮ ਰੌਸ਼ਨ ਕਰਕੇ ਆਓਗੇ। ਜੋ ਪਹਿਲੀ ਵਾਰ ਜਾ ਰਹੇ ਹਨ ਜਿਨ੍ਹਾਂ ਨੂੰ ਓਲੰਪਿਕ ਵਿੱਚ ਜਾਣ ਦਾ ਪਹਿਲਾ ਮੌਕਾ ਮਿਲ ਰਿਹਾ ਹੈ, ਅਜਿਹੇ ਕੌਣ-ਕੌਣ ਹਨ। ਚੰਗਾ ਬੇਟੀਆਂ ਦੀ ਸੰਖਿਆ ਜ਼ਿਆਦਾ ਹੈ, ਪਹਿਲਵਾਨਾਂ ਦੀ ਵੀ ਸੰਖਿਆ ਜ਼ਿਆਦਾ ਹੈ, ਹਨ ?

ਅੱਛਾ ਜੋ ਪਹਿਲੀ ਵਾਰ ਜਾ ਰਹੇ ਹਨ, ਉਨ੍ਹਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਮੈਂ ਜ਼ਰਾ ਸੁਣਨਾ ਚਾਹਾਂਗਾ, ਤੁਸੀਂ ਕੀ ਸੋਚ ਰਹੇ ਹੋ? ਤੁਹਾਡੇ ਵਿੱਚੋਂ ਕੋਈ ਵੀ ਦੱਸੇ, ਹਾਂ ਦੱਸੋ। ਤੁਸੀਂ ਕੁਝ ਕਹਿਣਾ ਚਾਹੁੰਦੀ ਹੋ ਨਾ? ਇਹ ਪਿੱਛੇ । ਹਾਂ ਦੱਸੋ।

ਖਿਡਾਰੀ - ਮੈਨੂੰ ਕਾਫੀ ਚੰਗਾ ਲੱਗ ਰਿਹਾ ਹੈ ਮੈਂ ਪਹਿਲੀ ਵਾਰ ਓਲੰਪਿਕ ਵਿੱਚ ਜਾ ਰਹੀ ਹਾਂ।

ਪ੍ਰਧਾਨ ਮੰਤਰੀ - ਆਪਣਾ ਪਰੀਚੈ ਦੱਸ ਦਿਓ!

ਖਿਡਾਰੀ - ਮੈਂ ਰਮਿਤਾ ਜਿੰਦਲ ਹਾਂ ਅਤੇ ਏਅਰ ਰਾਇਫਲਜ਼ ਸ਼ੂਟਿੰਗ ਵਿੱਚ ਮੈਂ ਪਹਿਲੀ ਵਾਰ ਓਲੰਪਿਕਸ ਵਿੱਚ ਜਾ ਰਹੀ ਹਾਂ। So I am very excited to go because ਓਲੰਪਿਕਸ ਵਿੱਚ ਜਾਣ ਦਾ ਸੁਪਨਾ ਤਾਂ starting ਤੋਂ ਹੀ ਸੀ ਮੇਰਾ ਜਦੋਂ ਤੋਂ sports start ਕੀਤਾ ਹੈ ਮੈਂ। ਤਾਂ ਮੈਨੂੰ ਕਾਫੀ excitement ਵੀ ਹੈ ਅਤੇ ਨਾਲ ਹੀ motivation ਵੀ ਹੈ ਕਾਫੀ ਕਿ ਮੈਂ ਦੇਸ਼ ਦੇ ਲਈ ਕੁਝ ਚੰਗਾ ਕਰਕੇ ਆਵਾਂ ਉੱਥੇ।

ਪ੍ਰਧਾਨ ਮੰਤਰੀ - ਤੁਹਾਡੀ ਟ੍ਰੇਨਿੰਗ ਕਿੱਥੇ-ਕਿੱਥੇ ਹੋਈ ਹੈ?

ਖਿਡਾਰੀ - ਮੈਂ ਹਰਿਆਣਾ ਤੋਂ ਹਾਂ ਪਰ ਮੈਂ ਟ੍ਰੇਨਿੰਗ ਚੇਨੱਈ ਵਿੱਚ ਕਰਦੀ ਹਾਂ।

ਪ੍ਰਧਾਨ ਮੰਤਰੀ - ਪਰਿਵਾਰ ਵਿੱਚ ਵੀ ਹੋਰ ਕੋਈ ਖੇਡ ਜਗਤ ਨਾਲ ਜੁੜੇ ਹੋਏ ਸਨ ਜਾਂ ਤੁਸੀਂ ਹੀ ਸ਼ੁਰੂਆਤ ਕੀਤੀ?   

ਖਿਡਾਰੀ - ਨਹੀਂ, ਮੈਂ ਹੀ ਸ਼ੁਰੂਆਤ ਕੀਤੀ ਹੈ।

ਪ੍ਰਧਾਨ ਮੰਤਰੀ -ਅੱਛਾ, ਵਰਨਾ ਹਰਿਆਣਾ ਵਿੱਚ ਤਾਂ ਹਰ ਘਰ ਵਿੱਚ ਖਿਡਾਰੀ ਮਿਲੇਗਾ। ਬੈਠੋ। ਅਤੇ ਕੌਣ ਕੁਝ ਦੱਸਣਗੇ ਅਪਣਾ ਜੋ ਪਹਿਲੀ ਵਾਰ ਜਾ ਰਹੇ ਹਨ। ਬੇਟੀਆਂ ਤਾਂ ਬਹੁਤ ਦੱਸ ਸਕਦੀਆਂ ਹਨ। ਦੱਸੋ, ਦੱਸੋ, ਉਹ ਬੋਲਣਗੀਆਂ ਕੁਝ।

ਖਿਡਾਰੀ -ਸਰ ਮੇਰਾ ਨਾਮ ਰਿਤਿਕਾ ਹੈ ਅਤੇ ਮੈਂ ਹਰਿਆਣਾ, ਰੋਹਤਕ ਤੋਂ ਹਾਂ। ਮੈਂ ਬਹੁਤ ਖੁਸ਼ ਹਾਂ, ਮੈਂ ਪਹਿਲੀ ਵਾਰ ਜਾ ਰਹੀ ਹਾਂ। Excitement ਵੀ ਬਹੁਤ ਹੈ ਕਿ ਮੈਂ ਆਪਣਾ ਪ੍ਰਦਰਸ਼ਨ ਦਿਖਾਵਾਂਗੀ, ਪੂਰੇ ਦੇਸ਼ ਦੀ ਨਜ਼ਰ ਮੇਰੇ ‘ਤੇ ਹੋਵੇਗੀ ਸਾਰੇ ਲੋਕ ਦੁਆ ਵੀ ਕਰ ਰਹੇ ਹਨ ਅਤੇ ਮੈਂ ਵੀ ਆਪਣਾ 100 ਪਰਸੈਂਟ ਦੇਵਾਂਗੀ । 

ਪ੍ਰਧਾਨ ਮੰਤਰੀ– ਸ਼ਾਬਾਸ਼!  ਹੋਰ, ਬੋਲੋ ਨਾ, ਹਾਂ ਦਿਓ, ਤੁਸੀਂ ਸੰਕੋਚ ਕਰ ਰਹੇ ਹੋ, ਬੋਲਣਾ ਹੈ ਤੁਹਾਡੀ body language ਕਹਿ ਰਹੀ ਹੈ।

ਖਿਡਾਰੀ – ਮੇਰਾ ਨਾਮ ਅੰਤਿਮ ਤੰਗਾੜਾ ਹੈ। ਅਤੇ ਮੈਂ 53kg ਵਿੱਚ wrestling ਕਰਦੀ ਹਾਂ। ਮੈਂ ਹਾਲੇ 19 ਸਾਲ ਦੀ ਹਾਂ ਅਤੇ ਮੈਂ ਓਲੰਪਿਕ ਖੇਡਣ ਜਾਵਾਂਗੀ। ਬਹੁਤ ਖੁਸ਼ੀ ਹੈ ਮੈਨੂੰ ਕਿ ਹੁਣੇ ਓਲੰਪਿਕ ਵਿੱਚ ਸਿਰਫ਼ ਕੁਸ਼ਤੀ ਵਿੱਚ ਇੱਕ ਹੀ ਮੈਡਲ ਆਇਆ ਹੈ ਲੜਕੀ ਦਾ ਉਹ ਵੀ Bronze ਆਇਆ ਹੈ। ਤਾਂ ਮੈਂ ਚਾਹੁੰਦੀ ਹਾਂ ਕਿ ਇਸ ਤੋਂ ਵੀ ਚੰਗਾ ਮੈਡਲ ਲੈ ਕੇ ਆਵਾਂ।

ਪ੍ਰਧਾਨ ਮੰਤਰੀ – ਸ਼ਾਬਾਸ਼! ਅੱਛਾ ਤੁਹਾਡੇ ਵਿੱਚੋਂ 18 ਤੋਂ ਵੀ ਘੱਟ ਉਮਰ ਦੇ ਕੌਣ-ਕੌਣ ਹਨ? ਜਿਨ੍ਹਾਂ ਦੀ age 18 ਤੋਂ ਘੱਟ ਹੈ। ਇੱਕ, ਹਾਂ, ਦੱਸੋ ਜ਼ਰਾ।

ਖਿਡਾਰੀ - Hi, I am Dhinidhi Desinghu. I am 14 years old. I am from Kerala but I represent Karnataka generally. I am really excited to go to the Olympics this year as being part of the team India. It’s a great honor and great privilege that I got to be part of such an amazing team this year. I know that it's just a start of my journey and i know there is a long-long way to go for me and for all of us here. I hope that we all will make the country proud and I hope that we come back with great achievements and life time goals.

ਪ੍ਰਧਾਨ ਮੰਤਰੀ– Wish you all the best.

ਖਿਡਾਰੀ - Thank You Sir!

ਪ੍ਰਧਾਨ ਮੰਤਰੀ – ਅੱਛਾ ਜੋ ਲੋਕ ਤਿੰਨ ਵਾਰ ਤੋਂ ਜ਼ਿਆਦਾ ਓਲੰਪਿਕ ਵਿੱਚ ਗਏ ਹਨ, ਅਜਿਹੇ ਕੌਣ-ਕੌਣ ਹਨ। More than three times. ਜ਼ਰਾ ਉਨ੍ਹਾਂ ਤੋਂ ਸੁਣਾਂਗੇ। ਹਾਂ ਦੱਸੋ। ਤਾਂ ਇਹ ਝਾਰਖੰਡ ਵਾਲਿਆਂ ਨੂੰ ਤਾਂ ਛੂਟ ਹੈ ਕੁਝ ਵੀ ਬੋਲਣ ਦੀ।

ਖਿਡਾਰੀ – ਨਮਸਤੇ ਸਰ, ਮੇਰਾ ਨਾਮ ਦੀਪਿਕਾ ਕੁਮਾਰੀ ਹੈ। ਮੈਂ archery ਨੂੰ represent ਕਰਦੀ ਹਾਂ ਅਤੇ ਬਹੁਤ ਖੁਸ਼ੀ ਹੈ ਕਿ ਇਹ ਮੇਰਾ ਚੌਥਾ ਓਲੰਪਿਕ ਹੈ ਮੇਰਾ ਅਤੇ ਮੈਂ ਬਹੁਤ excited ਹਾਂ ਅਤੇ ਮੈਨੂੰ ਕਾਫੀ experience ਹੈ ਤਾਂ ਮੈਂ ਚਾਹਾਂਗੀ ਕਿ ਉਸ experience ਨੂੰ ਯੂਜ਼ ਕਰਾਂ। ਅਤੇ ਉਸੇ ਜੋਸ਼ ਅਤੇ ਉਸੇ confidence ਦੇ ਨਾਲ represent ਕਰਾਂ ਅਤੇ ਆਪਣਾ 200 ਪਰਸੈਂਟ ਦਿਆਂ। ਥੈਂਕਯੂ ਸਰ।

ਪ੍ਰਧਾਨ ਮੰਤਰੀ – ਚੰਗਾ ਤੁਸੀਂ ਜੋ ਇੱਥੇ ਨਵੇਂ ਖਿਡਾਰੀ ਪਹਿਲੀ ਵਾਰ ਜਾ ਰਹੇ ਹੋ ਉਨ੍ਹਾਂ ਦੇ ਲਈ ਕੀ ਸੰਦੇਸ਼ ਦੇਵੋਗੇ। ਜੋ ਪਹਿਲੀ ਵਾਰ ਜਾ ਰਹੇ ਹਨ ਇਸ ਟੀਮ ਵਿੱਚ। 

ਖਿਡਾਰੀ – ਸਰ, ਮੈਂ ਬੋਲਾਂਗੀ ਕਿ definitely ਕਿ excitement ਬਹੁਤ ਜ਼ਿਆਦਾ ਹੈ but ਮੈਂ ਉਨ੍ਹਾਂ ਨੂੰ ਬੋਲਾਂਗੀ ਕਿ ਉਸ ਚਕਾਚੌਂਧ ਵਿੱਚ ਉਹ ਨਾ ਘੁਸਣ। ਜਿਨ੍ਹਾਂ ਹੋ ਸਕੇ ਉਹ ਖੁਦ ‘ਤੇ ਫੋਕਸ ਕਰਨ ਅਤੇ enjoy ਕਰਨ ਪਰ ਪੂਰੇ ਫੋਕਸ ਦੇ ਨਾਲ, ਪੂਰੇ self confidence ਦੇ ਨਾਲ। ਮੈਂ ਇਹ ਬੋਲਾਂਗੀ ਕਿ ਮੈਡਲ ਜਿੱਤਣਾ ਹੈ ਉਸ ਦੇ ਪਿੱਛੇ ਨਾ ਭੱਜਣ, ਉਹ perform ਕਰਨ, ਚੰਗਾ perform ਕਰਨ ਤਾਕਿ ਮੈਡਲ ਉਨ੍ਹਾਂ ਦੇ ਕੋਲ ਆਏ।

ਪ੍ਰਧਾਨ ਮੰਤਰੀ – ਤੁਸੀਂ ਤਿੰਨ ਵਾਰ ਆਏ ਹੋ। ਪਹਿਲੀ ਵਾਰ ਗਏ ਉਸ ਵਿੱਚ ਕੀ ਸਿੱਖਿਆ ਹੋਵੇਗਾ ਕੁਝ, ਤੁਸੀਂ ਆ ਕੇ ਉਸ ਨੂੰ ਪ੍ਰੈਕਟਿਸ ਕੀਤਾ ਹੋਵੇਗਾ। ਦੂਸਰੀ ਵਾਰ ਗਏ, ਕੁਝ ਹੋਰ ਸਿੱਖਿਆ ਹੋਵੇਗਾ। ਮੈਂ ਜਾਣ ਸਕਦਾ ਹਾਂ ਕਿ ਤੁਸੀਂ ਕਿਹੜੀ ਅਜਿਹੀਆਂ ਚੀਜ਼ਾਂ, ਜੋ ਨਵੀਆਂ adopt ਕੀਤੀਆਂ ਜਿਸ ਦੇ ਕਾਰਨ ਤੁਹਾਡਾ confidence ਵੀ ਵਧਿਆ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੇਸ਼ ਨੂੰ ਕੁਝ ਦੇ ਸਕੋਗੇ। ਜਾਂ ਅਜਿਹਾ ਤਾਂ ਨਹੀਂ ਹੈ ਕਿ routine ਜੋ ਪ੍ਰੈਕਟਿਸ ਕਰਦੇ ਸੀ ਉਹੀ ਕਰਦੇ ਰਹੇ। ਕਿਉਂਕਿ ਜ਼ਿਆਦਾਤਰ ਮੈਂ ਦੇਖਿਆ ਹੈ, ਜਿਵੇਂ ਮੈਂ ਹਾਂ, ਮੈਂ ਯੋਗ ਵਗੈਰਾ ਕਰਨ ਦਾ ਆਦੀ ਹਾਂ। ਤਾਂ ਮੈਂ ਸਮਝ ਲੈਂਦਾ ਹਾਂ ਮੇਰੇ ਲਈ। ਲੇਕਿਨ ਮੈਂ ਦੇਖਿਆ ਹੈ ਕਿ ਜੋ ਇੱਕ rhythm ਬਣ ਜਾਂਦੀ ਹੈ ਜਾਂਦੇ ਹੀ ਜਿਸ ਨਾਲ ਸ਼ੁਰੂ ਕਰਦਾ ਹਾਂ ਉੱਥੇ ਤੋਂ ਹੀ ਇਕਦਮ ਸ਼ੁਰੂ ਹੋ ਜਾਂਦਾ ਹੈ। ਫਿਰ ਮੈਂ ਥੋੜਾ conscious ਹੋ ਕੇ ਕਹਿੰਦਾ ਹਾਂ ਕਿ ਨਹੀਂ ਅੱਜ ਇਹ ਦੋ ਛੱਡੋ, ਦੋ ਨਵੀਆਂ ਚੀਜਾਂ ਕਰੋ ਤਾਂ ਥੋੜਾ ਮੈਨੂੰ। ਵੈਸੀ ਹਰੇਕ ਦੀ ਆਦਤ ਹੋ ਜਾਂਦੀ ਹੈ ਕਿ ਉਹ ਆਪਣੀ ਜੋ ਪੁਰਾਣੀ habit ਹੈ ਉਸੇ ਤਰ੍ਹਾਂ ਨਾਲ ਐਕਟ ਕਰਦਾ ਰਹਿੰਦਾ ਹੈ। ਅਤੇ ਉਸ ਨੂੰ ਲੱਗਦਾ ਹੈ ਮੈਂ ਕਰ ਲਿਆ। ਤੁਹਾਡੀ ਸਥਿਤੀ ਕੀ ਹੈ। 

ਖਿਡਾਰੀ – ਸਰ, ਜੋ ਪੁਰਾਣੀ ਆਦਤ ਹੈ ਉਸ ਨੂੰ continue ਕਰਦੇ ਹਾਂ ਅਤੇ ਜਿਵੇਂ last time ਕੋਈ ਵੀ ਮੈਂਚ ਤੋਂ ਅਗਰ ਅਸੀਂ ਹਾਰਦੇ ਹਾਂ ਤਾਂ ਉਸ ਤੋਂ ਸਿੱਖਦੇ ਹਾਂ ਅਤੇ ਪ੍ਰੈਕਟਿਸ ਵਿੱਚ ਆ ਕੇ ਉਹ ਗਲਤੀ ਅਸੀਂ ਨਾ ਕਰੀਏ, ਉਸ ਨੂੰ ਅਸੀਂ ਹਰਦਮ repeat ਕਰਦੇ ਹਾਂ ਤਾਕਿ ਸਾਡੀ ਆਦਤ ਵਿੱਚ ਉਤਰ ਆਏ। ਜੋ ਚੰਗੀ ਆਦਤ ਹੈ ਉਹ ਉਤਰ ਆਏ ਉਹ ਹੀ ਚੀਜ਼ ਅਸੀਂ continue ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਪ੍ਰਧਾਨ ਮੰਤਰੀ – ਕਦੇ-ਕਦੇ ਬੁਰੀ ਆਦਤ ਵੀ ਤਾਂ ਆਦਤ ਬਣ ਜਾਂਦੀ ਹੈ ਸਰੀਰ ਦਾ ਹਿੱਸਾ ਬਣ ਜਾਂਦੀ ਹੈ। 

ਖਿਡਾਰੀ – ਸਰ, ਹੁੰਦਾ ਹੈ ਅਜਿਹਾ। ਬਹੁਤ ਵਾਰ ਹੁੰਦਾ ਹੈ ਕਿ ਬੁਰੀ ਆਦਤ ਲਗ ਜਾਂਦੀ ਹੈ। But ਅਸੀਂ ਖੁਦ ਨਾਲ ਗੱਲ ਕਰਦੇ ਹਾਂ ਖੁਦ ਨਾਲ ਅਤੇ remind ਕਰਵਾਉਂਦੇ ਹਾਂ ਖੁਦ ਨੂੰ ਕਿ ਇਹ ਚੀਜ਼ਾਂ ਸਾਨੂੰ ਕਿਵੇਂ convert ਕਰਨੀਆਂ ਹਨ ਚੰਗੀਆਂ ਚੀਜ਼ਾਂ ਵਿੱਚ। 

ਪ੍ਰਧਾਨ ਮੰਤਰੀ- ਚਲੋ! ਹੋਰ ਕੌਣ ਹਨ ਜੋ ਤਿੰਨ ਵਾਰ ਜਾ ਕੇ ਆਏ ਹਨ।

.

ਖਿਡਾਰੀ –ਨਮਸਤੇ ਸਰ, ਮੈਂ Poovamma M R ਐਥਲੈਟਿਕਸ ਤੋਂ ਹਾਂ। 2008 ਵਿੱਚ ਜਦੋਂ ਮੈਂ ਉਲੰਪਿਕਸ ਵਿੱਚ ਗਈ ਸੀ ਤਾਂ ਮੈਂ 18 ਸਾਲ ਦੀ ਸੀ। ਤਾਂ ਮੈਂ ਰਿਜ਼ਰਵ ਵਿੱਚ ਸੀ ਸਰ, ਤਾਂ than 2016 ਵਿੱਚ ਅਸੀਂ ਲੋਕ ਟੀਮ ਵਿੱਚ ਬਾਹਰ ਗਏ ਸੀ। ਤਾਂ 2002 ਦੇ ਬਾਅਦ ਅਸੀਂ ਲੋਕ ਫਾਈਨਲ ਵਿੱਚ ਨਹੀਂ ਆਏ ਤਾਂ this time we want to create a national record and come into finals.

ਪ੍ਰਧਾਨ ਮੰਤਰੀ – This shows confidence. Thank You. Wish you all the best. ਇਹ ਜੋ ਬਾਹਰ ਹਨ ਸਾਡੇ ਨਾਲ ਔਨਲਾਇਨ ਜੁੜੇ ਹਨ, ਉਹ ਵੀ ਕੁਝ ਆਪਣਾ ਅਨੁਭਵ ਸ਼ੇਅਰ ਕਰਨਾ ਚਾਹੁੰਦੇ ਹਨ ਤਾਂ ਚੰਗਾ ਲੱਗੇਗਾ ਸਾਰੇ ਖਿਡਾਰੀਆਂ ਨੂੰ। ਕੌਣ ਦੱਸਣਾ ਚਾਹੁੰਦਾ ਹੈ, ਹੱਥ ਉੱਪਰ ਕਰਕੇ ਸ਼ੁਰੂ ਕਰ ਦਿਓ।

 

ਖਿਡਾਰੀ – ਨਮਸਕਾਰ ਸਰ,

ਪ੍ਰਧਾਨ ਮੰਤਰੀ– ਨਮਸਤੇ।

ਖਿਡਾਰੀ – ਮੈਂ ਪੀ.ਵੀ. ਸਿੰਧੂ. ਸਰ, ਮੇਰਾ ਹਾਲੇ ਥਰਡ ਓਲੰਪਿਕਸ ਹੈ, ਮੈਂ ਜਾ ਰਹੀ ਹਾਂ ਸਰ। ਤਾਂ ਫਸਟ ਓਲੰਪਿਕ ਵਿੱਚ 2016 ਵਿੱਚ ਸਿਲਵਰ ਲੈ ਕੇ ਆਈ ਸੀ। ਅਤੇ 2020 ਵਿੱਚ ਟੋਕਿਓ ਵਿੱਚ Bronze ਲੈ ਕੇ ਆਈ ਸੀ ਤਾਂ ਇਸ ਵਾਰ I hope I change the colour and I hope I come back with a medal. Obviously ਹੁਣੇ ਬਹੁਤ experience ਨਾਲ ਜਾ ਰਹੀ ਹਾਂ but definitely its not going to be easy but I will try my best and hoping for another medal Sir.

 

ਪ੍ਰਧਾਨ ਮੰਤਰੀ - ਇਹ ਜੋ ਨਵੇਂ ਖਿਡਾਰੀ  ਆ ਰਹੇ ਹਨ, ਉਨ੍ਹਾਂ ਦੇ ਲਈ ਕੀ ਕਹੋਗੇ।

ਖਿਡਾਰੀ - Firstly, ਮੈਂ ਬਸ ਇਹੀ ਕਹਿੰਦੀ ਹਾਂ ਕਿ I wish them all the very best. ਬਹੁਤ ਲੋਕ ਇਹ ਸੋਚਦੇ ਹਨ ਕਿ ਓਲੰਪਿਕਸ ਹੈ, ਕਿਵੇਂ ਖੇਡਣਾ ਅਤੇ ਪ੍ਰੈਸ਼ਰ ਵੀ ਬਹੁਤ ਰਹਿੰਦਾ ਹੈ ਅਤੇ ਕੁਝ-ਕੁਝ ਲੋਕਾਂ ਨੂੰ ਇਹ ਰਹਿੰਦਾ ਹੈ ਕਿ ਉਹ excitement ਰਹਿੰਦੀ ਹੈ ਕਿ you know its first Olympics and we want to go the Olympics. But I just want to say that it is like any other tournament. It just that ਸਾਨੂੰ ਫੋਕਸ ਕਰਨਾ ਹੈ ਅਤੇ we have to have that belief in ourselves that we can do it and definitely ਸਾਰੇ ਲੋਕ hard work ਕਰ ਰਹੇ ਹਨ ਤਾਂ I wish them that they keep their 100 percent. Not think that it is some different tournament and it is going to be hard. But I just want to tell them it is like any other tournament. I want them to give their 100 percent. Thank You Sir. 

ਪ੍ਰਧਾਨ ਮੰਤਰੀ – ਅਰੇ ਕੌਣ, ਕੋਈ ਹੈ ਜੋ ਬਾਹਰੋਂ ਗੱਲ ਕਰਨਾ ਚਾਹੁਣਗੇ। 

ਖਿਡਾਰੀ  – ਨਮਸਤੇ, ਸਰ  ਮੈਂ ਪ੍ਰਿਯੰਕਾ ਗੋਸਵਾਮੀ 

ਪ੍ਰਧਾਨ ਮੰਤਰੀ – ਨਮਸਤੇ ਜੀ, ਤੁਹਾਡੇ ਬਾਲਕ੍ਰਿਸ਼ਣ ਕਿੱਥੇ ਹਨ।

ਖਿਡਾਰੀ – ਸਰ, ਮੇਰ ਕੋਲ ਹੀ ਹਨ ਇੱਥੇ ਹੀ ਸਵਿਟਜ਼ਰਲੈਂਡ ਵਿੱਚ ਹੀ ਹਨ। ਤਾਂ ਇਸ ਵਾਰ ਵੀ ਬਾਲਕ੍ਰਿਸ਼ਣ ਨੂੰ ਲੈ ਕੇ ਜਾ ਰਹੀ ਹੋ ਨਾ।


ਖਿਡਾਰੀ  –ਹਾਂ ਜੀ ਸਰ ਓਲੰਪਿਕਸ, ਉਨ੍ਹਾਂ ਦਾ ਵੀ ਦੂਸਰਾ ਓਲੰਪਿਕਸ ਹੈ। ਸਭ ਤੋਂ ਪਹਿਲਾਂ ਤਾਂ ਸਰ ਤੁਹਾਨੂੰ ਵਧਾਈ ਹੋਵੇ ਕਿ ਤੁਸੀਂ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਹੋ ਅਤੇ ਅਸੀਂ ਸਾਰੇ ਖਿਡਾਰੀਆਂ ਨੂੰ ਤੁਹਾਡੇ ਨਾਲ ਦੁਬਾਰਾ ਗੱਲ ਕਰਨ ਦਾ ਅਤੇ ਮਿਲਣ ਦਾ ਮੌਕਾ ਮਿਲਿਆ ਹੈ। ਅਤੇ ਸਰ, ਜਿਵੇਂ ਕਿ ਦੂਸਰਾ ਓਲੰਪਿਕਸ ਹੈ ਅਤੇ ਮੈਂ ਤਿੰਨ ਮਹੀਨੇ ਤੋਂ ਆਸਟ੍ਰੇਲੀਆ ਵਿੱਚ ਟ੍ਰੇਨਿੰਗ ਕਰ ਰਹੀ ਸੀ ਸਰਕਾਰ ਦੀ ਤਰਫੋਂ ਅਤੇ ਹੁਣੇ ਸਵਿਟਜ਼ਰਲੈਂਡ ਵਿੱਚ ਟ੍ਰੇਨਿੰਗ ਕਰ ਰਹੀ ਹਾਂ Tops ਦੀ ਤਰਫੋਂ ਤਾਂ ਕਾਫੀ support ਮਿਲ ਰਿਹਾ ਹੈ ਸਾਨੂੰ ਗਵਰਨਮੈਂਟ ਦੀ ਤਰਫੋਂ। ਦੂਸਰੇ ਦੇਸ਼ ਵਿੱਚ ਜਾ ਕੇ ਆਪਣੀ ਪ੍ਰੈਕਟਿਸ ਕਰ ਰਹੇ ਹਾਂ ਤਾਂ I hope ਕਿ ਸਾਰੇ players Olympics ਵਿੱਚ ਆਪਣਾ ਬੈਸਟ ਦੇਣਗੇ ਅਤੇ ਚੰਗਾ ਰਿਜਲਟ ਦੇਣਗੇ ਅਤੇ ਵੱਧ ਤੋਂ ਵੱਧ ਮੈਡਲ ਜਿੱਤਣਗੇ।


 ਪ੍ਰਧਾਨ ਮੰਤਰੀ- ਚੰਗਾ, ਤੁਹਾਡੀ ਇੱਕ ਸ਼ਿਕਾਇਤ ਰਹਿੰਦੀ ਸੀ ਕਿ ਤੁਹਾਡਾ ਖੇਡ ਅਜਿਹਾ ਹੈ ਕੋਈ ਦੇਖਣ ਵਾਲਾ ਨਹੀਂ ਹੁੰਦਾ ਹੈ। ਤਾਂ ਉੱਥੇ ਪ੍ਰੈਕਟਿਸ ਕਰ ਰਹੇ ਸੇ ਤੁਹਾਨੂੰ ਤਾਂ ਕੋਈ ਹੁੰਦਾ ਸੀ ਦੇਖਣ ਵਾਲਾ।

ਖਿਡਾਰੀ- ਹਾਂ ਸਰ ਵਿਦੇਸ਼ਾਂ ਵਿੱਚ ਤਾਂ ਇਸ ਖੇਡ ਨੂੰ ਵੀ ਮਤਲਬ ਓਨੀ ਅਹਿਮੀਅਤ ਦਿੱਤੀ ਜਾਂਦੀ ਹੈ। ਜਿੰਨੀ ਕਿ ਹੋਰ ਖੇਡਾਂ ਵਿੱਚ ਦਿੱਤੀ ਜਾਂਦੀ ਹੈ ਤਾਂ ਆਪਣੇ-ਆਪਣੇ ਦੇਸ਼ ਵਿੱਚ ਥੋੜਾ ਜਿਹਾ ਘੱਟ ਸੀ। ਲੇਕਿਨ ਜਦੋਂ ਤੋਂ ਤੁਸੀਂ ਵੀ ਉਸ ਨੂੰ encourage ਕਰ ਰਹੇ ਹੋ ਕਿ ਸਭ ਦੇਖੋ, ਹਰ ਖਿਡਾਰੀ ਦੇ ਲਈ ਤੁਸੀਂ ਬੋਲਦੇ ਹੋ ਤਾਂ ਸਾਡੇ ਦੇਸ਼ ਵਿੱਚ ਹੁਣ ਬਹੁਤ ਲੋਕ ਹਾਲੇ ਖੇਡ ਨੂੰ ਦੇਖ ਰਹੇ ਹਨ ਅਤੇ ਬਹੁਤ ਹੁਲਾਰਾ ਮਿਲ ਰਿਹਾ ਹੈ ਖਿਡਾਰੀ ਨੂੰ ਅਤੇ ਸਾਨੂੰ ਵੀ ਸਪੋਰਟ ਮਿਲਦਾ ਹੈ ਕਿ ਕੋਈ ਦੇਖਦਾ ਹੈ ਸਾਡਾ ਇਵੈਂਟ ਕਿ ਹਾਂ ਬੈਠ ਕੇ ਦੇਖ ਰਹੇ ਹਾਂ ਤਾਂ ਸਾਨੂੰ ਵੀ ਹੋਰ motivation ਆਉਂਦਾ ਹੈ ਕਿ ਚੰਗਾ ਕਰਨਾ ਹੈ।

ਪ੍ਰਧਾਨ ਮੰਤਰੀ- ਚਲੋ ਬਹੁਤ-ਬਹੁਤ ਵਧਾਈ ਤੁਹਾਨੂੰ, ਅਤੇ ਕੌਣ ਹੈ ਉੱਥੋਂ ਕੋਈ ਗੱਲ ਕਰਨਾ ਚਾਹੇਗਾ?

ਖਿਡਾਰੀ- ਸਰ ਨਮਸਕਾਰ ਸਰ, ਮੈਂ ਨਿਖਦ ਬੋਲ ਰਹੀ ਹਾਂ ਸਰ। ਮੈਂ boxing ਵਿੱਚ 50 category ਵਿੱਚ ਇੰਡੀਆ ਨੂੰ represent ਕਰਨ ਜਾ ਰਹੀ ਹਾਂ Olympics ਵਿੱਚ। ਅਤੇ ਇਹ ਮੇਰਾ ਪਹਿਲਾ Olympics ਹੈ ਅਤੇ ਮੈਂ ਬਹੁਤ excited ਹਾਂ at the same ਮੈਂ ਆਪਣੇ ਆਪ ਨੂੰ ਫੋਕਸ ਰੱਖ ਰਹੀ ਹਾਂ। ਕਿਉਂਕਿ ਪੂਰੇ ਦੇਸ਼ਵਾਸੀਆਂ ਦੀ ਮੇਰੇ ਉੱਪਰ expectations ਹਨ ਤਾਂ ਮੈਂ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਚਾਹੁੰਦੀ ਹਾਂ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰਕੇ ਵਾਪਸ ਪਰਤਣਾ ਚਾਹੁੰਦੀ ਹਾਂ।

 

ਪ੍ਰਧਾਨ ਮੰਤਰੀ- ਬਹੁਤ-ਬਹੁਤ ਸ਼ੁਭਕਾਮਨਾਵਾਂ, ਨੀਰਜ ਕੁਝ ਕਹਿ ਰਹੇ ਸਨ।

ਖਿਡਾਰੀ- ਨਮਸਤੇ ਸਰ!

ਪ੍ਰਧਾਨ ਮੰਤਰੀ- ਨਮਸਤੇ ਭਾਈ।

ਖਿਡਾਰੀ- ਕਿਵੇਂ ਹੋ ਸਰ?

ਪ੍ਰਧਾਨ ਮੰਤਰੀ- ਮੈਂ ਠੀਕ ਹੀ ਹਾਂ, ਤੁਹਾਡਾ ਚੂਰਮਾ ਹੁਣ ਤੱਕ ਆਇਆ ਨਹੀਂ।

ਖਿਡਾਰੀ- ਚੂਰਮਾ ਲੈ ਕੇ ਆਵਾਂਗੇ ਸਰ ਇਸ ਵਾਰ। ਪਿਛਲੀ ਵਾਰ ਉਹ ਦਿੱਲੀ ਵਿੱਚ ਚੀਨੀ ਵਾਲਾ ਚੂਰਮਾ ਸੀ। ਹੁਣ ਤਾਂ ਹਰਿਆਣਾ ਦਾ ਦੇਸੀ ਘੀ।

ਪ੍ਰਧਾਨ ਮੰਤਰੀ- ਉਹੀ ਤਾਂ, ਭਾਈ ਮੈਨੂੰ ਤੁਹਾਡੀ ਮਾਂ ਦੇ ਹੱਥ ਦਾ ਚੂਰਮਾ ਖਾਣਾ ਹੈ।

ਖਿਡਾਰੀ- ਪੱਕਾ ਸਰ।

ਪ੍ਰਧਾਨ ਮੰਤਰੀ- ਚੰਗਾ ਦੱਸੋ।

ਖਿਡਾਰੀ- ਬਿਲਕੁਲ ਸਰ ਹਾਲੇ ਅਸੀਂ ਬਾਹਰ ਹਾਂ ਜਰਮਨੀ ਵਿੱਚ ਅਤੇ ਟ੍ਰੇਨਿੰਗ ਬਹੁਤ ਚੰਗੀ ਚਲ ਰਹੀ ਹੈ। ਇਸ ਵਾਰ ਮੈਂ ਬਹੁਤ ਘੱਟ competition ਖੇਡਿਆ ਹਾਂ, ਕਿਉਂਕਿ ਦਰਮਿਆਨ ਵਿੱਚ ਮੈਨੂੰ ਇੱਕ injury ਹੋ ਰਹੀ ਹੈ। ਪਰ ਹੁਣ ਬਹੁਤ better ਹੈ। ਹੁਣ ਕੁਝ ਦਿਨ ਪਹਿਲਾਂ ਫਿਨਲੈਂਡ ਵਿੱਚ ਇੱਕ competition ਖੇਡਿਆ ਸੀ ਅਤੇ ਉਹ ਬਹੁਤ ਚੰਗਾ ਰਿਹਾ, ਅਤੇ ਇੱਕ ਮਹੀਨਾ ਹੋ ਹੁਣ ਸਾਡੇ ਕੋਲ Olympics ਦੇ ਲਈ ਹੋਰ ਟ੍ਰੇਨਿੰਗ ਬਹੁਤ ਵਧੀਆ ਚਲ ਰਹੀ ਹੈ। ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਆਪ ਨੂੰ ਪੂਰਾ ਫਿਟ ਕਰਕੇ ਜਾਈਏ ਪੈਰਿਸ ਵਿੱਚ ਅਤੇ 100% ਦਈਏ ਸਰ ਆਪਣੀ country ਦੇ ਲਈ ਕਿਉਂਕਿ ਚਾਰ ਸਾਲ ਵਿੱਚ ਆਉਂਦਾ ਹੈ। ਮੈਂ ਸਾਰੇ athlete ਨੂੰ ਇਹ ਕਹਿਣਾ ਚਾਹਾਂਗਾ ਕਿ ਚਾਰ ਵਿੱਚ ਮੌਕਾ ਮਿਲਦਾ ਹੈ ਅਤੇ ਆਪਣੇ ਅੰਦਰ ਘੁੱਸ ਕੇ ਉਸ ਚੀਜ਼ ਨੂੰ ਕੱਢੋ ਕਿ ਕੀ ਉਹ ਚੀਜ਼ ਹੈ ਜਿਸ ਨਾਲ ਅਸੀਂ ਆਪਣਾ ਬੇਸਟ ਦੇ ਸਕਦੇ ਹਾਂ। ਕਿਉਂਕਿ ਟੋਕਿਓ ਮੇਰਾ ਪਹਿਲਾ Olympics ਸੀ ਅਤੇ ਪਹਿਲੇ Olympics ਵਿੱਚ ਬਹੁਤ ਹੀ ਚੰਗਾ ਰਿਜ਼ਲਟ ਰਿਹਾ, ਗੋਲਡ ਜਿੱਤਿਆ ਦੇਸ਼ ਦੇ ਲਈ ਅਤੇ ਉਸ ਦਾ reason ਮੈਂ ਮੰਨਦਾ ਹਾਂ ਕਿ ਇਹੀ ਹੈ ਕਿ ਮਨ ਵਿੱਚ ਡਰ ਨਹੀਂ ਸੀ, ਨਿਡਰ ਹੋ ਕੇ ਖੇਡਿਆ ਅਤੇ ਬਹੁਤ ਹੀ belief ਸੀ ਖੁਦ ‘ਤੇ ਕਿ ਟ੍ਰੇਨਿੰਗ ਬਹੁਤ ਚੰਗੀ ਹੋਈ ਹੈ ਅਤੇ ਮੈਂ ਸਾਰੇ athletes ਨੂੰ ਇਹ ਕਹਾਂਗਾ ਕਿ ਓਵੇਂ ਹੀ ਖੇਡਣ ਕਿਸੇ ਤੋਂ ਡਰਨ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਵੀ ਇਨਸਾਨ ਹਨ। ਕਈ ਵਾਰ ਸਾਨੂੰ ਲਗਦਾ ਹੈ ਕਿ ਸ਼ਾਇਦ Europeans ਜ਼ਿਆਦਾ ਸਟ੍ਰੌਂਗ ਹਨ ਜਾਂ ਫਿਰ US ਦੇ athelete ਜਾਂ ਦੂਸਰੀ country’s ਦੇ ਜ਼ਿਆਦਾ ਸਟ੍ਰੌਂਗ ਹਨ। ਲੇਕਿਨ ਉਹੀ ਹੈ ਕਿ ਅਗਰ ਅਸੀਂ ਖੁਦ ਨੂੰ ਪਹਿਚਾਣ ਲਈਏ ਕਿ ਹਾਂ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ, ਆਪਣੇ ਘਰ ਵਾਰ ਨੂੰ ਛੱਡ ਕੇ ਇੰਨੀ ਦੂਰ ਹਾਂ ਤਾਂ ਕੁਝ ਵੀ possible ਹੈ ਜੀ।

ਪ੍ਰਧਾਨ ਮੰਤਰੀ- ਚਲੋ ਬਹੁਤ ਵਧੀਆ ਟਿਪ ਦਿੱਤੇ ਹਨ ਸਭ ਨੂੰ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਤੁਹਾਡੀ ਸਿਹਤ ਚੰਗੀ ਰਹੇ। ਇੱਕ ਮਹੀਨੇ ਵਿੱਚ ਕੋਈ ਨਵੀਂ injury ਨਾ ਹੋਵੇ ਭਾਈ।

ਖਿਡਾਰੀ- ਬਿਲਕੁਲ ਸਰ ਉਹੀ ਕੋਸ਼ਿਸ਼ ਕਰ ਰਹੇ ਹਨ।

ਪ੍ਰਧਾਨ ਮੰਤਰੀ- ਦੇਖੋ ਸਾਥੀਓ, ਤੁਸੀਂ ਦੇਖਿਆ ਹੋਵੇਗਾ ਕਿ ਦੋ ਤਿੰਨ ਗੱਲਾਂ ਬਹੁਤ ਚੰਗੀ ਨਿਕਲੀਆਂ। ਕੋਈ ਤੁਸੀਂ ਜੋ ਅਨੁਭਵੀ ਲੋਕ ਹੋ, ਉਨ੍ਹਾਂ ਤੋਂ ਜਾਨਣ ਨੂੰ ਮਿਲਦਾ ਹੈ। ਉਸ ਦੀ ਇੱਕ ਅਹਿਮੀਅਤ ਹੁੰਦੀ ਹੈ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉੱਥੇ ਦੇ ਤਾਮ ਝਾਮ ਵਿੱਚ ਡੁੱਬ ਨਾ ਜਾਣਾ, ਖੋਅ ਨਾ ਜਾਣਾ, ਇਹ ਬਹੁਤ ਸਹੀ ਹੈ ਜੀ। Otherwise, ਸਾਡੇ ਲਈ ਉਹ ਉਸੇ ਦਾ ਪ੍ਰਭਾਵ ਇਤਨਾ ਹੁੰਦਾ ਹੈ ਕਿ ਅਸੀਂ ਸ਼ਾਇਦ ਆਪਣੀ ਚੀਜ਼ ਨੂੰ ਫੋਕਸ ਨਹੀਂ ਕਰ ਪਾਉਂਦੇ ਹਨ। ਦੂਸਰਾ ਪਰਮਾਤਮਾ ਨੇ ਸਾਨੂੰ ਇੱਕ ਕਦ ਦਿੱਤਾ ਹੈ ਬਾਕਿ ਖਿਡਾਰੀ ਸਾਡੇ ਤੋਂ ਵੱਡੇ ਕਦ ਵਾਲੇ ਹੁੰਦੇ ਹਨ। ਲੇਕਿਨ ਅਸੀਂ ਪੱਕਾ ਮੰਨ ਕੇ ਚਲੀਏ ਇੱਥੇ ਕਦ ਦਾ ਖੇਡ ਨਹੀਂ ਹੈ ਜੀ। ਇੱਥੇ ਕੌਸ਼ਲ ਦਾ ਖੇਡ ਹੈ, ਤੁਹਾਡੇ ਟੈਲੇਂਟ ਦਾ ਖੇਡ ਹੈ। ਸਾਹਮਣੇ ਵਾਲੇ ਦਾ ਸ਼ਰੀਰ ਸਾਡੇ ਤੋਂ ਦੋ ਫੁੱਟ ਉੱਚਾ ਹੈ, ਚੌੜਾ ਹੈ ਇਸ ਦੀ ਪਰਵਾਹ ਨਾ ਕਰੋ। ਤੁਹਾਨੂੰ ਆਪਣੇ ਟੈਲੰਟ ‘ਤੇ ਭਰੋਸਾ ਹੋਣਾ ਚਾਹੀਦਾ ਹੈ ਅਤੇ ਫਿਰ ਸਾਹਮਣੇ ਕਿੰਨਾ ਹੀ ਸਰੀਰ ਮੋਟਾ ਹੋਵੇ, ਵੱਡਾ ਤਗੜਾ ਹੋਵੇ, ਦਿਖਣ ਵਿੱਚ ਵੱਡਾ ਸ਼ਾਨਦਾਰ ਹੋਵੇ ਤਾਂ ਉਹ ਜਿੱਤ ਹੀ ਜਾਵੇਗਾ ਇਹ ਮੰਨਣ ਦਾ ਕਾਰਨ ਨਹੀਂ ਹੁੰਦਾ ਹੈ। ਤਾਂ ਸਾਨੂੰ ਕੋਸ਼ਿਸ਼ ਆਪਣੇ ਕੋਲ ਜੋ ਕੌਸ਼ਲ ਹੈ, ਆਪਣੇ ਕੋਲ ਜੋ ਟੈਲੰਟ ਹੈ ਉਸ ‘ਤੇ ਹੀ ਸਾਡਾ ਫੋਕਸ ਹੋਣਾ ਚਾਹੀਦਾ ਹੈ ਅਤੇ ਉਹ ਹੀ ਸਾਨੂੰ ਪਰਿਣਾਮ ਦਿੰਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਬਹੁਤ ਕੁਝ ਆਉਂਦਾ ਹੈ ਉਨ੍ਹਾਂ ਨੂੰ, ਲੇਕਿਨ examination ਦੇ ਸਮੇਂ ਗੜਬੜ ਹੋ ਜਾਂਦੀ ਹੈ। ਤਾਂ ਉਨ੍ਹਾਂ ਨੂੰ ਲਗਦਾ ਹੈ ਯਾਰ ਯਾਦ ਨਹੀਂ ਆਉਂਦਾ ਹੈ ਫਿਰ ਸੋਚਦੇ ਹਨ ਕੁਝ correlate ਕਰਦਾ ਹੈ ਅਤੇ ਉਸ ਦਾ ਮੂਲ ਕਾਰਨ ਉਸ ਦਾ exam ‘ਤੇ ਧਿਆਨ ਘੱਟ ਹੁੰਦਾ ਹੈ। ਉਸ ਦਾ ਮੂਲ ਕਾਰਨ ਹੁੰਦਾ ਹੈ ਕਿ ਅਗਰ ਮੈਂ ਚੰਗਾ ਨਹੀਂ ਕਰਾਂਗਾ ਤਾਂ ਘਰਵਾਲੇ ਕੀ ਕਹਿਣਗੇ? ਅਗਰ ਮੈਂ marks ਘੱਟ ਲਿਆਇਆ ਤਾਂ ਕੀ, ਉਸੇ ਪ੍ਰੇਸ਼ਰ ਵਿੱਚ ਰਹਿੰਦਾ ਹੈ। ਤੁਸੀਂ ਚਿੰਤਾ ਛੱਡ ਦਵੋ ਦੋਸਤੋਂ, ਤੁਸੀਂ ਖੇਡੋ ਚੰਗਾ ਬਸ। ਅਰੇ ਮੈਡਲ ਆਉਂਦੇ ਵੀ ਹਨ, ਨਹੀਂ ਵੀ ਆਉਂਦੇ ਹਨ, ਕੀ ਹੈ। ਇਹ ਪ੍ਰੇਸ਼ਰ ਕਦੇ ਨਾ ਰੱਖੋ। ਹਾਂ ਆਪਣਾ 100% ਬੈਸਟ ਦੇਣਾ ਹੈ ਇਹ ਮਿਜਾਜ਼ ਆਪਣਾ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਹੈ।

 

ਦੂਸਰਾ ਤੁਸੀਂ ਲੋਕ ਜਾਣਦੇ ਹੋਵੋਗੇ, ਤੁਹਾਨੂੰ ਸ਼ਾਇਦ ਇਹ ਤੁਹਾਡੇ coaches ਹਨ, ਉਹ ਸਭ ਇਹ ਤੁਹਾਨੂੰ ਜੋ physiological ਜੋ treat ਕਰਦੇ ਹਨ ਉਹ ਵੀ ਤੁਹਾਨੂੰ ਸਮਝਾਉਂਦੇ ਹੋਣਗੇ। ਖੇਡ ਜਗਤ ਵਿੱਚ practise ਦਾ ਜਿੰਨਾ ਮਹੱਤਵ ਹੈ, consistency ਦਾ ਜਿੰਨਾ ਮਹੱਤਵ ਹੈ, ਓਨਾ ਹੀ ਮਹੱਤਵ ਨੀਂਦ ਦਾ ਹੈ। ਅਤੇ ਕਦੇ-ਕਦੇ ਤਾਂ ਕੱਲ੍ਹ ਸਵੇਰੇ ਮੈਚ ਹੋਣ ਵਾਲਾ ਹੈ ਅੱਜ ਰਾਤ ਨੂੰ ਨੀਂਦ ਹੀ ਨਹੀਂ ਆ ਰਹੀ ਹੈ। ਅਤੇ ਸ਼ਾਇਦ ਕੋਈ ਹੋਰ ਚੀਜ਼ ਸਾਨੂੰ ਜਿੰਨਾ ਨੁਕਸਾਨ ਨਹੀਂ ਕਰਦੀ ਹੈ ਉਸ ਤੋਂ ਜ਼ਿਆਦਾ ਨੀਂਦ ਦੀ ਘਾਟ ਨੁਕਸਾਨ ਕਰਦੀ ਹੈ। ਅਤੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਕਿਹੋ ਜਿਹਾ ਪ੍ਰਧਾਨ ਮੰਤਰੀ ਹੈ ਜੋ ਸਾਨੂੰ ਸੋਣ ਦੇ ਲਈ ਕਹਿ ਰਿਹਾ ਹੈ। ਲੇਕਿਨ ਮੈਂ ਤੁਹਾਨੂੰ ਆਗ੍ਰਹਿ ਨਾਲ ਕਹਾਂਗਾ ਚੰਗੀ ਨੀਂਦ ਬਹੁਤ ਜ਼ਰੂਰੀ ਹੈ ਖੇਡ ਜਗਤ ਦੇ ਲਈ, ਕਿਸੇ ਵੀ ਜੀਵਨ ਦੇ ਹਰ ਚੀਜ਼ ਦੇ ਲਈ। ਅਤੇ ਅੱਜ ਕੱਲ੍ਹ ਤਾਂ medical science ਵੀ ਨੀਂਦ ‘ਤੇ ਬਹੁਤ ਬਲ ਦੇ ਰਿਹਾ ਹੈ ਕਿ ਤੁਹਾਡੀ ਨੀਂਦ ਕਿੰਨੇ ਸਮੇਂ ਦੀ ਹੈ, ਕਿੰਨੀ sound sleep ਹੈ, ਇਸ ਦਾ ਵੱਡਾ ਮਹੱਤਵ ਮੰਨਿਆ ਜਾਂਦਾ ਹੈ। ਅਤੇ ਨਵੇਂ medical science ਵਿੱਚ ਇਨ੍ਹਾਂ ਚੀਜ਼ਾਂ ਨੂੰ ਵੱਡਾ ਸਵੀਕਾਰ ਕੀਤਾ ਜਾ ਰਿਹਾ ਹੈ।

ਅਤੇ ਇਸ ਲਈ ਕਿੰਨਾ ਹੀ excitement ਕਿਉਂ ਨਾ ਹੋਵੇ ਜੀ ਤੁਸੀਂ ਨੀਂਦ ਪੱਕੀ ਕਰਕੇ, ਉਂਝ ਤੁਸੀਂ ਲੋਕ ਮਿਹਨਤ ਇੰਨੀ ਕਰਦੇ ਹੋ ਕਿ ਤੁਹਾਨੂੰ ਨੀਂਦ ਆਉਣਾ ਬਹੁਤ ਸੁਭਾਵਿਕ ਹੁੰਦਾ ਹੈ ਕਿਉਂਕਿ ਤੁਸੀਂ ਗਹਿਰੀ ਨੀਂਦ ਵਿੱਚ ਚਲੇ ਜਾਏ ਕੋਈ ਇੰਨੀ ਮਿਹਨਤ ਕਰਦੇ ਹੋ ਸ਼ਰੀਰ ਨਾਲ। ਲੇਕਿਨ ਸ਼ਰੀਰ ਦੀ ਮਿਹਨਤ ਵਾਲੀ ਨੀਂਦ ਇੱਕ ਗੱਲ ਹੈ ਅਤੇ ਸਾਰੀਆਂ ਚਿੰਤਾਵਾਂ ਤੋਂ ਮੁਕਤ ਸੋਣਾ ਇਹ ਅਲੱਗ ਚੀਜ਼ ਹੈ ਅਤੇ ਇਸ ਲਈ ਮੈਂ ਆਗ੍ਰਿਹ ਕਰਾਂਗਾ ਕਿ ਤੁਸੀਂ ਨੀਂਦ ਦੇ ਸਬੰਧ ਵਿੱਚ ਜਰਾ ਵੀ compromise ਅਤੇ ਥੋੜ੍ਹੇ ਦਿਨ ਪਹਿਲਾਂ ਇਸ ਲਈ ਭੇਜਦੇ ਹਨ ਕਿ ਥੋੜਾ ਉੱਥੇ ਤੁਸੀਂ jackleg (ਅਸਪਸ਼ਟ) ਵਗੈਰਾ ਸਮੱਸਿਆਵਾਂ ਤੋਂ ਬਚ ਜਾਓ, ਉੱਥੇ ਥੋੜਾ comfort feel ਕਰੀਏ ਅਤੇ ਉਸ ਦੇ ਬਾਅਦ ਤੁਸੀਂ ਖੇਡ ਦੇ ਮੈਦਾਨ ਵਿੱਚ ਉਤਰੋ ਤਾਂ ਤੁਹਾਨੂੰ ਸੁਵਿਧਾ ਰਹੇ ਇਸ ਲਈ ਇਹ ਵਿਵਸਥਾ ਸਰਕਾਰ ਕਰਦੀ ਹੈ। ਖਿਡਾਰੀਆਂ ਦੀ ਸੁਵਿਧਾ ਦੇ ਲਈ ਇਸ ਵਾਰ ਵੀ ਕੁਝ ਨਵੀਆਂ-ਨਵੀਆਂ ਚੀਜ਼ਾਂ ਕਰਨ ਦਾ ਪ੍ਰਯਾਸ ਕੀਤਾ ਹੈ। ਲੇਕਿਨ ਫਿਰ ਵੀ ਮੈਂ ਕਹਿ ਨਹੀਂ ਸਕਦਾ ਹਾਂ ਕਿ ਹਰੇਕ ਨੂੰ ਸਭ ਕੁਝ ਉੱਥੇ ਸੁਵਿਧਾਜਨਕ ਹੋਵੇਗਾ ਹੀ ਕਿ ਨਹੀਂ ਹੋਵੇਗਾ, ਲੇਕਿਨ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਦਿਨਾਂ ਸਾਨੂੰ ਉੱਥੇ ਦੇ ਜੋ ਭਾਰਤੀ ਭਾਈਚਾਰੇ ਹਨ।

ਉਨ੍ਹਾਂ ਨੂੰ ਵੀ ਜਰਾ ਐਕਟੀਵੇਟ ਕਰਦੇ ਹਨ, ਉਨ੍ਹਾਂ ਨੂੰ mobilize ਕਰਦੇ ਹਨ, ਜਰਾ ਤੁਸੀਂ ਵੀ ਸਾਡੇ ਖਿਡਾਰੀਆਂ ਦੇ ਨਾਲ ਜਰਾ ਜੁੜੋ, ਕੁਝ discipline ਰਹਿੰਦੀ ਹੈ ਇਸ ਲਈ ਓਨੇ ਤਾਂ ਨੇੜੇ ਨਹੀਂ ਰਹਿ ਸਕਦੇ ਲੇਕਿਨ ਫਿਰ ਵੀ ਉਹ ਖਿਆਲ ਰੱਖਦੇ ਹਨ, ਚਿੰਤਾ ਕਰਦੇ ਹਨ। ਜਿਸ ਦਾ ਖੇਡ ਪੂਰਾ ਹੋ ਜਾਂਦਾ ਹੈ ਉਸ ਦੀ ਭਰਪੂਰ ਚਿੰਤਾ ਕਰਦੇ ਹਾਂ। ਲੇਕਿਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਪ੍ਰਕਾਰ ਨਾਲ ਤੁਸੀਂ ਲੋਕਾਂ ਦੇ ਲਈ comfort ਰਹੇ, ਅਸੁਵਿਧਾ ਨਾ ਹੋਵੇ ਅਤੇ ਤੁਸੀਂ ਲੋਕ ਚੰਗਾ ਪਰਿਣਾਮ ਲੈ ਕੇ ਆਓ। ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਅਤੇ ਮੈਂ ਤੁਹਾਡਾ ਫਿਰ ਤੋਂ ਇੱਕ ਵਾਰ ਇੰਤਜ਼ਾਰ ਕਰਾਂਗਾ। ਜਦੋਂ ਤੁਸੀਂ 11 ਅਗਸਤ ਨੂੰ ਤਾਂ ਸਾਰਾ ਖੇਡ ਪੂਰਾ ਹੋਵੇਗਾ। ਤੁਹਾਡੇ ਵਿੱਚੋਂ ਉਹ ਲੋਕ ਜਲਦੀ ਜਾਣਗੇ, ਜਲਦੀ ਆਉਣਗੇ ਅਜਿਹਾ ਤਾਂ ਕ੍ਰਮ ਰਹਿੰਦਾ ਹੈ।

ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ 15 ਅਗਸਤ ਨੂੰ ਇੱਕ ਵਾਰ ਲਾਲ ਕਿਲੇ ‘ਤੇ ਜਦੋਂ ਪ੍ਰੋਗਰਾਮ ਹੁੰਦਾ ਹੈ ਤਾਂ ਤੁਸੀਂ ਲੋਕ ਵੀ ਉਸ ਵਿੱਚ ਮੌਜੂਦ ਰਹੋ। ਤਾਕਿ ਦੇਸ਼ ਦੇਖੇਗਾ ਕਿ ਭਈ ਇੱਥੇਂ ਤੋਂ ਸਾਡੇ Olympic ਖੇਡਣ ਦੇ ਲਈ ਜੋ ਗਏ ਸਨ, ਕਿਉਂਕਿ Oympic ਖੇਡਣ ਜਾਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਖੇਡ ਵਿੱਚ ਕੀ ਕਰਕੇ ਆਉਂਦੇ ਹਨ ਉਹ ਤਾਂ ਉਸ ਵਿੱਚ ਤਾਂ ਚਾਰ ਚੰਦ ਲਗਾ ਦਿੰਦਾ ਹੈ, ਲੇਕਿਨ ਦੇਸ਼ ਦੇ ਅੰਦਰ ਇੰਨਾ ਸਾਰਾ ਖੇਡ ਜਗਤ ਦੇ ਲੋਕਾਂ ਦਾ ਹੋਣ ਦੇ ਬਾਅਦ। ਤੁਹਾਡੇ ਵਿੱਚੋਂ ਖੇਲੋ ਇੰਡੀਆ ਤੋਂ ਨਿਕਲ ਕੇ ਖਿਡਾਰੀ ਬਣੇ ਹਨ ਅਜਿਹੇ ਕਿਤਨੇ ਹਨ? ਚੰਗਾ ਇਹ ਵੀ ਬਹੁਤ ਲੋਕ ਹਨ। ਤਾਂ ਤੁਹਾਡਾ ਕੀ, ਕਿਹੋ ਜਿਹਾ, ਕਿਹੜਾ ਖੇਡ ਰਿਹਾ ਹੈ ਦੱਸ ਦਵੋ ਜਰਾ।

ਖਿਡਾਰੀ- Hello Sir, ਮੈਂ Sift ਹਾਂ ਅਤੇ ਮੈਂ ਸ਼ੂਟਿੰਗ ਕਰਦੀ ਹਾਂ ਤਾਂ ਖੇਲੋ ਇੰਡੀਆ ਨੇ ਮੈਨੂੰ ਬਹੁਤ help ਕੀਤੀ ਹੈ। ਕਿਉਂਕਿ ਦਿੱਲੀ ਵਿੱਚ ਟ੍ਰੇਨਿੰਗ ਕਰਕੇ ਅਤੇ ਉਸ ਸਕੀਮ ਵਿੱਚ ਆ ਕੇ ਜੋ ਵੀ ਮੇਰਾ ਰਿਜ਼ਲਟ ਆਇਆ ਤਾਂ ਖੇਲੋ ਇੰਡੀਆ ਦੇ ਕਾਰਨ ਹੀ ਆਇਆ।

ਪ੍ਰਧਾਨ ਮੰਤਰੀ- ਚਲੋ ਚੰਗੀ ਸ਼ੁਰੂਆਤ ਹੈ।

ਖਿਡਾਰੀ- ਹਾਂ ਜੀ।

ਪ੍ਰਧਾਨ ਮੰਤਰੀ- ਤੁਹਾਡਾ।

ਖਿਡਾਰੀ- ਨਮਸਤੇ ਸਰ, ਮੇਰਾ ਨਾਮ ਮਨੁਭਾਕਰ ਹੈ। ਮੈਂ ਸ਼ੂਟਿੰਗ ਵਿੱਚ ਹੀ ਹਾਲੇ ਦੂਸਰੇ Olympic ਵਿੱਚ ਇੰਡੀਆ ਨੂੰ represent ਕਰਾਂਗੀ। 2018 ਵਿੱਚ ਜੋ first addition ਸੀ ਖੇਲੋ ਇੰਡੀਆ ਸਕੂਲ ਗੇਮਸ ਦਾ। ਉਸ ਵਿੱਚ ਮੈਂ national record ਦੇ ਨਾਲ gold medal ਜਿੱਤਿਆ ਸੀ। ਅਤੇ ਉੱਥੇ ਤੋਂ ਉਸ ਦੇ ਬਾਅਦ ਮੈਂ ਟੌਪਸ ਦੇ ਕੋਰ ਗਰੁੱਪ ਵਿੱਚ ਆ ਗਈ ਸੀ ਅਤੇ ਤਦ ਤੋਂ ਬਸ ਇਹੀ ਸੀ ਕਿ ਇੰਡੀਆ ਦੀ ਜਰਸੀ ਚਾਹੀਦੀ ਹੈ ਅਤੇ ਇੰਡੀਆ ਦੇ ਲਈ ਖੇਡਣਾ ਹੈ ਅਤੇ ਖੇਲੋ ਇੰਡੀਆ ਇੱਕ ਅਜਿਹਾ platform ਸੀ, ਜੋ ਬਹੁਤ ਸਾਰੇ ਲੋਕਾਂ ਨੂੰ ਉਸ ਨੇ ਇੱਕ ਮਾਰਗਦਰਸ਼ਨ ਦਿੱਤਾ ਹੈ, ਅਤੇ I think ਉੱਥੇ ਤੋਂ ਬਹੁਤ ਸਾਰੇ athletes ਅਜਿਹੇ ਹਨ ਜੋ ਅੱਜ ਮੈਂ ਆਪਣੀ ਟੀਮ ਵਿੱਚ ਦੇਖਦੀ ਹਾਂ, ਮੇਰੇ ਨਾਲ ਵੀ ਖੇਡਦੇ ਹਨ ਅਤੇ ਮੇਰੇ ਤੋਂ ਜੂਨੀਅਰ ਵੀ ਹਨ। ਜੋ ਖੇਲੋ ਇੰਡੀਆ ਤੋਂ ਆਏ ਹਨ, ਅਤੇ ਉਸ ਦਾ ਇੱਕ ਵੱਡਾ ਸਟੈੱਪ ਹੁੰਦਾ ਹੈ ਟੌਪਸ, ਜੋ ਮੈਨੂੰ 2018 ਤੋਂ ਹੀ ਉਸ ਦਾ ਸਪੋਰਟ ਮਿਲਿਆ ਹੈ, ਅਤੇ ਮੈਂ ਬਹੁਤ ਹੀ ਸ਼ੁਕਰਗੁਜਾਰ ਹਾਂ ਕਿ ਇਨ੍ਹਾਂ ਦੀ ਸਪੋਰਟ ਦੀ ਵਜ੍ਹਾ ਨਾਲ ਜੋ ਇੱਕ ਖਿਡਾਰੀ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਹਨ, ਉਹ ਉਨ੍ਹਾਂ ਦਾ ਸਮਾਧਾਨ ਕੱਢ ਦਿੰਦੇ ਹਨ ਤਾਂ I think ਬਹੁਤ major role play ਕੀਤਾ ਹੈ ਮੇਰੇ ਲਈ ਤਾਂ ਖੇਲੋ ਇੰਡੀਆ ਨੇ ਅਤੇ ਟੌਪਸ ਨੇ। ਜੀ ਸਰ ਜੋ ਅੱਜ ਮੈਂ ਇੱਥੇ ਹਾਂ, ਉਸ ਦੇ ਲਈ ਬਹੁਤ ਹਦ ਤੱਕ ਇਨ੍ਹਾਂ ਦਾ ਸਹਾਰਾ ਰਿਹਾ ਹੈ। ਜੀ ਸ਼ੁਕਰੀਆ ਸਰ।

 

ਪ੍ਰਧਾਨ ਮੰਤਰੀ- ਚਲੋ, ਬਹੁਤ ਸ਼ੁਭਕਾਮਨਾਵਾਂ ਹਨ ਤੁਹਾਨੂੰ। ਹੋਰ ਕੋਈ ਹੈ ਜੋ ਕੁਝ ਕਹਿਣਾ ਚਾਹੁੰਦੇ ਹਨ। ਆਪਣੇ ਹਿਸਾਬ ਨਾਲ ਕੁਝ ਗੱਲ ਦੱਸਣਾ ਚਾਹੁੰਦੇ ਹਨ। ਹਾਂ।

ਖਿਡਾਰੀ-ਨਮਸਕਾਰ ਸਰ ! ਮੈਂ ਹਰਮਨਪ੍ਰੀਤ ਸਿੰਘ ਹਾਂ ਹਾਕੀ ਟੀਮ ਤੋਂ। ਤਾਂ ਸਰ last time ਜੋ ਅਸੀਂ Oympic ਵਿੱਚ Bronze Medal ਜਿੱਤਿਆ ਸੀ 41 ਈਅਰਸ ਦੇ ਬਾਅਦ। ਤਾਂ ਉਹ ਦੇਖ ਬਹੁਤ ਸਾਡੇ ਲਈ ਪ੍ਰਾਉਡ ਮੋਮੈਂਟ ਸੀ ਸਾਡੇ ਲਈ। And ਕਿਉਂਕਿ Hockey ਦੀ ਜੋ history ਹੋ ਉਹ ਵੱਡੀ ਰਹੀ ਹੈ & ਇਸ ਵਾਰ ਕੋਸ਼ਿਸ਼ ਬਹੁਤ ਚੰਗੀ ਚੱਲ ਰਹੀ ਹੈ & facilities ਦੀ ਗੱਲ ਕਰਾਂ।

ਪ੍ਰਧਾਨ ਮੰਤਰੀ- ਸਭ ਦੇਖ ਰਹੇ ਹਨ ਤੁਹਾਡੀ ਟੋਲੀ ਦੇ।

ਖਿਡਾਰੀ- ਤਾਂ facilities ਸਰ Bungalow SAI ਵਿੱਚ ਰਹਿੰਦੇ ਹਨ ਤਾਂ one of the best facilities ਸਾਨੂੰ ਮਿਲ ਰਹੀਆਂ ਹਨ। ਜਿਵੇਂ ਇਹ ਤੁਸੀਂ ਰਿਕਵਰੀ ਬਾਰੇ ਬੋਲਿਆ, sleep ਬਾਰੇ ਬੋਲਿਆ ਉੱਥੇ ਜੋ ਸਾਡਾ ਰਿਕਵਰੀ ਦਾ ਹੈ  foods ਤੋਂ ਲੈ ਕੇ ਸਾਰਾ ਕੁਝ ਸਰ ਬਹੁਤ ਚੰਗਾ ਮਿਲ ਰਿਹਾ ਹੈ ਸਾਨੂੰ। ਅਤੇ ਇਸ ਵਾਰ ਵੀ ਅਸੀਂ ਪੂਰੀ ਆਪਣੀ ਮਿਹਨਤ ਕਰ ਰਹੇ ਹਾਂ & ਟੀਮ ਸਾਡੀ ਜੋ ਹੈ ਬਹੁਤ ਸਟ੍ਰੌਂਗ ਹੈ। ਤਾਂ ਉਮੀਦ ਕਰਦੇ ਹਾਂ ਸਰ ਇਸ ਵਾਰ ਹੋਰ ਬਿਹਤਰ ਕਰੀਏ ਅਤੇ ਦੇਸ਼ ਦੇ ਲਈ Medal ਲੈ ਕੇ ਆਈਏ ਸਰ।

 ਪ੍ਰਧਾਨ ਮੰਤਰੀ- ਸ਼ਾਇਦ ਕਿਸੇ ਇੱਕ ਖੇਡ ‘ਤੇ ਸਭ ਤੋਂ ਜ਼ਿਆਦਾ ਦੇਸ਼ ਦਾ ਪ੍ਰੇਸ਼ਰ ਹੈ ਤਾਂ ਹਾਕੀ ‘ਤੇ ਹੁੰਦਾ ਹੈ। ਕਿਉਂਕਿ ਦੇਸ਼ ਦੇ ਸਾਰੇ ਲੋਕ ਮੰਨਦੇ ਹਨ ਇਹ ਤਾਂ ਸਾਡਾ ਖੇਡ ਹੈ ਅਸੀਂ ਕਿਵੇਂ ਪਿੱਛੇ ਰਹਿ ਗਏ। ਸਭ ਤੋਂ ਜ਼ਿਆਦਾ ਪ੍ਰੇਸ਼ਰ ਰਹਿੰਦਾ ਹੈ ਹਾਕੀ ਦੇ ਖਿਡਾਰੀਆਂ ‘ਤੇ, ਕਿਉਂਕਿ ਦੇਸ਼ ਦਾ ਹਰ ਬੱਚਾ-ਬੱਚਾ ਇਹ ਮੰਨਦਾ ਹੈ ਇਹ ਤਾਂ ਸਾਡਾ ਖੇਡ ਹੈ, ਇਹ ਅਸੀਂ ਕਿਵੇਂ ਹਾਰ ਸਕਦੇ ਹਾਂ? ਬਾਕੀਆਂ ਵਿੱਚ ਤਾਂ ਕਹਿੰਦੇ ਹਾਂ ਹਾਂ ਭਾਈ ਚਲੋ ਸਾਡੇ ਲੋਕਾਂ ਨੇ ਕੋਸ਼ਿਸ਼ ਕੀਤੀ, ਪ੍ਰਯਾਸ ਕੀਤਾ, ਕੱਢ ਰਹੇ ਹਨ। ਇਹ ਹਾਕੀ ਦੇ ਵਿਸ਼ੇ ਵਿੱਚ compromise ਨਹੀਂ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ। ਲੇਕਿਨ ਮੇਰੀਆਂ ਸ਼ੁਭਕਾਮਨਾਵਾਂ ਹਨ, ਤੁਸੀਂ ਪੱਕਾ ਕਰਕੇ ਲਿਆਓਗੇ ਮੈਨੂੰ ਪੂਰਾ ਭਰੋਸਾ ਹੈ ਜੀ।

ਖਿਡਾਰੀ- Thank You Sir.

ਪ੍ਰਧਾਨ ਮੰਤਰੀ- ਚਲੋ ਸਾਹਬ ! ਮੈਂ ਤੁਹਾਨੂੰ ਇਹੀ ਕਹਾਂਗਾ ਕਿ ਇਹ ਦੇਸ਼ ਦੇ ਲਈ ਕੁਝ ਕਰ ਗੁਜ਼ਰਨ ਦਾ ਇੱਕ ਅਵਸਰ ਹੁੰਦਾ ਹੈ। ਤੁਸੀਂ ਆਪਣੀ ਤਪੱਸਿਆ ਨਾਲ ਇਸ ਸਥਾਨ ਤੱਕ ਪਹੁੰਚੇ ਹੋ। ਹੁਣ ਤੁਹਾਡੇ ਲਈ ਅਵਸਰ ਹੈ ਦੇਸ਼ ਨੂੰ ਕੁਝ ਦੇਣ ਦਾ। ਅਤੇ ਦੇਸ਼ ਨੂੰ ਦੇਣ ਦੇ ਲਈ ਖੁਦ ਦਾ ਬੈਸਟ ਖੇਡ ਦੇ ਮੈਦਾਨ ਵਿੱਚ ਦੇਣਾ ਪੈਂਦਾ ਹੈ। ਜੋ ਖੇਡ ਦੇ ਮੈਦਾਨ ਵਿੱਚ ਖੁਦ ਦਾ ਬੈਸਟ ਦਿੰਦਾ ਹੈ, ਉਹ ਦੇਸ਼ ਦੇ ਲਈ ਮਾਣ ਲੈ ਕੇ ਆਉਂਦਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਸਾਡੇ ਸਾਰੇ ਸਾਥੀ ਇਸ ਵਾਰ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਆਉਣਗੇ। ਇਸ ਵਾਰ ਭਾਰਤ ਦੀ ਇਹ ਕੋਸ਼ਿਸ਼ ਹੈ ਕਿ ਅਸੀਂ 2036 ਵਿੱਚ Olympic ਦੀ ਮੇਜ਼ਬਾਨੀ ਸਾਡੇ ਦੇਸ਼ ਵਿੱਚ ਕਰੀਏ। ਉਸ ਨਾਲ ਵੀ ਇੱਕ ਵੱਡਾ ਮਾਹੌਲ ਬਣਦਾ ਹੈ ਕਿ ਸਾਡੀ ਦਿਸ਼ਾ ਵਿੱਚ ਅਸੀਂ ਪ੍ਰਯਾਸ ਕਰ ਰਹੇ ਹਾਂ ਅਤੇ ਹੋ ਸਕਦਾ ਹੈ ਹਾਲੇ ਤਿਆਰੀਆਂ infrastructure ਦੇ ਲਈ ਜੋ ਚਾਹੀਦੀਆਂ ਹਨ ਉਸ ਦੇ ਲਈ ਕੰਮ ਬਹੁਤ ਚਲ ਰਿਹਾ ਹੈ। ਜੋ ਵੀ expert ਲੋਕ ਹਨ ਉਸ ‘ਤੇ ਕੰਮ ਕਰ ਰਹੇ ਹਨ।

ਤੁਸੀਂ ਲੋਕ ਵੀ ਅਗਰ ਖੇਡ ਦੇ ਬਾਅਦ, ਖੇਡ ਤੋਂ ਪਹਿਲਾਂ ਤਾਂ ਮੈਂ ਨਹੀਂ ਕਹਾਂਗਾ, ਉੱਥੇ ਵਿਵਸਥਾਵਾਂ ਕੀ ਹਨ? ਇਸ ਵਾਰ ਫਰਾਂਸ ਵਿੱਚ ਅਲੱਗ-ਅਲੱਗ ਸ਼ਹਿਰਾਂ ਵਿੱਚ Olympic ਹੋ ਰਿਹਾ ਹੈ ਅਤੇ ਇੱਕ ਤਾਂ ਪੂਰਾ ਬਹੁਤ ਦੂਰ ਇੱਕ island ‘ਤੇ ਹੋ ਰਿਹਾ ਹੈ। ਤਾਂ ਇੱਕ ਅਲੱਗ ਪ੍ਰਕਾਰ ਦਾ ਹੀ ਉੱਥੇ ਮਾਹੌਲ ਰਹੇਗਾ। ਲੇਕਿਨ ਫਿਰ ਵੀ ਉੱਥੇ ਦੀਆਂ ਵਿਵਸਥਾਵਾਂ ਵਿੱਚ ਜੇਕਰ ਤੁਹਾਡੀ ਰੂਚੀ ਹੋਵੇ, ਉਸ ਨੂੰ observe ਕਰੋ, ਉਸ ਨੂੰ ਨੋਟ ਕਰੋ, ਕਿਉਂਕਿ ਖਿਡਾਰੀਆਂ ਤੋਂ ਜੋ input ਮਿਲਦਾ ਹੈ ਤਾਂ ਜਦੋਂ ਅਸੀਂ 2036 ਦੀਆਂ ਤਿਆਰੀਆਂ ਕਰਾਂਗੇ ਉਹ input ਬਹੁਤ ਘੱਟ ਆਵੇਗਾ। ਕਿ ਭਾਈ ਉੱਥੇ ਇਹ ਸੀ, ਉੱਥੇ ਉਹ ਸੀ, ਉੱਥੇ ਇਸ ਚੀਜ਼ ਦੀ ਕਮੀ ਸੀ, ਉੱਥੇ ਉਸ ਚੀਜ਼ ਦੀ ਕਮੀ ਜੀ, ਤਾਂ ਅਜਿਹੀਆਂ ਚੀਜ਼ਾਂ ਵੀ ਜੇਕਰ ਤੁਸੀਂ observe ਕਰਕੇ ਆਓਗੇ ਤਾਂ 2036 ਦੇ ਲਈ ਸਾਨੂੰ ਜੋ ਕਰਨਾ ਹੈ, ਉਸ ਵਿੱਚ ਸਾਨੂੰ ਬਹੁਤ ਸੁਵਿਧਾ ਮਿਲੇਗੀ। ਤਾਂ ਮੇਰੀ ਤਰਫ਼ ਤੋਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ।

************

ਡੀਐੱਸ/ਐੱਸਟੀ/ਐੱਨਐੱਸ/ਡੀਕੇ



(Release ID: 2031345) Visitor Counter : 91