ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਿਸ਼ਵ ਟੀ-20 ਚੈਂਪੀਅਨ ਭਾਰਤੀ ਕ੍ਰਿਕਟ ਟੀਮ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲਪਾਠ

Posted On: 05 JUL 2024 10:20PM by PIB Chandigarh

ਪ੍ਰਧਾਨ ਮੰਤਰੀ-ਸਾਥੀਓ! ਤੁਹਾਡਾ ਸਭ ਦਾ ਸੁਆਗਤ ਹੈ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਦੇਸ਼ ਨੂੰ ਉਤਸ਼ਾਹ ਨਾਲ ਵੀ ਅਤੇ ਉਤਸਵ ਨਾਲ ਵੀ ਭਰ ਦਿੱਤਾ ਹੈ। ਅਤੇ ਦੇਸ਼ ਵਾਸੀਆਂ ਦੀਆਂ ਸਾਰੀਆਂ ਆਸ਼ਾਵਾਂ-ਇੱਛਾਵਾਂ ਨੂੰ ਤੁਸੀਂ ਜਿੱਤ ਲਿਆ ਹੈ। ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੁਹਾਨੂੰ। ਆਮਤੌਰ ‘ਤੇ ਮੈਂ ਦੇਰ ਰਾਤ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਹਾਂ। ਲੇਕਿਨ ਇਸ ਵਾਰ ਟੀਵੀ ਵੀ ਚਲ ਰਿਹਾ ਸੀ ਅਤੇ ਫਾਈਲ ਵੀ ਚਲ ਰਹੀ ਸੀ, ਧਿਆਨ ਕੇਂਦ੍ਰਿਤ ਨਹੀਂ ਹੋ ਰਿਹਾ ਸੀ ਫਾਈਲ ਵਿੱਚ। ਲੇਕਿਨ ਤੁਸੀਂ ਲੋਕਾਂ ਨੇ ਸ਼ਾਨਦਾਰ ਆਪਣੀ ਟੀਮ ਸਿਪਰਿਟ ਨੂੰ ਵੀ ਦਿਖਾਇਆ ਹੈ, ਆਪਣੇ ਟੈਲੇਂਟ ਨੂੰ ਵੀ ਦਿਖਾਇਆ ਹੈ ਅਤੇ patience ਨਜ਼ਰ ਆ ਰਹੀ ਸੀ। ਮੈਂ ਦੇਖ ਰਿਹਾ ਸੀ ਕਿ patience ਸੀ, ਹੜਬੜੀ ਨਹੀਂ ਸੀ। ਬੜੇ ਹੀ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ ਤੁਸੀਂ ਲੋਕ ਤਾਂ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਵਧਾਈ ਹੈ, ਸਾਥੀਓ।

ਰਾਹੁਲ ਦ੍ਰਾਵਿੜ- ਪਹਿਲਾਂ ਤਾਂ ਮੈਂ ਧੰਨਵਾਦ ਕਹਿਣਾ ਚਾਹਾਂਗਾ ਕਿ ਤੁਹਾਨੂੰ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੇ ਨਾਲ ਮਿਲਣ ਦਾ ਅਤੇ ਤੁਸੀਂ ਜਦੋਂ ਅਸੀਂ ਨਵੰਬਰ ਵਿੱਚ ਅਹਿਮਦਾਬਾਦ ਵਿੱਚ ਉਹ ਮੈਚ ਹਾਰੇ ਸਾਂ,ਤਾਂ ਉੱਥੇ ਵੀ ਤੁਸੀਂ ਆਏ ਸੀ ਜਦੋਂ ਸਾਡਾ ਥੋੜ੍ਹਾ ਸਮਾਂ ਇੰਨਾ ਚੰਗਾ ਨਹੀਂ ਸੀ। ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਅਸੀਂ ਤੁਹਾਨੂੰ ਇਸ ਖੁਸ਼ੀ ਦੇ ਮੌਕੇ ‘ਤੇ ਵੀ ਮਿਲ ਸਕਦੇ ਹਾਂ। ਮੈਂ ਸਿਰਫ਼ ਇਹ ਕਹਾਂਗਾ ਕਿ ਜੋ ਰੋਹਿਤ ਅਤੇ ਇਨ੍ਹਾਂ ਸਭ ਲੜਕਿਆਂ ਨੇ ਬਹੁਤ ਜੋ fighting spirit ਦਿਖਾਈ ਹੈ, ਜੋ never say die attitude ਦਿਖਾਇਆ ਹੈ, ਬਹੁਤ matches ਵਿੱਚ।

ਫਾਈਨਲ ਵਿੱਚ ਜਾ ਕੇ ਵੀ ਉਹ ਬਹੁਤ ਮਤਲਬ ਲੜਕਿਆਂ ਦਾ ਬਹੁਤ ਕ੍ਰੈਡਿਟ ਹੈ ਇਸ ਵਿੱਚ। ਬਹੁਤ ਮਿਹਨਤ ਕੀਤੀ ਹੈ ਲੜਕਿਆਂ ਨੇ। ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਇਨ੍ਹਾਂ ਲੜਕਿਆਂ ਨੇ inspire  ਕੀਤਾ ਹੈ, ਜੋ ਯੰਗ ਜਨਰੇਸ਼ਨ ਆਵੇਗੀ, ਇਹ ਲੜਕੇ ਵੀ inspire  ਹੋਏ ਹਨ। 2011 ਦੀ ਜੋ victory ਸੀ, ਉਸ ਨੂੰ ਦੇਖ ਕੇ ਵੱਡੇ ਹੋਏ ਹਨ ਕਾਫੀ ਇਹ ਲੜਕੇ ਤਾਂ ਹੁਣ ਇਨ੍ਹਾਂ ਲੜਕਿਆਂ ਦੀ ਇਹ performance ਦੇਖ ਕੇ  I am sure ਲੜਕੇ-ਲੜਕੀਆਂ ਸਾਡੇ ਦੇਸ਼ ਵਿੱਚ ਇਨ੍ਹਾਂ ਲੋਕਾਂ ਨੂੰ ਹਰ sports ਵਿੱਚ ਬਹੁਤ inspire ਕੀਤਾ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਹਾਡਾ ਅਤੇ ਮੈਂ ਸਿਰਫ਼ ਇਨ੍ਹਾਂ ਲੜਕਿਆਂ ਨੂੰ congratulate ਕਰਨਾ ਚਾਹੁੰਦਾ ਹਾਂ।

ਪ੍ਰਧਾਨ ਮੰਤਰੀ- ਵਧਾਈ ਤਾਂ ਆਪ ਲੋਕਾਂ ਨੂੰ ਹੈ ਭਾਈ। ਦੇਸ਼ ਦੇ ਨੌਜਵਾਨਾਂ ਨੂੰ ਤੁਸੀਂ ਬਹੁਤ ਕੁਝ ਅੱਗੇ ਆਉਣ ਵਾਲੇ ਸਮੇਂ ਵਿੱਚ ਦੇ ਸਕਦੇ ਹੋ। Victory ਤਾਂ ਦੇ ਦਿੱਤੀ ਹੈ, ਲੇਕਿਨ ਤੁਸੀਂ ਉਨ੍ਹਾਂ ਨੂੰ ਬਹੁਤ  inspire ਕਰ ਸਕਦੇ ਹੋ। ਹਰ ਛੋਟੀ-ਛੋਟੀ ਚੀਜ਼ ਵਿੱਚ ਤੁਸੀਂ ਲੋਕਾਂ ਨੂੰ ਗਾਈਡ ਕਰ ਸਕਦੇ ਹੋ। ਆਪਣੇ-ਆਪ ਵਿੱਚ ਤੁਹਾਡੇ ਕੋਲ ਇੱਕ authority ਹੈ ਨਾ ਹੁਣ । ਚਹਲ ਕਿਉਂ ਸੀਰੀਅਸ ਹੈ ? ਮੈਂ ਸਹੀ ਪਕੜਿਆ ਹੈ ਨਾ। ਹਰਿਆਣਾ ਦਾ ਕੋਈ ਵੀ ਵਿਅਕਤੀ ਹੋਵੇ ਉਹ ਹਰ ਹਾਲਤ ਵਿੱਚ ਖੁਸ਼ ਰਹਿੰਦਾ ਹੈ, ਉਹ ਹਰ ਚੀਜ਼ ਵਿੱਚ ਖੁਸ਼ੀ ਲੱਭਦਾ ਹੈ ।

ਰੋਹਿਤ ਮੈਂ ਇਸ ਪਲ ਦੇ ਪਿੱਛੇ ਤੁਹਾਡੇ ਮਨ ਨੂੰ ਜਾਣਨਾ ਚਾਹੁੰਦਾ ਹਾਂ। ਜ਼ਮੀਨ ਕੋਈ ਵੀ ਹੋਵੇ, ਮਿੱਟੀ ਕਿੱਥੇ ਦੀ ਵੀ ਹੋਵੇ, ਲੇਕਿਨ ਕ੍ਰਿਕਟ ਦੀ ਜ਼ਿੰਦਗੀ ਹੀ ਪਿਚ ‘ਤੇ ਹੁੰਦੀ ਹੈ। ਅਤੇ ਤੁਸੀਂ ਕ੍ਰਿਕਟ ਦੀ ਜੋ ਜ਼ਿੰਦਗੀ ਹੈ ਉਸ ਨੂੰ ਚੁੰਮਿਆ। ਇਹ ਕੋਈ ਹਿੰਦੁਸਤਾਨੀ ਹੀ ਕਰ ਸਕਦਾ ਹੈ।

ਰੋਹਿਤ ਸ਼ਰਮਾ- ਜਿੱਥੇ ਸਾਨੂੰ ਉਹ victory ਮਿਲੀ, ਉਸ ਦਾ ਮੈਨੂੰ ਬਸ ਇੱਕ ਪਲ ਜੋ ਸੀ ਉਹ ਹਮੇਸ਼ਾ ਯਾਦ ਰੱਖਣਾ ਸੀ ਅਤੇ ਉਹ ਚੱਖਣਾ ਸੀ, ਬਸ। ਕਿਉਂਕਿ ਉਸ ਪਿਚ ‘ਤੇ ਅਸੀਂ ਖੇਡ ਕੇ ਉਸ ਪਿਚ ‘ਤੇ ਅਸੀਂ ਜਿੱਤੇ। ਕਿਉਂਕਿ ਅਸੀਂ ਸਭ ਲੋਕਾਂ ਨੇ ਉਸ ਚੀਜ਼ ਦਾ ਇੰਨਾ wait ਕੀਤਾ, ਇੰਨੀ ਮਿਹਨਤ ਕੀਤੀ। ਬਹੁਤ ਵਾਰ ਸਾਡੇ ਕੋਲ, ਬਿਲਕੁਲ ਕੋਲ ਆਇਆ ਸੀ ਵਰਲਡ ਕੱਪ, ਪਰ ਅਸੀਂ ਅੱਗੇ ਨਹੀਂ ਜਾ ਸਕੇ। ਲੇਕਿਨ ਇਸ ਵਾਰ ਸਭ ਲੋਕਾਂ ਦੀ ਵਜ੍ਹਾ ਨਾਲ ਅਸੀਂ ਉਸ ਚੀਜ਼ ਨੂੰ ਹਾਸਲ ਕਰ ਸਕੇ, ਤਾਂ ਉਹ ਪਿਚ ਮੇਰੇ ਲਈ ਬਹੁਤ ਮਤਲਬ ਇਹ ਸੀ ਕਿ ਉਸ ਪਿਚ ‘ਤੇ ਅਸੀਂ ਉਹ ਜੋ ਵੀ ਅਸੀਂ ਕੀਤਾ ਉਸ ਪਿਚ ‘ਤੇ ਕੀਤਾ ਤਾਂ ਇਸ ਲਈ ਉਹ ਬਸ ਉਸ movement ‘ਤੇ ਉਹ ਹੋ ਗਿਆ ਮੇਰੇ ਨਾਲ। ਅਸੀਂ ਲੋਕਾਂ ਨੇ, ਪੂਰੀ ਟੀਮ ਨੇ ਇਸ ਚੀਜ਼ ਦੇ ਲਈ ਇੰਨੀ ਮਿਹਨਤ ਕੀਤੀ ਸੀ ਅਤੇ ਉਹ ਮਿਹਨਤ ਸਾਡੀ ਰੰਗ ਲਿਆਈ ਉਸ ਦਿਨ।

ਪ੍ਰਧਾਨ ਮੰਤਰੀ- ਹਰ ਦੇਸ਼ਵਾਸੀ ਨੇ ਮਾਰਕ ਕੀਤਾ ਹੋਵੇਗਾ, ਲੇਕਿਨ ਰੋਹਿਤ ਮੈਂ ਦੋ extreme ਚੀਜ਼ਾਂ ਦੇਖੀਆਂ । ਇਸ ਵਿੱਚ ਮੈਨੂੰ emotions ਨਜ਼ਰ ਆ ਰਹੇ ਸਨ। ਅਤੇ ਜਦੋਂ ਤੁਸੀਂ ਟ੍ਰਾਫੀ ਲੈਣ ਜਾ ਰਹੇ ਸਾਂ, ਜੋ ਡਾਂਸ ਹੁੰਦਾ ਹੈ।

ਰੋਹਿਤ ਸ਼ਰਮਾ- ਸਰ, ਉਸ ਦੇ ਪਿੱਛੇ ਇਹ ਸੀ ਕਿ ਜਿਵੇਂ ਸਾਡੇ ਸਭ ਦੇ ਲਈ ਇੰਨਾ ਵੱਡਾ moment ਸੀ, ਉਹ, ਤਾਂ ਅਸੀਂ ਸਭ ਲੋਕ ਇਸ ਚੀਜ਼ ਦਾ ਇੰਨੇ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਾਂ। ਤਾਂ ਮੈਨੂੰ ਲੜਕਿਆਂ ਨੇ ਕਿਹਾ ਕਿ ਤੁਸੀਂ ਸਿਰਫ਼ ਐਵੇ ਹੀ ਨਾ ਜਾਣਾ ਚਲ ਕੇ, ਕੁਝ ਅਲਗ ਕਰਨਾ।

ਪ੍ਰਧਾਨ ਮੰਤਰੀ- ਤਾਂ ਇਹ ਚਹਲ ਦਾ ਆਇਡੀਆ ਸੀ ਕੀ ?

ਰੋਹਿਤ ਸ਼ਰਮਾ- ਚਹਲ ਅਤੇ ਕੁਲਦੀਪ...

 

ਪ੍ਰਧਾਨ ਮੰਤਰੀ- ਅੱਛਾ! ਤੁਹਾਡੀ ਇਹ ਰਿਕਵਰੀ ਦੀ ਯਾਤਰਾ ਮੁਸ਼ਕਲ ਹੈ। ਪਲੇਅਰ ਦੇ ਨਾਤੇ ਤਾਂ ਸ਼ਾਇਦ ਪੁਰਾਣੀ ਤੁਹਾਡੀ ਅਮਾਨਤ ਸੀ, ਉਸਨੂੰ ਤੁਸੀਂ ਅੱਗੇ ਕਰ ਲਿਆ। ਲੇਕਿਨ ਅਜਿਹੇ ਸਮੇਂ ਕੋਈ ਵਿਅਕਤੀ ਰਿਕਵਰੀ ਕਰੇ, ਇਹ ਕਿਉਂਕਿ ਉਸ ਸਮੇਂ ਤੁਸੀਂ ਕਾਫੀ ਪੋਸਟਸ ਵੀ ਕੀਤੇ ਸਨ, ਮੈਂ ਤੁਹਾਡੇ ਪੋਸਟਸ ਦੇਖਦਾ ਰਹਿੰਦਾ ਸੀ ਕਿ ਅੱਜ ਤੁਸੀਂ ਇੰਨਾ ਕਰ ਲਿਆ, ਅੱਜ ਇੰਨਾ ਕਰ ਲਿਆ, ਮੈਨੂੰ ਮੇਰੇ ਸਾਥੀ ਦੱਸਦੇ ਸਨ।

ਰਿਸ਼ਭ ਪੰਤ- ਥੈਂਕਯੂ ਪਹਿਲੇ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ। ਇਸ ਦੇ ਪਿੱਛੇ ਸਰ normal thought ਸੀ ਇਹ ਕਿਉਂਕਿ ਇੱਕ-ਡੇਢ ਸਾਲ ਪਹਿਲੇ ਮੈਰਾ ਐਕਸੀਡੈਂਟ ਹੋ ਗਿਆ ਸੀ ਤਾਂ ਕਾਫੀ tough time  ਚਲ ਰਿਹਾ ਸੀ। ਉਹ ਮੈਨੂੰ ਯਾਦ ਹੈ ਬਹੁਤ ਜ਼ਿਆਦਾ ਕਿਉਕਿ ਤੁਹਾਡਾ ਕਾਲ ਆਇਆ ਸੀ, ਸਰ, ਮੇਰੀ ਮੰਮੀ ਨੂੰ। ਤਾਂ ਬਹੁਤ ਜ਼ਿਆਦਾ ਦਿਮਾਗ ਵਿੱਚ ਬਹੁਤ ਸਾਰੀਆਂ ਚੀਜ਼ਾਂ ਚਲ ਰਹੀਆਂ ਸਨ। But ਜਦੋਂ ਤੁਹਾਡਾ ਕਾਲ ਆਇਆ, ਮੰਮੀ ਨੇ ਮੈਨੂੰ ਦੱਸਿਆ ਕਿ ਸਰ ਨੇ ਬੋਲਿਆ ਕੋਈ problem ਨਹੀਂ ਹੈ।

ਤਦ ਥੋੜ੍ਹਾ mentally relax  ਹੋਇਆ ਕਾਫੀ। ਉਸ ਦੇ ਬਾਅਦ ਫਿਰ ਰਿਕਵਰੀ ਦੇ ਟਾਈਮ ‘ਤੇ ਆਸਪਾਸ ਸੁਣਨ ਦੇ ਲਈ ਮਿਲਦਾ ਸੀ ਸਰ, ਕਿ ਕ੍ਰਿਕਟ ਕਦੇ ਖੇਡੇਗਾ ਕਿ ਨਹੀਂ ਖੇਡਾਂਗਾ। ਤਾਂ ਮੈਨੂੰ ਸਪੈਸ਼ਲੀ ਵਿਕੇਟ ਕੀਪਿੰਗ ਦੇ ਲਈ ਮੇਰੇ ਨੂੰ ਬੋਲਦੇ ਸੀ ਕਿ ਯਾਰ batsman ਤਾਂ ਫਿਰ ਵੀ ਕਰ ਲੇਗਾ, ਬੈਟਿੰਗ ਕਰ ਲੇਗਾ, ਲੇਕਿਨ ਵਿਕੇਟ ਕੀਪਿੰਗ ਕਰੇਗਾ ਜਾਂ ਨਹੀਂ ਕਰੇਗਾ। ਤਾਂ ਪਿਛਲੇ ਡੇਢ-ਦੋ ਸਾਲ ਤੋਂ ਸਰ ਇਹੀ ਸੋਚ ਰਿਹਾ ਸੀ ਕਿ ਯਾਰ ਵਾਪਸ ਫੀਲਡ ਵਿੱਚ ਆ ਕੇ ਜੋ ਕਰ ਰਿਹਾ ਸੀ ਉਸ ਤੋਂ better ਕਰਨ ਦੀ try  ਕਰਨੀ ਹੈ ਅਤੇ ਕਿਸੇ ਹੋਰ ਲਈ ਨਹੀਂ but ਆਪਣੇ-ਆਪ ਨੂੰ ਪਰੂਫ ਕਰਨਾ ਹੈ, ਨਹੀਂ, ਉੱਥੇ ਹੀ dedicate  ਕਰਕੇ ਕਿ ਯਾਰ ਨਹੀਂ ਵਾਪਸ ਇੰਟਰਨੈਸ਼ਨਲ ਕ੍ਰਿਕਟ ਖੇਡਣਾ ਹੈ ਅਤੇ ਇੰਡੀਆ ਨੂੰ ਜਿਤਾਉਣ ਨੂੰ ਦੇਖਣਾ ਹੈ।

ਪ੍ਰਧਾਨ ਮੰਤਰੀ- ਰਿਸ਼ਭ ਜਦੋਂ ਤੁਹਾਡੀ ਰਿਕਵਰੀ ਚਲ ਰਹੀ ਸੀ। ਮੈਂ ਤੁਹਾਡੀ ਮਾਂ ਨਾਲ ਗੱਲ ਕੀਤੀ ਤਾਂ ਮੈਂ ਦੋ ਗੱਲਾਂ ਕਹੀਆਂ ਸਨ, ਇੱਕ ਤਾਂ ਪਹਿਲੇ ਮੈਂ ਡਾਕਟਰਸ ਨਾਲ ਚਰਚਾ ਕੀਤੀ ਸੀ।  Doctors ਤੋਂ ਮੈਂ opinion ਲਿਆ ਤਾਂ ਮੈਂ ਕਿਹਾ ਕਿ ਭਈ ਕਿੱਥੇ ਇਸ ਨੂੰ ਅਗਰ ਬਾਹਰ ਲੈ ਜਾਣਾ ਹੈ ਤਾਂ ਇਹ ਮੈਨੂੰ ਦੱਸੋ। ਬੋਲੇ ਅਸੀਂ ਚਿੰਤਾ ਕਰਾਂਗੇ। ਲੇਕਿਨ ਮੈਨੂੰ ਹੈਰਾਨੀ ਸੀ ਤੁਹਾਡੀ ਮਾਂ ਦੇ ਹੱਥ ‘ਤੇ ਵਿਸ਼ਵਾਸ ਸੀ। ਅਜਿਹਾ ਲੱਗ ਰਿਹਾ ਸੀ ਕਿ ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ, ਮੇਰਾ ਪਰਿਚੈ ਤਾਂ ਨਹੀਂ ਸੀ, ਕਦੇ ਮਿਲਿਆ ਤਾਂ ਨਹੀਂ ਸੀ, ਲੇਕਿਨ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਭਰੋਸਾ ਦੇ ਰਹੀ ਸੀ ।

ਇਹ ਬੜਾ ਗਜ਼ਬ ਦਾ ਸੀ ਜੀ। ਤਾਂ ਮੈਨੂੰ ਲੱਗਿਆ ਕਿ ਜਿਸ ਨੂੰ ਅਜਿਹੀ ਮਾਂ ਮਿਲੀ ਹੈ ਉਹ ਕਦੇ ਹਾਰ ਨਹੀਂ ਸਕਦਾ। ਇਹ ਮੇਰੇ ਮਨ ਵਿੱਚ ਵਿਚਾਰ ਆਇਆ ਸੀ, ਉਸੇ ਸਮੇਂ ਆਇਆ ਸੀ ਜੀ। ਅਤੇ ਤੁਸੀਂ ਕਰਕੇ ਦਿਖਾਇਆ ਹੈ ਇਹ। ਅਤੇ ਸਭ ਤੋਂ ਬੜਾ ਮੈਨੂੰ ਤਦ ਲੱਗਿਆ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ, ਕਿਸੇ ਨੂੰ ਦੋਸ਼ ਨਹੀਂ ਇਹ ਮੇਰਾ ਦੋਸ਼ ਹੈ। ਇਹ ਬਹੁਤ ਵੱਡੀ ਗੱਲ ਹੈ, ਜੀ, ਵਰਨਾ ਕੋਈ ਵੀ ਬਹਾਨਾ ਨਿਕਾਲਦਾ, ਟੋਆ ਸੀ, ਢਿਕਣਾ ਸੀ, ਫਲਾਣਾ ਸੀ; ਤੁਸੀਂ ਅਜਿਹਾ ਨਹੀਂ ਕੀਤਾ।  ਇਹ ਮੇਰੀ ਗਲਤੀ ਸੀ, ਸ਼ਾਇਦ ਇਹ ਤੁਹਾਡੇ ਜੀਵਨ ਦੇ ਪ੍ਰਤੀ ਜੋ openness ਹੈ ਅਤੇ ਮੈਂ ਛੋਟੀ-ਛੋਟੀ ਚੀਜ਼ਾਂ ਨੂੰ observe  ਕਰਦਾ ਹਾਂ ਦੋਸਤੋਂ ਅਤੇ ਹਰ ਕਿਸੇ ਤੋਂ ਸਿੱਖਦਾ ਹਾਂ।

ਤਾਂ ਮੈਂ ਸੱਚ ਦੱਸਦਾ ਹਾਂ ਤੁਹਾਡਾ ਜੀਵਨ ਦੇਸ਼ ਦੇ  patience in general ਅਤੇ players in particular  ਉਹ ਪੱਕਾ ਬੜੀ ਈਸ਼ਵਰੀਯ ਲਿੰਕੇਜ਼ ਹੈ ਜੀ। ਅਤੇ ਮੈਂ ਜਾਣਦਾ ਹਾਂ ਜੋ ਵਿਕੇਟ ਕੀਪਰ ਹੁੰਦੇ ਹਨ ਉਨ੍ਹਾਂ ਦੀ ਜੋ ਕੋਚਿੰਗ ਹੁੰਦੀ ਹੈ, ਕਿੰਨੀ ਔਖੀ ਹੁੰਦੀ ਹੈ। ਘੰਟਿਆਂ ਤੱਕ ਅੰਗੂਠਾ ਫੜ੍ਹਾ ਕੇ ਖੜ੍ਹਾ ਰੱਖਦੇ ਹਨ। ਲੇਕਿਨ ਤੁਸੀਂ ਉਸ ਲੜਾਈ ਨੂੰ ਜਿੱਤਿਆ ਹੈ ਤਾਂ ਬਹੁਤ ਵੱਡਾ ਕੰਮ ਕੀਤਾ ਹੈ ਜੀ। ਵਧਾਈ ਹੋਵੇ ਤੁਹਾਨੂੰ ।

ਰਿਸ਼ਭ ਪੰਤ- Thank You Sir.

ਪ੍ਰਧਾਨ ਮੰਤਰੀ- ਉਤਰਾਅ-ਚੜ੍ਹਾਅ ਆਉਂਦੇ ਹਨ, ਲੇਕਿਨ ਇੱਕ ਜੋ ਲੰਬੀ ਤਪੱਸਿਆ ਹੁੰਦੀ ਹੈ ਉਹ ਸਮੇਂ ‘ਤੇ ਕੰਮ ਆਉਂਦੀ ਹੈ। ਤੁਸੀਂ ਖੇਡ ਵਿੱਚ ਜੋ ਤਪੱਸਿਆ ਕੀਤੀ ਹੈ ਉਹ ਜ਼ਰੂਰਤ ਪੈਣ ‘ਤੇ ਉਸ ਨੇ ਆਪਣਾ ਰੰਗ ਬਿਖੇਰਿਆ। ਵਿਰਾਟ ਦੱਸੋ, ਇਸ ਵਾਰ ਦੀ ਲੜਾਈ ਤਾਂ ਬਹੁਤ ਉਤਰਾਅ-ਚੜ੍ਹਾਅ ਦੀ ਰਹੀ ਤੁਹਾਡੀ।

ਵਿਰਾਟ ਕੋਹਲੀ- ਪਹਿਲੇ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ। ਅਤੇ ਇਹ ਦਿਨ ਮੇਰੇ ਲਈ ਬਹੁਤ ਹਮੇਸਾ ਮੇਰੇ ਜ਼ਹਨ ਵਿੱਚ ਰਹੇਗਾ। ਕਿਉਂਕਿ ਇਹ ਪੂਰੇ ਟੂਰਨਾਮੈਂਟ ਵਿੱਚ ਮੈਂ ਉਹ contribution ਨਹੀਂ ਕਰ ਪਾਇਆ ਜੋ ਮੈਂ ਕਰਨਾ ਚਾਹੁੰਦਾ ਸੀ ਅਤੇ ਇੱਕ ਸਮੇਂ ਵਿੱਚ ਮੈਂ ਰਾਹੁਲ ਭਾਈ ਨੂੰ ਵੀ ਬੋਲਿਆ ਕਿ ਮੈਂ -ਆਪਣੇ-ਆਪ ਨੂੰ ਅਤੇ ਟੀਮ ਨੂੰ, ਦੋਹਾਂ ਨੂੰ ਨਿਆਂ ਨਹੀਂ ਦਿੱਤਾ ਹੁਣ ਤੱਕ। ਤਾਂ ਇਨ੍ਹਾਂ ਨੇ ਮੈਨੂੰ ਬੋਲਿਆ ਕਿ ਜਦੋਂ ਸਿਚੁਏਸ਼ਨ ਆਵੇਗੀ ਤਾਂ ਮੈਨੂੰ ਭਰੋਸਾ ਹੈ ਕਿ ਤੁਸੀਂ perform  ਕਰੋਗੇ। ਤਾਂ ਇਹ conversation ਸਾਡੀ ਹੋਈ ਸੀ ਅਤੇ ਜਦੋਂ ਅਸੀਂ ਖੇਡਣ ਵੀ ਗਏ ਤਾਂ ਮੈਂ ਪਹਿਲੇ ਰੋਹਿਤ ਨੂੰ ਬੋਲਿਆ ਕਿਉਂਕਿ ਮੇਰਾ ਜੈਸਾ ਟੂਰਨਾਮੈਂਟ ਗਿਆ ਸੀ,

ਮੈਨੂੰ ਇੰਨਾ confidence ਨਹੀਂ ਸੀ ਅੰਦਰ ਜਦੋਂ ਮੈਂ ਖੇਡਣ ਜਾ ਰਿਹਾ ਸੀ ਕਿ ਵੈਸੀ ਬੈਟਿੰਗ ਹੋ ਸਕੇਗੀ ਜੈਸੀ ਮੈਂ ਕਰਨਾ ਚਾਹੁੰਦਾ ਹਾਂ। ਤਾਂ ਜਦੋਂ ਅਸੀਂ ਖੇਡਣ ਗਏ, ਮੈਨੂੰ ਪਹਿਲੇ ਚਾਰ ਬਾਲ ਵਿੱਚ ਤਿੰਨ ਚੌਕੇ ਮਿਲੇ ਤਾਂ ਮੈਂ ਇਸ ਨੂੰ ਜਾ ਕੇ ਬੋਲਿਆ, ਮੈਂ ਕਿਹਾ, ਯਾਰ ਕੀ ਗੇਮ ਹੈ ਇਹ, ਇੱਕ ਦਿਨ ਲੱਗਦਾ ਹੈ ਇੱਕ ਰਨ ਨਹੀਂ ਬਣੇਗਾ ਅਤੇ ਇੱਕ ਦਿਨ ਤੁਸੀਂ ਜਾਂਦੇ ਹੋ ਅਤੇ ਸਭ ਕੁਝ ਹੋਣ ਲੱਗਦਾ ਹੈ। ਤਾਂ ਉੱਥੇ ਮੈਨੂੰ ਫੀਲ ਹੋਇਆ ਕਿ ਅਤੇ  especially ਜਦੋਂ ਸਾਡੀ ਵਿਕਟਾਂ ਗਿਰ ਗਈਆਂ ਕਿ ਉਹ ਸਿਚੁਏਸ਼ਨ ਮੈਨੂੰ ਆਪਣੇ-ਆਪ ਨੂੰ ਸਰੰਡਰ ਕਰਨਾ ਹੈ। 

ਟੀਮ ਦੇ ਲਈ ਕੀ ਜ਼ਰੂਰੀ ਹੈ ਇਸ ਸਮੇਂ ‘ਤੇ ਸਿਰਫ਼ ਉਹ ਹੀ ਮੇਰੇ ਫੋਕਸ ਵਿੱਚ ਸੀ ਅਤੇ ਮੈਨੂੰ ਅਜਿਹਾ ਫੀਲ ਹੋਇਆ ਕਿ ਉਹ ਮੈਨੂੰ ਉਸ zone  ਵਿੱਚ ਪਾਇਆ ਗਿਆ, ਹੁਣ ਉਹ ਮੈਨੂੰ ਕਿਸ ਵਜ੍ਹਾ ਨਾਲ ਪਾਇਆ ਗਿਆ ਉਹ explain ਕਰਨਾ ਮੁਸ਼ਕਲ ਹੈ। But ਮੈਨੂੰ ਅਜਿਹਾ ਫੀਲ ਹੋਇਆ ਕਿ ਬਿਲਕੁਲ ਮੈਂ ਉਸ moment ਵਿੱਚ ਬੰਨ ਗਿਆ। ਅਤੇ ਬਾਅਦ ਵਿੱਚ ਮੈਨੂੰ ਸਮਝ ਆਇਆ ਕਿ ਜੋ ਚੀਜ਼ ਹੋਣੀ ਹੁੰਦੀ ਹੈ ਉਹ ਕਿਸੇ ਵੀ ਤਰੀਕੇ ਨਾਲ ਹੁੰਦੀ ਹੈ। ਤਾਂ ਇਹ ਹੋਣਾ ਹੀ ਸੀ ਮੇਰੇ ਨਾਲ, ਟੀਮ ਦੇ ਨਾਲ। ਅਗਰ ਤੁਸੀਂ ਮੈਚ ਵੀ ਦੇਖੋਗੇ, ਜਿਸ ਤਰੀਕੇ ਨਾਲ ਅਸੀਂ ਮੈਚ ਜਿੱਤੇ  end ਵਿੱਚ, ਜੋ situation  ਸੀ, ਅਸੀਂ ਲੋਕਾਂ ਨੇ ਇੱਕ-ਇੱਕ ਬਾਲ ਨੂੰ ਜੀਏ, end ਮੈਂ, ਜਿੱਥੋਂ ਦੀ ਮੈਚ ਪਲਟਿਆ ਅਤੇ ਸਾਡੇ ਅੰਦਰ ਕੀ ਚਲ ਰਿਹਾ ਸੀ ਉਹ ਅਸੀਂ explain  ਨਹੀਂ ਕਰ ਸਕਦੇ।

ਇੱਕ-ਇੱਕ ਬਾਲ ਵਿੱਚ ਮੈਚ ਇੱਥੇ ਜਾ ਰਿਹਾ ਹਾਂ,ਉੱਥੇ ਜਾ ਰਿਹਾ ਹਾਂ। ਇੱਕ ਸਮਾਂ ਉਮੀਦ ਛੁੱਟ ਚੁੱਕੀ ਸੀ, ਉਸ ਦੇ ਬਾਅਂਦ ਹਾਰਦਿਕ ਨੇ ਵਿਕੇਟ ਲਿਆ। ਉਸ ਦੇ ਬਾਅਦ ਇੱਕ-ਇੱਕ ਗੇਂਦ ਕਰਕੇ, ਇੱਕ-ਇੱਕ ਗੇਂਦ ਕਰਕੇ ਉਹ ਐਨਰਜੀ ਫਿਰ ਬਣੀ। ਤਾਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਇੰਨੇ ਬੜੇ ਦਿਨ ਵਿੱਚ contribute  ਕਰ ਪਾਇਆ ਟੀਮ ਦੇ ਲਈ ਇੱਕ ਮੁਸ਼ਕਲ ਸਮੇਂ ਦੇ ਬਾਅਦ। ਅਤੇ ਉਹ ਪੂਰਾ ਦਿਨ ਜਿਵੇਂ ਗਿਆ ਸਾਡਾ ਅਤੇ ਜਿਸ ਤਰੀਕੇ ਨਾਲ ਅਸੀਂ ਜਿੱਤੇ, ਜਿਵੇਂ ਮੈਂ ਬੋਲਿਆ, ਉਹ ਮੈਂ ਕਦੇ ਨਹੀਂ ਭੁੱਲ ਪਾਵਾਂਗਾ ਆਪਣੀ ਜ਼ਿੰਦਗੀ ਵਿੱਚ। ਤਾਂ ਮੈਨੂੰ ਬਸ ਖੁਸ਼ੀ ਸੀ ਕਿ ਮੈਂ ਟੀਮ ਨੂੰ ਉਸ ਜਗ੍ਹਾ ਤੱਕ ਲਿਜਾ ਪਾਇਆ, ਜਿੱਥੋਂ ਦੀ ਅਸੀਂ ਮੈਚ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਪ੍ਰਧਾਨ ਮੰਤਰੀ- ਇਹ ਸਭ ਨੂੰ ਲੱਗ ਰਿਹਾ ਸੀ ਵਿਰਾਟ, ਕਿਉਂਕਿ ਟੋਟਲ ਤੁਹਾਡਾ 75 ਅਤੇ ਬਾਅਦ ਵਿੱਚ ਇਕਦਮ 76, ਤਾਂ ਕਦੇ-ਕਦਾਰ ਇਹ ਪਲ ਹੁੰਦਾ ਹੈ ਜੀ। ਸਭ ਲੋਕ ਕਹਿੰਦੇ ਹਨ ਯਾਰ ਤੁਸੀਂ ਕਰ ਲੋਗੇ। ਉਹ ਵੀ ਇੱਕ ਤਰੀਕੇ ਨਾਲ driving force ਬਣ ਜਾਂਦਾ ਹੈ ਜੀ। ਲੇਕਿਨ ਪਰਿਵਾਰ ਤੋਂ immediate  ਕੀ reaction ਆਇਆ ਹੋਵੇਗਾ, ਜਦੋਂ 75 ਵਿੱਚ ਦਬੇ ਰਹਿੰਦੇ ਸੀ ਤਾਂ।

ਵਿਰਾਟ ਕੋਹਲੀ- ਚੰਗੀ ਗੱਲ ਸੀ ਕਿ ਸਰ, ਇੱਥੇ ਟਾਈਮ ਦਾ difference  ਜ਼ਿਆਦਾ ਸੀ ਤਾਂ ਪਰਿਵਾਰ ਨਾਲ ਮੇਰੀ ਗੱਲ ਨਹੀਂ ਹੋਈ ਜ਼ਿਆਦਾ, ਮੰਮੀ ਜ਼ਿਆਦਾ ਟੈਨਸ਼ਨ ਲੈ ਲੈਂਦੇ ਹਨ। ਪਰ ਇੱਕ ਹੀ ਮਤਲਬ ਜੋ ਵੀ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਹੋ ਹੀ ਨਹੀ ਰਿਹਾ ਸੀ। ਤਾਂ ਮੈਨੂੰ ਇਹੀ ਲੱਗਿਆ ਕਿ ਜਦੋਂ ਤੁਸੀਂ ਆਪਣੇ ਵੱਲੋਂ ਇੰਨੀ ਕੋਸ਼ਿਸ਼ ਕਰਦੇ ਹੋ, ਤਦ ਤੁਹਾਨੂੰ ਲੱਗਦਾ ਹੈ ਕਿ ਮੈਂ ਕਰ ਦਵਾਂਗਾ ਤਾਂ ਕਿੱਥੇ ਨਾ ਕਿੱਥੇ ਤੁਹਾਡਾ ਹੰਕਾਰ ਉਪਰ ਆ ਜਾਂਦਾ ਹੈ।

ਤਾਂ ਫਿਰ ਖੇਡ ਤੁਹਾਡੇ ਤੋਂ ਦੂਰ ਚਲਾ ਜਾਂਦਾ ਹੈ। ਤਾਂ ਉਹ ਹੀ ਛੱਡਣ ਦੀ ਜ਼ਰੂਰਤ ਸੀ ਅਤੇ ਜਿਵੇਂ ਮੈਂ ਕਿਹਾ ਕਿ ਗੇਮ ਦੀ ਸਿਚੁਏਸ਼ਨ ਹੀ ਅਜਿਹੀ ਬਣ ਗਈ ਕਿ ਮੇਰੇ ਲਈ ਜਗ੍ਹਾ ਹੀ ਨਹੀਂ ਆਪਣੇ ਹੰਕਾਰ ਨੂੰ ਉਪਰ ਰੱਖਣ ਦੀ। ਉਹ ਪਿੱਛੇ ਰੱਖਣਾ ਹੀ ਪਿਆ ਟੀਮ ਦੇ ਲਈ। ਅਤੇ ਫਿਰ ਗੇਮ ਵਿੱਚ ਫਿਰ ਜਦੋਂ ਗੇਮ ਨੂੰ ਇੱਜ਼ਤ ਦਿੱਤੀ ਤਾਂ ਗੇਮ ਨੇ ਵਾਪਸ ਉਸ ਦਿਨ ਇੱਜ਼ਤ ਦਿੱਤਾ ਤਾਂ ਮੈਨੂੰ ਇਹ experience  ਹੋਇਆ ਸਰ ।

ਪ੍ਰਧਾਨ ਮੰਤਰੀ- ਬਹੁਤ-ਬਹੁਤ ਵਧਾਈ ਹੋ ਤੁਹਾਨੂੰ।

ਪ੍ਰਧਾਨ ਮੰਤਰੀ- ਪਾਜੀ

ਜਸਪ੍ਰੀਤ ਬੁਮਰਾਹ- ਨਹੀਂ ਸਰ, ਮੈਂ ਜਦੋਂ ਵੀ ਇੰਡੀਆ ਦੇ ਲਈ ਗੇਂਦਬਾਜ਼ੀ ਕਰਦਾ ਹਾਂ ਤਾਂ ਬਹੁਤ crucial stages ‘ਤੇ ਗੇਂਦਬਾਜ਼ੀ ਕਰਦਾ ਹਾਂ, ਚਾਹੇ ਨਵੀਂ ਗੇਂਦ ਹੋ ਜਾਂ

ਪ੍ਰਧਾਨ ਮੰਤਰੀ- ਇਡਲੀ ਖਾ ਕੇ ਜੀਂਦੇ ਹੋ ਕੀ ਮੈਦਾਨ ਵਿੱਚ।

ਜਸਪ੍ਰੀਤ ਬੁਮਰਾਹ- ਨਹੀਂ, ਨਹੀਂ, ਕਦੇ ਵੀ ਸਿਚੁਏਸ਼ਨ ਟਫ ਹੁੰਦੀ ਹੈ ਤਾਂ ਮੈਨੂੰ ਉਸ ਸਿਚੁਏਸ਼ਨ ਵਿੱਚ ਗੇਂਦਬਾਜ਼ੀ ਕਰਨੀ ਹੁੰਦੀ ਹੈ। ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਮੈਂ ਟੀਮ ਦੀ ਮਦਦ ਕਰ ਪਾਉਂਦਾ ਹਾਂ ਕੋਈ ਵੀ ਟਫ ਸਿਚੁਏਸ਼ਨ ਨਾਲ ਮੈਚ ਅਗਰ ਨਿਕਾਲ ਪਾਉਂਦਾ ਹਾਂ ਤਾਂ ਮੈਨੂੰ ਬਹੁਤ confidence  ਮਿਲਦਾ ਹੈ ਅੱਗੇ ਜਾਂਦੇ ਹੋਏ ਵੀ ਮੈਂ ਉਸ confidence  ਨੂੰ carry  ਕਰਦਾ ਹਾਂ। ਅਤੇ especially ਇਹ ਟੂਰਨਾਮੈਂਟ ਵਿੱਚ ਬਹੁਤ ਸਾਰੀਆਂ situations ਅਜਿਹੀਆਂ ਆਈਆਂ ਜਦੋਂ ਮੈਨੂੰ tough ਓਵਰਸ ਪਾਉਣੇ ਸਨ ਅਤੇ ਮੈਂ ਟੀਮ ਨੂੰ ਹੈਲਪ ਕਰ ਪਾਇ ਅਤੇ ਮੈਚ ਜਿੱਤ ਪਾਇਆ।

ਪ੍ਰਧਾਨ ਮੰਤਰੀ- ਜਿੰਨਾ ਮੈਂ ਕ੍ਰਿਕਟ ਨੂੰ ਦੇਖਿਆ ਹੈ, ਹਮੇਸ਼ਾ ਜਿਵੇਂ ਕਿ 90 ਦੇ ਬਾਅਦ ਕਿੰਨਾ ਹੀ victory  ਦਾ ਮੂਡ ਹੋਵੇ, ਸਭ ਕੁਝ ਹੋਵੇ ਫਿਰ ਵੀ ਜੋ ਬੈਟਸਮੈਨ ਹੁੰਦਾ ਹੈ ਉਹ ਥੋੜ੍ਹਾ ਸੀਰੀਅਸ ਹੋ ਜਾਂਦਾ ਹੈ 90 ਦੇ ਬਾਅਦ ਉਹ। ਜੇਕਰ ਲਾਸਟ ਓਵਰ ਹੋਵੇ, ਹਾਰ-ਜਿੱਤ ਇੱਕ ਗੇਂਦ ਦੇ ਸਹਾਰੇ ਹੋਵੇ, ਤਾਂ ਕਿੰਨਾ ਵੱਡਾ ਤਣਾਅ ਹੁੰਦਾ ਹੋਵੇਗਾ। ਅਜਿਹੇ ਵਿੱਚ ਉਸ ਸਮੇਂ ਕਿਵੇਂ ਤੁਸੀਂ ਸੰਭਾਲਦੇ ਹੋ ਆਪਣੇ-ਆਪ ਨੂੰ।

ਜਸਪ੍ਰੀਤ ਬੁਮਰਾਹ- ਅਗਰ ਮੈਂ ਸੋਚਾਂਗਾ ਕਿ ਹਾਰ ਜਾਵਾਂਗੇ ਜਾਂ ਮੈਨੂੰ ਮੈਚ ਵਿੱਚ ਕੁਝ extra  ਕਰਨਾ ਹੈ ਤਾਂ ਮੈਂ ਸ਼ਾਇਦ ਗਲਤੀ ਕਰ ਦੇਵਾਂਗਾ, ਨਰਵਸ ਹੋ ਜਾਵਾਂਗਾ, crowd  ਨੂੰ ਦੇਖਾਂ ਜਾਂ ਨਰਵਸ ਹੋ ਕੇ ਦੂਸਰੇ ਲੋਕਾਂ ਨੂੰ ਦੇਖਾਂਗਾ ਤਾਂ ਸ਼ਾਇਦ ਮੇਰੇ ਤੋਂ ਗਲਤੀ ਹੋ ਸਕਦੀ ਹੈ। ਤਾਂ ਮੈਂ ਉਸ ਟਾਈਮ ਫੋਕਸ ਕਰਦਾ ਹਾਂ, ਆਪਣੇ-ਆਪ ਦੇ ਬਾਰੇ ਵਿੱਚ ਸੋਚਾਂਗਾ ਕਿ ਮੈਂ ਕੀ ਕਰ ਸਕਦਾ ਹਾਂ। ਅਤੇ ਜਦੋਂ ਮੈਂ ਪਹਿਲੇ ਚੰਗਾ ਕੀਤਾ ਹੈ ਤਾਂ ਮੈਂ ਕੀ ਕੀਤਾ ਹੈ ਜਦੋਂ ਮੈਂ ਟੀਮ ਨੂੰ ਹੈਲਪ ਕਰ ਪਾਇਆ ਹਾਂ। ਤਾਂ ਉਹ ਸਭ ਚੀਜ਼ਾਂ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਚੰਗੇ ਦਿਨ ਵਿੱਚ ਮੈਂ ਕਿਵੇਂ ਟੀਮ ਨੂੰ ਹੈਲਪ ਕੀਤਾ ਹੈ। ਤਾਂ ਉਹ ਸਭ ਚੀਜ਼ਾਂ ਯਾਦ ਕਰਕੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਹਾਂ।

ਪ੍ਰਧਾਨ ਮੰਤਰੀ-ਲੇਕਿਨ ਇਹ ਤਾਂ ਬੜਾ ਤਣਾਅ ਰਹਿੰਦਾ ਹੋਵੇਗਾ ਯਾਰ, ਪਰਾਂਠੇ ਦੇ ਬਿਨਾਂ ਦਿਨ ਨਿਕਲਦਾ ਨਹੀਂ ਹੈ ।

ਜਸਪ੍ਰੀਤ ਬੁਮਰਾਹ- ਨਹੀਂ ਸਰ ਵੈਸਟ ਇੰਡੀਜ਼ ਵਿੱਚ ਤਾਂ ਇਡਲੀ-ਪਰਾਂਠੇ ਕੁਝ ਵੀ ਨਹੀਂ ਮਿਲ ਰਹੇ ਸਨ। ਜੋ ਮਿਲ ਰਿਹਾ ਸੀ ਉਸ ਤੋਂ ਹੀ ਕੰਮ ਚਲਾ ਰਹੇ ਸਾਂ ਅਸੀਂ ਲੋਕ। ਪਰ ਬਹੁਤ ਚੰਗਾ scenario ਰਿਹਾ,  ਬਹੁਤ ਚੰਗਾ back-to-back ਅਸੀਂ ਟ੍ਰੈਵਲ ਵੀ ਕਰ ਰਹੇ ਸਾਂ ਤਾਂ as a team ਬਹੁਤ ਚੰਗਾ ਟੂਰਨਾਮੈਂਟ ਗਿਆ। ਫਸਟ ਟਾਈਮ ਵਰਲਡ ਕੱਪ ਜਿੱਤੇ, ਇੰਨ੍ਹਾ emotions ਕਦੇ experience ਨਹੀਂ ਕੀਤਾ ਸੀ ਤਾਂ ਬਹੁਤ proud feeling  ਹੈ ਅਤੇ ਇਸ ਤੋਂ better filling  ਮੈਂ ਅੱਜ ਤੱਕ experience ਨਹੀਂ ਕੀਤੀ।

ਪ੍ਰਧਾਨ ਮੰਤਰੀ-ਬਹੁਤ ਵਧੀਆ ਕੀਤਾ ਤੁਸੀਂ, ਦੇਸ਼ pride ਕਰਦਾ ਹੈ ਤੁਹਾਡੇ ‘ਤੇ ਮਾਣ ਹੁੰਦਾ ਹੈ ਇਸ ਨਾਲ।

ਪ੍ਰਧਾਨ ਮੰਤਰੀ- ਹਾਂ, ਹਾਰਦਿਕ ਦੱਸੋ।

ਹਾਰਦਿਕ ਪੰਡਯਾ

 

ਪ੍ਰਧਾਨ ਮੰਤਰੀ- ਨਹੀਂ ਉਹ ਓਵਰ ਤਾਂ ਤੁਹਾਡੇ ਹਿਸਟੌਰਿਕਲ ਤਾਂ ਹੋ ਗਈ ਲੇਕਿਨ ਸੂਰਯਾ ਨੂੰ ਕੀ ਕਿਹਾ ਤੁਸੀਂ।

ਹਾਰਦਿਕ ਪਾਂਡਯਾ- ਸੂਰਯਾ ਨੇ ਜਦੋਂ ਕੈਚ ਪਕੜਿਆ ਤਾਂ ਸਾਡਾ ਸਭ ਦਾ ਫਰਸਟ ਰਿਐਕਸ਼ਨ, ਸਾਨੂੰ ਸਭ ਨੂੰ ਸੈਲੀਬ੍ਰੇਟ ਕਰ ਦਿੱਤਾ। ਫਿਰ realize ਹੋਇਆ ਕਿ ਸੂਰਯਾ ਨੂੰ ਪੁੱਛ ਤਾਂ ਲਵੋ ਕਿ ਭਈ ਸੂਰਯ ਪਰਫੈਕਟ ਹੈ ਨਾ ਤਾਂ ਪਹਿਲਾਂ confirmation ਲਈ ਕਿ ਭਾਈ ਸਾਨੂੰ ਸੈਲੀਬ੍ਰੇਟ ਤਾਂ ਕਰ ਲਿਆ, ਲੇਕਿਨ, ਤਾਂ ਉਸ ਨੇ ਬੋਲਿਆ ਕਿ ਨਹੀਂ-ਨਹੀਂ। ਬੋਲਾ ਗੇਮ ਚੇਂਜਿੰਗ ਕੈਚ ਪਕੜ ਲਿਆ ਜਿਥੋਂ ਪੂਰੀ, ਅਸੀਂ ਜਿੱਥੇ ਟੈਂਸ਼ਨ ਵਿੱਚ ਸਨ ਉੱਥੋਂ ਸਾਰੇ ਖੁਸ਼ੀ ਵਿੱਚ ਚਲੇ ਗਏ।

ਪ੍ਰਧਾਨ ਮੰਤਰੀ- ਹਾਂ ਸੂਰਯਾ।

ਸੂਰਯਕੁਮਾਰ ਯਾਦਵ- ਖੋਅ ਗਿਆ ਸਰ! ਸਰ ਉਹ moment ਵਿੱਚ ਬਸ ਇਹੀ ਸੀ ਕਿ ਕਿਵੇਂ ਵੀ ਕਰਕੇ ਬੌਲ, ਮਤਲਬ ਪਹਿਲਾਂ ਇਹ ਨਹੀਂ ਸੋਚਿਆ ਸੀ ਕਿ ਕੈਚ ਪਕੜ ਲਵਾਂਗਾ ਜਾਂ ਨਹੀਂ ਪਕੜ ਲਵਾਂਗਾ। ਇਹ ਸੀ ਕਿ ਬੌਲ ਢਕੇਲ ਦਵਾਂਗਾ ਅੰਦਰ। ਇੱਕ ਰਨ ਹੋਵੇ, ਦੋ ਰਨ ਹੋਵੇ, ਜ਼ਿਆਦਾ ਤੋਂ ਜ਼ਿਆਦਾ ਕਿ ਕਿਉਂਕਿ ਹਵਾ ਵੀ ਓਵੇਂ ਚਲ ਰਹੀ ਸੀ। ਅਤੇ ਇੱਕ ਵਾਰ ਜਦੋਂ ਆ ਗਿਆ ਹੱਥ ਵਿੱਚ ਤਾਂ ਫਿਰ ਇਹੀ ਸੀ ਚੁੱਕ ਕੇ ਦੂਸਰੀ ਸਾਈਡ ਦੇ ਦਵਾਂ, ਫਿਰ ਦੇਖਿਆ ਰੋਹਿਤ ਵੀ ਬਹੁਤ ਦੂਰ ਸੀ ਉਸ ਟਾਈਮ ‘ਤੇ। ਅਤੇ ਉੜਾਇਆ ਅਤੇ ਆ ਗਿਆ ਹੱਥ ਵਿੱਚ। But ਇਹ ਚੀਜ਼ ਅਸੀਂ ਬਹੁਤ ਪ੍ਰੈਕਟਿਸ ਕਰੀ ਹੋਈ ਹੈ ਪਹਿਲਾਂ ਤੋਂ। ਇੱਕ ਚੀਜ਼ ਬਾਰੇ ਮੈਂ ਸੋਚਿਆ ਸੀ ਕਿ ਬੈਟਿੰਗ ਤਾਂ ਮੈਂ ਕਰਦਾ ਹੀ ਹਾਂ ਖਾਲੀ ਲੇਕਿਨ ਓਵਰ ਖਤਮ ਹੋਣ ਦੇ ਬਾਅਦ ਹੋਰ ਕਿਸ ਚੀਜ਼ ਵਿੱਚ ਮੈਂ contribute ਕਰ ਸਕਦਾ ਹਾਂ ਟੀਮ ਨੂੰ, ਫਿਲਡਿੰਗ ਵਿੱਚ ਜਾਂ ਹੋਰ ਕਿਸੀ।

 

ਪ੍ਰਧਾਨ ਮੰਤਰੀ- ਕੀ ਇਹ ਵੀ ਪ੍ਰੈਕਟਿਸ ਹੋ ਜਾਂਦੀ ਹੈ ਤੁਹਾਡੀ ਜਿਸ ਵਿੱਚ ਮਾਰਿਆ ਗਿਆ ਬੌਲ ਨੂੰ ਫਿਰ ਤੋਂ ਦੋਬਾਰਾ ਕੈਚ ਕਰਨਾ।

ਰਾਹੁਲ ਦ੍ਰਵਿੜ- ਸੂਰਯਾ ਨੇ ਤਾਂ ਕਿੰਨਾ ਕਹਿ ਰਿਹਾ ਹੈ, 185, 160 ਅਜਿਹੇ catches ਪਹਿਲਾਂ ਲਏ ਹਨ ਪ੍ਰੈਕਟਿਸ ਵਿੱਚ।

ਪ੍ਰਧਾਨ ਮੰਤਰੀ – ਹਾਂ?

ਸੂਰਯਕੁਮਾਰ ਯਾਦਵ- ਟੋਟਲ ਮਤਲਬ ਸਰ ਟੂਰਨਾਮੈਂਟ ਤੋਂ ਹੋਰ ਪਿੱਛੇ ਆਈਪੀਐੱਲ ਤੋਂ ਜਦੋਂ ਆ ਰਿਹਾ ਸੀ ਤਦ ਬਹੁਤ ਸਾਰੇ ਅਜਿਹੇ ਕੈਚ ਪਕੜੇ ਸਨ ਤਾਂ but ਪਤਾ ਨਹੀਂ ਸੀ ਕਿ ਭਗਵਾਨ ਅਜਿਹਾ ਮੌਕਾ ਦੇਵੇਗਾ ਅਜਿਹੇ ਟਾਈਮ ‘ਤੇ ਪਕੜਣ ਦੇ ਲਈ, but ਅਜਿਹੀ ਪ੍ਰੈਕਟਿਸ ਕੀਤੀ ਹੋਈ ਸੀ ਪਹਿਲਾਂ ਤੋਂ ਇਸ ਲਈ ਉਹ ਸਿਚੁਏਸ਼ਨ ਵਿੱਚ ਥੋੜਾ ਇੰਨਾ calm ਸੀ ਅਤੇ ਪਤਾ ਸੀ ਅਜਿਹੀ ਸਿਚੁਏਸ਼ਨ ਪਹਿਲਾਂ ਆ ਚੁੱਕੀ ਹੈ। but ਕੋਈ ਪਿੱਛੇ ਸਟੈਂਡ ਵਿੱਚ ਬੈਠਿਆ ਨਹੀਂ ਸੀ ਉਹ ਟਾਈਮ ‘ਤੇ ਇਸ ਟਾਈਮ ਥੋੜੇ ਜ਼ਿਆਦਾ ਲੋਕ ਬੈਠੇ ਸਨ। but ਬਹੁਤ ਚੰਗਾ ਲਗਿਆ ਉਹ ਮੋਮੈਂਟ ਵਿੱਚ ਰਹਿ ਕੇ...

ਪ੍ਰਧਾਨ ਮੰਤਰੀ- ਮੈਂ ਦੱਸਦਾ ਹਾਂ ਕਿ ਮੈਂ ਇਸ ਦੀ ਤਰੀਫ ਕੀਤੇ ਬਿਨਾ ਰਹਿ ਨਹੀਂ ਸਕਦਾ... ਕਿਉਂਕਿ ਇੱਕ ਤਾਂ ਪੂਰੇ ਦੇਸ਼ ਦਾ ਮਿਜਾਜ਼... ਉਤਾਰ-ਚੜ੍ਹਾਅ ਵੱਡਾ ਤਣਾਅਪੂਰਣ ਸੀ ਅਤੇ ਉਸ ਤੋਂ ਤਾਂ ਪੂਰੀ ਸਥਿਤੀ ਪਲਟ ਜਾਵੇ ਇਹ ਘਟਨਾ... ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਅਤੇ ਤੁਹਾਡੀ ਜ਼ਿੰਦਗੀ ਦੇ ਨਾਲ ਇਹ ਜੁੜ ਗਈ ਤਾਂ ਤੁਸੀਂ ਤਾਂ ਬਹੁਤ-ਬਹੁਤ ਲੱਕੀ ਇਨਸਾਨ ਹੋ ਯਾਰ...

ਸੂਰਯਕੁਮਾਰ ਯਾਦਵ- ਇੱਕ ਹੋਰ ਸਟਾਰ ਲਗ ਗਿਆ ਸਰ.. ਚੰਗਾ ਲਗ ਰਿਹਾ ਹੈ ਹੁਣ ਮੈਨੂੰ...

ਪ੍ਰਧਾਨ ਮੰਤਰੀ ਜੀ- ਬਹੁਤ ਵਧਾਈ ਹੋਵੇ ਤੁਹਾਨੂੰ!

ਸੂਰਯਕੁਮਾਰ ਯਾਦਵ- ਥੈਂਕਿਊ ਸਰ!

ਪ੍ਰਧਾਨ ਮੰਤਰੀ- ਤੁਹਾਡੇ ਪਿਤਾ ਜੀ ਦਾ ਇੱਕ ਸਟੇਟਮੈਂਟ, ਪੂਰੇ ਦੇਸ਼ ਵਿੱਚ ਵਾਰ-ਵਾਰ ਚਰਚਾ ਹੋ ਰਹੀ ਹੈ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਵੱਡਾ ਯਾਨੀ ਦਿਲ ਨੂੰ ਛੂਹਣ ਵਾਲਾ ਜਵਾਬ ਹੈ ਇਨ੍ਹਾਂ ਦੇ ਪਿਤਾ ਜੀ ਦਾ... ਉਨ੍ਹਾਂ ਨੇ ਕਿਹਾ ਦੇਖੋ ਪਹਿਲਾਂ ਦੇਸ਼, ਬਾਅਦ ਵਿੱਚ ਬੇਟਾ, ਇਹ ਬਹੁਤ ਵੱਡੀ ਗੱਲ ਹੈ ਜੀ! ਹਾਂ ਅਰਸ਼ਦੀਪ, ਦੱਸੋ...

ਅਰਸ਼ਦੀਪ ਸਿੰਘ- ਸਰ ਥੈਂਕਿਊ, ਪਹਿਲਾਂ ਤਾਂ ਤੁਸੀਂ ਮੌਕਾ ਦਿੱਤਾ ਸਾਨੂੰ ਤੁਹਾਡੇ ਨਾਲ ਮਿਲਣ ਦਾ ਅਤੇ ਉਸ ਦੇ ਬਾਅਦ ਕ੍ਰਿਕਟ ਨੂੰ ਲੈ ਕੇ ਬਹੁਤ ਵਧੀਆ ਫੀਲਿੰਗ ਹੈ ਸਰ... ਬਹੁਤ ਚੰਗਾ ਲਗ ਰਿਹਾ ਹੈ ਕਿ ਇਹ ਟੂਰਨਾਮੈਂਟ ਅਸੀਂ ਜਿੱਤੇ ਹਾਂ ਅਤੇ ਬੌਲਿੰਗ ਵਿੱਚ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਬਹੁਤ ਚੰਗਾ ਲਗਦਾ ਹੈ ਜਦੋਂ ਜੱਸੀ ਭਾਈ ਸਾਈਡ ਤੋਂ ਬੌਲ ਪਾਉਂਦੇ ਹਨ। ਤਾਂ ਬਹੁਤ ਜ਼ਿਆਦਾ ਪ੍ਰੇਸ਼ਰ ਬਣਾ ਕੇ ਰੱਖਦੇ ਹਨ ਬੈਟਸਮੈਨ ‘ਤੇ ਅਤੇ ਬੈਟਸਮੈਨ ਮੈਨੂੰ ਟ੍ਰਾਈ ਕਰਦੇ ਹਨ ਤਾਂ ਮੈਨੂੰ ਵਿਕੇਟਸ ਮਿਲਦੇ ਹਨ ਬਹੁਤ ਸਾਰੇ ਹੋਰ ਬਾਕੀ ਵੀ ਬੌਲਰਸ ਨੇ ਬਹੁਤ ਚੰਗੇ ਤਰੀਕੇ ਨਾਲ ਗੇਂਦਬਾਜ਼ੀ ਕੀਤੀ ਹੈ ਤਾਂ ਮੈਂ ਕਹਾਂਗਾ ਕਿ ਉਸ ਦਾ ਫਲ ਮੈਨੂੰ ਮਿਲਦਾ ਰਹੇ ਅਤੇ ਉਹੀ ਬਹੁਤ ਮਜ਼ਾ ਆ ਰਿਹਾ ਸੀ ਮੈਨੂੰ ਵਿਕੇਟਸ ਮਿਲ ਰਹੇ ਸਨ ਅਤੇ ਕ੍ਰੈਡਿਟ ਸਾਰੀ ਟੀਮ ਨੂੰ ਜਾਂਦਾ ਹੈ।

ਪ੍ਰਧਾਨ ਮੰਤਰੀ- ਅਕਸ਼ਰ ਜਦੋਂ ਸਕੂਲ ਵਿੱਚ ਖੇਡਦਾ ਸੀ, ਤਦ ਇੱਕ ਵਾਰ ਮੈਨੂੰ ਸ਼ਾਇਦ ਉਸ ਨੂੰ ਪ੍ਰਾਈਜ਼ ਦੇਣ ਦਾ ਮੌਕਾ ਮਿਲਿਆ ਸੀ।

ਅਕਸਰ ਪਟੇਲ- 8th ਸਟੈਂਡਰਡ ਵਿੱਚ...

ਪ੍ਰਧਾਨ ਮੰਤਰੀ- ਮੇਰਾ ਨਾਤਾ ਖੁਦ ਤਾਂ ਖੇਡ ਦੀ ਦੁਨੀਆ ਨਾਲ ਰਿਹਾ ਨਹੀਂ... ਲੇਕਿਨ ਮੈਂ ਖੇਡ ਜਗਤ ਵਿੱਚ ਕੁਝ ਵੀ ਅਗਰ ਹਲਚਲ ਹੁੰਦੀ ਹੈ ਤਾਂ ਮੇਰਾ ਮਨ ਉਨ੍ਹਾਂ ਦੇ ਨਾਲ ਲਗ ਜਾਂਦਾ ਹੈ।

ਅਕਸ਼ਰ ਪਟੇਲ- ਉਸ ਕੈਚ ਵਿੱਚ ਇਹੀ ਸੀ ਉਨ੍ਹਾਂ ਦੀ ਪਾਰਟਨਰਸ਼ਿਪ ਬਣੀ ਹੋਈ ਸੀ ਪਹਿਲੇ ਓਵਰ ਵਿੱਚ ਵਿਕੇਟ ਗਿਰਿਆ ਸੀ, ਉਸ ਦੇ ਬਾਅਦ ਗਿਰਿਆ ਨਹੀਂ ਸੀ ਅਤੇ ਜਦੋਂ ਕੁਲਦੀਪ ਬੌਲ ਪਾ ਰਿਹਾ ਸੀ ਤਾਂ ਮੈਂ ਜਿਸ ਤਰਫ ਖੜਿਆ ਸੀ, ਉਸੇ ਤਰਫ ਹੀ ਹਵਾ ਚਲ ਰਹੀ ਸੀ, ਤਾਂ ਮੈਂ ਖੜਿਆ ਸੀ ਅਤੇ ਉਸ ਨੇ ਜਦੋਂ ਸ਼ੌਟ ਮਾਰਿਆ ਤਾਂ ਮੈਨੂੰ ਲਗਿਆ ਕਿ easy ਕੈਚ ਹੋ ਰਿਹਾ ਹੈ ‘ਤੇ ਉਹ ਹਵਾ ਦੇ ਨਾਲ ਇੰਨਾ ਤੇਜ਼ ਜਾਣ ਲਗਿਆ ਤਾਂ ਮੈਂ ਪਹਿਲਾਂ ਸੋਚ ਰਿਹਾ ਸੀ ਮੈਂ left hand ਵਿੱਚ ਪਕੜਾਂਗਾ ਲੇਕਿਨ ਜਦੋਂ ਬੌਲ ਗਿਆ ਤਾਂ ਬੋਲਿਆ ਇਹ ਤਾਂ right hand ‘ਤੇ ਜਾ ਰਿਹਾ ਹੈ ਤਾਂ ਫਿਰ ਜੰਪ ਮੈਂ ਮਾਰਿਆ ਉਸ ਟਾਈਮ ‘ਤੇ ਅਤੇ ਜਦੋਂ ਹੱਥ ਵਿੱਚ ਇੰਨੀ ਜ਼ੋਰ ਨਾਲ ਆਵਾਜ਼ ਆਈ ਹੈ ਉਸ ਟਾਈਮ ‘ਤੇ ਮੈਨੂੰ ਕਿ ਤਦ ਮੈਨੂੰ realize ਹੋਇਆ ਕਿ ਹੱਥ ਵਿੱਚ ਪਕੜ ਲਿਆ ਹੈ ਮੈਂ ਅਤੇ I think most of the time 10 ਵਿੱਚੋਂ 9 ਵਾਰ ਛੁੱਟ ਜਾਂਦੀ ਹੈ ਅਜਿਹੀ ਕੈਚ ‘ਤੇ ਲੱਕੀ ਸੀ ਕਿ ਵਰਲਡ ਕੱਪ ਵਿੱਚ ਇਸ ਟਾਈਮ ‘ਤੇ ਜਦੋਂ ਟੀਮ ਨੂੰ ਜ਼ਰੂਰਤ ਸੀ ਤਦ ਉਹ ਕੈਚ ਪਕੜ ਲਿਆ ਮੈਂ... 

ਪ੍ਰਧਾਨ ਮੰਤਰੀ- ਤਾਂ ਅਮੂਲ ਦਾ ਦੁੱਧ ਕੰਮ ਕਰ ਰਿਹਾ ਹੈ?

(ਹੰਸੀ ਠਿਠੋਲੀ)

ਕੁਲਦੀਪ ਯਾਦਵ- Thank you so much sir.

ਪ੍ਰਧਾਨ ਮੰਤਰੀ- ਕੁਲਦੀਪ ਕਹੀਏ ਕਿ ਦੇਸ਼ ਦੀਪ ਕਹੀਏ?

ਕੁਲਦੀਪ ਯਾਦਵ- ਸਰ ਪਹਿਲਾਂ ਸਰ ਦੇਸ਼ ਦਾ ਹੀ ਹਾਂ ਤਾਂ obviously ਸਰ... ਭਾਰਤ ਦੇ ਲਈ ਸਾਰੇ ਮੈਚ ਬਹੁਤ ਚੰਗੇ ਲਗਦੇ ਹਨ ਖੇਡਣ ਵਿੱਚ, ਬਹੁਤ ਮਜ਼ਾ ਵੀ ਆਉਂਦਾ ਹੈ ਅਤੇ ਬਹੁਤ proud ਵੀ ਫੀਲ ਕਰਦਾ ਹਾਂ ਅਤੇ ਟੀਮ ਮੇਰਾ ਰੋਲ ਵੀ ਅਜਿਹਾ ਹੀ ਹੈ ਅਟੈਕਿੰਗ ਸਪਿਨਰ ਦਾ। ਤਾਂ ਹਮੇਸ਼ਾ ਮਿਡਲ ਓਵਰ ਵਿੱਚ ਬੌਲਿੰਗ ਕਰਦਾ ਹਾਂ ਤਾਂ ਕੈਪਟਨ ਅਤੇ ਕੋਚ ਦਾ ਹਮੇਸ਼ਾ ਪਲਾਨ ਵੀ ਇਹੀ ਰਹਿੰਦਾ ਹੈ ਅਤੇ ਰੋਲ ਵੀ ਮੇਰਾ ਇਹੀ ਹੈ ਕਿ ਵਿਕੇਟ ਕੱਢੋ ਮਿਡਲ ਓਵਰ ਵਿੱਚ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਹਾਂ ਕਿ ਮਿਡਲ ਓਵਰ ਵਿੱਚ ਵਿਕੇਟ ਕੱਢਾਂ ਅਤੇ ਫਾਸਟ ਬੌਲਰ ਚੰਗੀ ਸਟਾਰਟ ਦੇ ਦਿੰਦੇ ਹਨ, ਇੱਕ-ਦੋ ਵਿਕੇਟ ਕੱਢ ਦਿੰਦੇ ਹਨ, ਥੋੜਾ easy ਹੋ ਜਾਂਦਾ ਹੈ ਮਿਡਲ ਓਵਰ ਵਿੱਚ ਬੌਲਿੰਗ ਕਰਨਾ। ਤਾਂ ਬਹੁਤ ਚੰਗਾ ਲਗਦਾ ਹੈ ਬਹੁਤ ਚੰਗਾ ਫੀਲ ਕਰ ਰਿਹਾ ਹਾਂ। ਤਿੰਨ ਵਰਲਡ ਕੱਪ ਖੇਡ ਚੁੱਕਿਆ ਹਾਂ ਅਤੇ ਇਹ ਚੰਗਾ ਮੌਕਾ ਸੀ, ਟ੍ਰੌਫੀ ਉਠਾਈ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਸਰ...

ਪ੍ਰਧਾਨ ਮੰਤਰੀ- ਤਾਂ ਕੁਲਦੀਪ ਤੁਹਾਡੀ ਇਹ ਹਿੰਮਤ ਕਿਵੇਂ ਹੋਈ ਕਿ ਤੁਸੀਂ ਕੈਪਟਨ ਨੂੰ ਨਚਾ ਰਹੇ ਹੋ ?

ਕੁਲਦੀਪ ਯਾਦਵ- ਕੈਪਟਨ ਨੂੰ ਮੈਂ ਨਹੀਂ ਨਚਾਇਆ!

ਪ੍ਰਧਾਨ ਮੰਤਰੀ- ਅਰੇ ਇਸ ‘ਤੇ ਉਹ ਉਹ ਨਹੀਂ ਚਾਹੀਦਾ ਹੈ?

ਕੁਲਦੀਪ ਯਾਦਵ- ਮੈਂ ਉਨ੍ਹਾਂ ਨੂੰ ਬੋਲਿਆ ਸੀ ਕਿ ਇਹ ਕਰਨ ਦੇ ਲਈ... ਜਦੋਂ ਉਨ੍ਹਾਂ ਨੇ ਬੋਲਿਆ ਕਿ ਕੁਝ ਕਰਦੇ ਨਹੀਂ ਹਾਂ ਤਾਂ ਮੈਂ ਇਨ੍ਹਾਂ ਨੂੰ ਇਹ ਦੱਸਿਆ ਕਿ ਇਹ ਕਰ ਸਕਦੇ ਹਾਂ। ਪਰ ਜਿਵੇਂ ਮੈਂ ਦੱਸਿਆ ਸੀ ਅਜਿਹਾ ਕੀਤਾ ਨਹੀਂ ਉਨ੍ਹਾਂ ਨੇ...

ਪ੍ਰਧਾਨ ਮੰਤਰੀ- ਮਤਲਬ ਸ਼ਿਕਾਇਤ ਹੈ?

ਪ੍ਰਧਾਨ ਮੰਤਰੀ- 2007 ਵਿੱਚ ਸਭ ਤੋਂ ਛੋਟੇ ਖਿਡਾਰੀ ਅਤੇ 2024 ਵਿੱਚ ਜੇਤੂ ਟੀਮ ਦੇ ਕੈਪਟਨ... ਕੀ ਅਨੁਭਵ ਕਰਦੇ ਹੋ?

ਰੋਹਿਤ ਸ਼ਰਮਾ- ਸਰ ਸੱਚ ਦੱਸਾਂ ਤਾਂ ਜਦੋਂ 2007 ਵਿੱਚ ਮੈਂ ਪਹਿਲੀ ਵਾਰ ਟੀਮ ਵਿੱਚ ਆਇਆ ਸੀ ਅਤੇ ਇੱਕ ਟੂਰ ਅਸੀਂ Ireland ਵਿੱਚ ਕੀਤਾ ਸੀ ਜਿੱਥੇ ਰਾਹੁਲ ਭਾਈ ਕੈਪਟਨ ਸਨ। ਫਿਰ ਉਸ ਦੇ ਬਾਅਦ ਸਿੱਧਾ ਸਾਉਥ ਅਫਰੀਕਾ ਚਲੇ ਗਏ ਵਰਲਡ ਕੱਪ ਦੇ ਲਈ। ਤਾਂ ਉੱਥੇ ਵਰਲਡ ਕੱਪ ਜਿੱਤ ਗਏ ਪਹਿਲੀ ਵਾਰ ਤਾਂ ਜਦੋਂ ਇੰਡੀਆ ਆਏ ਅਸੀਂ ਵਰਲਡ ਕੱਪ ਜਿੱਤ ਕੇ ਤਾਂ ਪੂਰੀ ਮੁੰਬਈ ਰਸਤੇ ਵਿੱਚ ਸੀ, ਸਾਨੂੰ ਏਅਰਪੋਰਟ ਤੋਂ ਵਾਨਖੇੜੇ ਸਟੇਡੀਅਮ ਜਾਣ ਦੇ ਲਈ ਪੰਜ ਘੰਟੇ ਲਗੇ। ਤਾਂ 2-3 ਦਿਨ ਦੇ ਬਾਅਦ ਮੈਂ realise ਕੀਤਾ ਕਿ ਵਰਲਡ ਕੱਪ ਜਿੱਤਣਾ ਬਹੁਤ ਅਸਾਨ ਹੈ। ਲੇਕਿਨ ਉਸ ਦੇ ਬਾਅਦ ਵਰਲਡ ਕੱਪ ਆਉਂਦੇ ਗਏ, ਬਹੁਤ ਵਾਰ ਅਸੀਂ ਨੇੜੇ ਪਹੁੰਚੇ ਪਰ ਜਿੱਤ ਨਹੀਂ ਪਾਏ। ਇਹ ਵਰਲਡ ਕੱਪ ਵਿੱਚ ਮੈਂ ਇੱਕ ਚੀਜ਼ ਬਹੁਤ confident ਨਾਲ ਬੋਲ ਸਕਦਾ ਹਾਂ ਕਿ ਲੋਕਾਂ ਵਿੱਚ ਬਹੁਤ desperation ਅਤੇ ਬਹੁਤ hunger ਸੀ ਜਦੋਂ ਅਸੀਂ ਇੱਥੋਂ West Indies ਗਏ... ਬਹੁਤ ਮੁਸ਼ਕਿਲਾਂ ਸੀ ਉੱਥੇ ਪਰ ਜਦੋਂ ਅਸੀਂ New York ਵਿੱਚ ਪਹਿਲੀ ਵਾਰ ਕ੍ਰਿਕਟ ਹੋ ਰਿਹਾ ਸੀ, ਕਦੇ ਕ੍ਰਿਕਟ ਉੱਥੇ ਹੋਇਆ ਨਹੀਂ ਸੀ, ਪ੍ਰੈਕਟਿਸ ਕਰਨ ਦੇ ਲਈ ਗ੍ਰਾਉਂਡ ਚੰਗੇ ਨਹੀਂ ਸਨ।

ਲੇਕਿਨ ਕਿਸੇ ਵੀ ਲੜਕੇ ਦਾ ਉਸ ਚੀਜ਼ ਵਿੱਚ ਧਿਆਨ ਨਹੀਂ ਸੀ, ਬਸ ਇੱਕ ਹੀ ਚੀਜ਼ ਵਿੱਚ ਧਿਆਨ ਸੀ ਕਿ ਅਸੀਂ ਬਾਰਬੇਡੋਸ ਵਿੱਚ ਫਾਈਨਲ ਕਿਵੇਂ ਖੇਡਾਂਗੇ ? ਤਾਂ ਉਸ ਤੋਂ ਮਤਲਬ ਅਜਿਹੀ ਟੀਮ ਨੂੰ ਕੈਪਟੇਂਸੀ ਕਰਨਾ ਵੀ ਬਹੁਤ ਚੰਗਾ ਲਗਦਾ ਹੈ ਕਿ ਸਭ ਦਾ ਗੋਲ ਇੱਕ ਹੈ ਕਿ ਕਿਵੇਂ ਜਿੱਤਣਾ ਹੈ ਅਤੇ ਜਦੋਂ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਚੇਹਰੇ ‘ਤੇ ਇੰਨੀ ਮੁਸਕੁਰਾਹਟ ਹੈ ਅਤੇ ਲੋਕ enjoy ਕਰ ਰਹੇ ਹਨ ਇੱਕ-ਦੂਸਰੇ ਦੇ ਨਾਲ , ਰਾਤ-ਰਾਤ ਤੱਕ ਸੜਕਾਂ ਵਿੱਚ ਘੁੰਮ ਰਹੇ ਹਨ ਇੰਡੀਆ ਦਾ ਫਲੈਗ ਲੈ ਕੇ ਤਾਂ ਬਹੁਤ ਚੰਗਾ ਲਗਦਾ ਹੈ ਅਤੇ ਅਸੀਂ ਇਹ ਜੋ ਗਰੁੱਪ ਹੈ ਇੱਥੇ, ਸਾਡਾ aim ਵੀ ਇਹੀ ਹੈ ਕਿ ਅਸੀਂ next generation ਨੂੰ ਕਿਵੇਂ inspire ਕਰਕੇ ਜਾਈਏ ਜਿਵੇਂ ਹੁਣ ਰਾਹੁਲ ਭਾਈ ਅਤੇ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ, ਲਕਸ਼ਮਣ ਇਹ ਸਭ ਲੋਕ ਖੇਲਦੇ ਸਨ... ਤਾਂ ਅਸੀਂ ਸਾਰੇ ਉਨ੍ਹਾਂ ਨੂੰ ਦੇਖਦੇ ਸਨ ਤਾਂ ਉਨ੍ਹਾਂ ਨੇ ਅਸੀਂ ਸਾਰੇ ਲੜਕਿਆਂ ਨੂੰ inspire ਕੀਤਾ ਹੈ ਪਰ ਸਾਡੀ ਵੀ ਇੱਕ responsibility ਹੈ ਕਿ ਜੋ ਅੱਗੇ ਵਾਲੇ generation ਆਵੇਗੀ, ਉਨ੍ਹਾਂ ਨੂੰ ਅਸੀਂ ਕਿਵੇਂ inspire ਕਰ ਸਕਦੇ ਹਾਂ ਅਤੇ ਸ਼ਾਇਦ ਇਹ ਵਰਲਡ ਕੱਪ ਤੋਂ। am sure ਕਿ ਆਉਣ ਵਾਲੀ ਪੀੜ੍ਹੀ ਵਿੱਚ ਉਹ ਉਤਸ਼ਾਹ ਬਿਲਕੁਲ ਰਹੇਗਾ।

ਪ੍ਰਧਾਨ ਮੰਤਰੀ- ਰੋਹਿਤ ਤੁਸੀਂ ਹਮੇਸ਼ਾ ਇੰਨੇ serious ਰਹਿੰਦੇ ਹੋ ?

ਰੋਹਿਤ ਸ਼ਰਮਾ- ਸਰ ਇਹ ਤਾਂ actually ਲੜਕੇ ਹੀ ਦੱਸ ਸਕਦੇ ਹਨ।

ਪ੍ਰਧਾਨ ਮੰਤਰੀ- ਸਾਰੇ ਮੈਚ ਜਿੱਤਣਾ ਅਤੇ ਇਸ ਵਾਰ ਤਾਂ ਆਪਕਾ ਕੁਨਬਾ ਵੀ ਵੱਡਾ ਸੀ। ਕਈ ਨਵੇਂ-ਨਵੇਂ ਦੇਸ਼ ਵੀ ਜੁੜ ਰਹੇ ਹਨ ਹੁਣ ਅਤੇ ਕ੍ਰਿਕਟ ਵਿੱਚ ਇਹ ਗੱਲ ਸਹੀ ਹੈ ਕਿ ਜੋ ਖੇਡਦਾ ਹੈ ਉਹ ਇੰਨੀ ਮਿਹਨਤ ਕਰਕੇ ਆਉਂਦਾ ਹੈ ਤਾਂ ਉਸ ਨੂੰ ਸ਼ਾਇਦ ਅੰਦਾਜ਼ਾ ਨਹੀਂ ਆਉਂਦਾ ਹੈ ਕਿ ਮੈਂ ਇੰਨਾ ਵੱਡਾ ਕੰਮ ਕੀਤਾ ਹੈ ਕਿਉਂਕਿ ਉਹ ਤਾਂ ਲਗਾਤਾਰ ਕਰਦਾ ਆਇਆ ਹੈ। ਦੇਸ਼ ‘ਤੇ ਤਾਂ ਪ੍ਰਭਾਵ ਹੁੰਦਾ ਹੈ, ਲੇਕਿਨ ਭਾਰਤ ਦੀ ਕ੍ਰਿਕਟ ਦੀ ਇੱਕ ਵਿਸ਼ੇਸ਼ਤਾ ਹੈ। ਭਾਰਤ ਦੀ ਕ੍ਰਿਕਟ ਦੀ ਯਾਤਰਾ ਬਹੁਤ ਸਫਲ ਰਹੀ ਹੈ। ਉਸ ਨੇ ਹੁਣ ਹੋਰ ਖੇਡਾਂ ਵਿੱਚ ਵੀ inspiration ਦਾ ਕੰਮ ਕਰਨਾ ਸ਼ੁਰੂ ਕੀਤਾ ਹੈ। ਅਤੇ ਖੇਡ ਦੇ ਲੋਕ ਵੀ ਸੋਚਦੇ ਹਨ ਯਾਰ ਕ੍ਰਿਕਟ ਵਿੱਚ ਹੋ ਸਕਦਾ ਹੈ ਤਾਂ ਇੱਥੇ ਕਿਉਂ ਨਹੀਂ ਹੋ ਸਕਦਾ ਹੈ? ਯਾਨੀ ਇਹ ਬਹੁਤ ਵੱਡੀ ਸੇਵਾ ਤੁਹਾਡੇ ਮਾਧਿਅਮ ਨਾਲ ਹੋ ਰਹੀ ਹੈ। ਇਹ ਆਪਣੇ ਆਪ ਅਤੇ ਦੇਸ਼ ਨੂੰ ਅਗਰ ਅੱਗੇ ਅਸੀਂ ਵਧਾਉਣਾ ਹੈ, ਸਾਨੂੰ ਸਾਰੇ ਖੇਡਾਂ ਵਿੱਚ ਉਹੀ ਸਪੀਰਿਟ ਪੈਦਾ ਕਰਨਾ ਹੈ ਕਿ ਦੁਨੀਆ ਵਿੱਚ ਅਸੀਂ ਝੰਡਾ ਗੱਡ ਕੇ ਆਵਾਂਗੇ ਅਤੇ ਮੈਂ ਦੇਖ ਰਿਹਾ ਹਾਂ ਅੱਜ ਦੇਸ਼ ਵਿੱਚ ਅਤੇ ਛੋਟੇ-ਛੋਟੇ ਪਿੰਡ ਤੋਂ ਟੈਲੇਂਟ ਮਿਲ ਰਿਹਾ ਹੈ ਜੀ...

ਟੀਅਰ-2 ਟੀਅਰ-3 ਸਿਟੀ ਤੋਂ ਟੈਲੇਂਟ ਮਿਲ ਰਿਹਾ ਹੈ... ਪਹਿਲਾਂ ਤਾਂ ਵੱਡੇ ਸ਼ਹਿਰ, ਵੱਡੀ ਕਲੱਬ ਉੱਥੇ ਤੋਂ ਆਉਂਦੇ ਸਨ। ਹੁਣ ਅਜਿਹਾ ਨਹੀਂ ਹੈ ਤੁਸੀਂ ਦੇਖੋ ਤੁਹਾਡੀ ਟੀਮ ਵਿੱਚ ਵੀ ਵੱਧ ਤੋਂ ਵੱਧ ਲੋਕ ਜ਼ਿਆਦਾ ਅਜਿਹੇ ਹਨ ਜੋ ਛੋਟੇ-ਛੋਟੇ ਸਥਾਨ ਤੋਂ ਆਏ ਹਨ। ਇਹ actually ਜਿੱਤ ਦਾ ਪ੍ਰਭਾਵ ਹੈ ਅਤੇ ਜਿਸ ਦਾ ਪਰਿਣਾਮ ਸਾਨੂੰ ਲੰਬੇ ਅਰਸੇ ਤੱਕ ਮਿਲਦਾ ਹੈ। ਅਫਗਾਨਿਸਤਾਨ ਦੇ ਮਨਿਸਟਰ ਦਾ ਬਿਆਨ ਤਾਂ ਬਹੁਤ interesting ਬਿਆਨ ਸੀ। ਉਨ੍ਹਾਂ ਨੂੰ ਸਾਉਥ ਅਫਰੀਕਾ ਦੇ ਨਾਲ ਲਾਸਟ ਵਿੱਚ ਖੇਡਣ ਦਾ ਮੌਕਾ ਮਿਲਿਆ, ਇਹ ਯਾਤਰਾ ਉਨ੍ਹਾਂ ਦੇ ਲਈ ਬਹੁਤ ਵੱਡੀ ਸਫਲਤਾ ਦੀ ਯਾਤਰਾ ਸੀ, ਲੇਕਿਨ ਉਨ੍ਹਾਂ ਨੇ ਕ੍ਰੈਡਿਟ ਭਾਰਤ ਨੂੰ ਦਿੱਤਾ। ਬੋਲੇ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੀ ਇਹ ਜੋ ਪ੍ਰਗਤੀ ਹੈ ਉਸ ਦਾ ਜੇਕਰ ਕ੍ਰੈਡਿਟ ਕਿਸੇ ਨੂੰ ਜਾਂਦਾ ਹੈ ਤਾਂ ਭਾਰਤ ਦੇ ਲੋਕਾਂ ਨੇ ਸਾਡੇ ਬੱਚਿਆਂ ਨੂੰ ਤਿਆਰ ਕੀਤਾ, ਉਸ ਦੇ ਕਾਰਨ ਗਿਆ ਹੈ।

ਪ੍ਰਧਾਨ ਮੰਤਰੀ- ਤੁਸੀਂ ਲੋਕਾਂ ਨੇ ਰਾਹੁਲ ਨੂੰ 20 ਸਾਲ ਛੋਟਾ ਕਰ ਦਿੱਤਾ।

ਰਾਹੁਲ ਦ੍ਰਵਿੜ- ਨਹੀਂ ਕ੍ਰੈਡਿਟ ਇਨ੍ਹਾਂ ਲੜਕਿਆਂ ਨੂੰ ਜਾਂਦਾ ਹੈ ਕਿਉਂਕਿ ਅਸੀਂ ਲੋਕ... ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਪਲੇਅਰ ਰਹਿ ਚੁੱਕਿਆ ਹਾਂ ਅਤੇ ਮੈਂ ਕੋਚ ਵੀ ਰਹਿ ਚੁੱਕਿਆ ਹਾਂ। ਅਸੀਂ ਸਿਰਫ਼ ਇਨ੍ਹਾਂ ਲੜਕਿਆਂ ਨੂੰ ਸਪੋਰਟ ਕਰ ਸਕਦੇ ਹਾਂ। ਮੈਂ ਇਸ ਪੂਰੇ ਟੂਰਨਾਮੈਂਟ ਵਿੱਚ ਇੱਕ ਰਨ ਵੀ ਨਹੀਂ ਬਣਾਇਆ ਹੈ, ਇੱਕ ਵਿਕੇਟ ਵੀ ਨਹੀਂ ਲਿਆ, ਇੱਕ ਕੈਚ ਵੀ ਨਹੀਂ ਲਿਆ। ਅਸੀਂ ਸਿਰਫ਼ ਸਪੋਰਟ ਕਰ ਸਕਦੇ ਹਾਂ ਅਤੇ ਸਿਰਫ਼ ਮੈ ਨਹੀਂ, ਸਾਡੀ ਜੋ ਪੂਰੀ ਟੀਮ ਹੁੰਦੀ ਹੈ ਇੱਕ ਸਪੋਰਟ ਸਟਾਫ ਦੀ ਟੀਮ ਹੁੰਦੀ ਹੈ, ਸਾਡੇ ਜੋ ਦੂਸਰੇ ਕੋਚੇਸ ਹੁੰਦੇ ਹਨ ਸਾਡੇ। ਬਹੁਤ ਅਨੇਕ-ਅਨੇਕ ਸਪੋਰਟ ਸਟਾਫ ਦੀ ਜੋ ਟੀਮ ਹੰਦੀ ਹੈ ਮੇਰਾ ਇਹ ਮੰਨਣਾ ਹੈ ਕਿ ਉਹ ਬਹੁਤ ਮਿਹਨਤ ਕਦੇ ਹਨ, ਉਹ ਕੰਮ ਕਰਦੇ ਹਨ ਅਤੇ ਅਸੀਂ ਸਿਰਫ਼ ਇਨ੍ਹਾਂ ਲੜਕਿਆਂ ਨੂੰ ਸਪੋਰਟ ਕਰ ਸਕਦੇ ਹਾਂ। ਜੋ ਪ੍ਰੇਸ਼ਰ ਦੀ situation ਹੁੰਦੀ ਹੈ, ਰਨ ਜਦੋਂ ਬਣਾਉਣੇ ਹਨ ਵਿਰਾਟ ਨੂੰ ਜਾਂ ਬੁਮਰਾਹ ਨੂੰ ਜਾਂ ਹਾਰਦਿਕ ਨੂੰ ਜਾਂ ਰੋਹਿਤ ਨੂੰ, ਸਭ ਲੋਕਾਂ ਨੂੰ ਇੱਥੇ... ਇਹ ਲੋਕ ਕਰਦੇ ਹਨ ਤਾਂ ਅਸੀਂ ਇਨ੍ਹਾਂ ਨੂੰ ਸਿਰਫ਼ ਸਪੋਰਟ ਕਰ ਸਕਦੇ ਹਨ, ਇਨ੍ਹਾਂ ਨੂੰ ਜੋ ਚਾਹੀਦਾ ਹੈ ਉਨ੍ਹਾਂ ਨੂੰ ਅਸੀਂ ਇਹ ਦੇ ਸਕਦੇ ਹਾਂ ਉਨ੍ਹਾਂ ਨੂੰ ਹੋਰ ਪੂਰੇ ਕ੍ਰੈਡਿਟ ਉਨ੍ਹਾਂ ਲੋਕਾਂ ਨੂੰ ਜਾਂਦਾ ਹੈ ਇਨ੍ਹਾਂ ਨੇ ਅਜਿਹਾ ਖੁਸ਼ੀ ਦਾ ਮੌਕਾ ਮੈਨੂੰ ਦਿੱਤਾ, ਇੱਕ ਅਜਿਹਾ ਖੁਸ਼ੀ ਦਾ ਮੌਕਾ ਮੈਨੂੰ ਦਿੱਤਾ ਮੈਨੂੰ ਮਤਲਬ ਮੈਂ ਸਿਰਫ਼ ਸ਼ੁਕਰਗੁਜ਼ਾਰ ਹਾਂ ਇਨ੍ਹਾਂ ਲੜਕਿਆਂ ਦਾ ਜੋ ਜਿਨ੍ਹਾਂ ਨੇ ਮੇਰੇ ਨਾਲ ਇੱਕ ਇੰਨਾ ਚੰਗਾ ਸਮਾਂ ਮੈਨੂੰ ਇੱਕ ਦਿੱਤਾ, ਬਹੁਤ ਚੰਗਾ experience ਜੋ ਦਿੱਤਾ ਹੈ ਤਾਂ ਮੈਂ ਸਿਰਫ਼ ਇਹ ਹੀ ਕਹਿਣਾ ਚਾਹਾਂਗਾ ਕਿ ਸਾਡੇ ਜਦੋਂ ਇਸ ਟੂਰਨਾਮੈਂਟ ਵਿੱਚ ਜੋ ਟੀਮ ਸਪੀਰਿਟ ਬਹੁਤ ਚੰਗਾ ਸੀ ਤਾਂ ਇਸ ਟੀਮ ਵਿੱਚ ਅਜਿਹੇ ਗਿਆਰ੍ਹਾਂ ਜੋ ਲੜਕੇ ਖੇਡੇ ਸਨ ਇਸ ਵਿੱਚ, ਚਾਰ ਲੜਕੇ ਬਾਹਰ ਵੀ ਹੈਠੇ ਸਨ। ਇਸ ਵਿੱਚ ਮੋਹੰਮਦ ਸਿਰਾਜ਼ ਨੇ ਪਹਿਲੇ ਤਿੰਨ ਮੈਚ ਖੇਡੇ ਸਨ USA ਵਿੱਚ ਅਸੀਂ ਲੋਕ ਫਾਸਟ ਬੌਲਰ ਐਕਸਟ੍ਰਾ ਖੇਡ ਰਹੇ ਸਨ।

ਤਾਂ ਉਨ੍ਹਾਂ ਨੇ ਸਿਰਫ਼ 3 ਮੈਚ ਖੇਡੇ ਇਸ ਟੂਰਨਾਮੈਂਟ ਵਿੱਚ ਅਤੇ ਤਿੰਨ ਅਜਿਹੇ ਲੜਕੇ ਸਨ ਸਾਡੀ ਟੀਮ ਵਿੱਚ ਜਿਨ੍ਹਾਂ ਨੇ ਇੱਕ ਵੀ ਮੈਚ ਨਹੀਂ ਖੇਡਿਆ। ਸੰਜੂ ਨੇ ਇੱਕ ਵੀ ਮੈਚ ਨਹੀਂ ਖੇਡਿਆ, ਯੂਜ਼ੀ ਚਹਿਲ ਨੂੰ ਇੱਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ ਅਤੇ ਸਥਸਵੀ ਜੈਸਵਾਲ ਨੂੰ ਇੱਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ ਪਰ ਉਨ੍ਹਾਂ ਦੀ ਸਪੀਰਿਟ ਸੀ, ਉਨ੍ਹਾਂ ਦਾ ਜੋ ਉਤਸ਼ਾਹ ਸੀ  ਉਹ ਬਾਹਰ ਦੇਖ ਕੇ ਕਦੇ ਅਜਿਹਾ ਉਨ੍ਹਾਂ ਨੇ ਆਪਣਾ ਮੂੰਹ ਹੇਠਾਂ ਨਹੀਂ ਕੀਤਾ ਅਤੇ ਉਹ ਬਹੁਤ ਸਾਰੇ ਲਈ ਅਤੇ ਸਾਡੀ ਟੀਮ ਦੇ ਲਈ ਇੱਕ ਬਹੁਤ important ਚੀਜ਼ ਸੀ ਅਤੇ ਇੱਕ ਬਹੁਤ important ਚੀਜ਼ ਹੁੰਦੀ ਹੈ ਜਦੋਂ ਉਸੀਂ ਅਜਿਹੇ ਟੂਰਨਾਮੈਂਟਸ ਖੇਡਦੇ ਹੋ ਕਿ ਜੋ ਬਾਹਰ ਬੈਠੇ ਹੋਏ ਲੜਕੇ ਹੁੰਦੇ ਹਨ, ਉਨ੍ਹਾਂ ਦਾ ਜੋ ਕੀ attitude ਹੁੰਦਾ ਹੈ, ਉਨ੍ਹਾਂ ਦੀ ਜੋ ਸਪੀਰਿਟ ਹੁੰਦੀ ਹੈ ਤਾਂ ਮੈਂ ਉਨ੍ਹਾਂ ਨੂੰ ਵੀ ਬਹੁਤ ਦਾਦ ਦਿੰਦਾ ਹਾਂ।

ਪ੍ਰਧਾਨ ਮੰਤਰੀ- ਮੈਨੂੰ ਚੰਗਾ ਲਗਿਆ ਕਿ ਇੱਕ ਕੋਚ ਦੇ ਨਾਤੇ ਪੂਰੀ ਟੀਮ ਦੀ ਤਰਫ਼ ਤੁਹਾਡਾ ਧਿਆਨ ਹੋਣਾ ਅਤੇ ਇਹ ਮੈਂ ਸਮਝਦਾ ਹਾਂ ਕਿ ਇਹ 3-4 ਵਾਕ ਵੀ ਤੁਹਾਡੇ ਜੋ ਵੀ ਸੁਣੇਗਾ ਉਸ ਨੂੰ ਲਗੇਗਾ ਕਿ ਭਈ ਹੋ ਸਕਦਾ ਹੈ ਕਿ ਕੁਝ ਲੋਕ ਮੈਦਾਨ ਵਿੱਚ ਅਸੀਂ ਦੇਖੇ ਨਹੀਂ ਹਨ ਲੇਕਿਨ ਉਹ ਵੀ ਮੈਦਾਨ ਵਿੱਚ ਰੰਗ ਭਰ ਦਿੰਦੇ ਹਨ, ਮੈਦਾਨ ਨੂੰ ਜੋੜ ਦਿੰਦੇ ਹਨ ਅਤੇ ਕ੍ਰਿਕਟ ਵਿੱਚ ਮੈਂ ਦੇਖਿਆ ਹਰ ਕਿਸੇ ਦਾ ਕੋਈ ਨਾ ਕੋਈ contribution ਹੁੰਦਾ ਹੀ ਹੁੰਦਾ ਹੈ। ਇੰਨੇ ਵੱਡੇ ਟੀਮ ਸਪੀਰਿਟ ਦੀ ਜ਼ਰੂਰਤ ਹੁੰਦੀ ਹੈ ਤਦ ਜਾ ਕੇ ਹੁੰਦਾ ਹੈ। ਲੇਕਿਨ ਰਾਹੁਲ ਮੈਂ ਜ਼ਰੂਰ ਜਾਨਣਾ ਚਾਵਾਂਗਾ ਕਿ ਹੁਣ 2028 ਵਿੱਚ USA ਵਿੱਚ ਜਦੋਂ ਓਲੰਪਿਕ ਹੋਵੇਗਾ ਤਾਂ ਕ੍ਰਿਕਟ ਨੂੰ ਹੁਣ ਓਲੰਪਿਕ ਵਿੱਚ already ਥਾਂ ਮਿਲ ਚੁੱਕੀ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਵਰਲਡ ਕਪ ਤੋਂ ਜ਼ਿਆਦਾ ਹੁਣ ਉਸ ਤਰਫ਼ ਲੋਕਾਂ ਦਾ ਧਿਆਨ ਰਹੇਗਾ। ਅਗਰ ਭਾਰਤ ਸਰਕਾਰ as such ਜਾਂ ਕ੍ਰਿਕਟ ਬੋਰਡ as such ਜਾਂ ਥੋੜਾ ਤੁਸੀਂ ਲੋਕ mind apply ਕਰਕੇ ਓਲੰਪਿਕ ਦੀ ਤਿਆਰੀ ਦਾ ਮਤਲਬ ਕੀ ਹੁੰਦਾ ਹੈ? ਕਿਵੇਂ ਕਰਨਾ ਹੁੰਦਾ ਹੈ? ਉਸ ‘ਤੇ ਥੋੜਾ seriously ਸੋਚਣਾ ਹੈ ਤਾਂ ਤੁਹਾਡਾ ਕੀ reaction ਰਹੇਗਾ ?

ਰਾਹੁਲ ਦ੍ਰਵਿੜ- ਨਹੀਂ ਜ਼ਰੂਰ ਮੋਦੀ ਜੀ ਇਹ ਓਲੰਪਿਕ ਵਿੱਚ ਖੇਡਣਾ ਇੱਕ actually ਇੱਕ ਕ੍ਰਿਕਟਰ ਦੇ ਲਈ ਇੱਕ ਉਹ ਮੌਕਾ ਮਿਲਦਾ ਨਹੀਂ ਹੈ ਸਾਨੂੰ ਕਿਉਂਕਿ ਓਲੰਪਿਕ ਵਿੱਚ ਕ੍ਰਿਕਟ ਇਸ ਵਾਰ ਫਰਸਟ ਟਾਈਮ ਆਵੇਗਾ। 2028 ਵਿੱਚ... ਤਾਂ ਮੇਰੇ ਖਿਆਲ ਨਾਲ ਇੱਕ ਬਹੁਤ ਇੱਕ ਵੱਡੀ ਚੀਜ਼ ਹੋਵੇਗੀ ਦੇਸ਼ ਦੇ ਲਈ ਵੀ ਅਤੇ ਕ੍ਰਿਕਟ ਬੋਰਡ ਦੇ ਲਈ, ਕ੍ਰਿਕਟਰਸ ਦੇ ਲਈ ਕਿ ਉਸ ਟੂਰਨਾਮੈਂਟ ਵਿੱਚ ਬਹੁਤ ਚੰਗਾ ਕਰਨਾ ਹੈ ਅਤੇ ਇੱਕ ਜੋ ਦੂਸਰੇ ਜਿਹੇ ਤੁਸੀਂ ਪਹਿਲਾਂ ਵੀ ਕਿਹਾ, ਦੂਸਰੇ ਜੋ ਸਪੋਰਟਸ ਹਨ ਉਨ੍ਹਾਂ ਦੇ ਨਾਲ ਰਹਿਣਾ, ਉਨ੍ਹਾਂ ਦੇ ਨਾਲ ਕਿਉਂਕਿ ਉਨ੍ਹਾਂ ਸਪੋਰਟਸ ਵਿੱਚ ਵੀ ਕਿੰਨੇ ਬਿਹਤਰੀਨ ਖਿਡਾਰੀ ਹਨ। ਕਿੰਨੇ ਸਾਡੇ ਦੇਸ਼ ਨੂੰ ਗਰਵ ਲਿਆਉਂਦੇ ਹਨ ਅਤੇ ਇਹ ਜੋ ਓਲੰਪਿਕਸ ਇੰਨੀ ਮਤਲਬ ਵੱਡੀ ਇਵੈਂਟ ਹੈ, ਉਸ ਵਿੱਚ ਕ੍ਰਿਕਟ ਦਾ ਰਹਿਣਾ, ਕ੍ਰਿਕਟ ਦੇ ਲਈ ਇੱਕ ਗਰਵ ਦੀ ਗੱਲ ਹੈ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜੋ ਵੀ ਹੋਣਗੇ ਬੋਰਡ ਵਿੱਚ ਉਸ ਟਾਈਮ ਵਿੱਚ, ਸਾਡੇ ਜੋ ਬੀਸੀਸੀਆਈ ਹੋਣਗੇ, ਉਹ ਪੂਰੀ ਤਿਆਰੀ ਉਸ ਟੂਰਨਾਮੈਂਟ ਦੇ ਲਈ ਕਰੇਗੀ। hopefully ਮੈਨੂੰ ਪੂਰੀ ਉਮੀਦ ਹੈ ਇਸ ਟੀਮ ਵਿੱਚੋਂ ਤਾਂ ਬਹੁਤ ਲੜਕੇ ਹੋਣਗੇ ਹੀ ਹੋਣਗੇ ਉਸ ਵਿੱਚ... ਮੈਨੂੰ ਪੂਰੀ ਉਮੀਦ ਹੈ ਬਹੁਤ young ਲੜਕੇ ਹਨ ਜਿਵੇਂ ਰੋਹਿਤ ਹੈ, ਵਿਰਾਟ ਹੈ।

 

ਪ੍ਰਧਾਨ ਮੰਤਰੀ- ਹਾਂ 2028 ਤੱਕ ਤਾਂ ਬਹੁਤ ਲੋਕ ਹੋਣਗੇ! 2028 ਤੱਕ ਤਾ ਬਹੁਤ ਲੋਕ ਹੋਣਗੇ!

ਰਾਹੁਲ ਦ੍ਰਵਿੜ- ਤਾਂ ਮੈਨੂੰ ਪੂਰੀ ਉਮੀਦ ਹੈ ਇਹ ਲੜਕੇ ਆਉਣਗੇ ਅਤੇ ਉੱਥੇ ਗੋਲਡ ਜਿੱਤਣਾ ਮਤਲਬ ਹੋਰ ਖੁਸ਼ੀ ਦੀ ਗੱਲ ਹੋ ਨਹੀਂ ਸਕਦੀ ਤਾਂ ਉਸ ‘ਤੇ ਪੂਰੀ ਮਿਹਨਤ ਕਰਨੀ ਚਾਹੀਦੀ ਹੈ ਸਾਨੂੰ...

ਪ੍ਰਧਾਨ ਮੰਤਰੀ- ਮੈਂ ਦੇਖ ਸਕਦਾ ਹਾਂ ਕਿ ਸ਼ਾਇਦ ਕੁਝ ਲੋਕਾਂ ਨੂੰ ਇੱਕ ਜਿੱਤ ਦੇ ਜੋ ਖੁਸ਼ੀ ਦੇ ਹੰਝੂ ਹਨ, ਉਹ ਜਦੋਂ ਦੇਖਦੇ ਹਾਂ ਤਦ ਪਤਾ ਚਲਦਾ ਹੈ ਕਿ ਹਾਰ ਦੇ ਪਲ ਕਿੰਨ ਕਠਿਨ ਗਏ ਹੋਣਗੇ। ਹਾਲ ਦੇ ਪਲ, ਉਸ ਮਾਹੌਲ ਵਿੱਚ ਲੋਕ ਫੀਲ ਨਹੀਂ ਕਰ ਪਾਉਂਦੇ, ਉਹ ਕਿੰਨੀ ਵੇਦਨਾ ਝੇਲਦਾ ਹੈ ਇੱਕ ਪਲੇਅਰ। ਕਿਉਂਕਿ ਇੰਨੀ ਹੀ ਤਪੱਸਿਆ ਕਰਕੇ ਹੀ ਆਇਆ ਹੁੰਦਾ ਹੈ ਅਤੇ ਇੱਕ ਕਦਮ ਦੇ ਲਈ ਰਹਿ ਜਾਂਦਾ ਹੈ। ਅਤੇ ਜਦੋਂ ਉਹ ਜਿੱਤ ਪ੍ਰਾਪਤ ਕਰਦਾ ਹੈ, ਉਸ ਦੀ ਖੁਸ਼ੀ ਤੋਂ ਪਤਾ ਚਲਦਾ ਹੈ ਕਿ ਉਹ ਹਾਰ ਦੇ ਪਲ ਕਿੰਨੇ ਕਠਿਨ ਗਏ ਹੋਣਗੇ ਅਤੇ ਮੈਂ ਉਸ ਦਿਨ ਇਨ੍ਹਾਂ ਸਭ ਨੂੰ ਦੇਖਿਆ ਸੀ, ਮੈਂ ਖੁਦ ਫੀਲ ਕਰਦਾ ਸੀ ਕਿ ਅਤੇ ਵਿਸ਼ਵਾਸ ਵੀ ਸੀ ਕਿ overcome ਕਰ ਜਾਵਾਂਗੇ ਅਤੇ ਅੱਜ ਮੈਨੂੰ ਲਗ ਰਿਹਾ ਹੈ ਕਿ ਤੁਸੀਂ ਉਹ ਕਰਕੇ ਦਿਖਾਇਆ ਹੈ। ਬਹੁਤ-ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਲੋਕ! 

************

ਡੀਐੱਸ/ਐੱਸਟੀ/ਏਵੀ/ਐੱਨਐੱਸ/ਏਕੇ
 


(Release ID: 2031343) Visitor Counter : 121