ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਬੀਐੱਨ ਗੰਗਾਧਰ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ
Posted On:
03 JUL 2024 7:50PM by PIB Chandigarh
ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਰਾਸ਼ਟਰੀ ਮੈਡੀਕਲ ਕਮਿਸ਼ਨ ਅਤੇ ਖੁਦਮੁਖਤਿਆਰ ਬੋਰਡਾਂ ਦੇ ਅਹੁਦਿਆਂ ’ਤੇ ਵੱਖ-ਵੱਖ ਵਿਅਕਤੀਆਂ ਨੂੰ ਨਿਯੁਕਤ ਕੀਤਾ ਹੈ। ਮੁੱਖ ਤੌਰ ’ਤੇ ਨਿਯੁਕਤੀਆਂ 4 ਸਾਲਾਂ ਦੀ ਮਿਆਦ ਲਈ ਹੁੰਦੀਆਂ ਹਨ, ਜਾਂ ਜਦੋਂ ਤੱਕ ਨਿਯੁਕਤ ਵਿਅਕਤੀ 70 ਸਾਲ ਦਾ ਹੋ ਜਾਂਦਾ ਹੈ, ਜਾਂ ਅਗਲੇ ਹੁਕਮਾਂ ਦੇ ਆਉਣ ਤੱਕ, ਜੋ ਵੀ ਪਹਿਲਾਂ ਹੋਵੇ ਉਦੋਂ ਤੱਕ ਨਿਯੁਕਤ ਰਹਿੰਦਾ ਹੈ। ਨਿਯੁਕਤ ਕੀਤੇ ਗਏ ਮੈਂਬਰ ਇਸ ਤਰ੍ਹਾਂ ਹਨ:
ਏ. ਡਾ. ਬੀਐੱਨ ਗੰਗਾਧਰ, ਮੈਡੀਕਲ ਅਸੈਸਮੈਂਟ ਅਤੇ ਰੇਟਿੰਗ ਬੋਰਡ ਦੇ ਪ੍ਰਧਾਨ, ਨੈਸ਼ਨਲ ਮੈਡੀਕਲ ਕਮਿਸ਼ਨ [ਐੱਨਐੱਮਸੀ ਐਕਟ, 2019 ਦੀ ਧਾਰਾ 4 ਦੇ ਅਨੁਸਾਰ] ਦੇ ਚੇਅਰਪਰਸਨ ਵਜੋਂ।
ਬੀ. ਡਾ. ਸੰਜੇ ਬੇਹਾਰੀ, ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਟੀਊਟ ਫਾਰ ਮੈਡੀਕਲ ਸਾਇੰਸਿਜ਼ ਐਂਡ ਟੈਕਨੋਲੋਜੀ, ਤਿਰੂਵਨੰਤਪੁਰਮ ਦੇ ਡਾਇਰੈਕਟਰ, ਮੈਡੀਕਲ ਅਸੈਸਮੈਂਟ ਅਤੇ ਰੇਟਿੰਗ ਬੋਰਡ [ਐੱਨਐੱਮਸੀ ਐਕਟ, 2019 ਦੀ ਧਾਰਾ 17 (2) ਦੇ ਅਨੁਸਾਰ] ਦੇ ਪ੍ਰਧਾਨ ਵਜੋਂ।
ਸੀ. ਡਾ. ਅਨਿਲ ਡੀ'ਕਰੂਜ਼, ਅਪੋਲੋ ਹਸਪਤਾਲ, ਮੁੰਬਈ ਦੇ ਡਾਇਰੈਕਟਰ (ਆਨਕੋਲੋਜੀ), ਪੋਸਟ-ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਬੋਰਡ [ਐੱਨਐੱਮਸੀ ਐਕਟ, 2019 ਦੀ ਧਾਰਾ 17 (2) ਦੇ ਅਨੁਸਾਰ] ਦੇ ਪੂਰੇ-ਸਮੇਂ ਦੇ ਮੈਂਬਰ ਵਜੋਂ।
ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਡਾ. ਰਾਜੇਂਦਰ ਅਚਯੁਤ ਬਡਵੇ, ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਦੇ ਪ੍ਰੋਫੈਸਰ ਐਮਰੀਟਸ ਨੂੰ ਵੀ 2 ਸਾਲ ਦੀ ਮਿਆਦ ਲਈ ਅੰਡਰ-ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਬੋਰਡ ਦੇ ਪਾਰਟ-ਟਾਈਮ ਮੈਂਬਰ ਵਜੋਂ ਨਿਯੁਕਤ ਕੀਤਾ ਹੈ, ਜਦੋਂ ਤੱਕ ਉਹ 70 ਸਾਲ ਦੇ ਨਹੀਂ ਹੋ ਜਾਂਦੇ, ਜਾਂ ਅਗਲੇ ਹੁਕਮਾਂ ਤੱਕ, ਇਨ੍ਹਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ।
***********
ਐੱਮਵੀ
ਐੱਚਐੱਫ਼ਡਬਲਿਊ/ ਡਾ ਬੀਐੱਨ ਗੰਗਾਧਰ ਨੂੰ ਐੱਨਐੱਮਸੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ/3 ਜੁਲਾਈ/ 3
(Release ID: 2030781)
Visitor Counter : 43