ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਜੀਤਨ ਰਾਮ ਮਾਂਝੀ 27 ਜੂਨ, 2024 ਨੂੰ ‘ਉਦਯਮੀ ਭਾਰਤ - ਐੱਮਐੱਸਐੱਮਈ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਨਗੇ
Posted On:
25 JUN 2024 6:24PM by PIB Chandigarh
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ‘ਉਦਯਮੀ ਭਾਰਤ – ਐੱਮਐੱਸਐੱਮਈ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ (ਐੱਮਓਐੱਮਐੱਸਐੱਮਈ) 27 ਜੂਨ 2024 ਨੂੰ 'ਉਦਯਮੀ ਭਾਰਤ - ਐੱਮਐੱਸਐੱਮਈ ਦਿਵਸ' ਮਨਾਏਗਾ। ਇਹ ਸਮਾਗਮ ਨੀਤੀ ਨਿਰਮਾਤਾਵਾਂ, ਵੱਡੀਆਂ ਕੰਪਨੀਆਂ, ਵਿੱਤੀ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਸਮੇਤ ਪ੍ਰਮੁੱਖ ਹਿੱਸੇਦਾਰਾਂ ਨੂੰ ਐੱਮਐੱਸਐੱਮਈ ਦੇ ਵਿਕਾਸ ਅਤੇ ਸਥਿਰਤਾ ਲਈ ਐੱਮਐੱਸਐੱਮਈਡੀ ਐਕਟ ਵਿੱਚ ਲੋੜੀਂਦੇ ਕਾਨੂੰਨੀ ਸੁਧਾਰਾਂ 'ਤੇ ਚਰਚਾ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। ਐਕਟ ਵਿੱਚ ਕਾਨੂੰਨੀ ਸੁਧਾਰਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ, ਮੰਤਰਾਲਾ ਇਸ ਦੇ ਅਧਿਕਾਰ ਖੇਤਰ ਵਿੱਚ ਇਸ ਐਕਟ ਨੂੰ ਵਧੇਰੇ ਸਮਾਵੇਸ਼ੀ, ਵਿਆਪਕ ਅਤੇ ਸੰਪੂਰਨ ਬਣਾਉਣ ਲਈ ਵਚਨਬੱਧ ਹੈ। ਪ੍ਰਸਤਾਵਿਤ ਕਾਨੂੰਨੀ ਸੁਧਾਰਾਂ ਦਾ ਉਦੇਸ਼ ਐੱਮਐੱਸਐੱਮਈਡੀ ਐਕਟ ਨੂੰ 2006 ਵਿੱਚ ਐਕਟ ਦੇ ਲਾਗੂ ਹੋਣ ਤੋਂ ਬਾਅਦ ਆਰਥਿਕ ਅਤੇ ਤਕਨੀਕੀ ਲੈਂਡਸਕੇਪ ਵਿੱਚ ਆਈਆਂ ਪਰਿਵਰਤਨਸ਼ੀਲ ਤਬਦੀਲੀਆਂ ਨਾਲ ਜੋੜਨਾ ਹੈ।
ਇਸ ਇਵੈਂਟ ਵਿੱਚ ਚਾਰ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਐੱਮਐੱਸਐੱਮਈ ਲਈ ਮੁਕੱਦਮੇਬਾਜ਼ੀ ਦੀ ਲਾਗਤ ਨੂੰ ਘਟਾਉਣਾ, ਆਈਆਈਏਸੀ (ਮਾਈਕ੍ਰੋ ਐਂਡ ਸਮਾਲ ਐਂਟਰਪ੍ਰਾਈਜ਼ ਆਰਬਿਟਰੇਸ਼ਨ ਦਾ ਸੰਚਾਲਨ), ਐੱਮਐੱਸਈ ਆਰਬਿਟਰੇਸ਼ਨ ਲਈ ਭਾਸ਼ਿਨੀ ਦੇ ਏਆਈ ਸੌਫਟਵੇਅਰ ਦੀ ਵਰਤੋਂ ਬਾਰੇ ਪੇਸ਼ਕਾਰੀ, ਪਲੇਨਰੀ ਸੈਸ਼ਨ - ਐੱਮਐੱਸਐੱਮਈਡੀਐਕਟ, 2006 ਵਿੱਚ ਕਾਨੂੰਨੀ ਸੁਧਾਰ ਸ਼ਾਮਲ ਹਨ।
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਐੱਮਐੱਸਐੱਮਈ ਰਾਜ ਮੰਤਰੀ, ਸੁਸ਼੍ਰੀ ਸ਼ੋਭਾ ਕਰੰਦਲਾਜੇ ਅਤੇ ਕਾਨੂੰਨ ਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਪਤਵੰਤਿਆਂ ਅਤੇ ਭਾਗੀਦਾਰਾਂ ਨੂੰ ਸੰਬੋਧਨ ਕਰਨਗੇ। ਕੇਂਦਰੀ ਐੱਮਐੱਸਐੱਮਈ ਮੰਤਰੀ ਅਤੇ ਐੱਮਐੱਸਐੱਮਈ ਰਾਜ ਮੰਤਰੀ ਵੀ ਐੱਮਐੱਸਐੱਮਈ ਟੀਮ ਪਹਿਲਕਦਮੀ ਅਤੇ ਯਸ਼ਸਵਿਨੀ ਮੁਹਿੰਮ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਸਮਾਗਮ ਵਿੱਚ ਐੱਮਐੱਸਐੱਮਈ ਮੰਤਰਾਲੇ ਅਤੇ ਗੋਆ, ਆਂਧਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਰਾਜ ਸਰਕਾਰਾਂ ਵਿਚਕਾਰ ਸਮਝੌਤਿਆਂ ਦਾ ਆਦਾਨ-ਪ੍ਰਦਾਨ ਵੀ ਹੋਵੇਗਾ। ਇਸ ਤੋਂ ਇਲਾਵਾ, ਆਈਆਈਏਸੀ ਅਤੇ ਭਾਸ਼ਿਨੀ, ਐੱਨਐੱਸਆਈਸੀ ਅਤੇ ਓਐੱਨਡੀਸੀ ਅਤੇ ਸਿਡਬੀ ਤੇ ਭਾਈਵਾਲ ਵਿੱਤੀ ਸੰਸਥਾਵਾਂ ਵਿਚਕਾਰ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਉਦਯਮੀ ਭਾਰਤ ਦੇ ਮੌਕੇ 'ਤੇ, ਮੰਤਰਾਲਾ ਇੱਕ ਮਜ਼ਬੂਤ ਅਤੇ ਟਿਕਾਊ ਐੱਮਐੱਸਐੱਮਈ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 2029991)
Visitor Counter : 68