ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਨੇ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਦੀ ਸਮੀਖਿਆ ਲਈ ਇੱਕ ਸਮਰਪਿਤ ਸੈੱਲ ਦੀ ਸਥਾਪਨਾ ਕੀਤੀ

Posted On: 27 JUN 2024 4:51PM by PIB Chandigarh

ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦੇ ਉੱਚਤਮ ਨਿਰਮਾਣ ਮਾਨਦੰਡਾਂ, ਲਾਗਤ ਪ੍ਰਭਾਵ ਉਤਪਾਦਕਤਾ ਅਤੇ ਸਮੇਂ ‘ਤੇ ਕੰਮ ਪੂਰਾ ਹੋਣ ਨੂੰ ਸੁਨਿਸ਼ਚਿਤ ਕਰਨ ਲਈ, ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਨਵੀਂ ਦਿੱਲੀ ਵਿੱਚ ਐੱਨਐੱਚਏਆਈ ਹੈੱਡਕੁਆਰਟਰ ਵਿੱਚ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਸੈੱਲ ਦੀ ਸਥਾਪਨਾ ਕੀਤੀ ਹੈ। ਇਹ ਸੈੱਲ ਮਾਹਿਰ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਲਈ ਡੀਪੀਆਰ ਦੀ ਪੂਰੀ ਨਿਗਰਾਨੀ ਨੂੰ ਸਮਰੱਥ ਬਣਾਏਗਾ। ਇਹ ਸੈੱਲ ਡੀਪੀਆਰ ਦੀ ਸਮੀਖਿਆ ਪ੍ਰਕਿਰਿਆ ਵਿੱਚ ਇੱਕਰੂਪਤਾ ਲਿਆਉਣ ਵਿੱਚ ਮਦਦ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਪ੍ਰੋਜੈਕਟਾਂ ਦੇ ਲਾਗੂਕਰਣ ਤੋਂ ਪਹਿਲੇ ਗੁਣਵੱਤਾਪੂਰਨ ਡੀਪੀਆਰ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਦੀ ਸਮੀਖਿਆ ਕੀਤੀ ਜਾਵੇ।

ਨੈਸ਼ਨਲ ਹਾਈਵੇਅ ਪ੍ਰੋਜੈਕਟ ਦੇ ਸਫ਼ਲ ਲਾਗੂਕਰਣ ਲਈ ਡੀਪੀਆਰ ਇੱਕ ਜ਼ਰੂਰੀ ਕੰਪੋਨੈਟ ਹੈ ਅਤੇ ਇਸ ਵਿੱਚ ਪ੍ਰੋਜੈਕਟ ਨਾਲ ਸਬੰਧਿਤ ਵੱਖ-ਵੱਖ ਸਰਵੇਖਣ, ਜਾਂਚ ਅਤੇ ਡਿਜ਼ਾਈਨ ਸ਼ਾਮਲ ਹਨ। ਇਹ ਡੀਪੀਆਰ ਸੈੱਲ, ਆਈਆਰਸੀ ਵਿਸ਼ੇਸ਼ਤਾਵਾਂ ਅਤੇ ਮਾਨਦੰਡਾਂ ਦੇ ਅਨੁਸਾਰ, ਸਾਰੇ ਹਾਈਵੇਅ ਕੰਪੋਨੈਂਟਸ (ਹਾਈਵੇਅ ਅਤੇ ਇਨਫ੍ਰਾਸਟ੍ਰਕਚਰ) ਲਈ ਵੱਖ-ਵੱਖ ਮਾਨਦੰਡਾਂ ਨੂੰ ਅੰਤਿਮ ਰੂਪ ਦੇਣ ਵਿੱਚ ਮਦਦ ਕਰੇਗਾ।

ਇਸ ਡੀਪੀਆਰ ਸੈੱਲ ਵਿੱਚ ਲਗਭਗ 40 ਪੇਸ਼ੇਵਰਾਂ ਦੀ ਇੱਕ ਸਮਰਪਿਤ ਟੀਮ ਹੋਵੇਗੀ, ਜਿਸ ਵਿੱਚ ਪ੍ਰਧਾਨ ਡੀਪੀਆਰ ਮਾਹਿਰ ਅਤੇ ਸੜਕ ਸੁਰੱਖਿਆ, ਟ੍ਰੈਫਿਕ, ਭੂਮੀ ਪ੍ਰਾਪਤੀ, ਪੁੱਲ, ਸੁਰੰਗ, ਵਣ, ਜੀਓ-ਟੈਕਨਲੀਕਲ ਮਾਹਿਰ ਅਤੇ ਸੀਨੀਅਰ ਹਾਈਵੇਅ ਮਾਹਿਰ ਸ਼ਾਮਲ ਹੋਣਗੇ।

ਇਹ ਮਾਹਿਰ ਵਿਧੀ ਅਤੇ ਨਿਗਰਾਨੀ ਪ੍ਰਣਾਲੀ ਵਿਕਸਿਤ ਕਰਨ ਵਿੱਚ ਸਹਾਇਤਾ ਕਰਨਗੇ ਜੋ ਡੀਪੀਆਰ ਪ੍ਰੋਜੈਕਟ ਦੇ ਜੀਵਨ ਚੱਕਰ ਦੌਰਾਨ ਸਮੀਖਿਆ ਪ੍ਰਕਿਰਿਆ ਦੇ ਇੱਕ ਸਮਾਨ ਲਾਗੂਕਰਣ ਨੂੰ ਸੁਨਿਸ਼ਚਿਤ ਕਰਨਗੇ। ਇਸ ਦੇ ਇਲਾਵਾ, ਇਹ ਟੀਮ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਨਾਲ ਸਬੰਧਿਤ ਬੋਲੀ ਦਸਤਾਵੇਜ਼ਾਂ ਅਤੇ ਤਕਨੀਕੀ ਸ਼ੈਡਯੂਲਸ ਦਾ ਵੀ ਅਧਿਐਨ ਕਰੇਗਾ ਅਤੇ ਡਿਜ਼ਾਈਨ ਵਿਸ਼ੇਸ਼ਤਾਵਾਂ ਦੇ ਅਧਾਰ ‘ਤੇ ਲਾਗਤ ਅਨੁਮਾਨ ਪ੍ਰਦਾਨ ਕਰੇਗਾ।

ਇਹ ਨਿਰਮਾਣ-ਪੂਰਵ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਪ੍ਰੋਜੈਕਟ ਨੂੰ ਹਾਈਵੇਅ ਇਨਫੋਰਮੇਸ਼ਨ ਮਾਡਲ ਸੌਫਟਵੇਅਰ ਦੇ ਨਾਲ ਸ਼ਾਮਲ ਕਰਨ ਵਿੱਚ ਵੀ ਸਹਾਇਤਾ ਕਰੇਗਾ। ਸੈੱਲ ਦੇ ਅਧਿਕਾਰੀ ਡੀਪੀਆਰ/ਡਿਜ਼ਾਈਨ ਸਲਾਹਕਾਰਾਂ ਦੁਆਰਾ ਕੀਤੇ ਗਏ ਪ੍ਰਸਤਾਵਾਂ ਦਾ ਮੁਲਾਂਕਣ ਕਰਨ  ਲਈ ਸਾਈਟ ਦਾ ਦੌਰਾ ਕਰਨਗੇ ਅਤੇ ਪ੍ਰੋਜੈਕਟ ਨਾਲ ਸਬੰਧਿਤ ਡੀਪੀਆਰ ਵਿੱਚ ਗੁਣਵੱਤਾ ਆਉਟਪੁੱਟ ਨੂੰ ਬਿਹਤਰ ਕਰਨ ਲਈ ਇਨੋਵੇਟਿਵ ਪ੍ਰੈਕਟਿਸਿਸ ਦਾ ਸੁਝਾਅ ਦੇਣਗੇ।

ਡੀਪੀਆਰ ਸੈੱਲ ਸਟੀਕ ਰਿਪੋਰਟ ਤਿਆਰ ਕਰਨ ਵਿੱਚ ਮਦਦ ਕਰੇਗਾ, ਜੋ ਵਿਸ਼ਵ ਪੱਧਰੀ ਨੈਸ਼ਨਲ ਹਾਈਵੇਅਜ਼ ਦੇ ਵਿਕਾਸ ਨੂੰ ਸਮਰੱਥ ਬਣਾਵੇਗਾ ਅਤੇ ਇਸ ਤਰ੍ਹਾਂ ਇਹ ਰਾਸ਼ਟਰ ਦੇ ਵਿਕਾਸ ਵਿੱਚ ਹੋਰ ਯੋਗਦਾਨ ਦੇਣਗੇ।

****

ਐੱਮਜੇਪੀਐੱਸ



(Release ID: 2029332) Visitor Counter : 5