ਜਲ ਸ਼ਕਤੀ ਮੰਤਰਾਲਾ
ਨਵੀਂ ਦਿੱਲੀ ਵਿੱਚ ‘ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ-2024’ ‘ਤੇ ਸੈਂਟਰਲ ਨੋਡਲ ਅਫ਼ਸਰਾਂ ਅਤੇ ਟੈਕਨੀਕਲ ਅਫ਼ਸਰਾਂ ਲਈ ਵਰਕਸ਼ਾਪ-ਕਮ-ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ
ਅਸੀਂ ਕਾਰਜ-ਮੁੱਖੀ ਨੀਤੀ ਅਤੇ ਯੋਜਨਾਵਾਂ ਰਾਹੀਂ ਜਲ ਦੇ ਲਿਹਾਜ ਨਾਲ ਸੁਰੱਖਿਅਤ ਭਵਿੱਖ ਲਈ ਵਚਨਬੱਧ ਹਾਂ: ਸ਼੍ਰੀ ਸੀ.ਆਰ.ਪਾਟਿਲ
Posted On:
24 JUN 2024 8:48PM by PIB Chandigarh
ਰਾਸ਼ਟਰੀ ਜਲ ਮਿਸ਼ਨ (ਐੱਨਡਬਲਿਊਐੱਮ), ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ (ਡੀਓਡਬਲਿਊਆਰ), ਜਲ ਸ਼ਕਤੀ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ‘ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ-2024’ (ਜੇਐੱਸਏ: ਸੀਟੀਆਰ 2024) ਦੇ ਸੈਂਟਰਲ ਨੋਡਲ ਅਫ਼ਸਰਾਂ (ਸੀਐੱਨਓ) ਅਤੇ ਟੈਕਨੀਕਲ ਅਫ਼ਸਰਾਂ (ਟੀਓ) ਲਈ ਇੱਕ ਵਰਕਸ਼ਾਪ-ਕਮ-ਓਰੀਐਂਟੇਸ਼ਨ ਪ੍ਰੋਗਰਾਮ ਦਾ ਨਾਲ-ਨਾਲ ਆਯੋਜਨ ਕੀਤਾ। ਇਹ ਅਧਿਕਾਰੀ ਅਭਿਯਾਨ ਦੇ ਪ੍ਰਭਾਵੀ ਲਾਗੂਕਰਣ ਨੂੰ ਸੁਨਿਸ਼ਚਿਤ ਕਰਨ ਲਈ 151 ਲਕਸ਼ਿਤ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਸ ਪ੍ਰੋਗਰਾਮ ਵਿੱਚ ਕੇਂਦਰ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ.ਪਾਟਿਲ ਅਤੇ ਜਲ ਸ਼ਕਤੀ ਰਾਜ ਮੰਤਰੀ ਡਾ. ਰਾਜ ਭੂਸ਼ਣ ਚੌਧਰੀ ਵੀ ਮੌਜੂਦ ਸਨ।
ਸੀਐੱਨਓ ਅਤੇ ਟੀਓ ਨੂੰ ਮਿਲ ਕੇ ਬਣੀ ਇੱਕ ਕੇਂਦਰੀ ਟੀਮ ਅਲਾਟ ਕੀਤੇ ਜ਼ਿਲ੍ਹਿਆਂ ਦਾ ਦੋ ਵਾਰ ਦੌਰਾ ਕਰੇਗੀ। ਵਰਕਸ਼ਾਪ ਵਿੱਚ ਜ਼ਿਲ੍ਹਿਆਂ ਦਾ ਦੌਰਾ ਕਰਨ ਵਾਲੇ ਅਧਿਕਾਰੀਆਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਨੂੰ ਉਜਾਗਰ ਕੀਤਾ। ਪਾਣੀ ਦੀ ਸੰਭਾਲ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਨ ਲਈ ‘ਨਾਰੀ ਸ਼ਕਤੀ ਤੋਂ ਜਲ ਸ਼ਕਤੀ’ ਥੀਮ ਦੇ ਨਾਲ ਦੇਸ਼ ਦੇ ਸਾਰੇ ਜ਼ਿਲ੍ਹਿਆਂ (ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ) ਵਿੱਚ 09.03.2024 ਤੋਂ 30.11.2024 ਤੱਕ ਜੇਐੱਸਏ:ਸੀਟੀਆਰ-2024 ਅਭਿਯਾਨ ਚਲਾਇਆ ਜਾ ਰਿਹਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਪਾਟਿਲ ਨੇ ਜਲ ਖੇਤਰ ਵਿੱਚ ਕੀਤੇ ਗਏ ਜਲ ਸ਼ਕਤੀ ਮੰਤਰਾਲੇ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਣੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਹੋਰ ਜ਼ਿਆਦਾ ਕੰਮ ਕੀਤੇ ਜਾਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੂਰਤ ਨਗਰ ਨਿਗਮ ਦੀ ਉਦਾਹਰਣ ਦਿੰਦੇ ਹੋਏ ਉਦਯੋਗਾਂ ਨੂੰ ਕਿਫਾਇਤੀ ਦਰਾਂ ‘ਤੇ ਟ੍ਰੀਡਿਡ ਪਾਣੀ ਦੀ ਸਪਲਾਈ ਕਰਨ ਅਤੇ ਟਿਕਾਊ ਵਣਕਰਣ ਦੇ ਲਾਗੂਕਰਣ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਾਸਾਂ ਦਾ ਹਵਾਲਾ ਦਿੱਤਾ।
ਕੇਂਦਰੀ ਮੰਤਰੀ ਨੇ ਜਲ ਸ਼ਕਤੀ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ/ ਸੰਚਾਲਿਤ ਵੱਖ-ਵੱਖ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਣ ਲਈ ਜਲ ਖੇਤਰ ਵਿੱਚ ਖਾਸ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨਾਂ ਦੀ ਭਾਗੀਦਾਰੀ ‘ਤੇ ਜ਼ੋਰ ਦਿੱਤਾ। ਸ਼੍ਰੀ ਪਾਟਿਲ ਨੇ ਕਾਰਜ-ਮੁੱਖੀ ਨੀਤੀ ਅਤੇ ਯੋਜਨਾਵਾਂ ਰਾਹੀਂ ਜਲ ਦੇ ਲਿਹਾਜ ਨਾਲ ਸੁਰੱਖਿਅਤ ਭਵਿੱਖ ਲਈ ਆਪਣੀ ਵਚਨਬੱਧਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਆਮ ਜਨਤਾ ਸਮੇਤ ਸਾਰੇ ਲੋਕਾਂ ਲਈ ਜਲ ਸਬੰਧੀ ਮੁੱਦਿਆਂ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਸਮੇਤ ਸੰਚਾਰ ਦੇ ਹਾਰ ਮਾਧਿਅਮ ਨਾਲ ਸੁਝਾਵਾਂ ਲਈ ਮੰਤਰਾਲੇ ਤੱਕ ਪਹੁੰਚਣ ਦਾ ਇੱਕ ਰਾਹ ਵੀ ਖੋਲ੍ਹਿਆ।
ਆਪਣੇ ਉਦਘਾਟਨੀ ਭਾਸ਼ਣ ਵਿੱਚ, ਸਕੱਤਰ (ਪੀਣ ਵਾਲਾ ਪਾਣੀ ਅਤੇ ਸਵੱਛਤਾ ਵਿਭਾਗ) ਸੁਸ਼੍ਰੀ ਵਿਨੀ ਮਹਾਜਨ ਨੇ ਭਾਗੀਦਾਰ ਮੰਤਰਾਲਿਆਂ/ਵਿਭਾਗਾਂ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਨੂੰ ਸ਼ਾਮਲ ਕਰਦੇ ਹੋਏ ‘ਸਮੁੱਚੀ ਸਰਕਾਰ’ ਦਾ ਦ੍ਰਿਸ਼ਟੀਕੋਣ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੇਨ ਵਾਟਰ ਹਾਰਵੈਸਟਿੰਗ ਨਾਲ ਜੁੜੀਆਂ ਸੰਰਚਨਾਵਾਂ ਦੀ ਸਥਾਪਨਾ ਨੂੰ ਵਧਾਉਣ ਲਈ ਸ਼ਹਿਰੀ ਅਧਿਕਾਰੀਆਂ ਦੇ ਨਾਲ-ਨਾਲ ਗ੍ਰਾਮੀਣ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਨ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸਾਡੇ ਪਾਣੀ ਦਾ ਮੁੱਖ ਸਰੋਤ ਬਰਸਾਤੀ ਪਾਣੀ ਹੈ ਅਤੇ ਇਸ ਲਈ ਸਾਡੇ ਜਲ ਸਰੋਤਾਂ ਨੂੰ ਵਧੇਰੇ ਮਾਤਰਾ ਵਿੱਚ ਬਾਰਿਸ਼ ਤੋਂ ਪ੍ਰਾਪਤ ਜਲ ਨੂੰ ਜਮ੍ਹਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਬਾਰਿਸ਼ ਜਿੱਥੇ ਵੀ ਅਤੇ ਜਦੋਂ ਵੀ ਗਿਰੇ, ਉਸ ਨੂੰ ਇਕੱਠਾ ਕਰਨ ਲਈ ਸਾਰੇ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ।
ਸਮਾਪਤੀ ਸੈਸ਼ਨ ਵਿੱਚ ਸਕੱਤਰ (ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ) ਸੁਸ਼੍ਰੀ ਦੇਬਾਸ਼੍ਰੀ ਮੁਖਰਜੀ ਨੇ ਕਿਹਾ ਕਿ ਚਾਲੂ ਵਰ੍ਹੇ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੀ ਗਰਮੀ ਨੇ ਦੇਸ਼ ਵਿੱਚ ਜਲ ਸੁਰੱਖਿਆ ‘ਤੇ ਪ੍ਰਤੀਕੂਲ ਪ੍ਰਭਾਵ ਪਾਇਆ ਹੈ, ਜਿਸ ਨੂੰ ਜਲ ਸਰੋਤਾਂ, ਤਾਲਾਬਾਂ, ਧਰਤੀ ਹੇਠਲੇ ਪਾਣੀ, ਜਲ ਭੰਡਾਰਾਂ ਵਿੱਚ ਪਾਣੀ ਦੇ ਭੰਡਾਰ ਨੂੰ ਵਧਾ ਕੇ ਪ੍ਰਭਾਵੀ ਤੌਰ ‘ਤੇ ਘੱਟ ਕੀਤਾ ਜਾ ਸਕਦਾ ਹੈ। ਜਲ ਸ਼ਕਤੀ ਅਭਿਯਾਨ, ਕੈਚ ਦ ਰੇਨ ਅਭਿਯਾਨ ਜਲ ਸਰੋਤਿਆਂ ਦੀ ਸਫ਼ਾਈ, ਰੇਨ ਵਾਟਰ ਹਾਰਵੈਸਟਿੰਗ ਸਟ੍ਰਕਚਰ ਦੇ ਰੱਖ-ਰਖਾਅ ਆਦਿ ਰਾਹੀਂ ਜਲ ਭੰਡਾਰ ਨੂੰ ਵਧਾਉਣ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੋਣ ਦਾ ਇੱਕ ਪ੍ਰਭਾਵੀ ਵਿਕਲਪ ਹੋ ਸਕਦਾ ਹੈ।
ਅਭਿਯਾਨ ਦੀ ਸਫ਼ਲਤਾ ਮੁੱਖ ਤੌਰ ‘ਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਅਭਿਯਾਨ ਦੇ ਪ੍ਰਭਾਵਸ਼ਾਲੀ ਲਾਗੂਕਰਣ ਲਈ ਉਤਸਾਹਿਤ ਅਤੇ ਪ੍ਰੇਰਿਤ ਕੀਤੇ ਜਾਣ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਅਭਿਯਾਨ ਨੂੰ ਲਾਗੂ ਕਰਨ ਲਈ ਸਥਾਨਕ ਨਾਗਰਿਕ ਸਮਾਜ ਸੰਗਠਨਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਇੱਕ ਸਾਂਝੇ ਪਲੈਟਫਾਰਮ ‘ਤੇ ਲਿਆਉਣ ਦੀ ਵੀ ਜ਼ਰੂਰਤ ਹੈ। ਅਭਿਯਾਨ ਦੇ ਲਾਭਾਂ ਨੂੰ ਪ੍ਰਭਾਵੀ ਤੌਰ ‘ਤੇ ਦੱਸਣ ਲਈ ਸਥਾਨਕ ਮੀਡੀਆ ਦਾ ਉਪਯੋਗ ਇੱਕ ਚੰਗਾ ਸਾਧਨ ਹੋ ਸਕਦਾ ਹੈ। ਕੇਂਦਰੀ ਟੀਮਾਂ ਆਂਗਣਵਾੜੀ, ਸਕੂਲਾਂ ਆਦਿ ਦੇ ਕੈਂਪਸ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਟ੍ਰਕਚਰ ਦੇ ਨਿਰਮਾਣ ਦੀਆਂ ਸੰਭਾਵਨਾਵਾਂ ਦਾ ਵੀ ਮੁਲਾਂਕਣ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਟੀਮਾਂ ਜਲ ਸਰੋਤਿਆਂ ਦੀ ਜੀਓ-ਟੈਗਿੰਗ ਨੂੰ ਪੂਰਾ ਕਰਨ ਲਈ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਵੀ ਕਹਿ ਸਕਦੀਆਂ ਹਨ।
ਇਸ ਇਵੈਂਟ ਵਿੱਚ ਰਾਸ਼ਟਰੀ ਜਲ ਸੂਚਨਾ ਵਿਗਿਆਨ ਕੇਂਦਰ (ਐੱਨਡਬਲਿਊਆਈਸੀ) ਦੁਆਰਾ ‘ਦਿ ਡਿਸਟ੍ਰਿਕਟ ਵਾਟਰਬਾਡੀ ਐਟਲਸ’ ਸਮੇਤ ਵਿਭਿੰਨ ਮਹੱਤਵਪੂਰਨ ਵਿਸ਼ਿਆਂ/ਥੀਮਾਂ ‘ਤੇ ਪੇਸ਼ਕਾਰੀਆਂ/ਪ੍ਰਸਤੁਤੀਆਂ ਸਾਂਝੀਆਂ ਕੀਤੀਆਂ ਗਈਆਂ, ਜੋ ਭਾਰਤ ਵਿੱਚ ਪਾਣੀ ਦੀ ਸੰਭਾਲ਼ ਅਤੇ ਸਥਿਰਤਾ ਪ੍ਰਯਾਸਾਂ ਲਈ ਮਹੱਤਵਪੂਰਨ ਹੈ। ਇਸ ਦੇ ਇਲਾਵਾ, ਰਾਸ਼ਟਰੀ ਜਲ ਵਿਗਿਆਨ ਸੰਸਥਾਨ ਦੀ ‘ਸਪਰਿੰਗਸ਼ੇਡ ਪ੍ਰਬੰਧਨ’ ਤੇ ਪੇਸ਼ਕਾਰੀ ਕੀਤੀ ਗਈ, ਜੋ ਸਾਡੇ ਜਲ ਸਰੋਤ ਈਕੋਸਿਸਟਮ ਦੀ ਸੰਭਾਲ਼ ਅਤੇ ਪ੍ਰਬੰਧਨ ਦੇ ਮਹੱਤਵਪੂਰਨ ਮਹੱਤਵ ਨੂੰ ਉਜਾਗਰ ਕਰਦੀ ਹੈ।
ਕੇਂਦਰੀ ਜ਼ਮੀਨੀ ਜਲ ਬੋਰਡ (ਸੀਜੀਡਬਲਿਊਬੀ) ਅਤੇ ਮਿਸ਼ਨ ਡਾਇਰੈਕਟਰ (ਜਲ ਜੀਵਨ ਮਿਸ਼ਨ, ਪੀਣ ਵਾਲਾ ਪਾਣੀ ਅਤੇ ਸਵੱਛਤਾ ਵਿਭਾਗ) ਦੁਆਰਾ ਜਲ ਜੀਵਨ ਮਿਸ਼ਨ ‘ਤੇ ਪੇਸ਼ਕਾਰੀ ਦੁਆਰਾ ‘ਬੰਦ ਬੋਰ-ਵੈੱਲ ਸਮੇਤ ਬਰਸਾਤ ਦੇ ਪਾਣੀ ਦੀ ਸਟੋਰੇਜ ਅਤੇ ਰੀਚਾਰਜ ਸਟ੍ਰਕਚਰ' ਦੁਆਰਾ ਕੁਸ਼ਲ ਮੀਂਹ ਦੇ ਪਾਣੀ ਦੀ ਸੰਭਾਲ਼ ਤਕਨੀਕਾਂ ਰਾਹੀਂ ਜਲ ਉਪਲਬਧਤਾ ਵਧਾਉਣ ਦੇ ਵਿਵਹਾਰਿਕ ਸਮਾਧਾਨਾਂ ਨੂੰ ਪ੍ਰਦਰਸ਼ਿਤ ਕੀਤਾ। ਉੱਥੇ ਹੀ, ਡਾਇਰੈਕਟਰ ਪੈਨਸ਼ਨਰਜ਼ ਵੈਲਫੇਅਰ ਸ਼੍ਰੀ ਪ੍ਰਮੋਦ ਕੁਮਾਰ, ਜੋ ਪਿਛਲੇ ਸਾਲ ਦੇ ਜੇਐੱਸਏ:ਸੀਟੀਆਰ ਅਭਿਯਾਨ ਦੌਰਾਨ ਸੀਐੱਨਓ ਸਨ, ਦੁਆਰਾ ਸਾਂਝੇ ਕੀਤੇ ਗਏ ਅਨੁਭਵਾਂ ਤੋਂ ਕਈ ਅਹਿਮ ਜਾਣਕਾਰੀਆਂ ਮਿਲੀਆਂ ਅਤੇ ਸਭ ਤੋਂ ਚੰਗੇ ਤਰੀਕੇ ਬਾਰੇ ਪਤਾ ਚੱਲਿਆ।
*****
ਵੀਐੱਮ/ਐੱਸਐੱਮਪੀ
(Release ID: 2028966)
Visitor Counter : 45