ਟੈਕਸਟਾਈਲ ਮੰਤਰਾਲਾ
azadi ka amrit mahotsav

ਕਪਾਹ ਸੀਜ਼ਨ 2023-24 ਲਈ ਕਪਾਹ ਉਤਪਾਦਨ ਅਤੇ ਖਪਤ ਕਮੇਟੀ (ਸੀਓਸੀਪੀਸੀ) ਦੀ ਤੀਸਰੀ ਮੀਟਿੰਗ ਆਯੋਜਿਤ


ਉਦਯੋਗ ਨੂੰ ਕਾਫੀ ਕੱਚਾ ਮਾਲ ਉਪਲਬਧ ਹੋਵੇਗਾ ਅਤੇ ਉਹ ਸਹੀ ਰਾਹ ‘ਤੇ ਹੈ: ਟੈਕਸਟਾਈਲ ਕਮਿਸ਼ਨਰ

Posted On: 24 JUN 2024 7:36PM by PIB Chandigarh

ਕਪਾਹ ਸੀਜ਼ਨ 2023-24 ਲਈ ਕਪਾਹ ਉਤਪਾਦਨ ਅਤੇ ਖਪਤ ਕਮੇਟੀ (ਸੀਓਸੀਪੀਸੀ) ਦੀ ਤੀਸਰੀ ਮੀਟਿੰਗ ਅੱਜ ਯਾਨੀ 24.06.2024 ਨੂੰ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਟੈਕਸਟਾਈਲ ਕਮਿਸ਼ਨਰ ਸ਼੍ਰੀਮਤੀ ਰੂਪ ਰਾਸ਼ੀ ਨੇ ਕੀਤੀ। ਮੀਟਿੰਗ ਵਿੱਚ ਕੇਂਦਰ ਸਰਕਾਰ, ਰਾਜ ਸਰਕਾਰ, ਟੈਕਸਟਾਈਲ ਇੰਡਸਟ੍ਰੀ, ਕਪਾਹ ਵਪਾਰ ਅਤੇ ਗਿਨਿੰਗ (Ginning) ਅਤੇ ਪ੍ਰੈੱਸਿੰਗ ਸੈਕਟਰ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਕਪਾਹ ਦੇ ਰਾਜਵਾਰ ਖੇਤਰ, ਉਤਪਾਦਨ, ਆਯਾਤ, ਨਿਰਯਾਤ ਅਤੇ ਖਪਤ ‘ਤੇ ਚਰਚਾ ਕੀਤੀ ਗਈ ਅਤੇ ਕਪਾਹ ਖੇਤਰ ਦੇ ਲੈਂਡਸਕੇਪ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੇ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟੈਕਸਟਾਈਲ ਕਮਿਸਨਰ ਸ਼੍ਰੀਮਤੀ ਰੂਪ ਰਾਸ਼ੀ ਨੇ ਕਿਹਾ ਕਿ ਉਦਯੋਗ ਨੂੰ ਕਾਫੀ ਕੱਚਾ ਮਾਲ ਉਪਲਬਧ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਪਾਹ ਦੀ ਖਪਤ ਵਿੱਚ ਵਾਧਾ ਹੋਇਆ ਹੈ ਅਤੇ ਇਸ ਸਾਲ ਪਿਛਲੇ ਦਸ ਸਾਲਾਂ ਵਿੱਚ ਦੂਸਰੀ ਸਭ ਤੋਂ ਵੱਧ ਖਪਤ ਦਰਜ ਕੀਤੀ ਗਈ ਹੈ। ਟੈਕਸਟਾਈਲ ਕਮਿਸ਼ਨਰ ਨੇ ਕਿਹਾ, ‘ਉਦਯੋਗ ਸਹੀ ਰਾਹ ‘ਤੇ ਹੈ ਅਤੇ ਅਸੀਂ ਖਪਤ ਦੇ ਬਿਹਤਰ ਅੰਕੜਿਆਂ ਦੀ ਉਮੀਦ ਕਰਦੇ ਹਾਂ।’

ਭਾਰਤੀ ਕਪਾਹ ਕਾਰਪੋਰੇਸ਼ਨ (ਸੀਸੀਆਈ) ਲਿਮਿਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ਼੍ਰੀ ਲਲਿਤ ਕੁਮਾਰ ਗੁਪਤਾ ਨੇ ਦੱਸਾ ਕਿ ਪਾਰਦਰਸ਼ਿਤਾ ਅਤੇ ਬਿਹਤਰ ਕਪਾਹ ਦੇ ਲਈ ਹੁਣ ਹਰੇਕ ਗੱਠ ਨੂੰ ਕਿਊਆਰ ਕੋਡ ਟ੍ਰੈਸੇਬਿਲਟੀ ਦੇ ਤਹਿਤ ਲਿਆਂਦਾ ਗਿਆ ਹੈ। ਇਸ ਵਿੱਚ ਖਰੀਦ ਦੇ ਪਿੰਡ, ਪ੍ਰੋਸੈੱਸਿੰਗ ਕਰਨ ਵਾਲਾ ਕਾਰਖਾਨਾ ਅਤੇ ਵਿਕਰੀ ਦੀ ਤਾਰੀਖ ਆਦਿ ਜਾਣਕਾਰੀ ਹੁੰਦੀ ਹੈ।

ਕਪਾਹ ਸੀਜ਼ਨ 2022-23 ਅਤੇ 2023-24 ਲਈ ਕਪਾਹ ਉਤਪਾਦਨ ਅਤੇ ਖਪਤ ਕਮੇਟੀ ਦੁਆਰਾ ਤਿਆਰ ਰਾਜਵਾਰ ਖੇਤਰ, ਕਪਾਹ ਉਤਪਾਦਨ ਅਤੇ ਬਹੀ ਖਾਤੇ ਜੀ ਜਾਣਕਾਰੀ ਇਸ ਪ੍ਰਕਾਰ ਹੈ:

ਕਪਾਹ ਸੀਜ਼ਨ 2022-23 ਅਤੇ 2023-24 ਲਈ ਕਪਾਹ ਉਤਪਾਦਨ ਅਤੇ ਖਪਤ ਕਮੇਟੀ ਦੁਆਰਾ 24.06.2024 ਨੂੰ ਤਿਆਰ ਕਪਾਹ ਬਹੀ ਖਾਤਾ

ਵੇਰਵਾ

2022-23

2023-24  (ਪੀ)

(ਪ੍ਰਤੀ 170 ਕਿਲੋਗ੍ਰਾਮ ਦੀਆਂ ਇੱਕ ਲੱਖਾਂ ਗੰਢਾਂ ਵਿੱਚ)

(ਹਜ਼ਾਰ ਟਨ ਵਿੱਚ)

(ਪ੍ਰਤੀ 170 ਕਿਲੋਗ੍ਰਾਮ ਦੀਆਂ ਇੱਕ ਲੱਖਾਂ ਗੰਢਾਂ ਵਿੱਚ)

(ਹਜ਼ਾਰ ਟਨ ਵਿੱਚ)

ਸਪਲਾਈ

 

 

 

 

ਓਪਨਿੰਗ ਸਟਾਕ

39.48

671.16

61.16

1039.72

ਫਸਲ

336.60

5722.20

325.22

5528.74

ਆਯਾਤ

14.60

248.20

12.00

204.00

ਕੁੱਲ ਸਪਲਾਈ

390.68

6641.56

398.38

6772.46

ਮੰਗ

 

 

 

 

ਨੌਨ-ਐੱਮਐੱਸਐੱਮਈ ਖਪਤ

197.80

3362.60

204.00

3468.00

ਐੱਮਐੱਸਐੱਮਈ ਖਪਤ

99.83

1697.11

103.00

1751.00

ਨੌਨ ਟੈਕਸਟਾਈਲ ਖਪਤ

16.00

272.00

16.00

272.00

ਨਿਰਯਾਤ

15.89

270.13

28.00

476.00

ਕੁੱਲ ਮੰਗ

329.52

5601.84

351.00

5967.00

ਬੰਦ ਸਟਾਕ

61.16

1039.72

47.38

805.46

ਪੀ-ਅਸਥਾਈ

 

ਕਪਾਹ ਸੀਜ਼ਨ 2022-23 ਅਤੇ 2023-24 ਲਈ ਕਪਾਹ ਉਤਪਾਦਨ ਅਤੇ ਖਪਤ ਕਮੇਟੀ ਦੁਆਰਾ 24.06.2024 ਨੂੰ ਅਨੁਮਾਨਿਤ ਖੇਤਰਫਲ ਅਤੇ ਉਤਪਾਦਨ

ਖੇਤਰਫਲ: ਲੱਖ ਹੈਕਟੇਅਰ ਵਿੱਚ 

ਉਤਪਾਦਨ: ਪ੍ਰਤੀ 170 ਕਿਲੋਗ੍ਰਾਮ ਦੀਆਂ ਇੱਕ ਲੱਖਾਂ ਗੰਢਾਂ ਵਿੱਚ

ਉਪਜ: ਕਿਲੋਗ੍ਰਾਮ ਪ੍ਰਤੀ ਹੈਕਟੇਅਰ ਵਿੱਚ

 

ਰਾਜ

ਖੇਤਰ

ਉਤਪਾਦਨ*

ਪੈਦਾਵਾਰ

2022-23

2023-24 

(ਪੀ)

2022-23

2023-24  (ਪੀ)

2022-23

2023-24 (ਪੀ)

ਪੰਜਾਬ

2.49

2.14

4.44

6.29

303.13

499.67

ਹਰਿਆਣਾ

5.75

5.78

10.01

15.09

295.95

443.82

ਰਾਜਸਥਾਨ

8.15

10.04

27.74

26.22

578.63

443.96

ਕੁੱਲ ਉੱਤਰੀ ਜ਼ੌਨ

16.39

17.96

42.19

47.60

437.60

450.56

ਗੁਜਰਾਤ

24.84

26.83

87.95

90.60

601.91

574.06

ਮਹਾਰਾਸ਼ਟਰ

41.82

42.34

83.16

80.45

338.05

323.02

ਮੱਧ ਪ੍ਰਦੇਸ਼

5.95

6.30

14.33

18.01

409.43

485.98

ਕੁੱਲ ਕੇਂਦਰੀ ਜ਼ੌਨ

72.61

75.47

185.44

189.06

434.17

425.87

ਤੇਲੰਗਾਨਾ

19.73

18.18

57.45

50.80

495.01

475.03

ਆਂਧਰਾ ਪ੍ਰਦੇਸ਼

7.04

4.22

15.41

7.25

372.12

292.06

ਕਰਨਾਟਕ

9.49

7.39

25.68

20.47

460.02

470.89

ਤਮਿਲ ਨਾਡੂ

1.73

1.30

3.19

2.78

313.47

363.54

ਕੁੱਲ ਦੱਖਣੀ ਜ਼ੌਨ

37.99

31.09

101.73

81.30

455.23

444.55

ਓਡੀਸਾ

2.16

2.16

7.05

7.05

554.86

554.86

ਹੋਰ

0.12

0.12

0.19

0.21

269.17

297.50

ਆਲ-ਇੰਡੀਆ

129.27

126.80

336.60

325.22

442.65

436.02

ਪੀ-ਅਸਥਾਈ

*-ਰਾਜਵਾਰ ਖੁੱਲ੍ਹੀ ਕਪਾਹ ਦੇ ਉਤਪਾਦਨ ਸਮੇਤ

 

ਫੋਟੋ ਵਿੱਚ: ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਵਿੱਚ ਟੈਕਸਟਾਈਲ ਕਮਿਸ਼ਨਰ ਸ਼੍ਰੀਮਤੀ ਰੂਪ ਰਾਸ਼ੀ ਅਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਦੇ ਸੀਐੱਮਡੀ ਸ਼੍ਰੀ ਲਲਿਤ ਕੁਮਾਰ ਗੁਪਤਾ

************

 (ਸਰੋਤ: O/o ਟੈਕਸਟਾਈਲ ਕਮਿਸ਼ਨਰ) ਪੀਆਈਬੀ ਮੁੰਬਈ । ਐੱਸਸੀ/ਡੀਆਰ


(Release ID: 2028550) Visitor Counter : 58