ਸ਼ਹਿਰੀ ਹਵਾਬਾਜ਼ੀ ਮੰਤਰਾਲਾ
10ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਰਾਜੀਵ ਗਾਂਧੀ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ
ਯੋਗ ਦੇ ਵਿਸ਼ਵੀਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਯੋਗ ਇੱਕ ਸੰਤੁਲਿਤ ਗਤੀਵਿਧੀ ਹੈ, ਜੋ ਮਨ ਅਤੇ ਸਰੀਰ ਦਾ ਤਾਲਮੇਲ ਬਣਾਉਂਦੀ ਹੈ, ਵਿਚਾਰਾਂ ਨੂੰ ਕਿਰਿਆ ਨਾਲ ਜੋੜਦੀ ਹੈ ਅਤੇ ਵਿਅਕਤੀਗਤ ਸੰਪੂਰਨਤਾ ਦੀ ਸਥਾਪਨਾ ਕਰਦੀ ਹੈ
Posted On:
21 JUN 2024 3:42PM by PIB Chandigarh
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਕਿੰਜਾਰਾਪੁ ਰਾਮਮੋਹਨ ਨਾਇਡੂ ਨੇ ਅੱਜ ਰਾਜੀਵ ਗਾਂਧੀ ਭਵਨ, ਨਵੀਂ ਦਿੱਲੀ ਵਿਖੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਸ਼ਹਿਰੀ ਹਵਾਬਾਜ਼ੀ ਸਕੱਤਰ ਸ੍ਰੀ ਵੁਮਲੁਨਮਾਂਗ ਵੁਲਨਾਮ; ਡਾਇਰੈਕਟਰ ਜਨਰਲ, ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ, ਸ੍ਰੀ ਜ਼ੁਲਫਿਕਾਰ ਹਸਨ; ਚੇਅਰਮੈਨ ਏਅਰਪੋਰਟ ਅਥਾਰਟੀ ਆਫ ਇੰਡੀਆ ਸ੍ਰੀ ਸੰਜੀਵ ਕੁਮਾਰ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ, “ਯੋਗ ਇੱਕ ਸੰਤੁਲਿਤ ਗਤੀਵਿਧੀ ਹੈ, ਜੋ ਮਨ ਅਤੇ ਸਰੀਰ ਦਰਮਿਆਨ ਤਾਲਮੇਲ ਬਣਾਉਂਦੀ ਹੈ, ਵਿਚਾਰ ਨੂੰ ਕਿਰਿਆ ਨਾਲ ਜੋੜਦੀ ਹੈ ਅਤੇ ਵਿਅਕਤੀਗਤ ਸੰਪੂਰਨਤਾ ਦੀ ਸਥਾਪਨਾ ਕਰਦੀ ਹੈ। ਸਰੀਰਕ, ਮਾਨਸਿਕ ਅਤੇ ਅਧਿਆਤਮਕ ਪਹਿਲੂਆਂ ਨੂੰ ਜੋੜ ਕੇ ਯੋਗ ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਮਾਰਗ ਪੇਸ਼ ਕਰਦਾ ਹੈ ਅਤੇ ਸਾਡੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸ਼ਾਂਤੀ ਦਾ ਇੱਕ ਬਹੁਤ ਜ਼ਰੂਰੀ ਸਰੋਤ ਹੈ।"

ਕੇਂਦਰੀ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਯੋਗ ਦਾ ਵਿਸ਼ਵੀਕਰਨ ਕਰਨ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਯੋਗ ਭਾਰਤੀ ਸੰਸਕ੍ਰਿਤੀ ਨਾਲ ਜੁੜੀ ਇੱਕ ਅਜਿਹੀ ਵਡਮੁੱਲੀ ਵਿਰਾਸਤ ਹੈ, ਜਿਸ ਦੀ ਪ੍ਰਸਿੱਧੀ ਹੁਣ ਵਿਦੇਸ਼ਾਂ ਵਿੱਚ ਵੀ ਫੈਲ ਚੁੱਕੀ ਹੈ। ਯੋਗ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਕਾਫ਼ੀ ਮਸ਼ਹੂਰ ਹੋ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲਕਦਮੀ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਯੋਗ ਦਿਵਸ 2015 ਤੋਂ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਇੱਥੇ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ।
ਅਜੋਕੇ ਯੁੱਗ ਵਿੱਚ ਅਸੀਂ ਸਾਰੇ ਯੋਗ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਾਂ। ਯੋਗ ਦੇ ਇਸ ਮਹੱਤਵ ਨੂੰ ਦਰਸਾਉਂਦੇ ਹੋਏ ਹਰ ਸਾਲ ਯੋਗ ਦਿਵਸ ਲਈ ਇੱਕ ਵਿਸ਼ੇਸ਼ ਥੀਮ ਨਿਰਧਾਰਤ ਕੀਤਾ ਜਾਂਦਾ ਹੈ। ਇਸ ਸਾਲ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ "ਖ਼ੁਦ ਅਤੇ ਸਮਾਜ ਲਈ ਯੋਗ" ਹੈ, ਜੋ ਇਸ ਪ੍ਰਾਚੀਨ ਅਨੁਸ਼ਾਸਨ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ। ਯੋਗ ਸਿਰਫ਼ ਨਿੱਜੀ ਤੰਦਰੁਸਤੀ ਬਾਰੇ ਨਹੀਂ ਹੈ; ਇਹ ਅੰਦਰੂਨੀ ਅਤੇ ਬਾਹਰੀ ਸੰਸਾਰ ਦਰਮਿਆਨ ਸਬੰਧ ਨੂੰ ਉਤਸ਼ਾਹਿਤ ਕਰਦਾ ਹੈ।
************
ਵਾਈਬੀ/ਐੱਸਕੇ
(Release ID: 2028305)