ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਿਹਤ ਅਤੇ ਨਿਰੋਗੀ ਜੀਵਨ ਦੇ ਲਈ ਪਿਛਲੇ 10 ਵਰ੍ਹਿਆਂ ਤੋਂ ਨਾ ਕੇਵਲ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ

Posted On: 21 JUN 2024 12:56PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ‘ਸਵੈ ਅਤੇ ਸਮਾਜ ਦੇ ਲਈ ਯੋਗ’ ਦੀ ਭਾਵਨਾ ਦੇ ਨਾਲ ਅੱਜ ਯੋਗ ਦਿਵਸ ਮਨਾ ਰਹੇ ਹਾਂ।

ਨਾਗਪੁਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲੈਂਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਸਿਹਤ ਅਤੇ ਰੋਗ ਮੁਕਤ ਜੀਵਨ ਦੇ ਲਈ ਪਿਛਲੇ 10 ਵਰ੍ਹਿਆਂ ਤੋਂ ਨਾ ਕੇਵਲ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ।

 

ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਾ (ਐੱਮਓਆਰਟੀਐੱਚ) ਦੇ ਅਧਿਕਾਰੀਆਂ ਨੇ #IDY2024 ਮਨਾਇਆ। ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਨੁਰਾਗ ਜੈਨ, ਸੰਯੁਕਤ ਸਕੱਤਰ ਸ਼੍ਰੀ ਕਮਲੇਸ਼ ਚਤੁਰਵੇਦੀ ਅਤੇ ਡਾ. ਸੁਮਨ ਸਿੰਘ ਸਹਿਤ ਸਾਰੇ ਸੀਨੀਅਰ ਅਧਿਕਾਰੀਆਂ ਨੇ ਟਰਾਂਸਪੋਰਟ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ। 

****

ਐੱਮਜੇਪੀਐੱਸ



(Release ID: 2027829) Visitor Counter : 21