ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਸਰੀਰਕ ਦਿੱਵਯਾਂਗਜਨ ਸੰਸਥਾਨ ਦਾ ਦੌਰਾ ਕੀਤਾ
Posted On:
20 JUN 2024 1:25PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (20 ਜੂਨ, 2024) ਨਵੀਂ ਦਿੱਲੀ ਵਿੱਚ ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਸਰੀਰਕ ਦਿੱਵਯਾਂਗਜਨ ਸੰਸਥਾਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਦਿੱਵਯਾਂਗ ਬੱਚਿਆਂ ਅਤੇ ਵਿਦਿਆਰਥੀਆਂ ਦੇ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਦੇ ਦੁਆਰਾ ਪ੍ਰਸਤੁਤ ਸੱਭਿਆਚਾਰਕ ਪ੍ਰਦਰਸ਼ਨ ਦਾ ਅਵਲੋਕਨ ਕੀਤਾ। ਰਾਸ਼ਟਰਪਤੀ ਨੇ ਪੁਨਰਨਿਰਮਿਤ ਪ੍ਰੌਸਥੀਸਿਸ ਅਤੇ ਆਰਥੋਸਿਸ ਸੈਂਟਰ (Prosthesis and Orthosis Centre) ਦਾ ਭੀ ਦੌਰਾ ਕੀਤਾ ਅਤੇ ਰੋਗੀਆਂ ਨਾਲ ਗੱਲਬਾਤ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਦੇਸ਼ ਜਾਂ ਸਮਾਜ ਦੀ ਪ੍ਰਗਤੀ ਨੂੰ ਉਸ ਦੇਸ਼ ਜਾਂ ਸਮਾਜ ਦੇ ਲੋਕਾਂ ਦੁਆਰਾ ਦਿੱਵਯਾਂਗਜਨਾਂ (Divyangjan) ਦੇ ਪ੍ਰਤੀ ਦਿਖਾਈ ਗਈ ਸੰਵੇਦਨਸ਼ੀਲਤਾ ਨਾਲ ਮਾਪਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲਤਾ ਅਤੇ ਸਮਾਵੇਸ਼ਿਤਾ ਸਾਡੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਅਭਿੰਨ ਅੰਗ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸਾਡੇ ਪ੍ਰਯਾਸ ਦਿੱਵਯਾਂਗਜਨਾਂ (Divyangjan) ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਅਤੇ ਸਮਾਵੇਸ਼ੀ ਹੋਣ ਤਾਂ ਕੋਈ ਭੀ ਸਰੀਰਕ ਸਥਿਤੀ ਆਮ ਜੀਵਨ ਜੀਣ ਵਿੱਚ ਰੁਕਾਵਟ ਨਹੀਂ ਬਣ ਸਕਦੀ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਦਿੱਵਯਾਂਗਜਨ (Divyangjan ਆਪਣੇ ਕੌਸ਼ਲ ਅਤੇ ਪ੍ਰਤਿਭਾ ਨਾਲ ਹਰ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਰਹੇ ਹਨ। ਉਨ੍ਹਾਂ ਨੇ ਦੀਪਾ ਮਲਿਕ, ਅਰੁਣਿਮਾ ਸਿਨਹਾ ਅਤੇ ਅਵਨੀ ਲੇਖਰਾ (Deepa Malik, Arunima Sinha and Avani Lekhara) ਜਿਹੀਆਂ ਖਿਡਾਰਨਾਂ ਅਤੇ ਕੇ.ਐੱਸ.ਰਾਜੰਨਾ (K.S. Rajanna) ਜਿਹੇ ਸਮਾਜਿਕ ਕਾਰਜਕਰਤਾਵਾਂ(social workers) ਦੀਆਂ ਉਦਾਹਰਣ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਸਾਰੇ ਲੋਕ ਇਸ ਗੱਲ ਦੀ ਮਿਸਾਲ ਹਨ ਕਿ ਸਮਰਪਣ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਕੋਈ ਭੀ ਵਿਅਕਤੀ ਹਰ ਤਰ੍ਹਾਂ ਦੀਆਂ ਸਰੀਰਕ ਰੁਕਾਵਟਾਂ ਨੂੰ ਪਾਰ ਕਰ ਸਕਦਾ ਹੈ।
ਰਾਸ਼ਟਰਪਤੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਸਰੀਰਕ ਦਿੱਵਯਾਂਗਜਨ ਸੰਸਥਾਨ ਪਿਛਲੇ ਕਈ ਦਹਾਕਿਆਂ ਤੋਂ ਦਿੱਵਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਦਿੱਵਯਾਂਗਜਨਾਂ (Divyangjan) ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਸੰਸਥਾਨ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ।
*** *** *** ***
ਡੀਐੱਸ/ਏਕੇ
(Release ID: 2027111)
Visitor Counter : 63