ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਕੈਬਨਿਟ ਨੇ ਵਾਰਾਨਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਕਸਿਤ ਕਰਨ ਲਈ ਪ੍ਰਵਾਨਗੀ ਦਿੱਤੀ

Posted On: 19 JUN 2024 8:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਵਾਰਾਨਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਲਈ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ ਨਵੀਂ ਟਰਮੀਨਲ ਬਿਲਡਿੰਗ, ਐਪਰਨ ਐਕਸਟੈਂਸ਼ਨ, ਰਨਵੇ ਐਕਸਟੈਂਸ਼ਨ, ਸਮਾਂਤਰ (ਪੈਰਲਲ) ਟੈਕਸੀ ਟ੍ਰੈਕ ਅਤੇ ਹੋਰ ਸਬੰਧਤ ਨਿਰਮਾਣ ਕੰਮ ਸ਼ਾਮਲ ਹਨ। 

ਹਵਾਈ ਅੱਡੇ ਦੀ ਮੌਜੂਦਾ 3.9 ਐੱਮਪੀਪੀਏ ਦੀ ਮੁਸਾਫ਼ਰ ਸਮਰੱਥਾ ਨੂੰ ਵਧਾ ਕੇ 9.9 ਮਿਲੀਅਨ ਮੁਸਾਫ਼ਰ ਸਲਾਨਾ (ਐੱਮਪੀਪੀਏ) ਕਰਨ ਦੇ ਕੰਮ ’ਤੇ ਅਨੁਮਾਨਿਤ ਵਿੱਤੀ ਖ਼ਰਚਾ 2869.65 ਕਰੋੜ ਰੁਪਏ ਦਾ ਹੋਵੇਗਾ। 75,000 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਨਵੀਂ ਟਰਮੀਨਲ ਬਿਲਡਿੰਗ ਨੂੰ 6 ਐੱਮਪੀਪੀਏ ਦੀ ਸਮਰੱਥਾ ਅਤੇ 5000 ਪੀਕ ਆਵਰ ਮੁਸਾਫ਼ਰਾਂ (ਪੀਐੱਚਪੀ) ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਇਹ ਸ਼ਹਿਰ ਦੀ ਵਿਸ਼ਾਲ ਸਭਿਆਚਾਰਕ ਵਿਰਾਸਤ ਦੀ ਝਲਕ ਪੇਸ਼ ਕਰਨ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਗਿਆ ਹੈ।

ਪ੍ਰਸਤਾਵ ਵਿੱਚ ਰਨਵੇਅ ਨੂੰ 4075 ਐੱਮ x 45 ਐੱਮ ਦੇ ਮਾਪ ਤੱਕ ਵਧਾਉਣਾ ਅਤੇ 20 ਜਹਾਜ਼ਾਂ ਨੂੰ ਪਾਰਕ ਕਰਨ ਲਈ ਇੱਕ ਨਵਾਂ ਐਪਰਨ ਬਣਾਉਣਾ ਸ਼ਾਮਲ ਹੈ। ਵਾਰਾਨਸੀ ਹਵਾਈ ਅੱਡੇ ਨੂੰ ਗ੍ਰੀਨ ਹਵਾਈ ਅੱਡੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ, ਜਿਸ ਦਾ ਮੁੱਖ ਉਦੇਸ਼ ਊਰਜਾ ਅਨੁਕੂਲਨ, ਰਹਿੰਦ-ਖੂੰਹਦ ਦੀ ਰੀਸਾਈਕਲਿੰਗ, ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ, ਸੂਰਜੀ ਊਰਜਾ ਦੀ ਵਰਤੋਂ ਅਤੇ ਦਿਨ ਦੀ ਕੁਦਰਤੀ ਰੋਸ਼ਨੀ ਨੂੰ ਸ਼ਾਮਲ ਕਰ ਕੇ ਵਾਤਾਵਰਨੀ ਨਿਰੰਤਰਤਾ ਨੂੰ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਯੋਜਨਾ, ਵਿਕਾਸ ਅਤੇ ਸੰਚਾਲਨ ਦੇ ਸਾਰੇ ਪੜਾਵਾਂ ਵਿੱਚ ਹੋਰ ਟਿਕਾਊ ਉਪਾਅ ਜਾਂ ਸਰਗਰਮ ਉਪਾਅ ਵੀ ਇਸ ਕੰਮ ਨੂੰ ਮੁਕੰਮਲ ਕਰਨ ਲਈ ਕੀਤੇ ਜਾਣਗੇ। 

************

ਡੀ.ਐੱਸ


(Release ID: 2027109) Visitor Counter : 60