ਖੇਤੀਬਾੜੀ ਮੰਤਰਾਲਾ
ਕ੍ਰਿਸ਼ੀ ਸਖ਼ੀ
Posted On:
18 JUN 2024 10:27AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜੂਨ, 2024 ਨੂੰ ਵਾਰਾਣਸੀ ਵਿਖੇ 30,000 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਕ੍ਰਿਸ਼ੀ ਸਖ਼ੀਆਂ ਵਜੋਂ ਪ੍ਰਮਾਣ-ਪੱਤਰ ਪ੍ਰਦਾਨ ਕਰਨਗੇ। ਖੇਤੀਬਾੜੀ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਯੋਗਦਾਨ ਨੂੰ ਮਹਿਸੂਸ ਕਰਦੇ ਹੋਏ ਅਤੇ ਗ੍ਰਾਮੀਣ ਮਹਿਲਾਵਾਂ ਦੇ ਹੁਨਰ ਨੂੰ ਹੋਰ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ 30.08.2023 ਨੂੰ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ। ਕ੍ਰਿਸ਼ੀ ਸਖ਼ੀ ਕਨਵਰਜੈਂਸ ਪ੍ਰੋਗਰਾਮ (ਕੇਐੱਸਸੀਪੀ) ਇਸ ਸਹਿਮਤੀ ਪੱਤਰ ਦੇ ਤਹਿਤ ਇੱਕ ਅਭਿਲਾਸ਼ੀ ਪਹਿਲ ਹੈ। ਆਓ ਕ੍ਰਿਸ਼ੀ ਸਖ਼ੀਆਂ ਬਾਰੇ ਹੋਰ ਜਾਣੀਏ:-
-
ਕ੍ਰਿਸ਼ੀ ਸਖ਼ੀ ਕਨਵਰਜੈਂਸ ਪ੍ਰੋਗਰਾਮ (ਕੇਐੱਸਸੀਪੀ) ਕੀ ਹੈ?
'ਲਖਪਤੀ ਦੀਦੀ' ਪ੍ਰੋਗਰਾਮ ਦੇ ਤਹਿਤ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਟੀਚਾ ਹੈ, ਜਿਸ ਦਾ ਇੱਕ ਮਾਪ ਕ੍ਰਿਸ਼ੀ ਸਖ਼ੀ ਹੈ। ਕ੍ਰਿਸ਼ੀ ਸਖ਼ੀ ਕਨਵਰਜੈਂਸ ਪ੍ਰੋਗਰਾਮ (ਕੇਐੱਸਸੀਪੀ) ਦਾ ਮੰਤਵ ਕ੍ਰਿਸ਼ੀ ਸਖ਼ੀਆਂ ਨੂੰ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਸਿਖਲਾਈ ਅਤੇ ਪ੍ਰਮਾਣੀਕਰਨ ਦੇ ਕੇ ਗ੍ਰਾਮੀਣ ਮਹਿਲਾਵਾਂ ਦੇ ਸਸ਼ਕਤੀਕਰਨ ਰਾਹੀਂ ਕ੍ਰਿਸ਼ੀ ਸਖ਼ੀ ਦੇ ਰੂਪ ਵਿੱਚ ਗ੍ਰਾਮੀਣ ਭਾਰਤ ਨੂੰ ਬਦਲਣਾ ਹੈ। ਇਹ ਪ੍ਰਮਾਣੀਕਰਨ ਕੋਰਸ "ਲਖਪਤੀ ਦੀਦੀ" ਪ੍ਰੋਗਰਾਮ ਦੇ ਉਦੇਸ਼ਾਂ ਨਾਲ ਮੇਲ ਖਾਂਦਾ ਹੈ।
-
ਕ੍ਰਿਸ਼ੀ ਸਖ਼ੀਆਂ ਨੂੰ ਖੇਤੀਬਾੜੀ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਕਿਉਂ ਚੁਣਿਆ ਜਾ ਰਿਹਾ ਹੈ?
ਕ੍ਰਿਸ਼ੀ ਸਖ਼ੀਆਂ ਨੂੰ ਖੇਤੀਬਾੜੀ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਚੁਣਿਆ ਜਾਂਦਾ ਹੈ, ਕਿਉਂਕਿ ਉਹ ਖ਼ੁਦ ਭਰੋਸੇਮੰਦ ਭਾਈਚਾਰਕ ਸਰੋਤ ਵਿਅਕਤੀ ਅਤੇ ਤਜਰਬੇਕਾਰ ਕਿਸਾਨ ਹੁੰਦੇ ਹਨ। ਕਿਸਾਨ ਭਾਈਚਾਰਿਆਂ ਵਿੱਚ ਉਨ੍ਹਾਂ ਦੀਆਂ ਡੂੰਘੀਆਂ ਜੜ੍ਹਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਜਾਂਦਾ ਹੈ।
-
ਕ੍ਰਿਸ਼ੀ ਸਖ਼ੀਆਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ?
ਕ੍ਰਿਸ਼ੀ ਸਖ਼ੀਆਂ ਨੂੰ ਪਹਿਲਾਂ ਹੀ ਹੇਠ ਲਿਖੇ ਮਾਡਿਊਲਾਂ 'ਤੇ 56 ਦਿਨਾਂ ਲਈ ਵੱਖ-ਵੱਖ ਐਕਸਟੈਂਸ਼ਨ ਸੇਵਾਵਾਂ ਲਈ ਸਿਖਲਾਈ ਦਿੱਤੀ ਜਾ ਚੁੱਕੀ ਹੈ:
1. ਭੂਮੀ ਦੀ ਤਿਆਰੀ ਤੋਂ ਵਾਢੀ ਤੱਕ ਐਗਰੋ ਈਕੋਲੋਜੀਕਲ ਅਭਿਆਸ
2. ਕਿਸਾਨ ਫੀਲਡ ਸਕੂਲਾਂ ਦਾ ਆਯੋਜਨ ਕਰਨਾ
3. ਬੀਜ ਬੈਂਕ + ਸਥਾਪਨਾ ਅਤੇ ਪ੍ਰਬੰਧਨ
4. ਮਿੱਟੀ ਦੀ ਸਿਹਤ, ਮਿੱਟੀ ਅਤੇ ਨਮੀ ਦੀ ਸੰਭਾਲ ਦੇ ਅਭਿਆਸ
5. ਏਕੀਕ੍ਰਿਤ ਖੇਤੀ ਪ੍ਰਣਾਲੀਆਂ
6. ਪਸ਼ੂ ਧਨ ਪ੍ਰਬੰਧਨ ਦੀਆਂ ਬੁਨਿਆਦੀ ਗੱਲਾਂ
7. ਜੈਵਿਕ ਇਨਪੁੱਟਸ ਦੀ ਤਿਆਰੀ ਅਤੇ ਵਰਤੋਂ ਅਤੇ ਜੈਵਿਕ ਇਨਪੁਟਸ ਦੀਆਂ ਦੁਕਾਨਾਂ ਦੀ ਸਥਾਪਨਾ
8. ਬੁਨਿਆਦੀ ਸੰਚਾਰ ਹੁਨਰ
ਹੁਣ ਇਹ ਕ੍ਰਿਸ਼ੀ ਸਖ਼ੀਆਂ (ਮੈਨੇਜ-MANAGE) ਦੇ ਤਾਲਮੇਲ ਵਿੱਚ ਡੀਏਵਾਈ-ਐੱਨਆਰਐੱਲਐੱਮ ਏਜੰਸੀਆਂ ਵੱਲੋਂ ਕੁਦਰਤੀ ਖੇਤੀ ਅਤੇ ਮਿੱਟੀ ਸਿਹਤ ਕਾਰਡ 'ਤੇ ਵਿਸ਼ੇਸ਼ ਫੋਕਸ ਦੇ ਨਾਲ ਰਿਫਰੈਸ਼ਰ ਸਿਖਲਾਈ ਲੈ ਰਹੀਆਂ ਹਨ।
-
ਸਿਖਲਾਈ ਤੋਂ ਬਾਅਦ ਕ੍ਰਿਸ਼ੀ ਸਖ਼ੀਆਂ ਨੂੰ ਰੁਜ਼ਗਾਰ ਦੇ ਕਿਹੜੇ ਵਿਕਲਪ ਉਪਲਬਧ ਹੋਣਗੇ?
ਸਿਖਲਾਈ ਤੋਂ ਬਾਅਦ ਕ੍ਰਿਸ਼ੀ ਸਖ਼ੀਆਂ ਦੀ ਮੁਹਾਰਤ ਦੀ ਪ੍ਰੀਖਿਆ ਲਈ ਜਾਵੇਗੀ। ਜਿਹੜੇ ਲੋਕ ਯੋਗਤਾ ਪੂਰੀ ਕਰਦੇ ਹਨ, ਉਨ੍ਹਾਂ ਨੂੰ ਪੈਰਾ-ਐਕਸਟੇਂਸ਼ਨ ਵਰਕਰ ਵਜੋਂ ਪ੍ਰਮਾਣਿਤ ਕੀਤਾ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਨਿਸ਼ਚਿਤ ਸਰੋਤ ਫ਼ੀਸਾਂ 'ਤੇ ਹੇਠਾਂ ਦਿੱਤੀਆਂ ਐੱਮਓਏ ਐਂਡ ਐੱਫਡਬਲਿਊ ਸਕੀਮਾਂ ਦੀਆਂ ਗਤੀਵਿਧੀਆਂ ਕਰਨ ਦੇ ਯੋਗ ਬਣਾਇਆ ਜਾਵੇਗਾ।
ਲੜੀ ਨੰ
|
ਡਿਵੀਜ਼ਨ ਦਾ ਨਾਮ
|
ਗਤੀਵਿਧੀਆਂ
|
ਗਤੀਵਿਧੀਆਂ ਅਨੁਸਾਰ ਪ੍ਰਤੀ ਕ੍ਰਿਸ਼ੀ ਸਖ਼ੀ/ ਪ੍ਰਤੀ ਸਾਲ ਸਰੋਤ ਫੀਸ
|
1
|
ਆਈਐੱਨਐੱਮ ਡਿਵੀਜ਼ਨ: ਭੂਮੀ ਸਿਹਤ ਅਤੇ ਐੱਮਓਵੀਸੀਡੀਐੱਨਈਆਰ (MOVCDNER)
|
ਮਿੱਟੀ ਦਾ ਨਮੂਨਾ ਇਕੱਠਾ ਕਰਨਾ, ਭੂਮੀ ਸਿਹਤ ਸਲਾਹ-ਮਸ਼ਵਰਾ, ਕਿਸਾਨ ਉਤਪਾਦਕ ਸੰਗਠਨ ਦਾ ਗਠਨ, ਕਿਸਾਨਾਂ ਦੀ ਸਿਖਲਾਈ
|
ਮਿੱਟੀ ਦੀ ਸਿਹਤ = 1300 ਰੁਪਏ ਐੱਮਓਵੀਸੀਡੀਐੱਨਈਆਰ (ਸਿਰਫ਼ ਉੱਤਰ-ਪੂਰਬ ਲਈ) = 54000
|
3
|
ਫ਼ਸਲ ਵੰਡ
|
ਕਲੱਸਟਰ ਅਗਲੇਰੀ ਕਤਾਰ ਪ੍ਰਦਰਸ਼ਨ, ਕ੍ਰਿਸ਼ੀ ਮੈਪਰ 'ਤੇ ਡਾਟਾ ਇਕੱਠਾ ਕਰਨਾ ਅਤੇ ਅਪਲੋਡ ਕਰਨਾ
|
10,000 ਰੁਪਏ ਪ੍ਰਤੀ ਸਾਲ
|
4
|
ਫ਼ਸਲ ਬੀਮਾ ਵਿਭਾਗ: ਪੀਐੱਮਐੱਫਬੀਵਾਈ
|
ਗੈਰ ਕਰਜ਼ਦਾਰ ਕਿਸਾਨਾਂ ਨੂੰ ਲਾਮਬੰਦ ਕਰਨਾ, ਨੁਕਸਾਨ ਦਾ ਮੁਲਾਂਕਣ ਕਰਨਾ
|
20000 ਰੁਪਏ ਪ੍ਰਤੀ ਕ੍ਰਿਸ਼ੀ ਪ੍ਰਤੀ ਸਾਲ ਕਮਾ ਸਕਦੇ ਹਨ।
|
5
|
ਐੱਮਆਈਡੀਐੱਚ ਡਿਵੀਜ਼ਨ
|
ਬਾਗ਼ਬਾਨੀ ਮਿਸ਼ਨ ਬਾਰੇ ਜਾਗਰੂਕਤਾ
|
40000 ਰੁਪਏ ਪ੍ਰਤੀ ਬਲਾਕ। ਰਾਜ ਗਤੀਵਿਧੀਆਂ ਦੀ ਸੰਖਿਆ ਵਿੱਚ 40000 ਰੁਪਏ ਦੀ ਵੰਡ ਦਾ ਫ਼ੈਸਲਾ ਕਰੇਗਾ
|
6
|
ਐੱਨਆਰਐੱਮ ਡਿਵੀਜ਼ਨ: ਰੇਨਫੈੱਡ ਏਰੀਆ ਡਿਵੈਲਪਮੈਂਟ ਆਰਏਡੀ, ਖੇਤੀ ਜੰਗਲਾਤ, ਪ੍ਰਤੀ ਬੂੰਦ ਵਧੇਰੇ ਫ਼ਸਲ
|
ਜਲਵਾਯੂ ਅਨੁਕੂਲ ਖੇਤੀ ਅਭਿਆਸਾਂ ਦੀ ਸਿਖਲਾਈ, ਬੀਜਾਂ ਦੀ ਵੰਡ, ਸੂਖਮ ਸਿੰਚਾਈ ਨੂੰ ਅਪਣਾਉਣਾ
|
12000 ਰੁਪਏ ਪ੍ਰਤੀ ਕ੍ਰਿਸ਼ੀ ਪ੍ਰਤੀ ਸਾਲ।
|
7
|
ਖੇਤੀਬਾੜੀ ਬੁਨਿਆਦੀ ਢਾਂਚਾ ਫੰਡ
|
ਆਊਟਰੀਚ ਏਜੰਟ, ਪ੍ਰੋਜੈਕਟ ਦੀ ਸਹੂਲਤ, ਜਾਗਰੂਕਤਾ ਪੈਦਾ ਕਰਨਾ
|
5000 ਰੁਪਏ ਪ੍ਰਤੀ ਸਾਲ
|
8
|
ਬੀਜ ਵੰਡ: ਬੀਜ ਪਿੰਡ ਪ੍ਰੋਗਰਾਮ
|
ਬੀਜ ਉਤਪਾਦਨ 'ਤੇ ਕਿਸਾਨ ਸਿਖਲਾਈ @900 ਪ੍ਰਤੀ ਸਿਖਲਾਈ
|
ਘੱਟੋ-ਘੱਟ 900 ਰੁਪਏ ਪ੍ਰਤੀ ਸਾਲ। ਬਾਕੀ, ਸਥਾਨਕ ਖੇਤਰ ਵਿੱਚ ਕ੍ਰਿਸ਼ੀ ਸਖ਼ੀ ਦੀ ਲੋੜ ਅਨੁਸਾਰ
|
9
|
ਐੱਮ ਐਂਡ ਟੀ ਡਿਵੀਜ਼ਨ: ਖੇਤੀਬਾੜੀ ਮਸ਼ੀਨੀਕਰਨ (ਐੱਸਐੱਮਏਐੱਮ) 'ਤੇ ਉਪ ਮਿਸ਼ਨ,
|
ਪ੍ਰਦਰਸ਼ਨ ਖੇਤਰ ਦੇ ਤਿੰਨ ਦੌਰੇ ਅਤੇ ਡੇਟਾ, ਤਸਵੀਰਾਂ ਇਕੱਠੀਆਂ ਕਰਨਾ ਅਤੇ ਕ੍ਰਿਸ਼ੀ ਮੈਪਰ ਐਪ 'ਤੇ ਅਪਲੋਡ ਕਰਨੀਆਂ
|
10000 ਰੁਪਏ ਪ੍ਰਤੀ ਸਾਲ
|
10
|
ਤੇਲ ਬੀਜਾਂ ਦੀ ਵੰਡ: ਖਾਣਯੋਗ ਤੇਲ 'ਤੇ ਰਾਸ਼ਟਰੀ ਮਿਸ਼ਨ/ - ਤੇਲ ਬੀਜ (ਐੱਨਐੱਮਈਓ-ਓਐੱਸ)
|
ਪ੍ਰਦਰਸ਼ਨ ਖੇਤਰ ਦੇ ਤਿੰਨ ਦੌਰੇ ਅਤੇ ਡੇਟਾ, ਤਸਵੀਰਾਂ ਇਕੱਠੀਆਂ ਕਰਨਾ ਅਤੇ ਕ੍ਰਿਸ਼ੀ ਮੈਪਰ 'ਤੇ ਅਪਲੋਡ ਕਰਨਾ
|
3000 ਰੁਪਏ ਪ੍ਰਤੀ ਸਾਲ
|
11
|
ਪੌਦਿਆਂ ਦੀ ਸੁਰੱਖਿਆ: ਐੱਨਪੀਐੱਸ
|
ਫ਼ਸਲ ਦੀ ਸਥਿਤੀ ਬਾਰੇ ਜਾਣਕਾਰੀ, ਐੱਨਪੀਐੱਸਐੱਸ ਨਾਲ ਕੀਟਾਂ ਦੀ ਨਿਗਰਾਨੀ, ਤਸਵੀਰਾਂ ਇਕੱਠੀਆਂ ਕਰਨਾ ਅਤੇ ਅਪਲੋਡ ਕਰਨਾ
|
1000 ਰੁਪਏ ਪ੍ਰਤੀ ਸਾਲ
|
12
|
ਕ੍ਰੈਡਿਟ ਡਿਵੀਜ਼ਨ: ਕੇਸੀਸੀ
|
ਲੀਡ ਕਨੈਕਟ, ਕੇਸੀਸੀ ਐਪਲੀਕੇਸ਼ਨ ਸਪੋਰਟ, ਕ੍ਰੈਡਿਟ ਲਿੰਕੇਜ
|
5000 ਰੁਪਏ ਪ੍ਰਤੀ ਸਾਲ
|
ਔਸਤ ਕ੍ਰਿਸ਼ੀ ਸਖ਼ੀਆਂ ਇੱਕ ਸਾਲ ਵਿੱਚ ਕਮਾ ਸਕਦੀਆਂ ਹਨ: - 60 ਹਜ਼ਾਰ ਰੁਪਏ ਤੋਂ 80 ਹਜ਼ਾਰ ਰੁਪਏ।
-
ਹੁਣ ਤੱਕ ਕਿੰਨੀਆਂ ਕ੍ਰਿਸ਼ੀ ਸਖ਼ੀਆਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ?
ਅੱਜ ਤੱਕ 70,000 ਵਿੱਚੋਂ 34,000 ਕ੍ਰਿਸ਼ੀ ਸਖ਼ੀਆਂ ਨੂੰ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ।
-
ਇਸ ਸਮੇਂ ਕਿਹੜੇ ਰਾਜਾਂ ਵਿੱਚ ਕ੍ਰਿਸ਼ੀ ਸਖ਼ੀ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ?
ਕ੍ਰਿਸ਼ੀ ਸਾਖੀ ਸਿਖਲਾਈ ਪ੍ਰੋਗਰਾਮ ਪੜਾਅ - 1 ਵਿੱਚ 12 ਰਾਜਾਂ ਵਿੱਚ ਸ਼ੁਰੂ ਕੀਤਾ ਗਿਆ ਹੈ: ਗੁਜਰਾਤ, ਤਾਮਿਲਨਾਡੂ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਮਹਾਰਾਸ਼ਟਰ, ਰਾਜਸਥਾਨ, ਉੜੀਸਾ, ਝਾਰਖੰਡ, ਆਂਧਰਾ ਪ੍ਰਦੇਸ਼ ਅਤੇ ਮੇਘਾਲਿਆ।
-
ਕ੍ਰਿਸ਼ੀ ਸਖ਼ੀਆਂ ਐੱਮਓਵੀਸੀਡੀਐੱਨਈਆਰ ਸਕੀਮ ਅਧੀਨ ਕਿਸਾਨਾਂ ਨੂੰ ਮਦਦ ਪ੍ਰਦਾਨ ਕਰਕੇ ਰੋਜ਼ੀ-ਰੋਟੀ ਕਿਵੇਂ ਕਮਾ ਰਹੀਆਂ ਹਨ?
ਵਰਤਮਾਨ ਵਿੱਚ ਐੱਮਓਵੀਸੀਡੀਐੱਨਈਆਰ (ਉੱਤਰ ਪੂਰਬੀ ਖੇਤਰ ਲਈ ਮਿਸ਼ਨ ਜੈਵਿਕ ਮੁੱਲ ਲੜੀ ਵਾਧਾ) ਦੀ ਯੋਜਨਾ ਦੇ ਤਹਿਤ 30 ਕ੍ਰਿਸ਼ੀ ਸਖ਼ੀਆਂ ਸਥਾਨਕ ਸਰੋਤ ਵਿਅਕਤੀ (ਐੱਲਆਰਪੀ) ਵਜੋਂ ਕੰਮ ਕਰ ਰਹੀਆਂ ਹਨ, ਜੋ ਹਰ ਮਹੀਨੇ ਇੱਕ ਵਾਰ ਫਾਰਮ ਦਾ ਦੌਰਾ ਕਰਕੇ ਖੇਤੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣ ਲਈ ਕੰਮ ਕਰ ਰਹੀਆਂ ਹਨ। ਉਹ ਕਿਸਾਨਾਂ ਨੂੰ ਸਿਖਲਾਈ ਦੇਣ, ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ, ਐੱਫਪੀਓ ਕੰਮਕਾਜ ਅਤੇ ਮੰਡੀਕਰਨ ਦੀਆਂ ਗਤੀਵਿਧੀਆਂ ਨੂੰ ਸਮਝਣ ਅਤੇ ਕਿਸਾਨ ਡਾਇਰੀ ਨੂੰ ਬਣਾਈ ਰੱਖਣ ਲਈ ਹਰ ਹਫ਼ਤੇ ਕਿਸਾਨ ਹਿੱਤ ਸਮੂਹ (ਐੱਫਆਈਜੀ) ਪੱਧਰ ਦੀਆਂ ਮੀਟਿੰਗਾਂ ਵੀ ਕਰਦੀਆਂ ਹਨ। ਉਨ੍ਹਾਂ ਨੂੰ ਜ਼ਿਕਰ ਕੀਤੀਆਂ ਗਤੀਵਿਧੀਆਂ ਲਈ ਸਰੋਤ ਫ਼ੀਸ 4500 ਰੁਪਏ ਪ੍ਰਤੀ ਮਹੀਨਾ ਮਿਲ ਰਹੀ ਹੈ।
************
ਐੱਸਕੇ/ਐੱਸਐੱਸ
(Release ID: 2026586)