ਖਾਣ ਮੰਤਰਾਲਾ
ਖਣਨ ਮੰਤਰਾਲੇ ਨੇ 2025 ਤੱਕ ਦੇਸ਼ ਵਿੱਚ ਟੀਬੀ ਦੇ ਖਾਤਮੇ ਲਈ ਸਹਿਯੋਗੀ ਕਾਰਵਾਈ ਲਈ ਕੇਂਦਰੀ ਟੀਬੀ ਡਿਵੀਜ਼ਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਮਝੌਤਾ ਕੀਤਾ
Posted On:
05 JUN 2024 5:45PM by PIB Chandigarh
ਖਣਨ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਟੀਬੀ ਡਿਵੀਜ਼ਨ ਨੇ ਅੱਜ ਨਵੀਂ ਦਿੱਲੀ ਵਿੱਚ ਟੀਬੀ ਦੇ ਖਾਤਮੇ ਲਈ ਸਹਿਯੋਗੀ ਅਤੇ ਸੰਯੁਕਤ ਕਾਰਵਾਈ ਲਈ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ।
ਇਸ ਸਹਿਮਤੀ ਪੱਤਰ 'ਤੇ ਸ੍ਰੀਮਤੀ ਫਰੀਦਾ ਐੱਮ ਨਾਇਕ, ਸੰਯੁਕਤ ਸਕੱਤਰ, ਖਣਨ ਮੰਤਰਾਲੇ ਅਤੇ ਡਾ. ਕੇ ਕੇ ਤ੍ਰਿਪਾਠੀ, ਆਰਥਿਕ ਸਲਾਹਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਦੋਵਾਂ ਮੰਤਰਾਲਿਆਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ ਗਏ। ਸਾਰੇ ਖੇਤਰੀ ਦਫਤਰ, ਸੀਪੀਐੱਸਈ ਅਤੇ ਖਣਨ ਮੰਤਰਾਲੇ ਦੇ ਸਬੰਧਤ ਦਫ਼ਤਰ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ 'ਤੇ ਸ਼ਾਮਲ ਹੋਏ। ਇਹ ਸਮਝੌਤਾ 2025 ਤੱਕ ਭਾਰਤ ਵਿੱਚ ਟੀਬੀ ਨੂੰ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅੰਤਰ-ਮੰਤਰਾਲਾ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਬਣਾਏਗਾ।
ਇਸ ਭਾਈਵਾਲੀ ਦਾ ਉਦੇਸ਼ ਸੀਪੀਐੱਸਈ, ਸਬੰਧਤ ਦਫਤਰਾਂ, ਅਧੀਨ ਦਫਤਰਾਂ ਅਤੇ ਖਣਨ ਮੰਤਰਾਲੇ ਦੀਆਂ ਖੁਦਮੁਖਤਿਆਰੀ ਸੰਸਥਾਵਾਂ ਨੂੰ ਸ਼ਾਮਲ ਕਰਕੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਦੇ ਤਹਿਤ ਵੈਬੀਨਾਰ ਅਤੇ ਹੋਰ ਜਾਗਰੂਕਤਾ-ਨਿਰਮਾਣ ਪਹਿਲਕਦਮੀਆਂ ਵਰਗੀਆਂ ਸਹਿਯੋਗੀ ਖੇਤਰ ਦੀਆਂ ਕਾਰਵਾਈਆਂ ਕਰਨਾ ਹੈ। ਇਹ ਪਹਿਲਕਦਮੀ ਜ਼ਮੀਨੀ ਪੱਧਰ 'ਤੇ ਟੀਬੀ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮਾਂ ਲਈ ਪੀਐੱਸਯੂ ਦੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਸਿਹਤ ਕਾਰਜਕਰਤਾਵਾਂ ਦੀ ਸਮਰੱਥਾ ਨਿਰਮਾਣ ਵਿੱਚ ਵੀ ਮਦਦ ਕਰੇਗੀ।
****
ਬੀਵਾਈ/ਐੱਸਟੀ
(Release ID: 2026167)
Visitor Counter : 40