ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿੱਚ ਹੋਏ ਰਾਜਾ ਪਰਵ ਸਮਾਰੋਹ ਵਿੱਚ ਹਿੱਸਾ ਲਿਆ


ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਜੂਨ, 2024) ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਰਾਜਾ ਪਰਵ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨੂੰ ਵੀ ਦੇਖਿਆ, ਜਿਸ ਵਿੱਚ ਰਾਜਾ ਗੀਤ (Raja geet) ਅਤੇ ਮਯੂਰਭੰਜ ਛਊ ਡਾਂਸ (Mayurbhanj Chhau dance), ਸੰਬਲਪੁਰੀ ਡਾਂਸ (Sambalpuri dance) ਅਤੇ ਕਰਮਾ ਡਾਂਸ (Karma dance) ਜਿਹੀਆਂ ਨ੍ਰਿਤ ਕਲਾਵਾਂ ਦਾ ਪ੍ਰਦਰਸ਼ਨ ਸ਼ਾਮਲ ਸੀ।

Posted On: 14 JUN 2024 8:40PM by PIB Chandigarh

ਇਸ ਸਮਾਰੋਹ ਦੌਰਾਨ ਫੁੱਲਾਂ ਨਾਲ ਸਜੇ ਹੋਏ ਝੂਲੇ ਲਗਾਏ ਗਏ ਸਨ। ਫੁੱਲਾਂ ਅਤੇ ਅੰਬ ਦੇ ਪੱਤਿਆਂ ਨਾਲ ਸਜੇ ਹੋਏ ਝੂਲੇ ਇਸ ਸਮਾਰੋਹ ਦਾ ਮੁੱਖ ਆਕਰਸ਼ਣ ਰਹੇ। ਇਸ ਮੌਕੇ ‘ਤੇ ਮਹਿੰਦੀ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਪ੍ਰਤੀਭਾਗੀਆਂ ਲਈ ਸ਼ਰਬਤ ਅਤੇ ਪਾਨ ਦੇ ਇਲਾਵਾ ਵੱਖ-ਵੱਖ ਤਰ੍ਹਾਂ ਦੇ ਪੀਠਾ (pitha) ਜਿਹੇ ਓਡੀਆ ਵਿਅੰਜਨਾਂ ਦੀ ਵਿਵਸਥਾ ਕੀਤੀ ਗਈ ਸੀ।

ਇਹ ਪਹਿਲਾ ਅਵਸਰ ਹੈ ਜਦੋਂ ਓਡੀਸ਼ਾ ਦਾ ਖੇਤੀਬਾੜੀ-ਅਧਾਰਿਤ ਤਿਓਹਾਰ ਰਾਜਾ ਪਰਵ ਰਾਸ਼ਟਰਪਤੀ ਭਵਨ ਵਿੱਚ ਮਨਾਇਆ ਗਿਆ ਹੈ। ਇਸ ਸਮਾਰੋਹ ਵਿੱਚ ਪ੍ਰਤੀਭਾਗੀਆਂ ਨੂੰ ਓਡੀਆ ਸੱਭਿਆਚਾਰਕ ਅਤੇ ਜੀਵਨਸ਼ੈਲੀ ਦੀ ਅਨੋਖੀ ਝਲਕ ਦੇਖਣ ਦਾ ਅਵਸਰ ਦਿੱਤਾ।

 ਰਾਜਾ ਪਰਵ ਓਡੀਸ਼ਾ ਦੇ ਸਭ ਤੋਂ ਪ੍ਰਸਿੱਧ ਤਿਓਹਾਰਾਂ ਵਿੱਚੋਂ ਇੱਕ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲਾ ਇਹ ਖੇਤੀਬਾੜੀ ਉਤਸਵ ਮਾਨਸੂਨ ਦੇ ਆਉਣ ਦੌਰਾਨ ਮਨਾਇਆ ਜਾਂਦਾ ਹੈ। ਮਹਿਲਾਵਾਂ ਅਤੇ ਬੱਚੇ ਇਸ ਤਿਓਹਾਰ ਨੂੰ ਬਹੁਤ ਉਤਸ਼ਾਹ ਦੇ ਨਾਲ ਮਨਾਉਂਦੇ ਹਨ।

***

ਡੀਐੱਸ/ਐੱਸਆਰ



(Release ID: 2025577) Visitor Counter : 29