ਪੇਂਡੂ ਵਿਕਾਸ ਮੰਤਰਾਲਾ

ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਆਪਣੀ ਮੀਟਿੰਗਾਂ ਜਾਰੀ ਰੱਖਦੇ ਹਨ


ਇੱਕ ਸਮੇਂ ਵਿੱਚ ‘ਬੈਂਕਾਂ ਦੀ ਪਹੁੰਚ ਤੋਂ ਵੰਚਿਤ’ ਮੰਨੀਆਂ ਜਾਣ ਵਾਲੀਆਂ ਮਹਿਲਾਵਾਂ ‘ਭਵਿੱਖ ਦੀਆਂ ਲਖਪਤੀ ਦੀਦੀ” ਹਨ: ਸ਼੍ਰੀ ਚੌਹਾਨ

ਮੰਤਰੀ ਮਹੋਦਯ ਨੇ ਨਿਰਦੇਸ਼ ਦਿੱਤਾ ਕਿ 100 ਫੀਸਦੀ ਗ੍ਰਾਮੀਣ ਬਸਤੀਆਂ ਨੂੰ ਹਰ ਮੌਸਮ ਵਿੱਚ ਸੜਕ ਨਾਲ ਜੋੜਨ ਦੀ ਦਿਸ਼ਾ ਵਿੱਚ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ

Posted On: 13 JUN 2024 3:37PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ (11 ਜੂਨ 2024) ਨੂੰ ਮੰਤਰਾਲੇ ਦਾ ਚਾਰਜ ਸੰਭਾਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਆਪਣੀਆਂ ਮੀਟਿੰਗਾਂ ਨੂੰ ਜਾਰੀ ਰੱਖਿਆ ਅਤੇ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਕੀਤੀ। ਮੰਤਰੀ ਮਹੋਦਯ ਨੇ ਯੋਜਨਾਵਾਂ ਲਈ ਵਿਭਾਗੀ ਕਰਾਜ ਯੋਜਨਾ ਦੇ ਸਾਰੇ ਪਹਿਲੂਆਂ ਨੂੰ ਸਮਝਦੇ ਹੋਏ ਸਵੈ ਸਹਾਇਤਾ ਸਮੂਹਾਂ ਨੂੰ ਸਸ਼ਕਤ ਕਰਨ ਲਈ ਮਜ਼ਬੂਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਤਿੰਨ ਕਰੋੜ ਲਖਪਤੀ ਦੀਦੀ ਦਾ ਟੀਚਾ ਉਨ੍ਹਾਂ ਦੇ ਲਈ ਇੱਕ ਸੁਪਨੇ ਦੀ ਤਰ੍ਹਾਂ ਹੈ ਅਤੇ ਸਾਰਿਆਂ ਨੂੰ ਤਿੰਨ ਸਾਲਾਂ ਦੀ ਸਮਾਂ ਸੀਮਾ ਤੋਂ ਪਹਿਲਾਂ ਟੀਚਾ ਹਾਸਲ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ।

ਸ਼੍ਰੀ ਚੌਹਾਨ ਨੇ ਕਿਹਾ ਕਿ ਉਹ ਜਲਦੀ ਹੀ ਲਖਪਤੀ ਦੀਦੀ ਪਹਿਲ ਨੂੰ ਉਤਸ਼ਾਹਿਤ ਕਰਨ ਲਈ ਰਾਜਾਂ ਦੇ ਗ੍ਰਾਮੀਣ ਵਿਕਾਸ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਕਰਨਗੇ ਅਤੇ ਜੇਕਰ ਕੋਈ ਮੁੱਦੇ ਹਨ, ਤਾਂ ਉਨ੍ਹਾਂ ਨੂੰ ਹੱਲ ਕਰਨ ਲਈ ਮੁਖ ਮੰਤਰੀਆਂ ਦੇ ਨਾਲ ਚਰਚਾ ਕਰਨਗੇ। ਸ਼੍ਰੀ ਚੌਹਾਨ ਨੇ ਦੀਨਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੁਆਰਾ ਬਣਾਏ ਗਏ ਉਤਪਾਦਾਂ ਦੀ ਵਿਕਰੀ ਲਈ ਬ੍ਰਾਂਡਿੰਗ ਅਤੇ ਮਾਰਕਿਟਿੰਗ ਪ੍ਰਯਾਸਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਕਦੇ ‘ਬੈਂਕਾਂ ਦੀ ਪਹੁੰਚ ਤੋਂ ਵੰਚਿਤ’ ਮੰਨਿਆਂ ਜਾਣ ਵਾਲਾਂ ਇਹ ਮਹਿਲਾਵਾਂ ‘ਭਵਿੱਖ ਦੀ ਲਖਪਤ ਦੀਦੀ’ ਹਨ ਅਤੇ ਸਵੈ ਸਹਾਇਤਾ ਸਮੂਹ ਗ੍ਰਾਮੀਣ ਕ੍ਰੈਡਿਟ ਦੀ ਦਹਾਕੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਚੰਗੀ ਤਰ੍ਹਾਂ ਨਾਲ ਤਿਆਰ ਹਨ-ਇਹ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਇੱਕ ਸੱਚੀ ਉਦਾਹਰਣ ਹੈ। ਮੰਤਰੀ ਮਹੋਦਯ ਨੂੰ ਦੱਸਿਆ ਗਿਆ ਕਿ ਵਿੱਤ ਵਰ੍ਹੇ 2023-24 ਦੌਰਾਨ ਬੈਂਕਾਂ ਨੇ 56 ਲੱਖ ਤੋਂ ਅਧਿਕ ਮਹਿਲਾ ਐੱਸਐੱਚਜੀ ਨੂੰ 2,06,636 ਕਰੋੜ ਰੁਪਏ ਦੇ ਕ੍ਰੈਡਿਟ ਦੀ ਵੰਡ ਕੀਤੀ-ਕ੍ਰੈਡਿਟ ਨਾਲ ਜੁੜੀ ਐੱਸਐੱਚਜੀ ਦੀ ਸਲਾਨਾ ਸੰਖਿਆ ਵਿੱਚ 5 ਗੁਣਾ ਵਾਧਾ ਹੋਇਆ ਹੈ ਅਤੇ ਪਿਛਲੇ ਦਸ ਵਰ੍ਹਿਆਂ ਦੌਰਾਨ ਸਲਾਨਾ ਕ੍ਰੈਡਿਟ ਵੰਡ ਵਿੱਚ ਲਗਭਗ ਦਸ ਗੁਣਾ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੀ ਸਮੀਖਿਆ ਕਰਦੇ ਹੋਏ ਮੰਤਰੀ ਮਹੋਦਯ ਨੇ ਕਿਹਾ ਕਿ ਇਹ ਯੋਜਨਾ ਗ੍ਰਾਮੀਣ ਭਾਰਤ ਦੀ ਤਸਵੀਰ ਬਦਲਣ ਵਿੱਚ ਸਹਾਇਕ ਰਹੀ ਹੈ ਅਤੇ ਇਸ ਨੂੰ ਵਿਕਸਿਤ ਭਾਰਤ ਦੀ ਪ੍ਰਾਪਤੀ ਨੂੰ ਸੁਗਮ ਬਣਾਉਣ ਲਈ ਅੱਗੇ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ 100 ਫੀਸਦੀ ਗ੍ਰਾਮੀਣ ਬਸਤੀਆਂ ਨੂੰ ਹਰ ਮੌਸਮ ਵਿੱਚ ਉਪਯੋਗ ਵਿੱਚ ਲਿਆਉਣ ਵਾਲੀ ਸੜਕ ਨਾਲ ਜੋੜਨ ਦੀ ਦਿਸ਼ਾ ਵਿੱਚ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਨੇ ਗ੍ਰਾਮੀਣ ਸੜਕਾਂ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਕੀਤੇ ਗਏ ਨਵੇਂ ਉਪਾਵਾਂ ਦੀ ਸ਼ਲਾਘਾ ਕੀਤੀ ਅਤੇ ਇੱਛਾ ਪ੍ਰਗਟਾਈ ਕਿ ਇਨ੍ਹਾਂ ਨੂੰ ਸਾਰੇ ਪੱਧਰਾਂ ‘ਤੇ ਵਧਾਇਆ ਜਾਵੇ। ਸ਼੍ਰੀ ਚੌਹਾਨ ਨੇ ਗ੍ਰਾਮੀਣ ਸੜਕ ਰੱਖ-ਰਖਾਅ ਵਿੱਚ ਸੁਧਾਰ ਲਈ ਰਾਜਾਂ ਦੇ ਨਾਲ ਵਧੇਰੇ ਤਾਲਮੇਲ ਦੀ ਮੰਗ ਕੀਤੀ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਜਨ ਪ੍ਰਤੀਨਿਧੀਆਂ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਅੱਗੇ ਦੇ ਉਪਾਅ ਕਰਨ ਦਾ ਨਿਰਦੇਸ਼ ਦਿੱਤਾ। ਇਸ ਮੀਟਿੰਗ ਦੌਰਾਨ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ, ਸਕੱਤਰ, ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

********

ਐੱਸਕੇ/ਐੱਸਐੱਸ



(Release ID: 2025336) Visitor Counter : 19