ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ
Posted On:
12 JUN 2024 6:14PM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਅੱਜ 12 ਜੂਨ, 2024 ਨੂੰ ਨਵੀਂ ਦਿੱਲੀ ਸਥਿਤ ਕ੍ਰਿਸ਼ੀ ਭਵਨ ਵਿਖੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਰਾਜ ਮੰਤਰੀ ਸ਼੍ਰੀ (ਪ੍ਰੋਫੈਸਰ) ਐੱਸਪੀ ਸਿੰਘ ਬਘੇਲ ਅਤੇ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਵੀ ਮੌਜੂਦ ਸਨ। ਇਹ ਮੀਟਿੰਗ ਮੰਤਰੀਆਂ ਦੁਆਰਾ 11 ਜੂਨ, 2024 ਨੂੰ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦਾ ਚਾਰਜ ਸੰਭਾਲਣ ਦੇ ਬਾਅਦ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਸਕੱਤਰ (ਪਸ਼ੂ ਪਾਲਣ ਅਤੇ ਡੇਅਰੀ) ਸੁਸ਼੍ਰੀ ਅਲਕਾ ਉਪਾਧਿਆਏ ਨੇ ਦੇਸ਼ ਵਿੱਚ ਪਸ਼ੂ ਧਨ ਖੇਤਰ ਬਾਰੇ ਦੱਸਦੇ ਹੋਏ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਮੀਟਿੰਗ ਦੌਰਾਨ ਵਿਭਾਗ ਦੇ ਮੰਡਲ ਮੁਖੀਆਂ ਨੇ ਵਿਭਾਗ ਦੀ ਸੰਚਾਲਿਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀਆਂ ਨੂੰ ਮੌਜੂਦਾ ਗਤੀਵਿਧੀਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।

ਇਸ ਮੀਟਿੰਗ ਵਿੱਚ ਐਡੀਸ਼ਨਲ ਸਕੱਤਰ ਅਤੇ ਵਿੱਤ ਸਲਾਹਕਾਰ ਸ਼੍ਰੀ ਸੰਜੀਵ ਕੁਮਾਰ, ਐਡੀਸ਼ਨਲ ਸਕੱਤਰ (ਸੀਡੀਡੀ/ਸੀਈਐਂਡਪੀ) ਸੁਸ਼੍ਰੀ ਵਰਸ਼ਾ ਵਰਸ਼ਾ ਜੋਸ਼ੀ, ਪਸ਼ੂ ਪਾਲਣ ਕਮਿਸ਼ਨਰ ਡਾ. ਅਭਿਜੀਤ ਮਿੱਤਰਾ, ਸੰਯੁਕਤ ਸਕੱਤਰ (ਐੱਨਐੱਲਐੱਮ/ਪੀਸੀ) ਡਾ. ਓਪੀ ਚੌਧਰੀ, ਮੁੱਖ ਲੇਖਾ ਕੰਟਰੋਲਰ ਸ਼੍ਰੀ ਵਿਨੋਦ ਕੁਮਾਰ, ਸੰਯੁਕਤ ਸਕੱਤਰ (ਐੱਲਐੱਚ) ਸਰਿਤਾ ਚੌਹਾਨ, ਸੰਯੁਕਤ ਸਕੱਤਰ (ਪ੍ਰਸ਼ਾਸਨ/ਵਪਾਰ/ਜੀਸੀ/ਆਈਸੀ) ਅਤੇ ਸੰਯੁਕਤ ਸਕੱਤਰ ਡਾ. ਸੁਪਰਨਾ ਸ਼ਰਮਾ ਪਚੌਰੀ ਨੇ ਹਿੱਸਾ ਲਿਆ।
*****
ਐੱਸਕੇ/ਐੱਸਐੱਸ
(Release ID: 2025280)
Visitor Counter : 62