ਗ੍ਰਹਿ ਮੰਤਰਾਲਾ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਹਤ ਕਮਿਸ਼ਨਰਾਂ/ਸਕੱਤਰਾਂ (ਆਪਦਾ ਪ੍ਰਬੰਧਨ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ), ਸਿਵਲ ਡਿਫੈਂਸ, ਹੋਮ ਗਾਰਡ ਅਤੇ ਫਾਇਰ ਸਰਵਿਸਿਜ਼ ਦਾ ਦੋ ਦਿਨਾਂ ਸਲਾਨਾ ਸੰਮੇਲਨ-2024 ਅੱਜ ਸਮਾਪਤ
ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਆਪਦਾ ਪ੍ਰਬੰਧਨ ਨਾਲ ਨਜਿੱਠਣ ਈ ਛੇ ਮੰਤਰੀ ਦਿੱਤੇ
ਸਥਾਨਕ ਪੱਧਰ ਤੱਕ ਆਪਦਾ ਪ੍ਰਬੰਧਨ ਯੋਜਨਾ ਬਣਾਉਣ ‘ਤੇ ਜ਼ੋਰ
ਰਾਜਾਂ ਦੇ ਕੋਲ ਹੋਰ ਰਾਜਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਲਈ ਆਪਦਾ ਪ੍ਰਬੰਧਨ ਨਾਲ ਨਜਿੱਠਣ ਦੀ ਸਮਰੱਥਾ ਹੋਣੀ ਚਾਹੀਦੀ ਹੈ- ਡਾ. ਮਿਸ਼ਰਾ
ਆਪਦਾ ਪ੍ਰਬੰਧਨ ਵਿੱਚ ਸਿਰਫ਼ ਆਪਦਾ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਬਜਾਏ ਆਪਦਾ ਦੇ ਪ੍ਰਭਾਵਾਂ ਤੋਂ ਉਭਰਨ ਦੇ ਉਪਾਵਾਂ ‘ਤੇ ਵੀ ਜ਼ੋਰ ਹੋਣਾ ਚਾਹੀਦਾ ਹੈ
ਵਿਕਸਿਤ ਭਾਰਤ ਦਾ ਬੁਨਿਆਦੀ ਢਾਂਚਾ ਨਿਰਮਾਣ ਦੇ ਸਮੇਂ ਤੋਂ ਹੀ ਆਪਦਾ ਰੋਧਕ (ਪ੍ਰਤੀਰੋਧੀ) ਹੋਣਾ ਚਾਹੀਦਾ ਹੈ
Posted On:
12 JUN 2024 6:49PM by PIB Chandigarh
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਹਤ ਕਮਿਸ਼ਨਰਾਂ/ਸਕੱਤਰਾਂ (ਆਪਦਾ ਪ੍ਰਬੰਧਨ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ), ਸਿਵਲ ਡਿਫੈਂਸ, ਹੋਮ ਗਾਰਡ ਅਤੇ ਫਾਇਰ ਸਰਵਿਸਿਜ਼ ਦਾ ਦੋ ਦਿਨਾਂ ਸਲਾਨਾ ਸੰਮੇਲਨ-2024 ਅੱਜ ਨਵੀਂ ਦਿੱਲੀ ਵਿੱਚ ਸੰਪੰਨ ਹੋਇਆ। ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ ਨੇ ਵੀ ਗ੍ਰਹਿ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਸੈਸ਼ਨ ਵਿੱਚ ਹਿੱਸਾ ਲਿਆ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਡਾ. ਪੀ.ਕੇ.ਮਿਸ਼ਰਾ ਨੇ ਕਿਹਾ ਕਿ ਭਾਰਤ ਨੇ ਆਪਦਾਵਾਂ ਦੇ ਸਮੇਂ ਹੋਰ ਦੇਸ਼ਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਕੋਲੀਸ਼ਨ ਫਾਰ ਡਿਜ਼ਾਸਟਰ ਰਿਸਿਲਿਏਂਟ ਇਨਫ੍ਰਾਸਟ੍ਰਕਚਰ (CDRI) ਅਤੇ ਜੀ-20 ਵਰਕਿੰਗ ਗਰੁੱਪ ਆਨ ਡਿਜ਼ਾਸਟਰ ਰਿਸਕ ਮੈਨੇਜਮੈਂਟ ਜਿਹੇ ਸਾਡੇ ਅੰਤਰਰਾਸ਼ਟਰੀ ਪ੍ਰਯਾਸਾਂ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਭਰ ਵਿੱਚ ਡਿਜ਼ਾਸਟਰ ਮੈਨੇਜਮੈਂਟ ਦੇ ਖੇਤਰ ਵਿੱਚ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ‘ਤੇ ਮਾਣ ਕਰ ਸਕਦੇ ਹਾਂ, ਲੇਕਿਨ ਅਸੀਂ ਸੰਤੁਸ਼ਟ ਨਹੀਂ ਰਹਿ ਸਕਦੇ ਅਤੇ ਸਾਨੂੰ ਭਵਿੱਖ ਦੇ ਲਈ ਸਪੱਸ਼ਟ ਦ੍ਰਿਸ਼ਟੀਕੋਣ ਰੱਖਣ ਦੀ ਜ਼ਰੂਰਤ ਹੈ। ਡਾ. ਪੀ.ਕੇ.ਮਿਸ਼ਰਾ ਨੇ 6 ਮੰਤਰਾਂ ਨੂੰ ਉਜਾਗਰ ਕੀਤਾ, ਜੋ ਆਉਣ ਵਾਲੇ ਸਮੇਂ ਵਿੱਚ ਸਾਡੀ ਸਥਿਤੀ ਮਜ਼ਬੂਤ ਕਰਨਗੇ;
-
ਆਪਦਾ ਪ੍ਰਬੰਧਨ ਸਥਾਨਕ ਪ੍ਰਬੰਧਨ ਤੱਕ ਪਹੁੰਚਣਾ ਚਾਹੀਦਾ ਹੈ, ਹਰੇਕ ਸ਼ਹਿਰ, ਕਸਬੇ, ਪਿੰਡ ਅਤੇ ਬਸਤੀ ਤੋਂ ਲੈ ਕੇ ਪਰਿਵਾਰ ਪੱਧਰ ਤੱਕ ਆਪਦਾਵਾਂ ਨਾਲ ਨਜਿੱਠਣ ਲਈ ਬੁਨਿਆਦੀ ਜਾਗਰੂਕਤਾ, ਸਮਰੱਥਾ ਅਤੇ ਸੰਸਾਧਨ ਹੋਣੇ ਚਾਹੀਦੇ ਹਨ।
-
ਵਾਰ-ਵਾਰ ਹੋਣ ਵਾਲੀ ਅਤੇ ਮੌਸਮੀ ਸਮੱਸਿਆਵਾਂ ਤੋਂ ਬਚਣ ਲਈ ਇਨ੍ਹਾਂ ਸਮੱਸਿਆਵਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਉਪਾਵਾਂ ਦਾ ਕੈਲੰਡਰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਡਰੋਨਾਂ ਨੂੰ ਸਾਫ ਕਰਨ ਜਿਹੇ ਬੁਨਿਆਦੀ ਉਪਾਵਾਂ ਨੂੰ ਨਿਯਮਿਤ ਤੌਰ ‘ਤੇ ਲਾਗੂ ਕਰਨਾ ਅਤੇ ਸ਼ਹਿਰਾਂ ਦੇ ਠੋਸ ਰਹਿੰਦ-ਖੂੰਹਦ ਦੇ ਬਿਹਤਰ ਨਿਪਟਾਰੇ ਨਾਲ ਸ਼ਹਿਰੀ ਹੜ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ।
-
ਆਪਦਾ ਪ੍ਰਬੰਧਨ ਦਾ ਫੋਕਸ ਹੁਣ ਪ੍ਰਤੀਕਿਰਿਆ (DISASTER RESPONSE) ਨਾਲ ਆਪਦਾ ਦੇ ਪ੍ਰਭਾਵਾਂ ਨੂੰ ਘੱਟ ਕਰਨ (DISASTER RESILIENCE) ‘ਤੇ ਕੇਂਦ੍ਰਿਤ ਹੋ ਰਿਹਾ ਹੈ। ਭਵਿੱਖ ਲਈ ਅਜਿਹੀਆਂ ਯੋਜਨਾਵਾਂ ਬਣਾਉਣ ਦੀ ਜ਼ਰੂਰਤ ਹੈ, ਜਿਸ ਵਿੱਚ ਆਪਦਾ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਨਾਲ-ਨਾਲ ਆਪਦਾ ਤੋਂ ਜਲਦੀ ਉਭਰ ਪਾਉਣ ਦੀ ਸਮਰੱਥਾ ਜਿਹੇ ਮਹੱਤਵਪੂਰਨ ਥੰਮ੍ਹ ਸ਼ਾਮਲ ਹੋਣ।
ਭਾਰਤ ਵਿੱਚ DISASTER MITIGATION FUND ਦੇ ਰੂਪ ਵਿੱਚ ਸੰਸਥਾਗਤ ਵਿਧੀ ਹੈ। ਵਿਕਸਿਤ ਭਾਰਤ ਦੇ ਅਧਿਕਾਂਸ ਬੁਨਿਆਦੀ ਢਾਂਚੇ ਦਾ ਨਿਰਮਾਣ ਅਜੇ ਹੋਣਾ ਬਾਕੀ ਹੈ। ਅਗਲੇ ਕੁਝ ਵਰ੍ਹਿਆਂ ਵਿੱਚ ਬੁਨਿਆਦੀ ਢਾਂਚੇ ਵਿੱਚ ਬਹੁਤ ਵਿਸਤਾਰ ਹੋਣ ਵਾਲਾ ਹੈ। ਜ਼ਰੂਰਤ ਹੈ ਕਿ ਭਵਿੱਖ ਦੇ ਸਾਰੇ ਬੁਨਿਆਦੀ ਢਾਂਚੇ ਵਿੱਚ ਬਲੁਪ੍ਰਿੰਟ ਤਿਆਰ ਕਰਨ ਦੇ ਪੜਾਅ ਵਿੱਚ ਹੀ DISASTER RESILIENCE ਨੂੰ ਸ਼ਾਮਲ ਕੀਤਾ ਜਾਵੇ।
-
ਸ਼ੁਰੂ ਵਿੱਚ ਹੀ ਚੇਤਾਵਨੀ ਦੇਣ ਦੀ ਪ੍ਰਣਾਲੀ, ਕਾਮਨ ਅਲਰਟ ਪ੍ਰੋਟੋਕੋਲ, ਉਪਗ੍ਰਹਿ ਰਾਹੀਂ ਝੀਲਾਂ ਦੀ ਸਮੇਂ-ਸਮੇਂ ‘ਤੇ ਨਿਗਰਾਨੀ, ਬਚਾਅ ਅਤੇ ਰਾਹਤ ਦੇ ਲਈ ਅਤਿਆਧੁਨਿਕ ਉਪਕਰਣ ਆਦਿ ਦੇ ਖੇਤਰ ਵਿੱਚ ਟੈਕਨੋਲੋਜੀ, ਰੋਬੋਟਿਕਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਬਿਗ ਡੇਟਾ ਆਦਿ ਦਾ ਉਪਯੋਗ ਕੀਤਾ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿੱਚ ਤਕਨੀਕ ਦਾ ਵੱਧ ਤੋਂ ਵੱਧ ਉਪਯੋਗ ਹੋਣ ਵਾਲਾ ਹੈ।
-
ਅਜਿਹੀਆਂ ਘਟਨਾਵਾਂ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ ਜੋ ਅਰਥਵਿਵਸਥਾ, ਸਮਾਜ ਅਤੇ ਸਿਹਤ ਵਿੱਚ ਵੱਡੇ ਪੈਮਾਨੇ ‘ਤੇ ਵਿਘਨ ਪੈਦਾ ਕਰ ਸਕਦੀਆਂ ਹਨ, ਜਿਵੇਂ ਕਿ ਕੋਵਿਡ 19। ਅਜਿਹੀਆਂ ਘਟਨਾਵਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਅਤੇ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਨ੍ਹਾਂ ਘਟਨਾਵਾਂ ਤੋਂ ਮਿਲੀ ਸਿੱਖਿਆ ਕਦੇ ਨਾ ਭੁਲੀਏ।
-
ਆਪਦਾਵਾਂ ਦਾ ਪ੍ਰਬੰਧਨ ਕਿਸੇ ਇੱਕ ਏਜੰਸੀ, ਵਿਭਾਗ ਜਾਂ ਮੰਤਰਾਲੇ ਦੁਆਰਾ ਇਕੱਲੇ ਨਹੀਂ ਕੀਤਾ ਜਾ ਸਕਦਾ। ਇਸ ਦੇ ਲਈ ਪੂਰੀ ਸਰਕਾਰ ਅਤੇ ਪੂਰੇ ਸਮਾਜ ਦੇ ਸਹਿਯੋਗ ਦੀ ਜ਼ਰੂਰਤ ਹੈ। ਸਾਨੂੰ ਆਪਣੇ ਪ੍ਰਯਾਸਾਂ ਨੂੰ ਵਿਆਪਕ ਬਣਾਉਣ ਦੀ ਜ਼ਰੂਰਤ ਹੈ, ਜਿਸ ਵਿੱਚ ਨਾ ਸਿਰਫ਼ ਆਪਦਾ ਪ੍ਰਬੰਧਨ ਏਜੰਸੀਆਂ, ਬਲਕਿ ਹੋਰ ਹਿਤਧਾਰਕ ਏਜੰਸੀਆਂ ਵੀ ਸ਼ਾਮਲ ਹੋਣ। ਸਿਲਕਿਆਰਾ ਸੁਰੰਗ ਬਚਾਅ ਅਭਿਯਾਨ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਦੇ ਇਕਜੁੱਟ ਹੋਣ ਦਾ ਪ੍ਰਮਾਣ ਹੈ, ਜਿਨ੍ਹਾਂ ਨੇ ਫਸੇ ਹੋਏ ਮਜ਼ਦੂਰਾਂ ਨੂੰ ਬਚਾਉਣ ਲਈ ਆਪਣੇ ਸੰਸਾਧਨਾਂ ਅਤੇ ਮੁਹਾਰਤ ਨੂੰ ਇਕੱਠਾ ਕੀਤਾ। ਰਾਜਾਂ ਨੂੰ ਨਾ ਸਿਰਫ਼ ਖੁਦ ਦੀ ਅਤੇ ਆਪਣੇ ਲੋਕਾਂ ਦੀ ਬਲਕਿ ਹੋਰ ਰਾਜਾਂ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਿਕਸਿਤ ਕਰਨੀ ਹੋਵੇਗੀ।
ਦੋ ਦਿਨਾਂ ਸੰਮੇਲਨ ਵਿੱਚ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐੱਸਡੀਆਰਐੱਫ/ਫਾਇਰ ਸਰਵਿਸਿਜ਼ ਦੇ 300 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਦੋ ਦਿਨਾਂ ਸੰਮੇਲਨ ਦੌਰਾਨ ਵਿਭਿੰਨ ਸੈਸ਼ਨ ਆਯੋਜਿਤ ਕੀਤੇ ਗਏ ਅਤੇ ਮਾਹਿਰਾਂ ਨੇ ਸ਼ੁਰੂਆਤੀ ਚੇਤਾਵਨੀ, ਆਪਦਾ ਦੇ ਬਾਅਦ ਨੁਕਸਾਨ ਦਾ ਮੁਲਾਂਕਣ, ਆਪਦਾ ਪ੍ਰਤਿਕਿਰਿਆ ਬਲਾਂ ਦੀ ਭੂਮਿਕਾ, ਤੱਟਵਰਤੀ ਖਤਰੇ, ਸੁਨਾਮੀ, ਤੂਫਾਨ ਅਤੇ ਚੱਕਰਵਾਤ ਆਦਿ ‘ਤੇ ਉਪਗ੍ਰਹਿ ਅਧਾਰਿਤ ਸ਼ੁਰੂਆਤੀ ਚੇਤਾਵਨੀ ਜਿਹੇ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ।
ਗ੍ਰਹਿ ਮੰਤਰਾਲੇ (ਐੱਮਐੱਚਏ) ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਹਕ ਕਮਿਸ਼ਨਰਾਂ ਦਾ ਸਲਾਨਾ ਸੰਮੇਲਨ ਆਯੋਜਿਤ ਕਰਦਾ ਹੈ, ਤਾਕਿ ਮਾਨਸੂਨ ਦੌਰਾਨ ਹੋਣ ਵਾਲੀ ਕਿਸੇ ਵੀ ਕੁਦਰਤੀ ਆਪਦਾ ਤੋਂ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਜਾ ਸਕੇ। ਇਸ ਦੇ ਨਾਲ ਹੀ, ਐੱਨਡੀਆਰਐੱਫ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਸਿਵਲ ਡਿਫੈਂਸ, ਹੋਮ ਗਾਰਡ ਅਤੇ ਫਾਇਰ ਸਰਵਿਸਿਜ਼ ਦੀਆਂ ਤਿਆਰੀਆਂ ਲਈ ਸਮਰੱਥਾ ਨਿਰਮਾਣ ਸੰਮੇਲਨ ਆਯੋਜਿਤ ਕਰਦਾ ਹੈ।
ਆਪਦਾ ਪ੍ਰਤਿਕਿਰਿਆ ਪ੍ਰਯਾਸਾਂ ਵਿੱਚ ਤਾਲਮੇਲ ਲਿਆਉਣ ਦੇ ਨਾਲ-ਨਾਲ ਐੱਸਡੀਆਰਐੱਫ ਨੂੰ ਮਜ਼ਬੂਤ ਕਰਨ ਲਈ ਰਾਹਤ ਕਮਿਸ਼ਨਰਾਂ/ਰੈਵੇਨਿਊ ਸਕੱਤਰਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ, ਇਸ ਸਾਲ ਗ੍ਰਹਿ ਮੰਤਰਾਲੇ ਨੇ ਇੱਕ ਸੰਯੁਕਤ ਸੰਮੇਲਨ ਦਾ ਆਯੋਜਨ ਕੀਤਾ।
ਸੰਮੇਲਨ ਵਿੱਚ ਦੱਖਣ-ਪੱਛਮੀ ਮਾਨਸੂਨ (ਸਾਊਥ ਵੈਸਟ ਮੌਨਸੂਨ) ‘ਤੇ ਤਿਆਰੀਆਂ ਦੇ ਨਾਲ-ਨਾਲ ਗਲੇਸ਼ੀਅਲ ਲੇਕ ਆਊਟਬਰਸਟ ਫਲੱਡ (GLOF), ਜੰਗਲ ਵਿੱਚ ਲੱਗਣ ਵਾਲੀ ਅੱਗ ਅਤੇ CBRN ਦੇ ਉਭਰਦੇ ਖਤਰਿਆਂ ਤੋਂ ਨਜਿੱਠਣ ਦੇ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
*****
ਆਰਕੇ/ਵੀਵੀ/ਏਐੱਸਐੱਚ/ਪੀਆਰ/ਪੀਐੱਸ
(Release ID: 2025047)
Visitor Counter : 69