ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਓਡੀਸ਼ਾ ਦੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਹਿੱਸਾ ਲਿਆ


ਉਨ੍ਹਾਂ ਨੇ ਸ਼੍ਰੀ ਮੋਹਨ ਚਰਨ ਮਾਝੀ (Mohan Charan Majhi) ਨੂੰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਸਹੁੰ ਲੈਣ ‘ਤੇ ਵਧਾਈ ਦਿੱਤੀ

ਉਨ੍ਹਾਂ ਨੇ ਸ਼੍ਰੀ ਕਨਕ ਵਰਧਨ ਸਿੰਘ ਦੇਵ (Shri Kanak Vardhan Singh Deo) ਅਤੇ ਸ਼੍ਰੀਮਤੀ ਪ੍ਰਾਵਤੀ ਪਰਿਦਾ (Smt. Pravati Parida) ਨੂੰ ਉਪ-ਮੁੱਖ ਮੰਤਰੀ ਪਦ ਦੀ ਸਹੁੰ ਲੈਣ ‘ਤੇ ਵਧਾਈ ਦਿੱਤੀ

Posted On: 12 JUN 2024 9:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਮੋਹਨ ਚਰਨ ਮਾਝੀ (Mohan Charan Majhi) ਨੂੰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਸਹੁੰ ਲੈਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸ਼੍ਰੀ ਕਨਕ ਵਰਧਨ ਸਿੰਘ ਦੇਵ (Shri Kanak Vardhan Singh Deo) ਅਤੇ ਪ੍ਰਾਵਤੀ ਪਰਿਦਾ (Smt. Pravati Parida) ਨੂੰ ਵੀ ਉਪ-ਮੁੱਖ ਮੰਤਰੀ ਪਦ ਦੀ ਸਹੁੰ ਲੈਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਇਹ ਓਡੀਸ਼ਾ ਵਿੱਚ ਇੱਕ ਇਤਿਹਾਸਿਕ ਦਿਨ ਹੈ! ਓਡੀਸ਼ਾ ਦੀਆਂ ਮੇਰੀਆਂ ਭੈਣਾਂ ਅਤੇ ਭਰਾਵਾਂ ਦੇ ਅਸ਼ੀਰਵਾਦ ਨਾਲ, ਭਾਜਪਾ ਰਾਜ ਵਿੱਚ ਆਪਣੀ ਪਹਿਲੀ ਸਰਕਾਰ ਬਣਾ ਰਹੀ ਹੈ। 

ਮੈਂ ਭੁਵਨੇਸ਼ਵਰ ਵਿੱਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਇਆ। ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਲੈਣ ‘ਤੇ ਸ਼੍ਰੀ ਮੋਹਨ ਚਰਨ ਮਾਝੀ ਨੂੰ ਅਤੇ ਉਪ-ਮੁੱਖ ਮੰਤਰੀ ਪਦ ਦੀ ਸਹੁੰ ਲੈਣ ‘ਤੇ ਸ਼੍ਰੀ ਕਨਕ ਵਰਧਨ ਸਿੰਘ ਦੇਵ ਅਤੇ ਸ਼੍ਰੀਮਤੀ ਪ੍ਰਾਵਤੀ ਪਰਿਦਾ ਨੂੰ ਵਧਾਈਆਂ। ਮੰਤਰੀ ਪਦ ਦੀ ਸਹੁੰ ਲੈਣ ਵਾਲੇ ਹੋਰਨਾਂ ਨੂੰ ਵੀ ਵਧਾਈਆਂ।

ਮਹਾਪ੍ਰਭੂ ਜਗਨਨਾਥ (Mahaprabhu Jagannath) ਦੇ ਅਸ਼ੀਰਵਾਦ ਨਾਲ, ਮੈਨੂੰ ਵਿਸ਼ਵਾਸ ਹੈ ਕਿ ਇਹ ਟੀਮ ਓਡੀਸ਼ਾ ਵਿੱਚ ਰਿਕਾਰਡ ਵਿਕਾਸ ਕਰੇਗੀ ਅਤੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਏਗੀ।

 “ଓଡ଼ିଶାରେ ଏକ ଐତିହାସିକ ଦିନ! ଓଡ଼ିଶାର ଭାଇ ଓ ଭଉଣୀଙ୍କ ଆଶୀର୍ବାଦରୁ @BJP4Odisha ରାଜ୍ୟରେ ପ୍ରଥମ ଥର ପାଇଁ ସରକାର ଗଠନ କରୁଛି ।

ମୁଁ ଭୁବନେଶ୍ୱରରେ ଶପଥ ଗ୍ରହଣ ସମାରୋହରେ ଅଂଶଗ୍ରହଣ କଲି। ମୁଖ୍ୟମନ୍ତ୍ରୀ ଭାବେ ଶପଥ ନେଇଥିବା ଶ୍ରୀ ମୋହନ ଚରଣ ମାଝୀ ଏବଂ ଉପମୁଖ୍ୟମନ୍ତ୍ରୀ ଭାବେ ଶପଥ ଗ୍ରହଣ କରିଥିବା ଶ୍ରୀ କନକ ବର୍ଦ୍ଧନ ସିଂହଦେଓ ଏବଂ ଶ୍ରୀମତୀ ପ୍ରଭାତୀ ପରିଡ଼ାଙ୍କୁ ଅଭିନନ୍ଦନ ।
ମନ୍ତ୍ରୀ ଭାବରେ ଶପଥ ନେଇଥିବା ଅନ୍ୟମାନଙ୍କୁ ମଧ୍ୟ ଶୁଭେଚ୍ଛା।

ମହାପ୍ରଭୁ ଜଗନ୍ନାଥଙ୍କ ଆଶୀର୍ବାଦରୁ ଏହି ଦଳ ରାଜ୍ୟରେ ବିକାଶର ନୂଆ ରେକର୍ଡ କରିବ ଏବଂ ଅଗଣିତ ଜନସାଧାରଣଙ୍କ ଜୀବନରେ ସୁଧାର ଆଣିବ ବୋଲି ମୋର ବିଶ୍ୱାସ ରହିଛି ।”

 

ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਪੋਸਟ ਕੀਤਾ;

“ਪ੍ਰਧਾਨ ਮੰਤਰੀ ਨਰੇਂਦਰ ਮੋਦੀ (@narendramodi ) ਨੇ ਓਡੀਸ਼ਾ ਦੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸ਼੍ਰੀ ਮੋਹਨ ਮਾਝੀ ਬੀਜੇਪੀ (@mohanmajhi_BJP) ਨੂੰ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਅੱਜ ਸਹੁੰ ਲੈਣ ਵਾਲੇ ਹੋਰ ਮੰਤਰੀਆਂ ਨੂੰ ਵੀ ਵਧਾਈ ਦਿੱਤੀ।”

 https://twitter.com/PMOIndia/status/1800889132308373573

************

ਡੀਐੱਸ/ਐੱਸਟੀ/ਟੀਐੱਸ



(Release ID: 2024978) Visitor Counter : 21