ਰੇਲ ਮੰਤਰਾਲਾ
ਰੇਲ ਰਾਜ ਮੰਤਰੀ, ਸ਼੍ਰੀ ਰਵਨੀਤ ਸਿੰਘ ਨੇ ਰੇਲਵੇ ਬੋਰਡ ਦੇ ਮੈਂਬਰਾਂ ਦੇ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ
Posted On:
12 JUN 2024 4:53PM by PIB Chandigarh
ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ 11 ਜੂਨ, 2024 ਨੂੰ ਰੇਲਵੇ ਬੋਰਡ ਦੇ ਮੈਂਬਰਾਂ ਦੇ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ।
ਇਸ ਮੀਟਿੰਗ ਦੌਰਾਨ, ਰੇਲਵੇ ਬੋਰਡ ਦੇ ਮੈਂਬਰਾਂ ਨੇ ਰੇਲਵੇ ਦਾ ਇੱਕ ਸੰਖੇਪ ਰੂਪਰੇਖਾ ਪੇਸ਼ ਕੀਤੀ ਅਤੇ ਮੰਤਰੀ ਮਹੋਦਯ ਨੂੰ ਭਾਰਤੀ ਰੇਲਵੇ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਸ਼੍ਰੀ ਰਵਨੀਤ ਸਿੰਘ ਨੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਭਾਰਤੀ ਰੇਲਵੇ ਨੂੰ ਵਿਸ਼ਵ ਦੇ ਇੱਕ ਸ਼੍ਰੇਸ਼ਠ ਰੇਲਵੇ ਨੈੱਟਵਰਕ ਵਿੱਚ ਬਦਲਣ ਲਈ ਇੱਕ ਟੀਮ ਦੇ ਰੂਪ ਵਿੱਚ ਸਮੂਹਿਕ ਤੌਰ ‘ਤੇ ਕੰਮ ਕਰਨ ਦੀ ਤਾਕੀਦ ਕੀਤੀ ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਲਈ ਰੇਲ ਸੁਵਿਧਾਜਨਕ ਟ੍ਰਾਂਸਪੋਰਟ ਦਾ ਸਾਧਨ ਹੈ, ਭਾਰਤੀ ਰੇਲਵੇ ਨੂੰ ਸਾਰੇ ਵਰਗਾਂ ਵਿਸ਼ੇਸ਼ ਤੌਰ ‘ਤੇ ਗ਼ਰੀਬ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਲਈ ਸਾਰੇ ਪ੍ਰਯਾਸ ਕਰਨੇ ਚਾਹੀਦੇ ਹਨ।
************
ਵਾਈਬੀ/ਵੀਐੱਮ
(Release ID: 2024962)
Visitor Counter : 58