ਵਿੱਤ ਮੰਤਰਾਲਾ
ਸ਼੍ਰੀ ਪੰਕਜ ਚੌਧਰੀ ਨੇ ਵਿੱਤ ਮੰਤਰਾਲੇ ਵਿੱਚ ਵਿੱਤ ਰਾਜ ਮੰਤਰੀ ਵਜੋਂ ਆਪਣੇ ਲਗਾਤਾਰ ਦੂਸਰੇ ਕਾਰਜਕਾਲ ਵਿੱਚ ਚਾਰਜ ਸੰਭਾਲਿਆ
प्रविष्टि तिथि:
11 JUN 2024 7:14PM by PIB Chandigarh
ਸ਼੍ਰੀ ਪੰਕਜ ਚੌਧਰੀ ਨੇ ਅੱਜ ਨਵੀਂ ਦਿੱਲੀ ਵਿੱਚ ਵਿੱਤ ਮੰਤਰਾਲੇ ਵਿੱਚ ਵਿੱਤ ਰਾਜ ਮੰਤਰੀ ਵਜੋਂ ਆਪਣੇ ਲਗਾਤਾਰ ਦੂਸਰੇ ਕਾਰਜਕਾਲ ਵਿੱਚ ਚਾਰਜ ਸੰਭਾਲਿਆ।

59 ਵਰ੍ਹਿਆਂ ਦੇ ਸ਼੍ਰੀ ਪੰਕਜ ਚੌਧਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਂਸਦ ਵਜੋਂ ਆਪਣਾ ਸੱਤਵਾਂ ਕਾਰਜਕਾਲ ਪੂਰਾ ਕਰ ਰਹੇ ਹਨ ਅਤੇ 18ਵੀਂ ਲੋਕ ਸਭਾ ਵਿੱਚ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਤੋਂ ਚੁਣੇ ਗਏ ਹਨ।
ਚਾਰਜ ਸੰਭਾਲਣ ਤੋਂ ਬਾਅਦ ਸ਼੍ਰੀ ਚੌਧਰੀ ਨੇ ਵਿੱਤ ਸਕੱਤਰ ਡਾ. ਟੀ.ਵੀ. ਸੋਮਨਾਥਨ ਅਤੇ ਵਿੱਤ ਮੰਤਰਾਲੇ ਦੇ ਹੋਰ ਸਕੱਤਰਾਂ ਤੋਂ ਇਲਾਵਾ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਦੇ ਨਾਲ ਸੰਖੇਪ ਗੱਲਬਾਤ ਕੀਤੀ।

ਤਿੰਨ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜਨਤਕ ਸੇਵਾ ਵਿੱਚ ਸਰਗਰਮ ਸ਼੍ਰੀ ਚੌਧਰੀ ਇਸ ਤੋਂ ਪਹਿਲਾਂ ਗੋਰਖਪੁਰ ਦੇ ਡਿਪਟੀ ਮੇਅਰ ਦੇ ਅਹੁਦੇ ‘ਤੇ ਵੀ ਰਹਿ ਚੁੱਕੇ ਹਨ। ਸ਼੍ਰੀ ਚੌਧਰੀ ਗੋਰਖਪੁਰ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ।
ਪਿਛਲੇ ਕਈ ਵਰ੍ਹਿਆਂ ਵਿੱਚ ਸ਼੍ਰੀ ਚੌਧਰੀ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਰਹੇ ਹਨ ਜਿਨ੍ਹਾਂ ਵਿੱਚ ਜਨਤਕ ਅਦਾਰਿਆਂ ਸਬੰਧੀ ਕਮੇਟੀ, ਸਾਂਸਦ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਐੱਲਏਡੀਐੱਸ) ਸਬੰਧੀ ਕਮੇਟੀ; ਵਿਗਿਆਨ ਅਤੇ ਟੈਕਨੋਲੋਜੀ, ਵਾਤਾਵਰਣ ਅਤੇ ਵਣ ਸਬੰਧੀ ਸਥਾਈ ਕਮੇਟੀ; ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਪੀਣ ਵਾਲੇ ਪਾਣ ਅਤੇ ਸਵੱਛਤਾ ਮੰਤਰਾਲੇ ਦੀ ਸਲਾਹਕਾਰ ਕਮੇਟੀ; ਰਸਾਇਣ ਅਤੇ ਖਾਦ ਸਬੰਧੀ ਸਥਾਈ ਕਮੇਟੀ; ਅਤੇ ਰੇਲਵੇ ਸਬੰਧੀ ਸਥਾਈ ਕਮੇਟੀ ਜ਼ਿਕਰਯੋਗ ਹਨ।
****
ਐੱਨਬੀ/ਕੇਐੱਮਐੱਨ
(रिलीज़ आईडी: 2024878)
आगंतुक पटल : 82