ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਵਜੋਂ ਚਾਰਜ ਸੰਭਾਲਿਆ
2025 ਤੱਕ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਟੀਚਾ ਪ੍ਰਾਪਤ ਕਰਨ ਦੇ ਪ੍ਰਤੀ ਸਰਕਾਰ ਦਾ ਸੰਕਲਪ ਦੁਹਰਾਇਆ
Posted On:
11 JUN 2024 6:37PM by PIB Chandigarh
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਅਧਿਕਾਰਿਕ ਤੌਰ ‘ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਵਜੋਂ ਚਾਰਜ ਸੰਭਾਲ ਲਿਆ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਭਾਰਤ ਨੇ ਇੱਕ ਅਜਿਹੇ ਸਮੇਂ ਵਿੱਚ ਊਰਜਾ ਉਪਲਬਧਤਾ, ਸਾਮਰਥ ਅਤੇ ਸਥਿਰਤਾ ਦੀ ਊਰਜਾ ਤਿੰਨਾਂ ਨੂੰ ਸਫ਼ਲਤਾਪੂਰਵਕ ਪਾਰ ਕਰ ਲਿਆ ਹੈ, ਜਦਕਿ ਸਾਡੇ ਗੁਆਂਢੀ ਦੇਸ਼ ਅਤੇ ਇੱਥੋਂ ਤੱਕ ਕਿ ਵਿਕਸਿਤ ਦੇਸ਼ ਵੀ ਊਰਜਾ ਰੈਸ਼ਨਿੰਗ, ਪੰਪ ਡ੍ਰਾਈ-ਆਊਟਸ ਅਤੇ ਈਂਧਣ ਦੀਆਂ ਵਧਦੀਆਂ ਕੀਮਤਾਂ ਨਾਲ ਜੁਝ ਰਹੀਆਂ ਸਨ। ਭਾਰਤ ਸ਼ਾਇਦ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਈਂਧਣ ਦੀਆਂ ਕੀਮਤਾਂ ਵਿੱਚ ਢਾਈ ਸਾਲ ਦੀ ਸੰਦਰਭ ਮਿਆਦ ਵਿੱਚ ਕਮੀ ਆਈ ਹੈ।
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “2014 ਵਿੱਚ ਸਾਡੇ ਐੱਲਪੀਜੀ ਕਨੈਕਸ਼ਨਾਂ ਦੀ ਸੰਖਿਆ ਕੇਵਲ 14 ਕਰੋੜ ਸੀ ਅਤੇ ਕੇਵਲ 55 ਪ੍ਰਤੀਸ਼ਤ ਆਬਾਦੀ ਦੇ ਕੋਲ ਐੱਲਪੀਜੀ ਸਿਲੰਡਰਾਂ ਦੀ ਪਹੁੰਚ ਸੀ ਅਤੇ ਹੁਣ ਇਹ 32 ਕਰੋੜ ਤੱਕ ਪਹੁੰਚ ਗਈ ਹੈ। ਇਨ੍ਹਾਂ ਹੀ ਨਹੀਂ, ਸਾਰੀਆਂ ਮਾਤਾਵਾਂ ਅਤੇ ਭੈਣਾਂ ਦੇ ਕੋਲ ਹੁਣ ਐੱਲਪੀਜੀ ਦੀ ਪਹੁੰਚ ਹੈ, ਕਿਉਂਕਿ ਸਾਡੀ ਉੱਜਵਲਾ ਯੋਜਨਾ ਬਹੁਤ ਸਫ਼ਲ ਰਹੀ ਹੈ।”
ਐਕਸਪਲੌਰੇਸ਼ਨ ਅਤੇ ਪ੍ਰੌਡਕਸ਼ਨ ਬਾਰੇ ਚਰਚਾ ਕਰਦੇ ਹੋਏ ਸ਼੍ਰੀ ਪੁਰੀ ਨੇ ਕਿਹਾ ਕਿ 98/2 ਖੂਹਾਂ ਤੋਂ ਤੇਲ ਉਤਪਾਦਨ ਬਹੁਤ ਜਲਦੀ ਹੀ ਵਧ ਕੇ 45,000 ਬੈਰਲ ਪ੍ਰਤੀ ਦਿਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 75 ਬਿਲੀਅਨ ਅਮਰੀਕੀ ਡਾਲਰ ਤੋਂ ਅਧਿਕ ਸਲਾਨਾ ਰੈਵੇਨਿਊ ਵਾਲੀ ਸਾਰੀਆਂ ਅੰਤਰਰਾਸ਼ਟਰੀ ਤੇਲ ਅਤੇ ਗੈਸ ਕੰਪਨੀਆਂ ਨੂੰ ਇਸ ਟੈਂਡਰ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। 2025 ਤੱਕ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਟੀਚੇ ਨੂੰ ਪ੍ਰਾਪਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਪੁਰੀ ਨੇ ਕਿਹਾ, “ਕੇਵਲ ਮਈ ਦੇ ਮਹੀਨੇ ਵਿੱਚ, ਅਸੀਂ ਈਥੇਨੌਲ ਮਿਸ਼ਰਣ ਦੇ 15 ਪ੍ਰਤੀਸ਼ਤ ਨੂੰ ਪਾਰ ਕਰਨ ਵਿੱਚ ਸਮਰੱਥ ਸਨ।”
ਉਨ੍ਹਾਂ ਨੇ ਇਹ ਵੀ ਕਿਹਾ, “ ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰਧਾਨ ਮੰਤਰੀ ਨੇ ਮੂਲ ਰੂਪ ਵਿੱਚ 2030 ਤੱਕ 20 ਪ੍ਰਤੀਸ਼ਤ ਮਿਸ਼ਰਣ ਦਾ ਟੀਚਾ ਰੱਖਿਆ ਸੀ। ਮੈਂ ਜੋ ਦੇਖਿਆ ਹੈ ਅਤੇ ਕਾਰਜ ਦੀ ਪ੍ਰਗਤੀ ਦੇ ਅਧਾਰ ‘ਤੇ, ਮੈਨੂੰ ਪੂਰਾ ਵਿਸ਼ਵਾਸ ਹੈ ਕਿ 20 ਪ੍ਰਤੀਸ਼ਤ ਮਿਸ਼ਰਣ ਟੀਚਾ ਵਰ੍ਹੇ 2025 ਤੱਕ ਪੂਰਾ ਹੋ ਜਾਵੇਗਾ, ਜਿਸ ਨੂੰ 2030 ਤੋਂ 2025 ਤੱਕ ਅੱਗੇ ਲਿਆਂਦਾ ਗਿਆ ਸੀ।”
ਰਿਫਾਇਨਿੰਗ ਪ੍ਰਕਿਰਿਆ ਵਿੱਚ ਗ੍ਰੀਨ ਹਾਈਡ੍ਰੋਜਨ ਨੂੰ ਏਕੀਕ੍ਰਿਤ ਕਰਨ ਲਈ ਸਰਕਾਰ ਦੇ ਸਮਰਪਣ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਪੁਰੀ ਨੇ ਕਿਹਾ ਕਿ ਪਾਣੀਪਤ (10 ਕੇਟੀਏ), ਮਥੁਰਾ (5 ਕੇਟੀਏ) ਅਤੇ ਪਾਰਾਦੀਪ (10 ਕੇਟੀਏ) ਵਿੱਚ ਰਿਫਾਇਨਰੀਆਂ ਵਿੱਚ ਗ੍ਰੀਨ ਹਾਈਡ੍ਰੋਜਨ ਪਲਾਂਟ ਜਲਦੀ ਹੀ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ, “ਪਹਿਲਾ ਗ੍ਰੀਨ ਹਾਈਡ੍ਰੋਜਨ ਪਲਾਂਟ (10 ਮੈਗਾਵਾਟ) 27 ਮਈ 2024 ਨੂੰ ਚਾਲੂ ਕੀਤਾ ਗਿਆ ਸੀ, ਜਦਕਿ ਚੋਣਾਂ ਚਲ ਰਹੀਆਂ ਸਨ। ਸਾਡੇ ਕਈ ਤੇਲ ਪੀਐੱਸਯੂ ਗ੍ਰੀਨ ਹਾਈਡ੍ਰੋਜਨ ਦੀ ਸਪਲਾਈ ਲਈ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹਨ। ਕੋਚੀ ਹਵਾਈ ਅੱਡੇ ਤੋਂ ਚੱਲਣ ਵਾਲੀ ਬਸ ਲਈ ਕੋਚੀ ਵਿੱਚ ਗ੍ਰੀਨ ਹਾਈਡ੍ਰੋਜਨ ਸਟੇਸ਼ਨ ਚਾਲੂ ਕਰ ਦਿੱਤਾ ਗਿਆ ਹੈ।”
ਰਿਫਾਇਨਿੰਗ ਖੇਤਰ ਵਿੱਚ ਆਗਾਮੀ ਪ੍ਰੋਜੈਕਟਾਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਪੁਰੀ ਨੇ ਕਿਹਾ ਕਿ ਬੀਪੀਸੀਐੱਲ ਗ੍ਰੀਨਫੀਲਡ ਰਿਫਾਇਨਰੀਆਂ ਸਥਾਪਿਤ ਕਰਨ ਲਈ ਉੱਨਤ ਪੜਾਅ ਵਿੱਚ ਹੈ ਅਤੇ ਗੇਲ ਵੀ ਪੈਟਰੋਕੈਮੀਕਲ ਲਈ ਇੱਕ ਇਥੇਨ ਕ੍ਰੈਕਰ ਯੂਨਿਟ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਬੀਪੀਸੀਐੱਲ ਦੀ ਬੀਨਾ ਰਿਫਾਇਨਰੀ ਬਣ ਰਹੀ ਹੈ ਅਤੇ ਆਈਓਸੀਐੱਲ ਦੁਆਰਾ ਚੇੱਨਈ ਵਿੱਚ ਕਾਵੇਰੀ ਬੇਸਿਨ ਰਿਫਾਇਨਰੀ ਵੀ ਬਣ ਰਹੀ ਹੈ।”
***********
ਆਰਕੇਜੇ/ਐੱਮ
(Release ID: 2024875)