ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਮਈ, 2024 ਲਈ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਪ੍ਰਦਰਸ਼ਨ ਦੀ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ‘ਤੇ 25ਵੀਂ ਮਾਸਿਕ ਰਿਪੋਰਟ ਜਾਰੀ ਕੀਤੀ


ਮਈ, 2024 ਵਿੱਚ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਕੁੱਲ 1,05,991 ਸ਼ਿਕਾਇਤਾਂ ਦਾ ਨਿਵਾਰਣ ਕੀਤਾ ਗਿਆ

ਲਗਾਤਾਰ 23ਵੇਂ ਮਹੀਨੇ, ਕੇਂਦਰੀ ਸਕੱਤਰੇਤ ਵਿੱਚ ਮਾਸਿਕ ਨਿਪਟਾਰਾ ਇੱਕ ਲੱਖ ਮਾਮਲਿਆਂ ਤੋਂ ਵੱਧ ਰਿਹਾ

ਮਈ, 2024 ਲਈ ਜਾਰੀ ਰੈਂਕਿੰਗ ਵਿੱਚ ਰੈਵੇਨਿਊ ਵਿਭਾਗ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਅਤੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲਾ ਗਰੁੱਪ ਏ ਸ਼੍ਰੇਣੀ ਵਿੱਚ ਟੌਪ ‘ਤੇ ਰਹੇ

ਮਈ, 2024 ਲਈ ਜਾਰੀ ਰੈਂਕਿੰਗ ਵਿੱਚ ਨੀਤੀ ਆਯੋਗ, ਸੰਸਦੀ ਕਾਰਜ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਗਰੁੱਪ ਬੀ ਸ਼੍ਰੇਣੀ ਵਿੱਚ ਟੌਪ ‘ਤੇ ਰਹੇ

Posted On: 10 JUN 2024 8:37PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਮਈ, 2024 ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੀ ਮਾਸਿਕ ਰਿਪੋਰਟ ਜਾਰੀ ਕੀਤੀ। ਇਹ ਰਿਪੋਰਟ ਜਨਤਕ ਸ਼ਿਕਾਇਤਾਂ ਦੇ ਪ੍ਰਕਾਰ ਅਤੇ ਸ਼੍ਰੇਣੀਆਂ ਅਤੇ ਨਿਪਟਾਰੇ ਦੀ ਪਕ੍ਰਿਰਤੀ ਦਾ ਵਿਸਤ੍ਰਿਤ ਵਿਸ਼ਲੇਸ਼ਣ ਪ੍ਰਦਾਨ ਕਰਦੀ ਹੈ। ਡੀਏਆਰਪੀਜੀ ਦੁਆਰਾ ਕੇਂਦਰੀ ਮੰਤਰਾਲਿਆਂ/ਵਿਭਾਗਾਂ ‘ਤੇ ਪ੍ਰਕਾਸ਼ਿਤ ਇਹ 25ਵੀਂ ਰਿਪੋਰਟ ਹੈ।

ਮਈ, 2024 ਦੀ ਪ੍ਰਗਤੀ ਤੋਂ ਪਤਾ ਚਲਦਾ ਹੈ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ 1,05,991  ਸ਼ਿਕਾਇਤਾਂ ਦਾ ਨਿਵਾਰਣ ਕੀਤਾ ਗਿਆ ਹੈ। ਜਨਵਰੀ ਤੋਂ ਮਈ, 2024 ਤੱਕ ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ ਸ਼ਿਕਾਇਤ ਨਿਪਟਾਰੇ ਦਾ ਔਸਤ ਸਮਾਂ 12 ਦਿਨ ਹੈ। ਇਹ ਰਿਪੋਰਟ -10 ਪੜਾਅ ਵਾਲੀ ਸੀਪੀਜੀਆਰਏਐੱਮਐੱਸ ਸੁਧਾਰ ਪ੍ਰਕਿਰਿਆ ਦਾ ਹਿੱਸਾ ਹਨ, ਜਿਸ ਨੂੰ ਡੀਏਆਰਪੀਜੀ ਨੇ ਨਿਪਟਾਰੇ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸਮਾਂ ਸੀਮਾ ਨੂੰ ਘੱਟ ਕਰਨ ਲਈ ਅਪਣਾਇਆ ਹੈ।

ਰਿਪੋਰਟ ਮਈ, 2024 ਦੇ ਮਹੀਨੇ ਵਿੱਚ ਸਾਰਿਆਂ ਪ੍ਰਣਾਲੀਆਂ (ਸੀਪੀਜੀਆਰਏਐੱਮਐੱਸ ਪੋਰਟਲ, ਪੀਐੱਮਓਪੀਜੀ ਪੋਰਟਲ, ਮੋਬਾਈਲ ਐਪਲੀਕੇਸ਼ਨ) ਰਾਹੀਂ ਸੀਪੀਜੀਆਰਏਐੱਮਐੱਸ ‘ਤੇ ਰਜਿਸਟਰਡ ਨਵੇਂ ਉਪਯੋਗਕਰਤਾਵਾਂ ਦਾ ਡੇਟਾ ਪ੍ਰਦਾਨ ਕਰਦੀ ਹੈ। ਮਈ, 2024 ਵਿੱਚ ਕੁੱਲ 49,486  ਨਵੇਂ ਉਪਯੋਗਕਰਤਾ ਰਜਿਸਟਰਡ ਹੋਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਰਜਿਸਟ੍ਰੇਸ਼ਨ ਉੱਤਰ ਪ੍ਰਦੇਸ਼ ਠ(7323) ਤੋਂ ਹੋਏ ਅਤੇ ਇਸ ਦੇ ਬਾਅਦ ਮਹਾਰਾਸ਼ਟਰ ਵਿੱਚ 5290 ਰਜਿਸਟ੍ਰੇਸ਼ਨ ਹੋਏ।

ਇਹ  ਰਿਪੋਰਟ ਮਈ, 2024 ਵਿੱਚ ਕਾਮਨ ਸਰਵਿਸ ਸੈਂਟਰਾਂ ਰਾਹੀਂ ਦਰਜ ਸ਼ਿਕਾਇਤਾਂ ਦਾ ਰਾਜ ਵਾਰ ਵਿਸ਼ਲੇਸ਼ਣ ਵੀ ਉਪਲਬਧ ਕਰਵਾਉਂਦੀ ਹੈ। ਸੀਪੀਜੀਆਰਏਐੱਮਐੱਸ ਨੂੰ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ ਅਤੇ ਇਹ ਪੰਜ ਲੱਖ ਤੋਂ ਅਧਿਕ (ਸੀਐੱਸਸੀ) ‘ਤੇ ਉਪਲਬਧ ਹੈ, ਜੋ 2.5 ਲੱਖ ਗ੍ਰਾਮ ਪੱਧਰੀ ਉੱਦਮੀਆਂ (ਵੀਐੱਲਈ) ਨਾਲ ਜੁੜਿਆ ਹੈ। ਮਈ, 2024 ਵਿੱਚ ਸੀਐੱਸਸੀ ਦੇ ਮਾਧਿਅਮ ਨਾਲ 6011 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸਭ ਤੋਂ ਅਧਿਕ ਸ਼ਿਕਾਇਤਾਂ ਅਸਾਮ (2383 ਸ਼ਿਕਾਇਤਾਂ) ਨਾਲ ਦਰਜ ਕੀਤੀਆਂ ਗਈਆਂ, ਇਸ ਵਿੱਚ ਉਨ੍ਹਾਂ ਪ੍ਰਮੁੱਖ ਮੁੱਦਿਆਂ/ਸ਼੍ਰੇਣੀਆਂ ‘ਤੇ ਵੀ ਚਾਣਨਾ ਪਾਇਆ ਹੈ, ਜਿਨ੍ਹਾਂ ਦੇ ਲਈ ਸੀਐੱਸਸੀ ਦੇ ਮਾਧਿਅਮ ਨਾਲ ਅਧਿਕਤਮ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਰਿਪੋਰਟ ਵਿੱਚ ਪ੍ਰਭਾਵੀ ਸ਼ਿਕਾਇਤ ਸਮਾਧਾਨ ਦੀ ਸਫ਼ਲਤਾ ਦੇ ਵੇਰਵੇ ਵੀ ਸ਼ਾਮਲ ਹਨ। 

ਮਈ, 2024 ਵਿੱਚ ਫੀਡਬੈਕ ਕਾਲ ਸੈਂਟਰ ਨੇ 71,996 ਫੀਡਬੈਕ ਇਕੱਠੇ ਕੀਤੇ ਇਕੱਠੇ ਕੀਤੇ ਗਏ ਕੁੱਲ ਫੀਡਬੈਕ ਵਿੱਚੋਂ 49 ਪ੍ਰਤੀਸ਼ਤ ਨਾਗਰਿਕਾਂ ਨੇ ਆਪਣੀ ਸਬੰਧਿਤ ਸ਼ਿਕਾਇਤਾਂ ਦੇ ਸਮਾਧਾਨ ‘ਤੇ ਸੰਤੋਸ਼  ਵਿਅਕਤ ਕੀਤਾ। ਮਈ, 2024 ਵਿੱਚ ਫੀਡਬੈਕ ਕਾਲ ਸੈਂਟਰ ਦੁਆਰਾ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਲਈ ਲਿਓ 49,109  ਫੀਡਬੈਕ ਇਕੱਠੇ ਕੀਤੇ ਗਏ। ਫੀਡਬੈਕ ਵਿੱਚੋਂ 52 ਫੀਸਦੀ ਨਾਗਰਿਕਾਂ ਨੇ ਕੀਤੇ ਗਏ ਸਮਾਧਾਨ ‘ਤੇ ਸੰਤੋਸ਼ ਵਿਅਕਤ ਕੀਤਾ। ਨਾਗਰਿਕਾਂ ਦੀ ਸੰਤੁਸ਼ਟੀ ਪ੍ਰਤੀਸ਼ਤ ਦੇ ਸਬੰਧ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦਾ ਪ੍ਰਦਰਸ਼ਨ ਵੀ ਉਕਤ ਰਿਪੋਰਟ ਵਿੱਚ ਮੌਜੂਦ ਹੈ।

ਰਿਪੋਰਟ ਵਿੱਚ ਕੇਂਦਰੀ ਮੰਤਰਾਲਿਆਂ/ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਭਾਵੀ ਸ਼ਿਕਾਇਤ ਸਮਾਧਾਨ ਦੀ ਪੰਜ ਸਫ਼ਲਤਾ ਦੀਆਂ ਕਹਾਣੀਆਂ ਵੀ ਸ਼ਾਮਲ ਹਨ।

ਕੇਂਦਰੀ ਮੰਤਰਾਲਿਆਂ/ਵਿਭਾਗਾਂ ਲਈ ਮਈ, 2024 ਲਈ ਡੀਏਆਰਪੀਜੀ ਦੀ ਮਾਸਿਕ ਸੀਪੀਜੀਆਰਏਐੱਮਐੱਸ ਰਿਪੋਰਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

  1. ਜਨਤਕ ਸ਼ਿਕਾਇਤ ਮਾਮਲੇ:

  • ਮਈ, 2024 ਵਿੱਚ, ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਜਨਤਕ ਸ਼ਿਕਾਇਤ ਮਾਮਲੇ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ 105991 ਜਨਤਕ ਸ਼ਿਕਾਇਤ ਮਾਮਲਿਆਂ ਦਾ ਨਿਵਾਰਣ ਕੀਤਾ ਗਿਆ ਅਤੇ 31 ਮਈ, 2024 ਤੱਕ 81331 ਜਨਤਕ ਸ਼ਿਕਾਇਤ ਮਾਮਲੇ ਪੈਂਡਿੰਗ ਹਨ।

  • ਮਈ, 2024 ਵਿੱਚ ਕਾਮਨ ਸਰਵਿਸ ਸੈਂਟਰ ਰਾਹੀਂ ਕੁੱਲ 6011 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

  1. ਜਨਤਕ ਸ਼ਿਕਾਇਤ ਅਪੀਲ:

  • ਮਈ, 2024 ਵਿੱਚ, 17306  ਅਪੀਲਾਂ ਪ੍ਰਾਪਤ ਹੋਈਆਂ ਅਤੇ 18607 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।

  • ਮਈ, 2024 ਦੇ ਅੰਤ ਤੱਕ ਕੇਂਦਰੀ ਸਕੱਤਰੇਤ ਵਿੱਚ 23421 ਜਨਤਕ ਸ਼ਿਕਾਇਤ ਅਪੀਲਾਂ ਪੈਂਡਿੰਗ ਹਨ।

  1. ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ)ਮਈ, 2024

  • ਰੈਵੇਨਿਊ ਵਿਭਾਗ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਅਤੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲਾ ਮਈ, 2024 ਦੇ ਲਈ ਗਰੁੱਪ ਏ ਦੇ ਅਧੀਨ ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ ਵਿੱਚ ਟੌਪ ਪ੍ਰਦਰਸ਼ਨਕਰਤਾ ਹਨ।

  • ਨੀਤੀ ਆਯੋਗ, ਸੰਸਦੀ ਕਾਰਜ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਮਈ, 2024 ਦੇ ਲਈ ਗਰੁੱਪ ਬੀ ਦੇ ਅਧੀਨ ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ ਵਿੱਚ ਟੌਪ ਪ੍ਰਦਰਸ਼ਨਕਰਤਾ ਹਨ।

 

***

ਪੀਕੇ/ਪੀਐੱਸਐੱਮ



(Release ID: 2024262) Visitor Counter : 54


Read this release in: English , Urdu , Hindi , Telugu