ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੂੰ 18ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ‘ਤੇ ਵਰਲਡ ਲੀਡਰਸ ਤੋਂ ਵਧਾਈ ਸੰਦੇਸ਼ ਮਿਲੇ


ਵਰਲਡ ਲੀਡਰਸ ਨੂੰ ਉਨ੍ਹਾਂ ਦੇ ਵਧਾਈ ਸੰਦੇਸ਼ਾਂ ਲਈ ਧੰਨਵਾਦ

Posted On: 05 JUN 2024 4:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਸੰਪੰਨ 18ਵੀਂ ਲੋਕ ਸਭਾ ਲਈ ਚੋਣਾਂ ਵਿੱਚ ਜਿੱਤ ਹਾਸਲ ਕਰਨ ‘ਤੇ ਵਰਲਡ ਲੀਡਰਸ ਦੇ ਵਧਾਈ ਸੰਦੇਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (‘X’) ‘ਤੇ ਵਰਲਡ ਲੀਡਰਸ ਦੇ ਸੰਦੇਸ਼ਾਂ ਦਾ ਜਵਾਬ ਦਿੱਤਾ।

ਮਾਰੀਸ਼ਸ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ (Mr Pravind Kumar Jugnauth) ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

 “ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਜੀ ਤੁਹਾਡੇ ਹਾਰਦਿਕ ਸੰਦੇਸ਼ ਲਈ ਧੰਨਵਾਦ। ਮਾਰੀਸ਼ਸ ਸਾਡੇ ਗੁਆਂਢੀ ਪ੍ਰਥਮ ਨੀਤੀ (ਨੇਬਰਹੁੱਡ ਫਸਟ ਪੌਲਿਸੀ), ਵਿਜ਼ਨ ਸਾਗਰ (SAGAR) ਅਤੇ ਗਲੋਬਲ ਸਾਊਥ ਲਈ ਸਾਡੀ ਪ੍ਰਤੀਬੱਧਤਾ ਦੇ ਦਰਮਿਆਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੈਂ ਸਾਡੀ ਵਿਸ਼ੇਸ਼ ਸਾਂਝੇਦਾਰੀ ਨੂੰ ਹੋਰ ਗੂੜ੍ਹਾ (ਗਹਿਰਾ) ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਆਸ ਕਰਦਾ ਹਾਂ।”

ਭੂਟਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰਿੰਗ ਟੋਬਗੇ ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਮੇਰੇ ਮਿੱਤਰ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਭਾਰਤ-ਭੂਟਾਨ ਸਬੰਧ ਨਿਰੰਤਰ ਮਜ਼ਬੂਤ ਹੁੰਦੇ ਰਹਿਣਗੇ।”

ਨੇਪਾਲ ਦੇ ਪ੍ਰਧਾਨ ਮੰਤਰੀ ਕੌਮਰੇਡ ਪ੍ਰਚੰਡ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਧਾਨ ਮੰਤਰੀ ਕੌਮਰੇਡ ਪ੍ਰਚੰਡ ਜੀ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਭਾਰਤ-ਨੇਪਾਲ ਮੈਤ੍ਰੀ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਸਹਿਯੋਗ ਦੀ ਆਸ ਹੈ।”

ਸ੍ਰੀ ਲੰਕਾ ਦੇ ਰਾਸ਼ਟਰਪਤੀ ਸ਼੍ਰੀ ਰਾਨਿਲ ਵਿਕ੍ਰਮਸਿੰਘੇ (Mr Ranil Wickremesinghe) ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਧੰਨਵਾਦ, ਸ਼੍ਰੀ ਰਾਨਿਲ ਵਿਕ੍ਰਮਸਿੰਘੇ। ਮੈਂ ਭਾਰਤ-ਸ੍ਰੀ ਲੰਕਾ ਆਰਥਿਕ ਸਾਂਝੇਦਾਰੀ ‘ਤੇ ਸਾਡੇ ਨਿਰੰਤਰ ਸਹਿਯੋਗ ਦੀ ਆਸ ਕਰਦਾ ਹਾਂ।”

”ਸ੍ਰੀ ਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ ਸ਼੍ਰੀ ਮਹਿੰਦਾ ਰਾਜਪਕਸ਼ੇ (Mr Mahinda Rajapaksa) ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ, ਮੇਰੇ ਮਿੱਤਰ ਮਹਿੰਦਾ ਰਾਜਪਕਸ਼ੇ। ਜਿਵੇਂ-ਜਿਵੇਂ ਭਾਰਤ-ਸ੍ਰੀ ਲੰਕਾ  ਸਾਂਝੇਦਾਰੀ ਨਵੀਆਂ ਉੱਚਾਈਆਂ ਨੂੰ ਛੂਹ ਰਹੀ ਹੈ, ਮੈਂ ਤੁਹਾਡੇ ਨਿਰੰਤਰ ਸਹਿਯੋਗ ਦੀ ਆਸ ਕਰਦਾ ਹਾਂ।

ਸ੍ਰੀ ਲੰਕਾ ਦੇ ਫੀਲਡ ਮਾਰਸ਼ਲ ਸ਼੍ਰੀ ਸਰਥ ਫੋਨਸੈਕਾ ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਧੰਨਵਾਦ ਸ਼੍ਰੀ ਸਰਥ ਫੋਨਸੈਕਾ (Mr Sarath Fonseka)। ਸ੍ਰੀ ਲੰਕਾ ਦੇ ਨਾਲ ਸਾਡੇ ਸਬੰਧ ਵਿਸ਼ੇਸ਼ (ਖਾਸ ) ਹਨ। ਅਸੀਂ ਇਨ੍ਹਾਂ ਨੂੰ ਹੋਰ ਗੂੜ੍ਹੇ (ਗਹਿਰੇ) ਅਤੇ ਮਜ਼ਬੂਤ ਬਣਾਉਣ ਲਈ ਸ੍ਰੀ ਲੰਕਾ ਦੀ ਜਨਤਾ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।”

ਸ੍ਰੀ ਲੰਕਾ ਦੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸਾਜਿਥ ਪ੍ਰੇਮਦਾਸਾ (Mr Sajith Premadasa) ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਲਈ ਧੰਨਵਾਦ ਸਾਜਿਥ ਪ੍ਰੇਮਦਾਸਾ! ਸ੍ਰੀਲੰਕਾ ਦੇ ਨਾਲ ਸਾਡੇ ਸਬੰਧ ਵਿਸ਼ੇਸ਼ ਅਤੇ ਅਨੋਖੇ ਭਾਈਚਾਰੇ ਵਾਲੇ ਹਨ। ਅਸੀਂ ਆਪਣੀ ਗੁਆਂਢੀ ਪ੍ਰਥਮ ਦੀ ਨੀਤੀ ਦੇ ਅਨੁਸਾਰ ਆਪਣੇ ਅਟੁੱਟ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਾਂ!” 

ਇਟਲੀ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਜਿਓਰਜਿਯਾ ਮੈਲੋਨੀ (Ms Giorgia Meloni) ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਧਾਨ ਮੰਤਰੀ ਜਿਓਰਜਿਯਾ ਮੈਲੋਨੀ। ਅਸੀਂ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਹਾਂ, ਜੋ ਸਾਂਝੀਆਂ ਕਦਰਾਂ ਕੀਮਤਾਂ ਅਤੇ ਹਿਤਾਂ ‘ਤੇ ਅਧਾਰਿਤ ਹੈ। ਆਲਮੀ ਭਲਾਈ ਲਈ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।”

ਮਾਲਦੀਵ ਦੇ ਰਾਸ਼ਟਰਪਤੀ ਡਾ. ਮੋਹੰਮਦ ਮੁਈਜ਼ੂ (Dr Mohamed Muizzu) ਦੀ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ; 

“ਧੰਨਵਾਦ ਰਾਸ਼ਟਰਪਤੀ ਮੋਹੰਮਦ ਮੁਈਜ਼ੂ। ਮਾਲਦੀਵ ਹਿੰਦ ਮਹਾਸਾਗਰ ਖੇਤਰ ਵਿੱਚ ਸਾਡੇ ਕੀਮਤੀ ਸਾਂਝੇਦਾਰ ਅਤੇ ਗੁਆਂਢੀ ਹੈ। ਮੈਂ ਵੀ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨੇੜਲੇ ਸਹਿਯੋਗ ਦੀ ਆਸ ਕਰਦਾ ਹਾਂ।”

ਮਾਲਦੀਵ ਦੇ ਉਪ-ਰਾਸ਼ਟਰਪਤੀ ਸ਼੍ਰੀ ਹੁਸੈਨ ਮੋਹੰਮਦ ਲਤੀਫ (Mr Hussain Mohamed Latheef) ਦੀ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

ਤੁਹਾਡੇ ਸੰਦੇਸ਼ ਦੀ ਸ਼ਲਾਘਾ ਕਰਦਾ ਹਾਂ ਉਪ-ਰਾਸ਼ਟਰਪਤੀ ਸੈਮਬੇ (Sembe) ਅਸੀਂ ਦੁਵੱਲੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।”

ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੋਹੰਮਦ ਨਸ਼ੀਦ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ; 

“ਮੋਹੰਮਦ ਨਸ਼ੀਦ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਅਸੀਂ ਭਾਰਤ-ਮਾਲਦੀਵ ਸਬੰਧਾਂ ਨੂੰ ਵਧਾਉਣ ਦੇ ਲਈ ਤੁਹਾਡੇ ਨਿਰੰਤਰ ਸਮਰਥਨ ਦੀ ਸ਼ਲਾਘਾ ਕਰਦੇ ਹਾਂ।”

ਮਾਲਦੀਵ ਦੇ ਰਾਜਨੇਤਾ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਬਕਾ ਪ੍ਰਧਾਨ ਸ਼੍ਰੀ ਅਬਦੁੱਲਾ ਸ਼ਾਹਿਦ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਅਬਦੁੱਲਾ ਸ਼ਾਹਿਦ, ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਲਈ ਧੰਨਵਾਦ। ਅਸੀਂ ਮਾਲਦੀਵ ਦੇ ਨਾਲ ਆਪਣੇ ਸਬੰਧਾਂ ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਦੇ ਹੋਏ ਦੇਖਣ ਦੀ ਤੁਹਾਡੀ ਇੱਛਾ ਨੂੰ ਸਾਂਝਾ ਕਰਦੇ ਹਾਂ। ”

ਜਮੈਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਡਰਿਯੂ ਹੋਲਨੈੱਸ (Mr Andrew Holness) ਦੀ ਪੋਸਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਧਾਨ ਮੰਤਰੀ ਸ਼੍ਰੀ ਐਂਡਰਿਯੂ ਹੋਲਨੈੱਸ (Mr Andrew Holness), ਤੁਹਾਡਾ ਧੰਨਵਾਦ। ਭਾਰਤ –ਜਮੈਕਾ ਸਬੰਧਾਂ ਦੀ ਪਹਿਚਾਣ ਸਦੀਆਂ ਪੁਰਾਣੇ ਲੋਕਾਂ ਦੇ ਆਪਸੀ ਸਬੰਧਾਂ ਤੋਂ ਹੈ। ਮੈਂ ਆਪਣੇ ਲੋਕਾਂ ਦੀ ਭਲਾਈ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।” 

ਬਾਰਬਾਡੋਸ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਮਿਯਾ ਅਮੋਰ ਮੋਟਲੇ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਧਾਨ ਮੰਤਰੀ ਮਿਯਾ ਅਮੋਰ ਮੋਟਲੇ, ਤੁਹਾਡਾ ਧੰਨਵਾਦ। ਮੈਂ ਆਪਣੇ ਲੋਕਾਂ ਦੀ ਭਲਾਈ ਲਈ ਭਾਰਤ ਅਤੇ ਬਾਰਬਾਡੋਸ ਦੇ ਦਰਮਿਆਨ ਇੱਕ ਮਜ਼ਬੂਤ ਸਾਂਝੇਦਾਰੀ ਲਈ ਤੁਹਾਡੇ ਨਾਲ ਕੰਮ ਕਰਨ ਲਈ ਉਤਸੁਕ ਹਾਂ।”

*****

 

ਡੀਐੱਸ/ਟੀਐੱਸ



(Release ID: 2023126) Visitor Counter : 23